26 ਜਨਵਰੀ–1 ਫਰਵਰੀ ਦੇ ਹਫ਼ਤੇ ਦੀ ਅਨੁਸੂਚੀ
26 ਜਨਵਰੀ–1 ਫਰਵਰੀ
ਗੀਤ 4 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: ਨਿਆਈਆਂ 5-7 (8 ਮਿੰਟ)
ਨੰ. 1: ਨਿਆਈਆਂ 7:12-25 (3 ਮਿੰਟ ਜਾਂ ਘੱਟ)
ਨੰ. 2: ਅਮਨੋਨ—ਵਿਸ਼ਾ: ਕਾਮ-ਵਾਸ਼ਨਾ ਵਾਲਾ ਪਿਆਰ ਜ਼ਿੰਦਗੀਆਂ ਤਬਾਹ ਕਰਦਾ ਹੈ—2 ਸਮੂ. 13:1-29 (5 ਮਿੰਟ)
ਨੰ. 3: ਯਹੋਵਾਹ ਬਾਰੇ ਸਿੱਖਣ ਦੇ ਤਰੀਕੇ—igw ਸਫ਼ਾ 5 ਪੈਰੇ 1-4 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਪੂਰੀ ਨਿਮਰਤਾ ਨਾਲ ਪ੍ਰਭੂ ਦੀ ਸੇਵਾ ਕਰੋ।’—ਰਸੂਲਾਂ ਦੇ ਕੰਮ 20:19.
15 ਮਿੰਟ: ਜਨਵਰੀ ਤੇ ਫਰਵਰੀ ਲਈ ਸਾਹਿੱਤ ਪੇਸ਼ਕਸ਼। ਚਰਚਾ। ਭੈਣਾਂ-ਭਰਾਵਾਂ ਨੂੰ ਦੱਸਣ ਲਈ ਕਹੋ ਕਿ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਬਰੋਸ਼ਰ ਪੇਸ਼ ਕਰ ਕੇ ਕਿਹੜੇ ਵਧੀਆ ਤਜਰਬੇ ਹੋਏ ਹਨ। ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ ਕਿ ਇਹ ਬਰੋਸ਼ਰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ “ਕਿਉਂ ਤੁਰੰਤ ਚਲੇ ਜਾਈਏ?” ਲੇਖ ʼਤੇ ਚਰਚਾ ਕਰੋ।
15 ਮਿੰਟ: ਪ੍ਰਭੂ ਦੀ ਸੇਵਾ ਕਰਨ ਵਾਲੇ ਬਜ਼ੁਰਗ—ਪਹਿਰਾਬੁਰਜ ਕਰਾਉਣ ਵਾਲਾ ਭਰਾ। ਪਹਿਰਾਬੁਰਜ ਕਰਾਉਣ ਵਾਲੇ ਭਰਾ ਨੂੰ ਇੰਟਰਵਿਊ ਵਿਚ ਇਹ ਸਵਾਲ ਪੁੱਛੋ: ਤੁਹਾਨੂੰ ਇਹ ਜ਼ਿੰਮੇਵਾਰੀ ਪੂਰੀ ਕਰਨ ਲਈ ਕੀ-ਕੀ ਕਰਨਾ ਪੈਂਦਾ ਹੈ? ਤੁਸੀਂ ਪਹਿਰਾਬੁਰਜ ਅਧਿਐਨ ਲਈ ਤਿਆਰੀ ਕਿਵੇਂ ਕਰਦੇ ਹੋ? ਤੁਸੀਂ ਹੱਥ ਖੜ੍ਹਾ ਕਰਨ ਵਾਲੇ ਸਾਰੇ ਜਣਿਆਂ ਤੋਂ ਜਵਾਬ ਕਿਉਂ ਨਹੀਂ ਲੈ ਪਾਉਂਦੇ? ਪਹਿਰਾਬੁਰਜ ਅਧਿਐਨ ਨੂੰ ਫ਼ਾਇਦੇਮੰਦ ਅਤੇ ਮਜ਼ੇਦਾਰ ਬਣਾਉਣ ਲਈ ਪਹਿਰਾਬੁਰਜ ਪੜ੍ਹਨ ਵਾਲਾ ਭਰਾ, ਮਾਈਕ ਫੜਾਉਣ ਵਾਲੇ ਭਰਾ ਅਤੇ ਟਿੱਪਣੀਆਂ ਕਰਨ ਵਾਲੇ ਕਿਵੇਂ ਮਦਦ ਕਰ ਸਕਦੇ ਹਨ?
ਗੀਤ 24 ਅਤੇ ਪ੍ਰਾਰਥਨਾ