10-16 ਨਵੰਬਰ ਦੇ ਹਫ਼ਤੇ ਦੀ ਅਨੁਸੂਚੀ
10-16 ਨਵੰਬਰ
ਗੀਤ 6 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 15 ਪੈਰੇ 17-20, ਸਫ਼ਾ 187 ʼਤੇ ਡੱਬੀ (30 ਮਿੰਟ)
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਬਿਵਸਥਾ ਸਾਰ 19-22 (10 ਮਿੰਟ)
ਨੰ. 1: ਬਿਵਸਥਾ ਸਾਰ 22:20-30 (4 ਮਿੰਟ ਜਾਂ ਘੱਟ)
ਨੰ. 2: ਪਰਮੇਸ਼ੁਰ ਆਪਣੀ ਪਵਿੱਤਰ ਸ਼ਕਤੀ ਦੁਆਰਾ ਕੰਮ ਕਰਦਾ ਹੈ—td 19ਸ (5 ਮਿੰਟ)
ਨੰ. 3: ਮੂਸਾ ਤੇ ਹਾਰੂਨ ਫ਼ਿਰਊਨ ਨੂੰ ਮਿਲੇ—my ਕਹਾਣੀ 31 (5 ਮਿੰਟ)
ਸੇਵਾ ਸਭਾ:
10 ਮਿੰਟ: ਸਰਵਿਸ ਓਵਰਸੀਅਰ ਦੀ ਇੰਟਰਵਿਊ ਲਓ। ਤੁਹਾਨੂੰ ਮੰਡਲੀ ਵਿਚ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਕੀ ਕੁਝ ਕਰਨਾ ਪੈਂਦਾ ਹੈ? ਤੁਸੀਂ ਪ੍ਰਚਾਰ ਦੇ ਅਲੱਗ-ਅਲੱਗ ਗਰੁੱਪਾਂ ਨੂੰ ਕਿਸ ਮਕਸਦ ਨਾਲ ਮਿਲਣ ਜਾਂਦੇ ਹੋ? ਜਿਹੜੇ ਵੀ ਗਰੁੱਪ ਨੂੰ ਤੁਸੀਂ ਮਿਲਣ ਜਾਂਦੇ ਹੋ, ਉਸ ਗਰੁੱਪ ਦੇ ਭੈਣ-ਭਰਾ ਤੁਹਾਡੀ ਵਿਜ਼ਿਟ ਤੋਂ ਕਿਵੇਂ ਫ਼ਾਇਦਾ ਲੈ ਸਕਦੇ ਹਨ? ਜਦੋਂ ਕੋਈ ਪਬਲੀਸ਼ਰ ਤੁਹਾਡੇ ਤੋਂ ਪ੍ਰਚਾਰ ਸੰਬੰਧੀ ਕੋਈ ਮਦਦ ਮੰਗਦਾ ਹੈ, ਤਾਂ ਤੁਸੀਂ ਉਸ ਦੀ ਮਦਦ ਕਿਵੇਂ ਕਰਦੇ ਹੋ? ਕੀ ਤੁਸੀਂ ਪ੍ਰਚਾਰ ਦੌਰਾਨ ਹਮਲਿਆਂ ਤੋਂ ਬਚਣ ਲਈ ਪਬਲੀਸ਼ਰਾਂ ਨੂੰ ਟ੍ਰੇਨਿੰਗ ਦੇ ਰਹੇ ਹੋ?
20 ਮਿੰਟ: “ਹੋਰ ਵਧੀਆ ਪ੍ਰਚਾਰਕ ਬਣੋ—ਦੂਜਿਆਂ ਵਿਚ ਦਿਲਚਸਪੀ ਲਓ।” ਚਰਚਾ। ਲੇਖ ʼਤੇ ਚਰਚਾ ਕਰਨ ਤੋਂ ਬਾਅਦ, ਦੋ ਭਾਗਾਂ ਵਾਲਾ ਪ੍ਰਦਰਸ਼ਨ ਦਿਖਾਓ। ਪਹਿਲਾਂ ਇਕ ਪਬਲੀਸ਼ਰ ਘਰ-ਮਾਲਕ ਵਿਚ ਬਿਨਾਂ ਦਿਲਚਸਪੀ ਦਿਖਾਏ ਉਸ ਮਹੀਨੇ ਦਾ ਸਾਹਿੱਤ ਪੇਸ਼ ਕਰਦਾ ਹੈ। ਫਿਰ ਉਹੀ ਪ੍ਰਦਰਸ਼ਨ ਦੁਬਾਰਾ ਦਿਖਾਓ, ਪਰ ਇਸ ਵਾਰ ਪਬਲੀਸ਼ਰ ਘਰ-ਮਾਲਕ ਵਿਚ ਦਿਲਚਸਪੀ ਲੈਂਦਾ ਹੈ।
ਗੀਤ 25 ਅਤੇ ਪ੍ਰਾਰਥਨਾ