ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • wp20 ਨੰ. 3 ਸਫ਼ਾ 13
  • ਲੋੜਵੰਦਾਂ ਦੀ ਮਦਦ ਕਰ ਕੇ ਬਰਕਤਾਂ ਪਾਓ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਲੋੜਵੰਦਾਂ ਦੀ ਮਦਦ ਕਰ ਕੇ ਬਰਕਤਾਂ ਪਾਓ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2020
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਇਸ ਬਾਰੇ ਪਵਿੱਤਰ ਲਿਖਤਾਂ ਵਿਚ ਕੀ ਲਿਖਿਆ ਹੈ?
  • ਅਸੀਂ ਲੋੜਵੰਦਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ?
  • ਕੀ ਤੁਸੀਂ ਯਹੋਵਾਹ ਦੀ ਮਦਦ ਸਵੀਕਾਰ ਕਰਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
  • ਪੱਖਪਾਤ ਦਾ ਹੱਲ ਕੀ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਕੀ ਤੁਸੀਂ “ਪਰਮੇਸ਼ੁਰ ਦੇ ਅੱਗੇ ਧਨਵਾਨ” ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਭੇਡਾਂ ਅਤੇ ਬੱਕਰੀਆਂ ਦੇ ਲਈ ਕੀ ਭਵਿੱਖ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1995
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2020
wp20 ਨੰ. 3 ਸਫ਼ਾ 13
ਨਕਸ਼ੇ ਤੋਂ ਇਕ ਆਦਮੀ ਦੂਜੇ ਆਦਮੀ ਨੂੰ ਦਿਸ਼ਾ ਦੱਸਦਾ ਹੋਇਆ।

ਕੀ ਤੁਸੀਂ ਦੂਜਿਆਂ ਦੀ ਮਦਦ ਕਰ ਸਕਦੇ ਹੋ, ਚਾਹੇ ਉਹ ਕਿਸੇ ਵੀ ਉਮਰ, ਦੇਸ਼ ਜਾਂ ਧਰਮ ਦੇ ਹੋਣ?

ਲੋੜਵੰਦਾਂ ਦੀ ਮਦਦ ਕਰ ਕੇ ਬਰਕਤਾਂ ਪਾਓ

ਦੁਨੀਆਂ ਭਰ ਵਿਚ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਕੋਲ ਨਾ ਤਾਂ ਦੋ ਡੰਗ ਦੀ ਰੋਟੀ ਹੈ ਤੇ ਨਾ ਹੀ ਸਿਰ ਢੱਕਣ ਲਈ ਕੋਈ ਥਾਂ। ਕੁਝ ਲੋਕ ਇੱਦਾਂ ਦੇ ਵੀ ਹਨ ਜਿਨ੍ਹਾਂ ਕੋਲ ਭਵਿੱਖ ਲਈ ਕੋਈ ਉਮੀਦ ਨਹੀਂ ਹੈ। ਜੇ ਅਸੀਂ ਅਜਿਹੇ ਲੋਕਾਂ ਦੀ ਮਦਦ ਕਰੀਏ, ਤਾਂ ਰੱਬ ਸਾਡੇ ਤੋਂ ਖ਼ੁਸ਼ ਹੋਵੇਗਾ ਅਤੇ ਸਾਨੂੰ ਬਰਕਤਾਂ ਦੇਵੇਗਾ।

ਇਸ ਬਾਰੇ ਪਵਿੱਤਰ ਲਿਖਤਾਂ ਵਿਚ ਕੀ ਲਿਖਿਆ ਹੈ?

“ਜਿਹੜਾ ਗਰੀਬਾਂ ਉੱਤੇ ਦਯਾ ਕਰਦਾ ਹੈ ਉਹ ਯਹੋਵਾਹ ਨੂੰ ਉਧਾਰ ਦਿੰਦਾ ਹੈ, ਅਤੇ ਉਹ ਉਸ ਨੂੰ ਉਸ ਦੀ ਕੀਤੀ ਦਾ ਫਲ ਦੇਵੇਗਾ।”—ਕਹਾਉਤਾਂ 19:17.

ਅਸੀਂ ਲੋੜਵੰਦਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ?

ਇਕ ਵਾਰ ਯਿਸੂ ਨੇ ਇਕ ਆਦਮੀ ਦੀ ਕਹਾਣੀ ਸੁਣਾਈ ਜਿਸ ਨੂੰ ਲੁਟੇਰਿਆਂ ਨੇ ਲੁੱਟ ਲਿਆ ਸੀ ਅਤੇ ਉਸ ਨੂੰ ਅਧਮੋਇਆ ਛੱਡ ਕੇ ਚਲੇ ਗਏ ਸਨ। (ਲੂਕਾ 10:29-37) ਉੱਥੋਂ ਇਕ ਅਜਨਬੀ ਲੰਘ ਰਿਹਾ ਸੀ। ਜਦੋਂ ਉਸ ਨੇਕ ਆਦਮੀ ਨੇ ਉਸ ਜ਼ਖ਼ਮੀ ਆਦਮੀ ਨੂੰ ਦੇਖਿਆ, ਤਾਂ ਉਸ ਨੇ ਰੁਕ ਕੇ ਉਸ ਦੇ ਜ਼ਖ਼ਮਾਂ ʼਤੇ ਪੱਟੀਆਂ ਬੰਨ੍ਹੀਆਂ। ਕਿਸੇ ਹੋਰ ਕੌਮ ਦਾ ਹੋਣ ਦੇ ਬਾਵਜੂਦ ਵੀ ਉਸ ਨੇ ਜ਼ਖ਼ਮੀ ਆਦਮੀ ਦੀ ਮਦਦ ਕੀਤੀ।

ਇਸ ਨੇਕ ਆਦਮੀ ਨੇ ਉਸ ਦੀ ਦਵਾ-ਦਾਰੂ ਕੀਤੀ ਤੇ ਉਸ ਦੇ ਇਲਾਜ ਲਈ ਪੈਸੇ ਵੀ ਦਿੱਤੇ। ਪਰ ਉਹ ਇੰਨਾ ਕੁਝ ਕਰ ਕੇ ਚਲਾ ਨਹੀਂ ਗਿਆ, ਸਗੋਂ ਉਸ ਨੇ ਉਸ ਨੂੰ ਤਸੱਲੀ ਵੀ ਦਿੱਤੀ।

ਇਸ ਕਹਾਣੀ ਤੋਂ ਅਸੀਂ ਕੀ ਸਿੱਖਦੇ ਹਾਂ? ਇਹੀ ਕਿ ਜਿੰਨਾ ਸਾਡੇ ਤੋਂ ਹੋ ਸਕੇ, ਸਾਨੂੰ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। (ਕਹਾਉਤਾਂ 14:31) ਪਵਿੱਤਰ ਲਿਖਤਾਂ ਵਿਚ ਦੱਸਿਆ ਗਿਆ ਹੈ ਕਿ ਰੱਬ ਬਹੁਤ ਜਲਦੀ ਗ਼ਰੀਬੀ ਤੇ ਦੁੱਖਾਂ ਦਾ ਖ਼ਾਤਮਾ ਕਰ ਦੇਵੇਗਾ। ਪਰ ਉਹ ਇੱਦਾਂ ਕਦੋਂ ਤੇ ਕਿਵੇਂ ਕਰੇਗਾ? ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਭਵਿੱਖ ਵਿਚ ਰੱਬ ਸਾਨੂੰ ਕਿਹੜੀਆਂ ਬਰਕਤਾਂ ਦੇਵੇਗਾ।

“ਰੱਬ ਨੇ ਮੈਨੂੰ ਕਦੇ ਨਹੀਂ ਛੱਡਿਆ”!

ਇਕ ਸ਼ਰਨਾਰਥੀ ਦੀ ਜ਼ਬਾਨੀ

“ਜਦੋਂ ਮੈਂ ਗੈਂਬੀਆ ਛੱਡ ਕੇ ਯੂਰਪ ਆਇਆ, ਤਾਂ ਮੇਰੇ ਕੋਲ ਕੁਝ ਨਹੀਂ ਸੀ, ਨਾ ਕੰਮ, ਨਾ ਪੈਸਾ ਤੇ ਨਾ ਹੀ ਰਹਿਣ ਲਈ ਕੋਈ ਥਾਂ। ਪਵਿੱਤਰ ਲਿਖਤਾਂ ਤੋਂ ਮੈਂ ਸਿੱਖਿਆ ਕਿ ਜਿੰਨਾ ਮੇਰੇ ਕੋਲ ਹੈ, ਉਸ ਵਿਚ ਗੁਜ਼ਾਰਾ ਕਰਾਂ, ਮਿਹਨਤ ਕਰਾਂ ਤੇ ਦੂਜਿਆਂ ਅੱਗੇ ਹੱਥ ਫੈਲਾਉਣ ਦੀ ਬਜਾਇ ਉਨ੍ਹਾਂ ਦੀ ਮਦਦ ਕਰਾਂ। ਰੱਬ ਨੇ ਮੈਨੂੰ ਕਦੇ ਨਹੀਂ ਛੱਡਿਆ। ਉਸ ਨੇ ਮੈਨੂੰ ਬਰਕਤਾਂ ਦਿੱਤੀਆਂ ਹਨ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ