11-17 ਅਗਸਤ ਦੇ ਹਫ਼ਤੇ ਦੀ ਅਨੁਸੂਚੀ
11-17 ਅਗਸਤ
ਗੀਤ 44 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 11 ਪੈਰੇ 8-14 (30 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਗਿਣਤੀ 7-9 (10 ਮਿੰਟ)
ਨੰ. 1: ਗਿਣਤੀ 9:9-23 (4 ਮਿੰਟ ਜਾਂ ਘੱਟ)
ਨੰ. 2: ਮੰਡਲੀ ਮਸੀਹ ਉੱਤੇ ਉਸਾਰੀ ਗਈ ਹੈ—td 14ੳ (5 ਮਿੰਟ)
ਨੰ. 3: ਆਕਾਨ—ਰੱਬ ਤੋਂ ਚੋਰੀ ਕਰਨ ਦੇ ਭਿਆਨਕ ਨਤੀਜੇ—ਯਹੋ. 7:4-26 (5 ਮਿੰਟ)
ਸੇਵਾ ਸਭਾ:
5 ਮਿੰਟ: “1914-2014: ਰਾਜ ਦੇ ਇਕ ਸੌ ਸਾਲ!” ਚਰਚਾ। ਇਸ ਸਫ਼ੇ ਦਾ ਉਪਰਲਾ ਪੈਰਾ ਪੜ੍ਹੋ। ਇਸ ਮਹੀਨੇ ਦੇ ਸੇਵਾ ਸਭਾ ਦੇ ਭਾਗਾਂ ਵਿਚ ਰਾਜ ਬਾਰੇ ਗੱਲ ਕੀਤੀ ਜਾਵੇਗੀ। ਦੱਸੋ ਕਿ ਪ੍ਰਚਾਰ ਲਈ ਕਿਹੜੇ ਇੰਤਜ਼ਾਮ ਕੀਤੇ ਗਏ ਹਨ।
10 ਮਿੰਟ: “ਨਵਾਂ ਵੈੱਬਸਾਈਟ ਟ੍ਰੈਕਟ ਵਰਤੋ।” ਟ੍ਰੈਕਟ ਵਿਚਲੀਆਂ ਗੱਲਾਂ ʼਤੇ ਚਰਚਾ ਕਰੋ। ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਪਬਲੀਸ਼ਰ ਟ੍ਰੈਕਟ ਪੇਸ਼ ਕਰਦਾ ਹੈ ਤੇ ਫਿਰ ਆਪਣੇ ਮੋਬਾਇਲ ʼਤੇ ਵਿਅਕਤੀ ਨੂੰ jw.org ਦਿਖਾਉਂਦਾ ਹੈ।
15 ਮਿੰਟ: “ਹੋਰ ਵਧੀਆ ਪ੍ਰਚਾਰਕ ਬਣੋ—ਭਰੋਸੇ ਨਾਲ ਰਾਜ ਬਾਰੇ ਗੱਲ ਕਰੋ।” ਚਰਚਾ। ਦੋ ਪਬਲੀਸ਼ਰਾਂ ਤੋਂ ਇਹ ਪ੍ਰਦਰਸ਼ਨ ਕਰਾਓ: ਇਕ ਦੁਕਾਨ ʼਤੇ ਪਬਲੀਸ਼ਰ ਲਾਈਨ ਵਿਚ ਖੜ੍ਹਾ ਹੈ। ਉਸ ਦੇ ਪਿੱਛੇ ਖੜ੍ਹਾ ਵਿਅਕਤੀ ਨਿਊਜ਼ ਮੈਗਜ਼ੀਨ ਦੇਖਦਾ ਹੈ ਤੇ ਕਹਿੰਦਾ ਹੈ: “ਇਸ ਦੁਨੀਆਂ ਦਾ ਤਾਂ ਬੇੜਾ ਹੀ ਗਰਕ ਹੋਇਆ ਪਿਆ ਹੈ! ਹਰ ਕੋਈ ਸੋਚਦਾ ਕਿ ਉਹ ਇਸ ਨੂੰ ਸੁਧਾਰ ਸਕਦਾ ਹੈ, ਪਰ ਹਾਲਾਤ ਤਾਂ ਹੋਰ ਵਿਗੜੀ ਜਾਂਦੇ ਹਨ।” ਪਬਲੀਸ਼ਰ ਆਪਣੇ ਆਪ ਨਾਲ ਗੱਲ ਕਰਦਾ ਹੈ, ‘ਮੈਨੂੰ ਕੁਝ ਕਹਿਣਾ ਚਾਹੀਦਾ। ਮੈਨੂੰ ਉਸ ਨਾਲ ਪਰਮੇਸ਼ੁਰ ਦੇ ਰਾਜ ਬਾਰੇ ਗੱਲ ਕਰਨੀ ਚਾਹੀਦੀ!’ ਪਬਲੀਸ਼ਰ ਕਹਿੰਦਾ ਹੈ: “ਤੁਸੀਂ ਠੀਕ ਕਿਹਾ, ਸਾਰੇ ਪਾਸੇ ਬੁਰੀਆਂ ਖ਼ਬਰਾਂ ਹੀ ਸੁਣਨ ਨੂੰ ਮਿਲਦੀਆਂ ਹਨ। ਕੀ ਮੈਂ ਤੁਹਾਨੂੰ ਇਹ ਟ੍ਰੈਕਟ ਦੇ ਸਕਦਾਂ? ਇਸ ਉੱਤੇ ਦੱਸੀ ਵੈੱਬਸਾਈਟ ਤੋਂ ਮੈਨੂੰ ਜ਼ਿੰਦਗੀ ਬਾਰੇ ਕਈ ਅਹਿਮ ਸਵਾਲਾਂ ਦੇ ਜਵਾਬ ਮਿਲੇ ਹਨ।” ਪਬਲੀਸ਼ਰ ਟ੍ਰੈਕਟ ਵਿੱਚੋਂ ਇਕ ਨੁਕਤੇ ਬਾਰੇ ਗੱਲ ਕਰਦਾ ਹੈ ਤੇ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ।
ਗੀਤ 47 ਅਤੇ ਪ੍ਰਾਰਥਨਾ