9-15 ਜੂਨ ਦੇ ਹਫ਼ਤੇ ਦੀ ਅਨੁਸੂਚੀ
9-15 ਜੂਨ
ਗੀਤ 17 ਅਤੇ ਪ੍ਰਾਰਥਨਾ
cf ਅਧਿ. 8 ਪੈਰੇ 10-17 (30 ਮਿੰਟ)
ਬਾਈਬਲ ਰੀਡਿੰਗ: ਲੇਵੀਆਂ 1-5 (10 ਮਿੰਟ)
ਨੰ. 1: ਲੇਵੀਆਂ 4:16-31 (4 ਮਿੰਟ ਜਾਂ ਘੱਟ)
ਨੰ. 2: ਇਨਸਾਨ ਦੀ ਕਿਸਮਤ ਲਿਖੀ ਹੋਈ ਨਹੀਂ ਹੁੰਦੀ—td 11ੳ (5 ਮਿੰਟ)
ਨੰ. 3: ਅਬਸ਼ਾਲੋਮ—ਸੁਹੱਪਣ, ਹੰਕਾਰ ਤੇ ਧੋਖੇ ਦੇ ਬੁਰੇ ਅੰਜਾਮ—2 ਸਮੂ. 13:1-38; 14:25-27 (5 ਮਿੰਟ)
10 ਮਿੰਟ: ਕੀ ਤੁਸੀਂ ਸੁਝਾਅ ਵਰਤਣ ਦੀ ਕੋਸ਼ਿਸ਼ ਕੀਤੀ ਹੈ? ਚਰਚਾ। ਇਕ ਭਾਸ਼ਣ ਦੇ ਜ਼ਰੀਏ, ਸੰਖੇਪ ਵਿਚ ਸਾਡੀ ਰਾਜ ਸੇਵਕਾਈ ਦੇ ਹਾਲ ਹੀ ਦੇ ਇਨ੍ਹਾਂ ਲੇਖਾਂ ਵਿਚ ਦਿੱਤੀ ਜਾਣਕਾਰੀ ਦੀ ਚਰਚਾ ਕਰੋ: “ਉਨ੍ਹਾਂ ਲੋਕਾਂ ਦੀ ਮਦਦ ਕਰੋ ਜੋ ਸ਼ੁਰੂ ਵਿਚ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਤੋਂ ਸਟੱਡੀ ਨਹੀਂ ਕਰਨੀ ਚਾਹੁੰਦੇ” (km 12/13) ਅਤੇ “ਲਗਾਤਾਰ ਰਸਾਲੇ ਲੈਣ ਵਾਲਿਆਂ ਨਾਲ ਬਾਈਬਲ ਸਟੱਡੀ ਸ਼ੁਰੂ ਕਰੋ” (km 1/14)। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਇਨ੍ਹਾਂ ਲੇਖਾਂ ਵਿਚ ਦਿੱਤੇ ਸੁਝਾਅ ਕਿਵੇਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਨ੍ਹਾਂ ਨੂੰ ਕੀ ਫ਼ਾਇਦਾ ਹੋਇਆ।
20 ਮਿੰਟ: “ਅਗਸਤ ਇਕ ਅਹਿਮ ਮਹੀਨਾ ਹੋਵੇਗਾ!” ਸਰਵਿਸ ਓਵਰਸੀਅਰ ਦੁਆਰਾ ਸਵਾਲ-ਜਵਾਬ। ਸਾਰਿਆਂ ਨੂੰ ਨਵੇਂ ਟ੍ਰੈਕਟ ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ? ਦੀ ਇਕ-ਇਕ ਕਾਪੀ ਦਿਓ ਅਤੇ ਇਸ ਵਿਚਲੀ ਜਾਣਕਾਰੀ ʼਤੇ ਚਰਚਾ ਕਰੋ। ਦੱਸੋ ਕਿ ਸਾਰੇ ਇਲਾਕੇ ਵਿਚ ਇਸ ਟ੍ਰੈਕਟ ਨੂੰ ਵੰਡਣ ਦੇ ਕਿਹੜੇ ਇੰਤਜ਼ਾਮ ਕੀਤੇ ਗਏ ਹਨ। ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਪਬਲੀਸ਼ਰ ਆਫ਼ਿਸ ਵਿਚ ਕੰਮ ਕਰਨ ਵਾਲੇ ਕਿਸੇ ਵਿਅਕਤੀ ਨੂੰ ਜਾਂ ਕਾਲਜ ਦੇ ਕਿਸੇ ਵਿਦਿਆਰਥੀ ਨੂੰ ਟ੍ਰੈਕਟ ਦਿੰਦਾ ਹੈ।
ਗੀਤ 16 ਅਤੇ ਪ੍ਰਾਰਥਨਾ