8-14 ਦਸੰਬਰ ਦੇ ਹਫ਼ਤੇ ਦੀ ਅਨੁਸੂਚੀ
8-14 ਦਸੰਬਰ
ਗੀਤ 45 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
cf ਅਧਿ. 17 ਪੈਰੇ 1-9 (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: ਯਹੋਸ਼ੁਆ 1-5 (10 ਮਿੰਟ)
ਨੰ. 1: ਯਹੋਸ਼ੁਆ 1:1-18 (4 ਮਿੰਟ ਜਾਂ ਘੱਟ)
ਨੰ. 2: ਦੁੱਖਾਂ ਦਾ ਅੰਤ ਇਨਸਾਨਾਂ ਕੋਲ ਨਹੀਂ ਹੈ—td 20ਸ (5 ਮਿੰਟ)
ਨੰ. 3: ਇਕ ਨਵੀਂ ਕਿਸਮ ਦਾ ਖਾਣਾ—my ਕਹਾਣੀ 34 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ਸੱਚਾਈ ਦੇ ਅਨਮੋਲ ਖ਼ਜ਼ਾਨੇ ਵਿੱਚੋਂ “ਚੰਗੀਆਂ ਗੱਲਾਂ” ਦੂਜਿਆਂ ਨਾਲ ਸਾਂਝੀਆਂ ਕਰੋ।—ਮੱਤੀ 12:35ੳ.
10 ਮਿੰਟ: ਇਸ ਮਹੀਨੇ ਸਾਡੇ ਲਈ “ਚੰਗੀਆਂ ਗੱਲਾਂ।” ਭਾਸ਼ਣ। “ਇਸ ਮਹੀਨੇ ਧਿਆਨ ਦਿਓ” ਬਾਰੇ ਗੱਲ ਕਰੋ। (ਮੱਤੀ 12:35ੳ) ਜਿਸ ਭੈਣ ਜਾਂ ਭਰਾ ਨੇ ਸਾਨੂੰ ਸਟੱਡੀ ਕਰਾਈ ਸੀ, ਉਸ ਕੋਲੋਂ ਸਾਨੂੰ ਸੱਚਾਈ ਦਾ ਖ਼ਜ਼ਾਨਾ ਮਿਲਿਆ ਸੀ। (ਪਹਿਰਾਬੁਰਜ, 1 ਅਪ੍ਰੈਲ 2002 ਸਫ਼ੇ 16-17 ਪੈਰੇ 5-7 ਦੇਖੋ।) ਇਸ ਲਈ ਸਾਨੂੰ ਵੀ ਦੂਜਿਆਂ ਨਾਲ ਆਪਣੀ ਹਰ “ਚੰਗੀ ਚੀਜ਼” ਸਾਂਝੀ ਕਰਨੀ ਚਾਹੀਦੀ ਹੈ। (ਗਲਾ. 6:6) ਸਾਰਿਆਂ ਨੂੰ ਹਰ ਮੀਟਿੰਗ ਵਿਚ ਹਾਜ਼ਰ ਹੋਣ ਦੀ ਹੱਲਾਸ਼ੇਰੀ ਦਿਓ ਤਾਂਕਿ ਉਹ ਚਰਚਾ ਕੀਤੀਆਂ ਜਾਣ ਵਾਲੀਆਂ “ਚੰਗੀਆਂ ਗੱਲਾਂ” ਤੋਂ ਵਾਂਝੇ ਨਾ ਰਹਿ ਜਾਣ। ਆਪਣੀ ਸਿਖਾਉਣ ਦੀ ਕਲਾ ਨੂੰ ਸੁਧਾਰਨ ਵਿਚ ਸਾਡੀ ਮਦਦ ਕੀਤੀ ਜਾਵੇਗੀ।
20 ਮਿੰਟ: “ਹੋਰ ਵਧੀਆ ਪ੍ਰਚਾਰਕ ਬਣੋ—ਦਿਖਾਓ ਕਿ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਜਾਂ ਖ਼ੁਸ਼ ਖ਼ਬਰੀ ਬਰੋਸ਼ਰ ਵਰਤ ਕੇ ਬਾਈਬਲ ਸਟੱਡੀ ਕਿਵੇਂ ਕੀਤੀ ਜਾਂਦੀ ਹੈ।” ਚਰਚਾ। ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਇਕ ਤਜਰਬੇਕਾਰ ਪਬਲੀਸ਼ਰ ਜਾਂ ਪਾਇਨੀਅਰ ਇਹ ਕਿਤਾਬ ਜਾਂ ਬਰੋਸ਼ਰ ਵਰਤ ਕੇ ਦਿਖਾਉਂਦਾ ਹੈ ਕਿ ਬਾਈਬਲ ਸਟੱਡੀ ਕਿਵੇਂ ਕੀਤੀ ਜਾਂਦੀ ਹੈ।
ਗੀਤ 44 ਅਤੇ ਪ੍ਰਾਰਥਨਾ