8-14 ਜੂਨ ਦੇ ਹਫ਼ਤੇ ਦੀ ਅਨੁਸੂਚੀ
8-14 ਜੂਨ
ਗੀਤ 20 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਅਧਿ. 3 ਪੈਰੇ 16-21 (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 2 ਸਮੂਏਲ 19-21 (8 ਮਿੰਟ)
ਨੰ. 1: 2 ਸਮੂਏਲ 19:24-37 (3 ਮਿੰਟ ਜਾਂ ਘੱਟ)
ਨੰ. 2: ਤੁਸੀਂ ਜ਼ਿੰਦਗੀ ਵਿਚ ਖ਼ੁਸ਼ੀ ਕਿਵੇਂ ਪਾ ਸਕਦੇ ਹੋ?—igw ਸਫ਼ਾ 22 ਪੈਰੇ 1-3 (5 ਮਿੰਟ)
ਨੰ. 3: ਕਾਇਫ਼ਾ—ਵਿਸ਼ਾ: ਸੱਚਾਈ ਦਾ ਵਿਰੋਧ ਕਰਨ ਵਾਲੇ ਕਾਤਲ ਕਾਮਯਾਬ ਨਹੀਂ ਹੋਣਗੇ—ਮੱਤੀ 26:65; 27:20, 21; ਯੂਹੰ. 11:49-53; 18:12-14; 19:6, 11, 15, 21 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਪੁਰਾਣੇ ਦਿਨਾਂ ਨੂੰ ਯਾਦ ਕਰੋ।’—ਬਿਵ. 32:7.
10 ਮਿੰਟ: ‘ਪੁਰਾਣੇ ਦਿਨਾਂ ਨੂੰ ਯਾਦ ਕਰੋ।’ “ਇਸ ਮਹੀਨੇ ਧਿਆਨ ਦਿਓ” ʼਤੇ ਆਧਾਰਿਤ ਭਾਸ਼ਣ। ਬਿਵਸਥਾ ਸਾਰ 4:9; 32:7 ਤੇ ਜ਼ਬੂਰਾਂ ਦੀ ਪੋਥੀ 71:15-18 ਪੜ੍ਹੋ ਅਤੇ ਇਨ੍ਹਾਂ ʼਤੇ ਚਰਚਾ ਕਰੋ। ਸਮਝਾਓ ਕਿ ਸਾਡੇ ਸੰਗਠਨ ਦੀਆਂ ਇਤਿਹਾਸਕ ਘਟਨਾਵਾਂ ਅਤੇ ਇਸ ਦੇ ਲੋਕਾਂ ਬਾਰੇ ਪੜ੍ਹ ਕੇ ਅੱਜ ਦੇ ਪ੍ਰਚਾਰਕਾਂ ਨੂੰ ਕਿਵੇਂ ਫ਼ਾਇਦਾ ਹੋ ਸਕਦਾ ਹੈ। ਪਬਲੀਸ਼ਰਾਂ ਨੂੰ ਸੁਝਾਅ ਦਿਓ ਕਿ ਉਹ ਆਪਣੀ ਪਰਿਵਾਰਕ ਸਟੱਡੀ ਦੌਰਾਨ ਸਮੇਂ-ਸਮੇਂ ʼਤੇ ਪਹਿਰਾਬੁਰਜ ਵਿਚ “ਇਤਿਹਾਸ ਦੇ ਪੰਨਿਆਂ ਤੋਂ” ਨਾਂ ਦੇ ਲੜੀਵਾਰ ਲੇਖਾਂ ਉੱਤੇ ਚਰਚਾ ਕਰਨ। ਥੋੜ੍ਹੇ ਸ਼ਬਦਾਂ ਵਿਚ ਇਸ ਮਹੀਨੇ ਦੌਰਾਨ ਸੇਵਾ ਸਭਾ ਵਿਚ ਪੇਸ਼ ਕੀਤੇ ਜਾਣ ਵਾਲੇ ਕੁਝ ਭਾਗਾਂ ਬਾਰੇ ਦੱਸੋ ਅਤੇ ਚਰਚਾ ਕਰੋ ਕਿ ਇਹ ਭਾਗ “ਇਸ ਮਹੀਨੇ ਧਿਆਨ ਦਿਓ” ਨਾਲ ਕਿਵੇਂ ਸੰਬੰਧਿਤ ਹਨ।
20 ਮਿੰਟ: “ਹੋਰ ਵਧੀਆ ਪ੍ਰਚਾਰਕ ਬਣੋ—ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਬਰੋਸ਼ਰ ਵਰਤ ਕੇ ਘਰ-ਮਾਲਕ ਨਾਲ ਬਾਈਬਲ ਸਟੱਡੀ ਸ਼ੁਰੂ ਕਰੋ।” ਸਰਵਿਸ ਓਵਰਸੀਅਰ ਦੁਆਰਾ ਚਰਚਾ। ਮੰਡਲੀ ਦੇ ਪ੍ਰਚਾਰ ਦੀ ਰਿਪੋਰਟ ਤੋਂ ਢੁਕਵੇਂ ਅੰਕੜਿਆਂ ਬਾਰੇ ਗੱਲ ਕਰੋ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਹੋਰ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਡੱਬੀ ਵਿਚ ਦਿੱਤੀ ਪੇਸ਼ਕਾਰੀ ਨੂੰ ਵਰਤ ਕੇ ਇਕ ਤਜਰਬੇਕਾਰ ਪਬਲੀਸ਼ਰ ਪ੍ਰਦਰਸ਼ਨ ਦਿਖਾਵੇਗਾ ਕਿ ਬਾਈਬਲ ਸਟੱਡੀ ਕਿਵੇਂ ਸ਼ੁਰੂ ਕੀਤੀ ਜਾ ਸਕਦੀ ਹੈ। ਸਾਰਿਆਂ ਨੂੰ ਇੱਦਾਂ ਕਰਨ ਦੀ ਹੱਲਾਸ਼ੇਰੀ ਦਿਓ।
ਗੀਤ 29 ਅਤੇ ਪ੍ਰਾਰਥਨਾ