16-22 ਮਾਰਚ ਦੇ ਹਫ਼ਤੇ ਦੀ ਅਨੁਸੂਚੀ
16-22 ਮਾਰਚ
ਗੀਤ 14 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
bm ਪਾਠ 17, 18 (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 1 ਸਮੂਏਲ 5-9 (8 ਮਿੰਟ)
ਨੰ. 1: 1 ਸਮੂਏਲ 6:10-21 (3 ਮਿੰਟ ਜਾਂ ਘੱਟ)
ਨੰ. 2: ਅਥਲਯਾਹ—ਵਿਸ਼ਾ: ਈਜ਼ਬਲ ਦੇ ਪ੍ਰਭਾਵ ਤੋਂ ਬਚੋ—1 ਰਾਜ. 21:20-25; 2 ਇਤ. 21:4-6; 22:1–23:21 (5 ਮਿੰਟ)
ਨੰ. 3: ਮਸੀਹ ਸੰਬੰਧੀ ਭਵਿੱਖਬਾਣੀਆਂ ਜੋ ਯਿਸੂ ਨੇ ਪੂਰੀਆਂ ਕੀਤੀਆਂ—igw ਸਫ਼ਾ 11 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਹਰ ਚੰਗੇ ਕੰਮ ਲਈ ਤਿਆਰ ਰਹੋ।’—ਤੀਤੁ. 3:1.
10 ਮਿੰਟ: ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਤਾਈਵਾਨ। 15 ਅਕਤੂਬਰ 2014 ਦੇ ਪਹਿਰਾਬੁਰਜ ਦੇ ਸਫ਼ੇ 3-6 ʼਤੇ ਆਧਾਰਿਤ ਚਰਚਾ। ਲੇਖ ਵਿਚ ਦੱਸੇ ਭੈਣਾਂ-ਭਰਾਵਾਂ ਨੇ ਹੋਰ ਦੇਸ਼ ਜਾਣ ਲਈ ਕਿਵੇਂ ਤਿਆਰੀ ਕੀਤੀ ਤਾਂਕਿ ਉਹ ਉੱਥੇ ਜਾ ਕੇ ਪ੍ਰਚਾਰ ਕਰ ਸਕਣ? ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ?
20 ਮਿੰਟ: “ਹੋਰ ਵਧੀਆ ਪ੍ਰਚਾਰਕ ਬਣੋ—ਲਗਾਤਾਰ ਰਸਾਲੇ ਲੈਣ ਵਾਲਿਆਂ ਦੀ ਦਿਲਚਸਪੀ ਵਧਾਓ।” ਚਰਚਾ। ਲੇਖ ਦੀ ਚਰਚਾ ਕਰਨ ਤੋਂ ਬਾਅਦ ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ ਜਿਸ ਵਿਚ ਪਬਲੀਸ਼ਰ ਉਸ ਵਿਅਕਤੀ ਨੂੰ ਸਟੱਡੀ ਕਰਨ ਲਈ ਪੁੱਛਦਾ ਹੈ ਜਿਸ ਨੂੰ ਉਹ ਲਗਾਤਾਰ ਰਸਾਲੇ ਦਿੰਦਾ ਹੈ। ਫਿਰ ਕਿਸੇ ਪਬਲੀਸ਼ਰ ਦੀ ਇੰਟਰਵਿਊ ਲਓ ਜੋ ਕਿਸੇ ਨੂੰ ਲਗਾਤਾਰ ਰਸਾਲੇ ਦਿੰਦਾ ਹੈ। ਉਹ ਕਿੰਨੇ ਜਣਿਆਂ ਨੂੰ ਲਗਾਤਾਰ ਰਸਾਲੇ ਦਿੰਦਾ ਹੈ? ਉਹ ਹਰ ਵਾਰ ਕਿਵੇਂ ਤਿਆਰੀ ਕਰਦਾ ਹੈ? ਉਸ ਨੂੰ ਕੋਈ ਵਧੀਆ ਤਜਰਬਾ ਦੱਸਣ ਲਈ ਕਹੋ।
ਗੀਤ 10 ਅਤੇ ਪ੍ਰਾਰਥਨਾ