ਸਾਡੀ ਮਸੀਹੀ ਜ਼ਿੰਦਗੀ
ਜੇ ਬੱਚਾ ਦਰਵਾਜ਼ਾ ਖੋਲ੍ਹੇ
ਜਦੋਂ ਅਸੀਂ ਕਿਸੇ ਦੇ ਘਰ ਪ੍ਰਚਾਰ ਕਰਨ ਜਾਂਦੇ ਹਾਂ ਤੇ ਕੋਈ ਬੱਚਾ ਦਰਵਾਜ਼ਾ ਖੋਲ੍ਹਦਾ ਹੈ, ਤਾਂ ਸਾਨੂੰ ਕਹਿਣਾ ਚਾਹੀਦਾ ਹੈ ਕਿ ਅਸੀਂ ਉਸ ਦੇ ਮਾਤਾ-ਪਿਤਾ ਨਾਲ ਗੱਲ ਕਰਨੀ ਚਾਹੁੰਦੇ ਹਾਂ। ਇਸ ਤਰ੍ਹਾਂ ਅਸੀਂ ਉਸ ਦੇ ਮਾਪਿਆਂ ਦੇ ਅਧਿਕਾਰ ਦਾ ਆਦਰ ਕਰਦੇ ਹਾਂ। (ਕਹਾ 6:20) ਜੇ ਬੱਚਾ ਸਾਨੂੰ ਅੰਦਰ ਆਉਣ ਲਈ ਕਹਿੰਦਾ ਹੈ, ਤਾਂ ਸਾਨੂੰ ਸਾਫ਼ ਮਨ੍ਹਾ ਕਰ ਦੇਣਾ ਚਾਹੀਦਾ ਹੈ। ਜੇ ਮਾਤਾ-ਪਿਤਾ ਘਰ ਨਹੀਂ ਹਨ, ਤਾਂ ਸਾਨੂੰ ਕਿਸੇ ਹੋਰ ਸਮੇਂ ਦੁਬਾਰਾ ਜਾਣਾ ਚਾਹੀਦਾ ਹੈ।
ਜੇ ਬੱਚਾ 15-19 ਸਾਲ ਦਾ ਹੈ, ਫਿਰ ਵੀ ਉਸ ਨੂੰ ਪੁੱਛਣਾ ਚੰਗਾ ਹੋਵੇਗਾ ਕਿ ਅਸੀਂ ਉਸ ਦੇ ਮਾਤਾ-ਪਿਤਾ ਨਾਲ ਗੱਲ ਕਰਨੀ ਚਾਹੁੰਦੇ ਹਾਂ। ਜੇ ਉਹ ਘਰ ਨਹੀਂ ਹਨ, ਤਾਂ ਅਸੀਂ ਪੁੱਛ ਸਕਦੇ ਹਾਂ ਕਿ ਉਸ ਦੇ ਮਾਪੇ ਉਸ ਨੂੰ ਆਪਣੀ ਮਰਜ਼ੀ ਨਾਲ ਕੁਝ ਪੜ੍ਹਨ ਦਿੰਦੇ ਹਨ ਜਾਂ ਨਹੀਂ। ਜੇ ਹਾਂ, ਤਾਂ ਅਸੀਂ ਉਸ ਨੂੰ ਕੋਈ ਪ੍ਰਕਾਸ਼ਨ ਦੇ ਸਕਦੇ ਹਾਂ ਤੇ ਸ਼ਾਇਦ jw.org ਬਾਰੇ ਵੀ ਦੱਸ ਸਕਦੇ ਹਾਂ।
ਦਿਲਚਸਪੀ ਦਿਖਾਉਣ ਵਾਲੇ ਕਿਸੇ ਨੌਜਵਾਨ ਨੂੰ ਦੁਬਾਰਾ ਮਿਲਣ ਸਮੇਂ ਅਸੀਂ ਉਸ ਦੇ ਮਾਪਿਆਂ ਨੂੰ ਮਿਲਣ ਬਾਰੇ ਵੀ ਪੁੱਛ ਸਕਦੇ ਹਾਂ। ਇਸ ਤਰ੍ਹਾਂ ਅਸੀਂ ਉਸ ਦੇ ਮਾਪਿਆਂ ਨੂੰ ਆਪਣੇ ਆਉਣ ਦਾ ਮਕਸਦ ਦੱਸ ਸਕਾਂਗੇ ਅਤੇ ਦਿਖਾ ਸਕਾਂਗੇ ਕਿ ਬਾਈਬਲ ਵਿਚ ਪਰਿਵਾਰਾਂ ਲਈ ਵਧੀਆ ਤੇ ਭਰੋਸੇਯੋਗ ਜਾਣਕਾਰੀ ਹੈ। (ਜ਼ਬੂ 119:86, 138) ਮਾਪਿਆਂ ਲਈ ਆਦਰ ਦਿਖਾਉਣ ਨਾਲ ਅਸੀਂ ਉਨ੍ਹਾਂ ਨੂੰ ਚੰਗੀ ਗਵਾਹੀ ਦੇਵਾਂਗੇ ਅਤੇ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੇ ਹੋਰ ਮੌਕੇ ਮਿਲਣਗੇ।—1 ਪਤ 2:12.