ਬਾਈਬਲ ਸਿਖਲਾਈ ਸਕੂਲ ਰਿਵਿਊ
23 ਫਰਵਰੀ 2015 ਦੇ ਹਫ਼ਤੇ ਦੌਰਾਨ ਬਾਈਬਲ ਸਿਖਲਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ।
ਸਲਾਫ਼ਹਾਦ ਦੀਆਂ ਧੀਆਂ ਨੇ ਕਿਹੜੀ ਮਿਸਾਲ ਕਾਇਮ ਕੀਤੀ ਸੀ? (ਯਹੋ. 17:13, 14) [5 ਜਨ., w08 2/15 ਸਫ਼ੇ 4-5 ਪੈਰਾ 10]
ਯਹੋਸ਼ੁਆ ਨੇ ਪੂਰੇ ਭਰੋਸੇ ਨਾਲ ਯਹੋਸ਼ੁਆ 23:14 ਦੇ ਸ਼ਬਦ ਕਿਉਂ ਕਹੇ ਸਨ ਅਤੇ ਸਾਨੂੰ ਯਹੋਵਾਹ ਦੇ ਵਾਅਦਿਆਂ ʼਤੇ ਪੂਰਾ ਭਰੋਸਾ ਕਿਉਂ ਹੋਣਾ ਚਾਹੀਦਾ ਹੈ? [12 ਜਨ., w07 11/1 ਸਫ਼ਾ 26 ਪੈਰਾ 19]
ਯਹੂਦਾਹ ਨਾਂ ਦਾ ਕਬੀਲਾ ਕਿਉਂ ਸਭ ਤੋਂ ਪਹਿਲਾਂ ਆਪਣੇ ਹਿੱਸੇ ਦੀ ਜ਼ਮੀਨ ਲੈਣ ਲਈ ਠਹਿਰਾਇਆ ਗਿਆ ਸੀ? (ਨਿਆ. 1:2, 4) [19 ਜਨ., w05 1/15 ਸਫ਼ਾ 24 ਪੈਰਾ 5]
ਬਾਰਾਕ ਨੇ ਨਬੀਆ ਦਬੋਰਾਹ ਨੂੰ ਜੰਗ ਵਿਚ ਆਪਣੇ ਨਾਲ ਲੈ ਜਾਣ ਲਈ ਕਿਉਂ ਮਜਬੂਰ ਕੀਤਾ? (ਨਿਆ. 4:8) [19 ਜਨ., w05 1/15 ਸਫ਼ਾ 25 ਪੈਰਾ 4]
ਗਿਦਾਊਨ ਨੇ ਦੂਤ ਨੂੰ ਜੋ ਜਵਾਬ ਦਿੱਤਾ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (ਨਿਆ. 6:17-22, 36-40) [26 ਜਨ., w05 1/15 ਸਫ਼ਾ 26 ਪੈਰਾ 5]
ਅਸੀਂ ਗਿਦਾਊਨ ਦੀ ਨਿਮਰਤਾ ਤੋਂ ਕੀ ਸਿੱਖ ਸਕਦੇ ਹਾਂ? (ਨਿਆ. 6:11-15; 8:1-3, 22, 23) [2 ਫਰ., w05 1/15 ਸਫ਼ਾ 26 ਪੈਰਾ 4]
ਜਦੋਂ ਯਿਫ਼ਤਾਹ ਨੇ ਸੁੱਖਣਾ ਸੁੱਖੀ ਸੀ, ਤਾਂ ਕੀ ਉਹ ਕਿਸੇ ਇਨਸਾਨ ਦੀ ਜਾਨ ਬਲ਼ੀ ਵਜੋਂ ਦੇਣ ਬਾਰੇ ਸੋਚ ਰਿਹਾ ਸੀ? (ਨਿਆ. 11:30, 31) [9 ਫਰ., w05 1/15 ਸਫ਼ਾ 26 ਪੈਰਾ 1]
ਨਿਆਈਆਂ 11:35-37 ਮੁਤਾਬਕ ਕਿਹੜੀ ਗੱਲ ਨੇ ਯਿਫ਼ਤਾਹ ਦੀ ਧੀ ਨੂੰ ਆਪਣੇ ਪਿਤਾ ਦੀ ਸਹੁੰ ਨੂੰ ਪੂਰਾ ਕਰਨ ਵਿਚ ਮਦਦ ਦਿੱਤੀ? [9 ਫਰ., w11 12/15 ਸਫ਼ੇ 20-21 ਪੈਰੇ 15-16]
ਜਦ ਇਜ਼ਰਾਈਲ ਵਿਚ ਕੋਈ ਰਾਜਾ ਨਹੀਂ ਸੀ ਅਤੇ ‘ਸੱਭੇ ਮਨੁੱਖ ਉਹੀ ਕਰਦੇ ਸਨ ਜੋ ਕੁਝ ਉਨ੍ਹਾਂ ਨੂੰ ਚੰਗਾ ਲੱਗਦਾ ਸੀ,’ ਤਾਂ ਕੀ ਇਸ ਨੂੰ ਇਕ ਤਰ੍ਹਾਂ ਦੀ ਬਗਾਵਤ ਸਮਝਿਆ ਜਾਣਾ ਚਾਹੀਦਾ ਸੀ? ਸਮਝਾਓ। (ਨਿਆ. 17:6) [16 ਫਰ., w05 1/15 ਸਫ਼ਾ 27 ਪੈਰਾ 6]
ਇਜ਼ਰਾਈਲੀਆਂ ਨੂੰ ਬਿਨਯਾਮੀਨ ਦੇ ਕਬੀਲੇ ਹੱਥੋਂ ਦੋ ਵਾਰ ਹਾਰ ਦਾ ਮੂੰਹ ਦੇਖਣਾ ਪਿਆ, ਇਸ ਤੋਂ ਅਸੀਂ ਪ੍ਰਾਰਥਨਾ ਵਿਚ ਲੱਗੇ ਰਹਿਣ ਬਾਰੇ ਕਿਹੜਾ ਸਬਕ ਸਿੱਖ ਸਕਦੇ ਹਾਂ? (ਨਿਆ. 20:14-48) [23 ਫਰ., w05 1/15 ਸਫ਼ਾ 27 ਪੈਰਾ 7]