ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 3/14 ਸਫ਼ੇ 5-6
  • ਪ੍ਰਬੰਧਕ ਸਭਾ ਵੱਲੋਂ ਚਿੱਠੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪ੍ਰਬੰਧਕ ਸਭਾ ਵੱਲੋਂ ਚਿੱਠੀ
  • ਸਾਡੀ ਰਾਜ ਸੇਵਕਾਈ—2014
ਸਾਡੀ ਰਾਜ ਸੇਵਕਾਈ—2014
km 3/14 ਸਫ਼ੇ 5-6

ਪ੍ਰਬੰਧਕ ਸਭਾ ਵੱਲੋਂ ਚਿੱਠੀ

ਪਿਆਰੇ ਭੈਣ-ਭਰਾਵੋ:

ਇਸ ਅਹਿਮ ਸਾਲ ਦੇ ਸ਼ੁਰੂ ਵਿਚ ਤੁਹਾਨੂੰ ਇਹ ਚਿੱਠੀ ਲਿਖ ਕੇ ਸਾਨੂੰ ਬੇਹੱਦ ਖ਼ੁਸ਼ੀ ਹੋ ਰਹੀ ਹੈ! ਸਾਲ 2014 ਦੇ ਅਖ਼ੀਰ ਵਿਚ ਸਾਡੇ ਰਾਜੇ ਯਿਸੂ ਮਸੀਹ ਨੂੰ ਆਪਣੇ ਦੁਸ਼ਮਣਾਂ ਵਿਚਕਾਰ ਰਾਜ ਕਰਦਿਆਂ ਇਕ ਸਦੀ ਬੀਤ ਜਾਵੇਗੀ।​—ਜ਼ਬੂ. 110:1, 2.

ਇਸ ਸੇਵਾ ਸਾਲ ਦੇ ਸ਼ੁਰੂ ਵਿਚ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਪੈਨਸਿਲਵੇਨੀਆ ਦੀ ਸਾਲਾਨਾ ਮੀਟਿੰਗ ਵਿਚ ਨਿਊ ਵਰਲਡ ਬਾਈਬਲ ਟ੍ਰਾਂਸਲੇਸ਼ਨ ਕਮੇਟੀ ਨੇ ਅੰਗ੍ਰੇਜ਼ੀ ਵਿਚ ਬਾਈਬਲ ਦਾ ਨਵਾਂ ਐਡੀਸ਼ਨ ਰਿਲੀਜ਼ ਕੀਤਾ। ਇਹ ਲੋਕਾਂ ਵਾਸਤੇ ਬਾਈਬਲ ਦਾ ਸਭ ਤੋਂ ਵਧੀਆ ਤਰਜਮਾ ਹੈ। ਯਹੋਵਾਹ ਨੇ ਇਹ ਨਿਊ ਵਰਲਡ ਟ੍ਰਾਂਸਲੇਸ਼ਨ ਤਿਆਰ ਕਰਨ ਲਈ ਆਪਣੇ ਚੁਣੇ ਹੋਏ ਪੁੱਤਰਾਂ ਨੂੰ ਵਰਤਿਆ ਹੈ। (ਰੋਮੀ. 8:15, 16) ਇਸੇ ਕਰਕੇ ਇਹ ਤਰਜਮਾ ਵਾਕਈ ਖ਼ਾਸ ਹੈ, ਹੈ ਨਾ?

ਪ੍ਰਬੰਧਕ ਸਭਾ ਦੀ ਰਾਇਟਿੰਗ ਕਮੇਟੀ ਨੇ ਕਈ ਸਾਲਾਂ ਤੋਂ ਬਾਈਬਲ ਦੇ ਤਰਜਮੇ ਨੂੰ ਪਹਿਲ ਦਿੱਤੀ ਹੈ। ਇਸ ਲਈ ਅੱਜ ਨਿਊ ਵਰਲਡ ਟ੍ਰਾਂਸਲੇਸ਼ਨ ਦਾ ਕੁਝ ਹਿੱਸਾ ਜਾਂ ਪੂਰੀ ਦੀ ਪੂਰੀ ਬਾਈਬਲ 121 ਭਾਸ਼ਾਵਾਂ ਵਿਚ ਉਪਲਬਧ ਹੈ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਯਹੋਵਾਹ ਨੂੰ ਦਿਖਾਓ ਕਿ ਤੁਸੀਂ ਬਾਈਬਲ ਦੀ ਕਿੰਨੀ ਕਦਰ ਕਰਦੇ ਹੋ। ਇਸ ਨੂੰ ਰੋਜ਼ ਪੜ੍ਹੋ ਤੇ ਇਸ ʼਤੇ ਮਨਨ ਕਰੋ। ਇੱਦਾਂ ਕਰ ਕੇ ਤੁਸੀਂ ਇਸ ਦੇ ਲਿਖਾਰੀ ਯਹੋਵਾਹ ਪਰਮੇਸ਼ੁਰ ਦੇ ਨਜ਼ਦੀਕ ਹੋਵੋਗੇ।​—ਯਾਕੂ. 4:8.

ਇਹ ਸੁਣ ਕੇ ਸਾਨੂੰ ਬੜਾ ਦੁੱਖ ਹੁੰਦਾ ਹੈ ਕਿ ਸਾਡੇ ਕਈ ਪਿਆਰੇ ਭੈਣ-ਭਰਾ ਸਖ਼ਤ ਅਜ਼ਮਾਇਸ਼ਾਂ ਵਿੱਚੋਂ ਗੁਜ਼ਰ ਰਹੇ ਹਨ। ਇਸ ਕਰਕੇ ਸ਼ਾਇਦ ਉਹ ਕਦੇ-ਕਦੇ ਦੂਸਰਿਆਂ ਦੀ ਖ਼ੁਸ਼ੀ ਵਿਚ ਸ਼ਰੀਕ ਨਾ ਹੋਣ। ਮਿਸਾਲ ਲਈ, ਏਸ਼ੀਆ ਵਿਚ ਇਕ ਪਰਿਵਾਰ ਦੀ ਜ਼ਿੰਦਗੀ ਵਿਚ ਹਲਚਲ ਮੱਚ ਗਈ ਜਦੋਂ ਮਾਂ ਨੂੰ ਅਚਾਨਕ ਲਕਵਾ ਹੋ ਗਿਆ। ਕਾਫ਼ੀ ਮੱਥਾ ਮਾਰਨ ਤੋਂ ਬਾਅਦ ਵੀ ਡਾਕਟਰ ਉਸ ਨੂੰ ਠੀਕ ਨਹੀਂ ਕਰ ਸਕੇ। ਕਿੰਨੇ ਦੁੱਖ ਦੀ ਗੱਲ ਹੈ! ਹੁਣ ਪਤੀ 24 ਘੰਟੇ ਆਪਣੀ ਪਤਨੀ ਦੀ ਦੇਖ-ਭਾਲ ਕਰਦਾ ਹੈ। ਉਨ੍ਹਾਂ ਦਾ ਪੁੱਤਰ ਤੇ ਦੋ ਧੀਆਂ ਆਪਣੇ ਮਾਪਿਆਂ ਦਾ ਸਾਥ ਦੇ ਕੇ ਆਪਣੀ ਮਸੀਹੀ ਜ਼ਿੰਮੇਵਾਰੀ ਨਿਭਾ ਰਹੀਆਂ ਹਨ। ਇਸ ਪਰਿਵਾਰ ਵਾਂਗ ਤੁਸੀਂ ਸਾਰੇ, ਜਿਨ੍ਹਾਂ ਨੇ ਵੱਖੋ-ਵੱਖਰੀਆਂ ਅਜ਼ਮਾਇਸ਼ਾਂ ਦਾ ਕਾਮਯਾਬੀ ਨਾਲ ਸਾਮ੍ਹਣਾ ਕੀਤਾ ਹੈ, ਉਹ ਖ਼ੁਸ਼ੀ ਪਾ ਸਕਦੇ ਹੋ ਜੋ ਨਿਹਚਾ ਦੀ ਖ਼ਾਤਰ ਆਉਂਦੀਆਂ ਅਜ਼ਮਾਇਸ਼ਾਂ ਸਹਿਣ ਨਾਲ ਮਿਲਦੀ ਹੈ। (ਯਾਕੂ. 1:2-4) ਯਹੋਵਾਹ ਆਪਣੇ ਚੁਣੇ ਹੋਏ ਮਸੀਹੀਆਂ ਅਤੇ ਬਾਕੀ ਸੇਵਕਾਂ ਨੂੰ ਯਕੀਨ ਦਿਵਾਉਂਦਾ ਹੈ ਕਿ ਅਸੀਂ ਇਸ ਗੱਲੋਂ ਖ਼ੁਸ਼ ਹੋਵਾਂਗੇ ਕਿ ਅਸੀਂ ਅਜ਼ਮਾਇਸ਼ਾਂ ਨੂੰ ਸਹਿੰਦੇ ਰਹੇ ਕਿਉਂਕਿ ਸਾਨੂੰ ਅਖ਼ੀਰ ਵਿਚ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ!​—ਯਾਕੂ. 1:12.

ਪਿਛਲੇ ਸਾਲ ਮੈਮੋਰੀਅਲ ʼਤੇ ਆਉਣ ਵਾਲਿਆਂ ਦੀ ਗਿਣਤੀ 1,92,41,252 ਸੀ। ਇਹ ਉਤਸ਼ਾਹ ਦੇਣ ਵਾਲੀ ਗੱਲ ਹੈ ਕਿ ਪਰਮੇਸ਼ੁਰ ਦੇ ਲੋਕਾਂ ਦੀ ਸਭ ਤੋਂ ਅਹਿਮ ਮੀਟਿੰਗ ਵਿਚ ਇੰਨੇ ਸਾਰੇ ਲੋਕ ਆ ਕੇ ਯਹੋਵਾਹ ਅਤੇ ਯਿਸੂ ਮਸੀਹ ਦੀ ਵਡਿਆਈ ਕਰਦੇ ਹਨ! ਮੈਮੋਰੀਅਲ ਦੇ ਸਮੇਂ ਦੌਰਾਨ ਮਾਰਚ ਤੇ ਅਪ੍ਰੈਲ ਵਿਚ ਯਹੋਵਾਹ ਦੀ ਵਧ-ਚੜ੍ਹ ਕੇ ਵਡਿਆਈ ਹੋਈ ਜਦੋਂ ਲੱਖਾਂ ਭੈਣਾਂ-ਭਰਾਵਾਂ ਨੇ ਔਗਜ਼ੀਲਰੀ ਪਾਇਨੀਅਰਿੰਗ ਕੀਤੀ। ਕਿੰਨੀ ਖ਼ੁਸ਼ੀ ਦੀ ਗੱਲ ਹੈ! ਕੀ ਇਹ ਜਾਣ ਕੇ ਤੁਹਾਨੂੰ ਖ਼ੁਸ਼ੀ ਨਹੀਂ ਹੋਈ ਸੀ ਕਿ ਸਰਕਟ ਨਿਗਾਹਬਾਨ ਦੇ ਦੌਰੇ ਦੌਰਾਨ ਔਗਜ਼ੀਲਰੀ ਪਾਇਨੀਅਰਿੰਗ ਕਰਨ ਵਾਲੇ ਭੈਣ-ਭਰਾ ਸਾਰੀ ਪਾਇਨੀਅਰ ਮੀਟਿੰਗ ਵਿਚ ਹਾਜ਼ਰ ਹੋ ਸਕਦੇ ਹਨ, ਭਾਵੇਂ ਕਿ ਇਹ ਦੌਰਾ ਮਾਰਚ ਜਾਂ ਅਪ੍ਰੈਲ ਵਿਚ ਨਾ ਵੀ ਹੋਵੇ? ਪਰਮੇਸ਼ੁਰ ਵਰਗਾ ਨਜ਼ਰੀਆ ਰੱਖਣ ਵਾਲੇ ਜਾਣਦੇ ਹਨ ਕਿ ਪ੍ਰਚਾਰ ਅਤੇ ਮੰਡਲੀ ਦੇ ਕੰਮਾਂ ਵਿਚ ਰੁੱਝੇ ਰਹਿਣਾ ਬਹੁਤ ਫ਼ਾਇਦੇਮੰਦ ਹੈ। ਪਰਮੇਸ਼ੁਰ ਦੀ ਸੇਵਾ ਵਿਚ ਰੁੱਝੇ ਰਹਿਣ ਨਾਲ ਅਸੀਂ ਨਿਹਚਾ ਵਿਚ ਤਕੜੇ ਹੁੰਦੇ ਹਾਂ ਤੇ ਦ੍ਰਿੜ੍ਹ ਬਣਦੇ ਹਾਂ। ਇਸ ਤਰ੍ਹਾਂ ਅਸੀਂ ਸ਼ੈਤਾਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਦੇ ਹਾਂ ਜੋ ਉਹ ਸਾਡੀ ਨਿਹਚਾ ਨੂੰ ਕਮਜ਼ੋਰ ਕਰਨ ਤੇ ਸਾਨੂੰ ਸਹੀ ਰਾਹ ਤੋਂ ਭਟਕਾਉਣ ਲਈ ਕਰਦਾ ਹੈ।​—1 ਕੁਰਿੰ. 15:58.

ਅਸੀਂ ਖ਼ੁਸ਼ ਹਾਂ ਕਿ ਪਿਛਲੇ ਸੇਵਾ ਸਾਲ ਦੌਰਾਨ 2,77,344 ਜਣਿਆਂ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲਿਆ ਅਤੇ ਹੁਣ ਉਹ ਦੁਨੀਆਂ ਭਰ ਵਿਚ ਭੈਣਾਂ-ਭਰਾਵਾਂ ਨਾਲ ਜ਼ਿੰਦਗੀ ਵੱਲ ਜਾਣ ਵਾਲੇ ਰਾਹ ʼਤੇ ਚੱਲ ਰਹੇ ਹਨ! (ਮੱਤੀ 7:13, 14) ਇਨ੍ਹਾਂ ਨਵੇਂ ਭੈਣਾਂ-ਭਰਾਵਾਂ ਨੂੰ ‘ਮਸੀਹੀ ਸਿੱਖਿਆਵਾਂ ਉੱਤੇ ਪੱਕੇ ਹੋਣ’ ਲਈ ਸਾਡੀ ਮਦਦ ਦੀ ਲੋੜ ਹੈ। (ਕੁਲੁ. 2:7) ਅੰਤ ਤਕ ਵਫ਼ਾਦਾਰ ਰਹਿਣ ਲਈ ਇਕ-ਦੂਜੇ ਦਾ ਹੌਸਲਾ ਵਧਾਉਂਦੇ ਰਹੋ। (ਮੱਤੀ 24:13) “ਨਿਰਾਸ਼ ਲੋਕਾਂ ਨੂੰ ਦਿਲਾਸਾ ਦਿਓ, ਕਮਜ਼ੋਰਾਂ ਨੂੰ ਸਹਾਰਾ ਦਿਓ ਅਤੇ ਸਾਰਿਆਂ ਨਾਲ ਧੀਰਜ ਨਾਲ ਪੇਸ਼ ਆਓ।” (1 ਥੱਸ. 5:14) ਅਖ਼ੀਰ ਵਿਚ ਆਓ ਆਪਾਂ ਸਾਰੇ ‘ਲਗਾਤਾਰ ਪ੍ਰਾਰਥਨਾ ਕਰਦੇ ਰਹੀਏ’ ਅਤੇ ਯਹੋਵਾਹ ਨੂੰ ਕਹੀਏ: “ਤੇਰਾ ਰਾਜ ਆਵੇ।”​—ਮੱਤੀ 6:10.

ਯਕੀਨ ਕਰੋ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਹਾਂ ਜੋ ਯਹੋਵਾਹ ਨੂੰ ਪਿਆਰ ਕਰਦੇ ਹਨ!

ਤੁਹਾਡੇ ਭਰਾ,

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ