28 ਅਕਤੂਬਰ–3 ਨਵੰਬਰ ਦੇ ਹਫ਼ਤੇ ਦੀ ਅਨੁਸੂਚੀ
28 ਅਕਤੂਬਰ–3 ਨਵੰਬਰ
ਗੀਤ 31 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
jl ਸਫ਼ਾ 3 ਅਤੇ ਪਾਠ 1 ਤੇ 2 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: 1 ਤਿਮੋਥਿਉਸ 1-6– 2 ਤਿਮੋਥਿਉਸ 1-4 (10 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ (20 ਮਿੰਟ)
□ ਸੇਵਾ ਸਭਾ:
15 ਮਿੰਟ: ਜਾਣਕਾਰੀ ʼਤੇ ਅਮਲ ਕਰਨ ਦੇ ਫ਼ਾਇਦਿਆਂ ਬਾਰੇ ਸਾਫ਼-ਸਾਫ਼ ਦੱਸਣਾ। ਸੇਵਾ ਸਕੂਲ (ਹਿੰਦੀ) ਕਿਤਾਬ, ਸਫ਼ਾ 159 ʼਤੇ ਆਧਾਰਿਤ ਚਰਚਾ। ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਆਮ ਵਿਸ਼ੇ ʼਤੇ ਗੱਲਬਾਤ ਕਰਦਿਆਂ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਕਿਵੇਂ ਪੇਸ਼ ਕੀਤੀ ਜਾ ਸਕਦੀ ਹੈ।
15 ਮਿੰਟ: ਸਮੇਂ ਦੀ ਅਹਿਮੀਅਤ। ਚਰਚਾ। (1) ਯਹੋਵਾਹ ਨੇ ਸਮੇਂ ਦਾ ਪਾਬੰਦ ਹੋਣ ਦੀ ਵਧੀਆ ਮਿਸਾਲ ਕਿਵੇਂ ਕਾਇਮ ਕੀਤੀ ਹੈ? (ਹਬ. 2:3) (2) ਮੀਟਿੰਗਾਂ ਅਤੇ ਪ੍ਰਚਾਰ ਵਿਚ ਸਮੇਂ ਸਿਰ ਪਹੁੰਚ ਕੇ ਅਸੀਂ ਯਹੋਵਾਹ ਲਈ ਆਦਰ ਅਤੇ ਦੂਜਿਆਂ ਲਈ ਪਰਵਾਹ ਕਿਵੇਂ ਦਿਖਾਉਂਦੇ ਹਾਂ? (3) ਪ੍ਰਚਾਰ ਲਈ ਰੱਖੀ ਮੀਟਿੰਗ ʼਤੇ ਲੇਟ ਜਾਣ ਕਰਕੇ ਪ੍ਰਚਾਰ ਦੇ ਗਰੁੱਪ ਅਤੇ ਗਰੁੱਪ ਲੈਣ ਵਾਲੇ ਭਰਾ ʼਤੇ ਕੀ ਅਸਰ ਪੈ ਸਕਦਾ ਹੈ? (4) ਜੇ ਤੁਸੀਂ ਦਿਲਚਸਪੀ ਰੱਖਣ ਵਾਲੇ ਵਿਅਕਤੀ ਜਾਂ ਬਾਈਬਲ ਸਟੱਡੀ ਨੂੰ ਮਿਲਣ ਲਈ ਟਾਈਮ ਦਿੰਦੇ ਹੋ, ਤਾਂ ਉਸ ਸਮੇਂ ʼਤੇ ਜਾਣਾ ਕਿਉਂ ਜ਼ਰੂਰੀ ਹੈ? (ਮੱਤੀ 5:37) (5) ਪ੍ਰਚਾਰ ਅਤੇ ਮੀਟਿੰਗਾਂ ʼਤੇ ਸਮੇਂ ਸਿਰ ਪਹੁੰਚਣ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ?
ਗੀਤ 11 ਅਤੇ ਪ੍ਰਾਰਥਨਾ