27 ਅਪ੍ਰੈਲ–3 ਮਈ ਦੇ ਹਫ਼ਤੇ ਦੀ ਅਨੁਸੂਚੀ
27 ਅਪ੍ਰੈਲ–3 ਮਈ
ਗੀਤ 3 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਮੁਖਬੰਧ, ਅਧਿ. 1 ਪੈਰੇ 1-9 (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 1 ਸਮੂਏਲ 26-31 (8 ਮਿੰਟ)
ਬਾਈਬਲ ਸਿਖਲਾਈ ਸਕੂਲ ਰਿਵਿਊ (20 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤ ਕੇ’ ਬੁੱਧੀਮਾਨ ਇਨਸਾਨਾਂ ਵਾਂਗ ਚੱਲੋ।—ਅਫ਼. 5:15, 16.
17 ਮਿੰਟ: ਪਹਿਰਾਬੁਰਜ ਅਧਿਐਨ ਦੀ ਤਿਆਰੀ ਕਿਵੇਂ ਕਰੀਏ? ਪਹਿਰਾਬੁਰਜ ਸਟੱਡੀ ਕਰਾਉਣ ਵਾਲੇ ਭਰਾ ਦੁਆਰਾ ਸੇਵਾ ਸਕੂਲ (ਹਿੰਦੀ), ਸਫ਼ਾ 28 ਪੈਰਾ 3 ਤੋਂ ਸਫ਼ਾ 31 ਪੈਰਾ 2, ਸਫ਼ਾ 70 ਪੈਰੇ 1-3 ਅਤੇ ਸਫ਼ਾ 70 ʼਤੇ ਡੱਬੀ ਉੱਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ। ਇਨ੍ਹਾਂ ਸਵਾਲਾਂ ʼਤੇ ਟਿੱਪਣੀਆਂ ਦੇਣ ਲਈ ਕਹੋ: (1) ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਪਹਿਰਾਬੁਰਜ ਦੇ ਹਰ ਲੇਖ ਤੋਂ ਪੂਰਾ-ਪੂਰਾ ਲਾਭ ਉਠਾਈਏ? (2) ਨਵਾਂ ਅੰਕ ਮਿਲਣ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ? (3) ਪਹਿਰਾਬੁਰਜ ਅਧਿਐਨ ਦੀ ਤਿਆਰੀ ਕਰਨ ਦਾ ਇਕ ਵਧੀਆ ਤਰੀਕਾ ਕਿਹੜਾ ਹੈ? (4) ਸਾਨੂੰ ਦਿੱਤੇ ਗਏ ਹਵਾਲਿਆਂ ਅਤੇ ਲੇਖ ਦੇ ਵਿਸ਼ੇ ʼਤੇ ਧਿਆਨ ਕਿਉਂ ਦੇਣਾ ਚਾਹੀਦਾ ਹੈ? (5) ਅਸੀਂ ਸਿੱਖੀਆਂ ਗੱਲਾਂ ਦਾ ਰਿਵਿਊ ਕਿਵੇਂ ਕਰ ਸਕਦੇ ਹਾਂ? (6) ਜਦੋਂ ਅਸੀਂ ਕਿਸੇ ਲੇਖ ਦੀ ਸਟੱਡੀ ਖ਼ਤਮ ਕਰ ਲੈਂਦੇ ਹਾਂ, ਤਾਂ ਸਾਨੂੰ ਕਿਹੜੀਆਂ ਮੁੱਖ ਗੱਲਾਂ ਉੱਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ? (7) ਸਾਨੂੰ ਜਵਾਬ ਕਿਵੇਂ ਤਿਆਰ ਕਰਨਾ ਚਾਹੀਦਾ ਹੈ? (8) ਇੱਕੋ ਸਵਾਲ ਉੱਤੇ ਵੱਖੋ-ਵੱਖਰੀਆਂ ਟਿੱਪਣੀਆਂ ਕਿਵੇਂ ਦਿੱਤੀਆਂ ਜਾ ਸਕਦੀਆਂ ਹਨ? ਕੁਝ ਭੈਣ-ਭਰਾਵਾਂ ਨੂੰ ਇਹ ਦੱਸਣ ਲਈ ਕਹੋ ਕਿ ਉਨ੍ਹਾਂ ਨੇ ਪਹਿਰਾਬੁਰਜ ਸਟੱਡੀ ਤੋਂ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਲੈਣ ਲਈ ਕੀ-ਕੀ ਕੀਤਾ ਹੈ।—ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ), ਸਫ਼ੇ 61-62 ਵੀ ਦੇਖੋ।
13 ਮਿੰਟ: “ਪ੍ਰਚਾਰ ਵਿਚ ਪਰਮੇਸ਼ੁਰ ਦਾ ਬਚਨ ਵਰਤੋ।” ਚਰਚਾ। ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ ਜਿਸ ਦੇ ਪਹਿਲੇ ਹਿੱਸੇ ਵਿਚ ਇਕ ਪਬਲੀਸ਼ਰ ਘਰ-ਮਾਲਕ ਨੂੰ ਖ਼ੁਸ਼ ਖ਼ਬਰੀ ਬਰੋਸ਼ਰ ਦਿੰਦਾ ਹੈ ਅਤੇ ਬਿਨਾਂ ਬਾਈਬਲ ਖੋਲ੍ਹੇ 2 ਤਿਮੋਥਿਉਸ 3:16, 17 ਵਿੱਚੋਂ ਕੁਝ ਗੱਲਾਂ ਮੂੰਹ-ਜ਼ਬਾਨੀ ਦੱਸਦਾ ਹੈ। ਫਿਰ ਦੂਜੇ ਹਿੱਸੇ ਵਿਚ ਦਿਖਾਓ ਕਿ ਪਬਲੀਸ਼ਰ ਦੁਬਾਰਾ ਉਹੀ ਪੇਸ਼ਕਾਰੀ ਦਿੰਦਾ ਹੈ, ਪਰ ਇਸ ਵਾਰ ਉਹ ਘਰ-ਮਾਲਕ ਦੀ ਦਿਲਚਸਪੀ ਨੂੰ ਦੇਖਦੇ ਹੋਏ ਬਾਈਬਲ ਵਿੱਚੋਂ ਹਵਾਲਾ ਪੜ੍ਹਦਾ ਹੈ। ਭੈਣਾਂ-ਭਰਾਵਾਂ ਨੂੰ ਦੱਸਣ ਲਈ ਕਹੋ ਕਿ ਦੂਸਰੀ ਪੇਸ਼ਕਾਰੀ ਜ਼ਿਆਦਾ ਅਸਰਕਾਰੀ ਕਿਉਂ ਸਾਬਤ ਹੋ ਸਕਦੀ ਹੈ।
ਗੀਤ 50 ਅਤੇ ਪ੍ਰਾਰਥਨਾ