ਬਾਈਬਲ ਸਿਖਲਾਈ ਸਕੂਲ ਰਿਵਿਊ
27 ਅਪ੍ਰੈਲ 2015 ਦੇ ਹਫ਼ਤੇ ਦੌਰਾਨ ਬਾਈਬਲ ਸਿਖਲਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ। ਉਹ ਤਾਰੀਖ਼ ਦਿਖਾਈ ਗਈ ਹੈ ਜਿਸ ʼਤੇ ਇਨ੍ਹਾਂ ਸਵਾਲਾਂ ਦੀ ਚਰਚਾ ਕੀਤੀ ਜਾਵੇਗੀ ਤਾਂਕਿ ਹਰ ਹਫ਼ਤੇ ਸਕੂਲ ਦੀ ਤਿਆਰੀ ਕਰਦਿਆਂ ਰਿਸਰਚ ਕੀਤੀ ਜਾ ਸਕਦੀ ਹੈ।
ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਸੱਚਾ ਪਿਆਰ ਕਰਦੇ ਹਾਂ? (ਰੂਥ 1:16, 17) [2 ਮਾਰ., w10 8/15 ਸਫ਼ੇ 21, 24 ਪੈਰੇ 3, 16]
ਰੂਥ ਨੂੰ “ਸਤਵੰਤੀ ਇਸਤ੍ਰੀ” ਕਿਉਂ ਕਿਹਾ ਗਿਆ ਸੀ? (ਰੂਥ 3:11) [2 ਮਾਰ., w05 3/1 ਸਫ਼ਾ 28 ਪੈਰਾ 7]
ਜਦ ਅਸੀਂ ਸਮੱਸਿਆਵਾਂ ਵਿੱਚੋਂ ਗੁਜ਼ਰ ਰਹੇ ਹੁੰਦੇ ਹਾਂ, ਤਾਂ ਸਾਨੂੰ ਹੰਨਾਹ ਦੀ ਮਿਸਾਲ ਤੋਂ ਕਿਵੇਂ ਫ਼ਾਇਦਾ ਹੋ ਸਕਦਾ ਹੈ? (1 ਸਮੂ. 1: 16-18) [9 ਮਾਰ., w07 3/15 ਸਫ਼ਾ 16 ਪੈਰੇ 4-5]
ਸਮੂਏਲ ਜਦੋਂ “ਯਹੋਵਾਹ ਦੇ ਅੱਗੇ ਵੱਡਾ ਹੁੰਦਾ” ਜਾ ਰਿਹਾ ਸੀ, ਤਾਂ ਕਿਹੜੀ ਗੱਲ ਨੇ ਉਸ ਨੂੰ ਏਲੀ ਦੇ ਪੁੱਤਰਾਂ ਦੀ ਮਾੜੀ ਮਿਸਾਲ ਤੋਂ ਬਚਾ ਕੇ ਰੱਖਿਆ? (1 ਸਮੂ. 2:21) [9 ਮਾਰ., w11 4/1 ਸਫ਼ਾ 16 ਪੈਰੇ 2-3]
ਜਦੋਂ ‘ਸ਼ਤਾਨ ਵੰਸੀਆਂ’ ਯਾਨੀ ਫਸਾਦੀਆਂ ਨੇ ਸ਼ਾਊਲ ਨੂੰ ਆਪਣਾ ਰਾਜਾ ਮੰਨਣ ਤੋਂ ਇਨਕਾਰ ਕੀਤਾ, ਤਾਂ ਸ਼ਾਊਲ ਨੇ ਜਲਦਬਾਜ਼ੀ ਵਿਚ ਕੋਈ ਕਦਮ ਨਹੀਂ ਚੁੱਕਿਆ। ਉਸ ਦੇ ਇਸ ਰਵੱਈਏ ਤੋਂ ਅਸੀਂ ਕੀ ਸਿੱਖਦੇ ਹਾਂ? (1 ਸਮੂ. 10:22, 27) [23 ਮਾਰ., w05 3/15 ਸਫ਼ਾ 23 ਪੈਰਾ 2]
ਸ਼ਾਊਲ ਦੇ ਇਸ ਗ਼ਲਤ ਨਜ਼ਰੀਏ ਤੋਂ ਅਸੀਂ ਕਿਹੜਾ ਸਬਕ ਸਿੱਖ ਸਕਦੇ ਹਾਂ ਕਿ ਯਹੋਵਾਹ ਦਾ ਕਹਿਣਾ ਮੰਨਣ ਦੀ ਬਜਾਇ ਬਲ਼ੀ ਚੜ੍ਹਾਉਣੀ ਜ਼ਿਆਦਾ ਜ਼ਰੂਰੀ ਹੈ? (1 ਸਮੂ. 15:22, 23) [30 ਮਾਰ., w07 6/15 ਸਫ਼ਾ 26 ਪੈਰੇ 3-4]
ਇਹ ਗੱਲ ਜਾਣ ਕੇ ਸਾਡਾ ਭਰੋਸਾ ਕਿਉਂ ਵਧਦਾ ਹੈ ਕਿ “ਯਹੋਵਾਹ ਰਿਦੇ ਨੂੰ ਵੇਖਦਾ ਹੈ”? (1 ਸਮੂ. 16:7) [6 ਅਪ੍ਰੈ., w10 7/1 ਸਫ਼ਾ 29 ਪੈਰਾ 7]
ਕਹਾਉਤਾਂ 1:4 ਮੁਤਾਬਕ ਸਾਡੇ ਕੋਲ ਕੀ ਹੈ ਜੋ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਦੇ ਵੇਲੇ ਵਰਤੀਏ? (1 ਸਮੂ. 21:12, 13) [13 ਅਪ੍ਰੈ., w05 3/15 ਸਫ਼ਾ 24 ਪੈਰਾ 5]
ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਅਬੀਗੈਲ ਆਪਣੇ ਪਤੀ ਦੇ ਖ਼ਿਲਾਫ਼ ਨਹੀਂ ਜਾ ਰਹੀ ਸੀ ਜਦੋਂ ਉਸ ਨੇ ਦਾਊਦ ਅਤੇ ਉਸ ਦੇ ਆਦਮੀਆਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦਿੱਤੀਆਂ ਸਨ? (1 ਸਮੂ. 25:10, 11, 18, 19) [20 ਅਪ੍ਰੈ., w10 1/1 ਸਫ਼ਾ 16 ਪੈਰਾ 3]
ਅਬੀਗੈਲ ਨੇ ਉਸ ਗ਼ਲਤੀ ਲਈ ਮਾਫ਼ੀ ਮੰਗੀ ਜੋ ਉਸ ਨੇ ਨਹੀਂ ਕੀਤੀ। ਸਾਨੂੰ ਉਸ ਦੀ ਮਿਸਾਲ ਤੋਂ ਕਿਵੇਂ ਫ਼ਾਇਦਾ ਹੋ ਸਕਦਾ ਹੈ? (1 ਸਮੂ. 25:24) [20 ਅਪ੍ਰੈ., w02 11/1 ਸਫ਼ਾ 5 ਪੈਰੇ 1, 4]