ਆਪਣੇ ਬੱਚਿਆਂ ਨੂੰ ਸਿਖਾਉਣ ਲਈ ਸਾਡੀ ਵੈੱਬਸਾਈਟ ਵਰਤੋ
1. ਸਾਡੀ ਵੈੱਬਸਾਈਟ ਦਾ ਸੈਕਸ਼ਨ “Children” ਕਿਉਂ ਤਿਆਰ ਕੀਤਾ ਗਿਆ ਹੈ?
1 ਸਾਡੀ ਵੈੱਬਸਾਈਟ jw.org ਸਾਰੇ ਲੋਕਾਂ ਲਈ ਤਿਆਰ ਕੀਤੀ ਗਈ ਹੈ। ਇਸ ਵੈੱਬਸਾਈਟ ਦਾ ਸੈਕਸ਼ਨ “Children” (Bible Teachings > Children ਹੇਠਾਂ ਦੇਖੋ) ਬੱਚਿਆਂ ਤੇ ਮਾਪਿਆਂ ਲਈ ਯਹੋਵਾਹ ਅਤੇ ਇਕ-ਦੂਜੇ ਦੇ ਨੇੜੇ ਆਉਣ ਲਈ ਤਿਆਰ ਕੀਤਾ ਗਿਆ ਹੈ। (ਬਿਵ. 6:6, 7) ਆਪਣੇ ਬੱਚਿਆਂ ਨੂੰ ਸਿਖਾਉਣ ਲਈ ਤੁਸੀਂ ਇਹ ਸੈਕਸ਼ਨ ਕਿਵੇਂ ਵਰਤ ਸਕਦੇ ਹੋ?
2. ਤੁਸੀਂ ਸਟੱਡੀ ਕਰਨ ਲਈ ਆਪਣੇ ਬੱਚਿਆਂ ਦੀ ਉਮਰ ਮੁਤਾਬਕ ਢੁਕਵੀਂ ਜਾਣਕਾਰੀ ਕਿਵੇਂ ਚੁਣ ਸਕਦੇ ਹੋ?
2 ਢੁਕਵੀਂ ਜਾਣਕਾਰੀ ਵਰਤੋ: ਹਰ ਬੱਚੇ ਦੀਆਂ ਲੋੜਾਂ ਅਲੱਗ ਹੁੰਦੀਆਂ ਹਨ। (1 ਕੁਰਿੰ. 13:11) ਤੁਸੀਂ ਸਟੱਡੀ ਕਰਨ ਲਈ ਆਪਣੇ ਬੱਚਿਆਂ ਦੀ ਉਮਰ ਮੁਤਾਬਕ ਢੁਕਵੀਂ ਜਾਣਕਾਰੀ ਕਿਵੇਂ ਚੁਣ ਸਕਦੇ ਹੋ? ਆਪਣੇ ਆਪ ਤੋਂ ਪੁੱਛੋ: ‘ਮੇਰੇ ਬੱਚਿਆਂ ਨੂੰ ਕਿਹੜੀ ਗੱਲ ਪਸੰਦ ਆਵੇਗੀ? ਉਹ ਕਿੰਨਾ ਕੁ ਸਮਝਣਗੇ? ਉਹ ਕਿੰਨਾ ਕੁ ਚਿਰ ਧਿਆਨ ਨਾਲ ਬੈਠ ਕੇ ਸੁਣ ਸਕਣਗੇ?’ ਤੁਸੀਂ ਤਿੰਨ ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਨਾਲ “My Bible Lessons” ਹੇਠ ਦਿੱਤੀਆਂ ਕਹਾਣੀਆਂ ਪੜ੍ਹ ਸਕਦੇ ਹੋ। ਕਈ ਪਰਿਵਾਰ “Teach Your Children” ਸੈਕਸ਼ਨ ਹੇਠ ਬਾਈਬਲ ਕਹਾਣੀਆਂ ਪੜ੍ਹਦੇ ਹਨ। ਹੇਠ ਲਿਖੇ ਹੋਰ ਸੁਝਾਅ ਵੀ ਦੇਖੋ।
3. ਮਾਪੇ “Family Worship Projects” ਹੇਠ ਕਹਾਣੀਆਂ ਤੇ ਐਕਟੀਵੀਟਿਜ਼ ਨੂੰ ਕਿਵੇਂ ਵਰਤ ਸਕਦੇ ਹਨ?
3 ਪਰਿਵਾਰਕ ਸਟੱਡੀ ਲਈ ਪ੍ਰਾਜੈਕਟ: ਇਹ ਪ੍ਰਾਜੈਕਟ ਮਾਪਿਆਂ ਦੀ ਬੱਚਿਆਂ ਨਾਲ ਸਟੱਡੀ ਕਰਨ ਵਿਚ ਮਦਦ ਕਰ ਸਕਦੇ ਹਨ। ਡਾਊਨਲੋਡ ਬਟਨ ʼਤੇ ਕਲਿੱਕ ਕਰ ਕੇ ਹਰ ਪ੍ਰਾਜੈਕਟ ਲਈ “Parents’ Guide” ਹੇਠ ਦਿੱਤੀਆਂ ਹਿਦਾਇਤਾਂ ਪੜ੍ਹੋ ਅਤੇ ਸਿੱਖੋ ਕਿ ਕਹਾਣੀਆਂ ਤੇ ਐਕਟੀਵੀਟਿਜ਼ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ। ਛੋਟੇ ਬੱਚਿਆਂ ਨੂੰ ਸਿਖਾਉਣ ਲਈ ਉਨ੍ਹਾਂ ਨੂੰ ਤਸਵੀਰਾਂ ਵਿਚ ਰੰਗ ਭਰਨ ਲਈ ਕਹੋ। ਵੱਡੇ ਬੱਚਿਆਂ ਨੂੰ ਸਟੱਡੀ ਐਕਟੀਵੀਟੀ ਕਰਨ ਵਿਚ ਮਦਦ ਕਰੋ। ਹਰ ਪ੍ਰਾਜੈਕਟ ਵਿਚ ਸਾਰੀਆਂ ਐਕਟੀਵੀਟਿਜ਼ ਇੱਕੋ ਬਾਈਬਲ ਕਹਾਣੀ ਜਾਂ ਪਾਠ ʼਤੇ ਆਧਾਰਿਤ ਹੁੰਦੀਆਂ ਹਨ। ਇਸ ਕਰਕੇ ਹਰ ਉਮਰ ਦੇ ਬੱਚੇ ਪਰਿਵਾਰਕ ਸਟੱਡੀ ਲਈ ਚੁਣੇ ਪ੍ਰਾਜੈਕਟ ਵਿਚ ਹਿੱਸਾ ਲੈ ਸਕਦੇ ਹਨ।
4. “Become Jehovah’s Friend” ਸੈਕਸ਼ਨ ਹੇਠ ਕੀ ਹੈ?
4 ਯਹੋਵਾਹ ਦੇ ਦੋਸਤ ਬਣੋ: ਸਾਡੀ ਵੈੱਬਸਾਈਟ ਦੇ ਇਸ ਸੈਕਸ਼ਨ ਹੇਠ ਵਿਡਿਓ, ਗੀਤ ਤੇ ਐਕਟੀਵੀਟਿਜ਼ ਹਨ ਜੋ ਮਾਪਿਆਂ ਦੀ ਆਪਣੇ ਨੰਨ੍ਹੇ-ਮੁੰਨੇ ਬੱਚਿਆਂ ਦੇ ਦਿਲਾਂ ਵਿਚ ਬਾਈਬਲ ਦੀਆਂ ਗੱਲਾਂ ਬਿਠਾਉਣ ਵਿਚ ਮਦਦ ਕਰ ਸਕਦੀਆਂ ਹਨ। (ਬਿਵ. 31:12) ਹਰ ਵਿਡਿਓ ਵਿਚ ਜ਼ਰੂਰੀ ਸਬਕ ਹੁੰਦਾ ਹੈ। ਐਕਵੀਟੀਟਿਜ਼ ਹੇਠਾਂ ਖੇਡਾਂ ਵੀ ਹਨ ਜੋ ਜ਼ਰੂਰੀ ਸਬਕ ਸਿਖਾਉਂਦੀਆਂ ਹਨ। ਆਮ ਕਰਕੇ ਬੱਚੇ ਗਾਉਣਾ ਪਸੰਦ ਕਰਦੇ ਹਨ ਤੇ ਗੀਤ ਉਨ੍ਹਾਂ ਦੀ ਸਿੱਖੀਆਂ ਗੱਲਾਂ ਯਾਦ ਰੱਖਣ ਵਿਚ ਮਦਦ ਕਰਦੇ ਹਨ। ਇਸ ਕਰਕੇ ਸਾਡੀ ਵੈੱਬਸਾਈਟ ʼਤੇ ਬੱਚਿਆਂ ਲਈ ਯਹੋਵਾਹ ਦੀ ਮਹਿਮਾ ਕਰਨ ਲਈ ਗੀਤ ਪਾਏ ਜਾਂਦੇ ਹਨ। ਕਈ ਗੀਤ ਖ਼ਾਸ ਤੌਰ ਤੇ ਬੱਚਿਆਂ ਲਈ ਲਿਖੇ ਜਾਂਦੇ ਹਨ।
5. ਆਪਣੇ ਬੱਚਿਆਂ ਨੂੰ ਸੱਚਾਈ ਸਿਖਾਉਣ ਲਈ ਮਾਪਿਆਂ ਨੂੰ ਯਹੋਵਾਹ ਤੋਂ ਮਦਦ ਕਿਉਂ ਮੰਗਣੀ ਚਾਹੀਦੀ ਹੈ?
5 ਮਾਪਿਓ, ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਵਧੀਆ ਤਰੀਕੇ ਨਾਲ ਆਪਣੇ ਬੱਚਿਆਂ ਦੀ ਪਰਵਰਿਸ਼ ਕਰੋ। ਸੋ ਆਪਣੇ ਬੱਚਿਆਂ ਨੂੰ ਸੱਚਾਈ ਸਿਖਾਉਣ ਲਈ ਉਸ ਤੋਂ ਮਦਦ ਮੰਗੋ। (ਨਿਆ. 13:8) ਯਹੋਵਾਹ ਦੀ ਮਦਦ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਸਿਖਲਾਈ ਦੇ ਸਕਦੇ ਹੋ ਤਾਂਕਿ ਉਹ ‘ਬੁੱਧੀਮਾਨ ਬਣ ਸਕਣ ਤੇ ਉਨ੍ਹਾਂ ਨੂੰ ਮੁਕਤੀ ਮਿਲ ਸਕੇ ਕਿਉਂਕਿ ਉਨ੍ਹਾਂ ਨੇ ਯਿਸੂ ਮਸੀਹ ਉੱਤੇ ਨਿਹਚਾ ਕੀਤੀ ਹੈ।’—2 ਤਿਮੋ. 3:15; ਕਹਾ. 4:1-4.