10-16 ਅਗਸਤ ਦੇ ਹਫ਼ਤੇ ਦੀ ਅਨੁਸੂਚੀ
10-16 ਅਗਸਤ
ਗੀਤ 11 ਅਤੇ ਪ੍ਰਾਰਥਨਾ
ਮੰਡਲੀ ਦੀ ਬਾਈਬਲ ਸਟੱਡੀ:
lv ਵਧੇਰੇ ਜਾਣਕਾਰੀ ਸਫ਼ੇ 212-215 (30 ਮਿੰਟ)
ਬਾਈਬਲ ਸਿਖਲਾਈ ਸਕੂਲ:
ਬਾਈਬਲ ਰੀਡਿੰਗ: 1 ਰਾਜਿਆਂ 21-22 (8 ਮਿੰਟ)
ਨੰ. 1: 1 ਰਾਜਿਆਂ 22:13-23 (3 ਮਿੰਟ ਜਾਂ ਘੱਟ)
ਨੰ. 2: ਤੁਸੀਂ ਪਰਮੇਸ਼ੁਰ ਦੇ ਨੇੜੇ ਕਿਵੇਂ ਜਾ ਸਕਦੇ ਹੋ?—igw ਸਫ਼ਾ 28 ਪੈਰੇ 1-4 (5 ਮਿੰਟ)
ਨੰ. 3: ਦਲੀਲਾਹ—ਵਿਸ਼ਾ: ਪੈਸੇ ਨਾਲ ਪਿਆਰ ਸਾਨੂੰ ਧੋਖੇਬਾਜ਼ ਬਣਾ ਸਕਦਾ ਹੈ—ਨਿਆ. 16:1-21 (5 ਮਿੰਟ)
ਸੇਵਾ ਸਭਾ:
ਇਸ ਮਹੀਨੇ ਧਿਆਨ ਦਿਓ: “ਮੈਂ ਅਤੇ ਮੇਰਾ ਘਰਾਣਾ ਤਾਂ ਯਹੋਵਾਹ ਹੀ ਦੀ ਉਪਾਸਨਾ ਕਰਾਂਗੇ।”—ਯਹੋ. 24:15.
10 ਮਿੰਟ: “ਮੈਂ ਅਤੇ ਮੇਰਾ ਘਰਾਣਾ ਤਾਂ ਯਹੋਵਾਹ ਹੀ ਦੀ ਉਪਾਸਨਾ ਕਰਾਂਗੇ।” “ਇਸ ਮਹੀਨੇ ਧਿਆਨ ਦਿਓ” ʼਤੇ ਆਧਾਰਿਤ ਭਾਸ਼ਣ। ਬਿਵਸਥਾ ਸਾਰ 6:6, 7; ਯਹੋਸ਼ੁਆ 24:15 ਤੇ ਕਹਾਉਤਾਂ 22:6 ਪੜ੍ਹੋ ਅਤੇ ਲਾਗੂ ਕਰੋ। ਇਸ ਗੱਲ ʼਤੇ ਜ਼ੋਰ ਦਿਓ ਕਿ ਪਤੀਆਂ ਤੇ ਪਿਤਾਵਾਂ ਨੂੰ ਪਰਮੇਸ਼ੁਰੀ ਕੰਮਾਂ ਵਿਚ ਅਗਵਾਈ ਲੈਣੀ ਚਾਹੀਦੀ ਹੈ। ਸੰਗਠਨ ਦੁਆਰਾ ਪਰਿਵਾਰਾਂ ਦੀ ਮਦਦ ਕਰਨ ਲਈ ਤਿਆਰ ਕੀਤੇ ਪ੍ਰਕਾਸ਼ਨਾਂ ਬਾਰੇ ਦੱਸੋ। ਇਸ ਮਹੀਨੇ ਦੇ ਸੇਵਾ ਸਭਾ ਦੇ ਕੁਝ ਭਾਗਾਂ ਬਾਰੇ ਦੱਸੋ ਅਤੇ ਸਮਝਾਓ ਕਿ ਇਹ ਭਾਗ “ਇਸ ਮਹੀਨੇ ਧਿਆਨ ਦਿਓ” ਨਾਲ ਕਿਵੇਂ ਸੰਬੰਧਿਤ ਹਨ।
20 ਮਿੰਟ: “ਹੋਰ ਵਧੀਆ ਪ੍ਰਚਾਰਕ ਬਣੋ—ਨਵੇਂ ਪਬਲੀਸ਼ਰਾਂ ਨੂੰ ਸਿਖਲਾਈ ਦਿਓ।” ਚਰਚਾ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਮਾਪੇ ਇਸ ਲੇਖ ਵਿਚ ਦਿੱਤੇ ਅਸੂਲ ਕਿਵੇਂ ਲਾਗੂ ਕਰ ਸਕਦੇ ਹਨ ਜਦੋਂ ਉਹ ਸੱਚਾਈ ਵਿਚ ਤਰੱਕੀ ਕਰਨ ਲਈ ਆਪਣੇ ਬੱਚਿਆਂ ਦੀ ਮਦਦ ਕਰਦੇ ਹਨ। ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਇਕ ਪਿਤਾ ਆਪਣੇ ਪੁੱਤਰ ਜਾਂ ਧੀ ਨਾਲ ਪੇਸ਼ਕਾਰੀ ਤਿਆਰ ਕਰਦਾ ਹੈ।
ਗੀਤ 45 ਅਤੇ ਪ੍ਰਾਰਥਨਾ