ਰੱਬ ਦਾ ਬਚਨ ਖ਼ਜ਼ਾਨਾ ਹੈ | ਅਸਤਰ 6-10
ਅਸਤਰ ਨੇ ਯਹੋਵਾਹ ਅਤੇ ਉਸ ਦੇ ਲੋਕਾਂ ਲਈ ਕਦਮ ਚੁੱਕਿਆ
ਛਾਪਿਆ ਐਡੀਸ਼ਨ
ਅਸਤਰ ਨੇ ਦਲੇਰੀ ਅਤੇ ਬਿਨਾਂ ਸੁਆਰਥ ਦੇ ਯਹੋਵਾਹ ਤੇ ਉਸ ਦੇ ਲੋਕਾਂ ਦਾ ਪੱਖ ਲਿਆ
ਅਸਤਰ ਅਤੇ ਮਾਰਦਕਈ ਸੁਰੱਖਿਅਤ ਸਨ। ਪਰ ਹਾਮਾਨ ਵੱਲੋਂ ਯਹੂਦੀਆਂ ਨੂੰ ਮਾਰੇ ਜਾਣ ਦਾ ਸੰਦੇਸ਼ ਸਾਮਰਾਜ ਦੇ ਕੋਨੇ-ਕੋਨੇ ਤਕ ਪਹੁੰਚ ਚੁੱਕਾ ਸੀ
ਅਸਤਰ ਇਕ ਵਾਰ ਫਿਰ ਬਿਨ-ਬੁਲਾਏ ਰਾਜੇ ਦੇ ਸਾਮ੍ਹਣੇ ਪੇਸ਼ ਹੋਈ ਅਤੇ ਆਪਣੀ ਜਾਨ ਖ਼ਤਰੇ ਵਿਚ ਪਾਈ। ਉਹ ਆਪਣੇ ਲੋਕਾਂ ਕਰਕੇ ਰੋਈ ਅਤੇ ਰਾਜੇ ਅੱਗੇ ਮਿੰਨਤਾਂ ਕੀਤੀਆਂ ਕਿ ਉਹ ਉਸ ਦੇ ਲੋਕਾਂ ਦੇ ਨਾਸ਼ ਕੀਤੇ ਜਾਣ ਦੇ ਫ਼ਰਮਾਨ ਨੂੰ ਰੱਦ ਕਰ ਦੇਵੇ
ਰਾਜੇ ਦੇ ਨਾਂ ਤੇ ਬਣਾਏ ਕਾਨੂੰਨ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਸੀ। ਇਸ ਲਈ ਰਾਜੇ ਨੇ ਅਸਤਰ ਅਤੇ ਮਾਰਦਕਈ ਨੂੰ ਇਕ ਹੋਰ ਕਾਨੂੰਨ ਬਣਾਉਣ ਲਈ ਕਿਹਾ
ਯਹੋਵਾਹ ਨੇ ਆਪਣੇ ਲੋਕਾਂ ਨੂੰ ਵੱਡੀ ਜਿੱਤ ਦਿਵਾਈ
ਦੂਜਾ ਕਾਨੂੰਨ ਬਣਾਇਆ ਗਿਆ ਜਿਸ ਅਨੁਸਾਰ ਯਹੂਦੀ ਆਪਣੇ ਬਚਾਅ ਲਈ ਲੜ ਸਕਦੇ ਸਨ
ਘੋੜ-ਸਵਾਰ ਸਾਮਰਾਜ ਦੇ ਕੋਨੇ-ਕੋਨੇ ਵਿਚ ਚਲੇ ਗਏ ਅਤੇ ਯਹੂਦੀ ਲੜਾਈ ਲਈ ਤਿਆਰ ਹੋਏ
ਕਈ ਲੋਕਾਂ ਨੇ ਇਸ ਗੱਲ ਦਾ ਸਬੂਤ ਦੇਖਿਆ ਕਿ ਰੱਬ ਆਪਣੇ ਲੋਕਾਂ ਲਈ ਲੜਿਆ ਅਤੇ ਉਨ੍ਹਾਂ ਨੇ ਯਹੂਦੀ ਧਰਮ ਅਪਣਾ ਲਿਆ