24 ਫਰਵਰੀ–2 ਮਾਰਚ ਦੇ ਹਫ਼ਤੇ ਦੀ ਅਨੁਸੂਚੀ
24 ਫਰਵਰੀ–2 ਮਾਰਚ
ਗੀਤ 6 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 3 ਪੈਰੇ 10-19 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਉਤਪਤ 32-35 (10 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ (20 ਮਿੰਟ)
□ ਸੇਵਾ ਸਭਾ:
8 ਮਿੰਟ: “ਮੈਮੋਰੀਅਲ ਦਾ ਸੱਦਾ-ਪੱਤਰ ਵੰਡਣ ਦੀ ਮੁਹਿੰਮ 22 ਮਾਰਚ ਨੂੰ ਸ਼ੁਰੂ ਹੋਵੇਗੀ।” ਸਰਵਿਸ ਓਵਰਸੀਅਰ ਦੁਆਰਾ ਭਾਸ਼ਣ। ਸਾਰਿਆਂ ਨੂੰ ਸੱਦਾ-ਪੱਤਰ ਦੀ ਇਕ-ਇਕ ਕਾਪੀ ਦਿਓ ਅਤੇ ਇਸ ਉੱਤੇ ਚਰਚਾ ਕਰੋ। ਬਜ਼ੁਰਗਾਂ ਨੂੰ ਮਿਲੀ ਚਿੱਠੀ ਵਿਚ ਦਿੱਤੀਆਂ ਹਿਦਾਇਤਾਂ ਵਿੱਚੋਂ ਜ਼ਰੂਰੀ ਗੱਲਾਂ ਮੰਡਲੀ ਨੂੰ ਦੱਸੋ ਅਤੇ ਸਮਝਾਓ ਕਿ ਪੂਰੇ ਇਲਾਕੇ ਵਿਚ ਸੱਦੇ-ਪੱਤਰ ਵੰਡਣ ਦੇ ਕਿਹੜੇ ਇੰਤਜ਼ਾਮ ਕੀਤੇ ਗਏ ਹਨ।
22 ਮਿੰਟ: “ਪ੍ਰਚਾਰ ਕਰਨ ਤੋਂ ਪਹਿਲਾਂ ਤੁਹਾਨੂੰ ਸ਼ਾਇਦ ਤਲਾਸ਼ ਕਰਨ ਦੀ ਲੋੜ ਹੋਵੇ।” ਸਵਾਲ-ਜਵਾਬ। ਦੱਸੋ ਕਿ ਇਸ ਲੇਖ ਵਿਚ ਦੱਸੀਆਂ ਹਿਦਾਇਤਾਂ ਮੰਡਲੀ ਦੇ ਇਲਾਕੇ ʼਤੇ ਕਿਵੇਂ ਲਾਗੂ ਹੁੰਦੀਆਂ ਹਨ। ਜੇ ਮੰਡਲੀ ਵਿਚ ਕਿਸੇ ਹੋਰ ਭਾਸ਼ਾ ਦਾ ਗਰੁੱਪ ਹੈ ਜਾਂ ਮੰਡਲੀ ਨੂੰ ਆਪਣੀ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਤਲਾਸ਼ ਕਰਨ ਦੀ ਲੋੜ ਹੈ, ਤਾਂ ਪੈਰਾ 5 ਦੀ ਚਰਚਾ ਕਰਦਿਆਂ ਪ੍ਰਦਰਸ਼ਨ ਦਿਖਾਓ ਕਿ ਤਲਾਸ਼ ਕਰਨ ਦੌਰਾਨ ਲੋਕਾਂ ਨੂੰ ਕੀ ਕਿਹਾ ਜਾ ਸਕਦਾ ਹੈ।
ਗੀਤ 10 ਅਤੇ ਪ੍ਰਾਰਥਨਾ