15-21 ਜੂਨ ਦੇ ਹਫ਼ਤੇ ਦੀ ਅਨੁਸੂਚੀ
15-21 ਜੂਨ
ਗੀਤ 26 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਸਫ਼ੇ 207-209 ʼਤੇ ਵਧੇਰੇ ਜਾਣਕਾਰੀ (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 2 ਸਮੂਏਲ 22-24 (8 ਮਿੰਟ)
ਨੰ. 1: 2 ਸਮੂਏਲ 22:21-32 (3 ਮਿੰਟ ਜਾਂ ਘੱਟ)
ਨੰ. 2: ਕਇਨ—ਵਿਸ਼ਾ: ਸਲਾਹ ਬਾਰੇ ਸਾਡਾ ਰਵੱਈਆ ਸਾਡੇ ਸੁਭਾਅ ਨੂੰ ਜ਼ਾਹਰ ਕਰਦਾ ਹੈ—ਉਤ. 4:1-15; ਗਲਾ. 5:19, 20; ਇਬ. 11:4; ਯਾਕੂ. 1:14, 15 (5 ਮਿੰਟ)
ਨੰ. 3: ਪਿਆਰ ਅਤੇ ਆਗਿਆਕਾਰੀ ਕਰਨ ਨਾਲ ਖ਼ੁਸ਼ੀ ਮਿਲਦੀ ਹੈ—igw ਸਫ਼ਾ 22 ਪੈਰੇ 4-6 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: ‘ਪੁਰਾਣੇ ਦਿਨਾਂ ਨੂੰ ਯਾਦ ਕਰੋ।’—ਬਿਵ. 32:7.
12 ਮਿੰਟ: ਬਾਈਬਲ ਵਿੱਚੋਂ ਤੁਹਾਡਾ ਮਨ-ਪਸੰਦ ਵਿਅਕਤੀ ਕੌਣ ਹੈ? ਇੰਟਰਵਿਊ ਅਤੇ ਭਾਸ਼ਣ। ਸ਼ੁਰੂ ਵਿਚ ਮੰਡਲੀ ਦੇ ਦੋ-ਤਿੰਨ ਬੱਚਿਆਂ ਦੀ ਇੰਟਰਵਿਊ ਲਓ। ਉਨ੍ਹਾਂ ਨੂੰ ਪੁੱਛੋ ਕਿ ਬਾਈਬਲ ਵਿੱਚੋਂ ਉਨ੍ਹਾਂ ਦਾ ਮਨ-ਪਸੰਦ ਵਿਅਕਤੀ ਕੌਣ ਹੈ? ਬਾਈਬਲ ਦੇ ਮੁਤਾਬਕ ਉਸ ਨੇ ਕੀ ਕੀਤਾ ਸੀ? ਉਹ ਉਸ ਆਦਮੀ ਜਾਂ ਔਰਤ ਦੀ ਰੀਸ ਕਿਵੇਂ ਕਰਨਾ ਚਾਹੁੰਦੇ ਹਨ? ਇਸ ਤੋਂ ਬਾਅਦ ਭਾਸ਼ਣ ਰਾਹੀਂ ਸਮਝਾਓ ਕਿ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ, ਬਾਈਬਲ ਕਹਾਣੀਆਂ ਦੀ ਕਿਤਾਬ ਅਤੇ ਮਹਾਨ ਸਿੱਖਿਅਕ ਤੋਂ ਸਿੱਖੋ (ਹਿੰਦੀ) ਕਿਤਾਬਾਂ ਤੋਂ ਬੱਚਿਆਂ ਨੂੰ ਬਾਈਬਲ ਦੇ ਕਿਸੇ ਵੀ ਵਿਅਕਤੀ ਬਾਰੇ ਜਾਣ ਕੇ ਕਿੰਨਾ ਫ਼ਾਇਦਾ ਹੋ ਸਕਦਾ ਹੈ। ਮਾਪਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਇਨ੍ਹਾਂ ਪ੍ਰਕਾਸ਼ਨਾਂ ਦਾ ਲਾਹਾ ਲੈਣ ਤਾਂਕਿ ਉਹ ਆਪਣੇ ਬੱਚਿਆਂ ਨੂੰ ‘ਪੁਰਾਣੇ ਦਿਨਾਂ’ ਬਾਰੇ ਸਿਖਾ ਸਕਣ।—ਬਿਵ. 32:7.
18 ਮਿੰਟ: “ਤਜਰਬੇਕਾਰ ਪਬਲੀਸ਼ਰਾਂ ਤੋਂ ਸਿੱਖੋ।” ਚਰਚਾ। ਪੈਰਾ ਦੋ ʼਤੇ ਚਰਚਾ ਕਰਦਿਆਂ ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਨ੍ਹਾਂ ਨੂੰ ਕਿਸੇ ਤਜਰਬੇਕਾਰ ਪਬਲੀਸ਼ਰ ਨਾਲ ਪ੍ਰਚਾਰ ਕਰ ਕੇ ਕੀ ਫ਼ਾਇਦਾ ਹੋਇਆ।
ਗੀਤ 4 ਅਤੇ ਪ੍ਰਾਰਥਨਾ