12-18 ਮਈ ਦੇ ਹਫ਼ਤੇ ਦੀ ਅਨੁਸੂਚੀ
12-18 ਮਈ
ਗੀਤ 4 ਅਤੇ ਪ੍ਰਾਰਥਨਾ
□ ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 7 ਪੈਰੇ 1-8 (30 ਮਿੰਟ)
□ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਕੂਚ 27-29 (10 ਮਿੰਟ)
ਨੰ. 1: ਕੂਚ 29:19-30 (4 ਮਿੰਟ ਜਾਂ ਘੱਟ)
ਨੰ. 2: ਸ਼ੈਤਾਨ ਇਕ ਬੁਰਾ ਦੂਤ ਹੈ; ਅਸੀਂ ਉਸ ਨੂੰ ਦੇਖ ਨਹੀਂ ਸਕਦੇ—td 10ੳ (5 ਮਿੰਟ)
ਨੰ. 3: ਅਬਰਾਹਾਮ—ਆਗਿਆਕਾਰੀ, ਨਿਰਸੁਆਰਥ ਰਵੱਈਆ ਅਤੇ ਦਲੇਰੀ ਯਹੋਵਾਹ ਨੂੰ ਖ਼ੁਸ਼ ਕਰਨ ਵਾਲੇ ਗੁਣ—ਉਤ. 11:32; 12:6–13:18; 14:1-20; ਕੂਚ 12:40-43; ਗਲਾ. 3:17 (5 ਮਿੰਟ)
□ ਸੇਵਾ ਸਭਾ:
15 ਮਿੰਟ: ਸਭ ਕੌਮਾਂ ਉਸ ਦੀ ਵੱਲ ਵਗਣਗੀਆਂ। (ਯਸਾ. 2:2) ਦੋ ਪਬਲੀਸ਼ਰਾਂ ਦੀ ਇੰਟਰਵਿਊ ਲਓ ਜਿਨ੍ਹਾਂ ਵਿੱਚੋਂ ਇਕ ਕਈ ਸਾਲਾਂ ਤੋਂ ਸੱਚਾਈ ਵਿਚ ਹੈ ਤੇ ਦੂਜੇ ਨੂੰ ਹਾਲੇ ਸੱਚਾਈ ਵਿਚ ਆਏ ਨੂੰ ਥੋੜ੍ਹਾ ਹੀ ਸਮਾਂ ਹੋਇਆ ਹੈ। ਉਨ੍ਹਾਂ ਨੂੰ ਕਿਹੜੀ ਗੱਲ ਨੇ ਸੱਚਾਈ ਵੱਲ ਖਿੱਚਿਆ? ਉਨ੍ਹਾਂ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਿਆ? ਜਦ ਉਹ ਪਹਿਲੀ ਵਾਰ ਮੀਟਿੰਗ ਤੇ ਗਏ, ਤਾਂ ਉਨ੍ਹਾਂ ਨੂੰ ਕਿਹੜੀ ਗੱਲ ਚੰਗੀ ਲੱਗੀ? ਜਦੋਂ ਉਹ ਪਹਿਲੀ ਵਾਰ ਪ੍ਰਚਾਰ ʼਤੇ ਗਏ, ਤਾਂ ਉਨ੍ਹਾਂ ਨੂੰ ਉਸ ਵੇਲੇ ਦੀ ਕਿਹੜੀ ਗੱਲ ਯਾਦ ਹੈ? ਸੱਚਾਈ ਵਿਚ ਤਰੱਕੀ ਕਰਨ ਵਿਚ ਮੰਡਲੀ ਦੇ ਭੈਣਾਂ-ਭਰਾਵਾਂ ਨੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ?
15 ਮਿੰਟ: “ਹੋਰ ਵਧੀਆ ਪ੍ਰਚਾਰਕ ਬਣੋ—ਸੋਚੋ ਕਿ ਤੁਸੀਂ ਸ਼ੁਰੂ ਵਿਚ ਕੀ ਕਹੋਗੇ।” ਚਰਚਾ। ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ। ਇਸ ਦੇ ਪਹਿਲੇ ਹਿੱਸੇ ਵਿਚ ਦਿਖਾਓ ਕਿ ਪਬਲੀਸ਼ਰ ਨੇ ਸ਼ੁਰੂਆਤੀ ਸ਼ਬਦ ਚੰਗੀ ਤਰ੍ਹਾਂ ਤਿਆਰ ਨਹੀਂ ਕੀਤੇ ਤੇ ਦੂਜੇ ਹਿੱਸੇ ਵਿਚ ਦਿਖਾਓ ਕਿ ਉਸ ਨੇ ਚੰਗੀ ਤਰ੍ਹਾਂ ਤਿਆਰੀ ਕਰ ਕੇ ਸ਼ੁਰੂਆਤੀ ਸ਼ਬਦ ਚੁਣੇ। ਜੇ ਸਮਾਂ ਹੈ, ਤਾਂ ਸੇਵਾ ਸਕੂਲ (ਹਿੰਦੀ) ਕਿਤਾਬ ਦੇ 215-219 ਸਫ਼ਿਆਂ ਤੋਂ ਢੁਕਵੇਂ ਨੁਕਤੇ ਦੱਸੋ।
ਗੀਤ 20 ਅਤੇ ਪ੍ਰਾਰਥਨਾ