22-28 ਸਤੰਬਰ ਦੇ ਹਫ਼ਤੇ ਦੀ ਅਨੁਸੂਚੀ
22-28 ਸਤੰਬਰ
ਗੀਤ 34 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 13 ਪੈਰੇ 9-17 (30 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਗਿਣਤੀ 30-32 (10 ਮਿੰਟ)
ਨੰ. 1: ਗਿਣਤੀ 32:16-30 (4 ਮਿੰਟ ਜਾਂ ਘੱਟ)
ਨੰ. 2: ਅਣਗਿਣਤ “ਹੋਰ ਭੇਡਾਂ” ਨੂੰ ਧਰਤੀ ਉੱਤੇ ਜ਼ਿੰਦਗੀ ਮਿਲੇਗੀ—td 16ੲ (5 ਮਿੰਟ)
ਨੰ. 3: ਮੂਸਾ ਨੂੰ ਬਚਾਇਆ ਗਿਆ—my ਕਹਾਣੀ 28 (5 ਮਿੰਟ)
ਸੇਵਾ ਸਭਾ:
15 ਮਿੰਟ: ਉਨ੍ਹਾਂ ਭਰਾਵਾਂ ਦਾ ਆਦਰ ਕਰੋ ਜਿਹੜੇ ਤੁਹਾਡੇ ਵਿਚ ਸਖ਼ਤ ਮਿਹਨਤ ਕਰਦੇ ਹਨ। (1 ਥੱਸ. 5:12, 13) ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ: (1) ਮੰਡਲੀ ਵਿਚ ਬਜ਼ੁਰਗ ਸਖ਼ਤ ਮਿਹਨਤ ਕਿਵੇਂ ਕਰਦੇ ਹਨ? (2) ਅਸੀਂ ਬਜ਼ੁਰਗਾਂ ਦਾ ਜ਼ਿਆਦਾ ਤੋਂ ਜ਼ਿਆਦਾ ਆਦਰ ਕਿਵੇਂ ਕਰ ਸਕਦੇ ਹਾਂ? (3) ਅਗਵਾਈ ਕਰਨ ਵਾਲੇ ਭਰਾਵਾਂ ਨੂੰ ਹੱਲਾਸ਼ੇਰੀ ਦੀ ਕਿਉਂ ਲੋੜ ਹੈ? (4) ਅਸੀਂ ਬਜ਼ੁਰਗਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੌਸਲਾ ਕਿਵੇਂ ਦੇ ਸਕਦੇ ਹਾਂ? (5) ਅਗਵਾਈ ਕਰਨ ਵਾਲੇ ਭਰਾਵਾਂ ਦਾ ਕਹਿਣਾ ਮੰਨਣ ਦਾ ਮੰਡਲੀ ਅਤੇ ਬਜ਼ੁਰਗਾਂ ਨੂੰ ਕੀ ਫ਼ਾਇਦਾ ਹੁੰਦਾ ਹੈ?
15 ਮਿੰਟ: “ਪ੍ਰਚਾਰ ਵਿਚ jw.org ਵੈੱਬਸਾਈਟ ਵਰਤੋ।” ਚਰਚਾ। ਪੈਰਾ 2 ਵਿੱਚੋਂ ਪੇਸ਼ਕਾਰੀ ਨੂੰ ਵਰਤ ਕੇ ਪ੍ਰਦਰਸ਼ਨ ਦਿਖਾਓ। ਫਿਰ ਭੈਣਾਂ-ਭਰਾਵਾਂ ਨੂੰ ਪੁੱਛੋ: ਇਸ ਵੀਡੀਓ ਨੂੰ ਮੋਬਾਈਲ ਜਾਂ ਟੈਬਲੇਟ ʼਤੇ ਡਾਊਨਲੋਡ ਕਰਨ ਦੇ ਕਿਹੜੇ ਫ਼ਾਇਦੇ ਹਨ? ਸ਼ੁਰੂ ਵਿਚ ਜ਼ਿਆਦਾ ਕੁਝ ਕਹਿਣ ਦੀ ਬਜਾਇ ਜਾਂ ਘਰ-ਮਾਲਕ ਦੀ ਇਜਾਜ਼ਤ ਲਏ ਬਿਨਾਂ ਹੀ ਵੀਡੀਓ ਦਿਖਾਉਣਾ ਕਿਉਂ ਵਧੀਆ ਹੈ? ਇਸ ਵੀਡੀਓ ਨੂੰ ਪ੍ਰਚਾਰ ਵਿਚ ਇਸਤੇਮਾਲ ਕਰਨ ਨਾਲ ਤੁਹਾਨੂੰ ਕਿਹੜੇ ਤਜਰਬੇ ਹੋਏ ਹਨ? ਆਖ਼ਰ ਵਿਚ ਪ੍ਰਚਾਰਕਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ jw.org ਵੈੱਬਸਾਈਟ ਨਾਲ ਚੰਗੀ ਤਰ੍ਹਾਂ ਵਾਕਫ਼ ਹੋਣ ਅਤੇ ਇਸ ਨੂੰ ਪ੍ਰਚਾਰ ਵਿਚ ਵਰਤਣ।
ਗੀਤ 25 ਅਤੇ ਪ੍ਰਾਰਥਨਾ