ਸਾਡੀ ਮਸੀਹੀ ਜ਼ਿੰਦਗੀ
ਤੁਸੀਂ ਸੱਚੀ ਭਗਤੀ ਦੀ ਕਦਰ ਕਿਉਂ ਕਰਦੇ ਹੋ?
ਗ਼ੁਲਾਮ ਯਹੂਦੀਆਂ ਨੂੰ ਹੈਕਲ ਬਾਰੇ ਹਿਜ਼ਕੀਏਲ ਦੇ ਦਰਸ਼ਣ ਤੋਂ ਜ਼ਰੂਰ ਹੌਸਲਾ ਮਿਲਿਆ ਹੋਣਾ। ਕਿਉਂ? ਕਿਉਂਕਿ ਇਸ ਦਰਸ਼ਣ ਤੋਂ ਉਨ੍ਹਾਂ ਨੂੰ ਉਮੀਦ ਮਿਲੀ ਕਿ ਸੱਚੀ ਭਗਤੀ ਦੁਬਾਰਾ ਸ਼ੁਰੂ ਕੀਤੀ ਜਾਵੇਗੀ। ਅੱਜ ਆਖ਼ਰੀ ਦਿਨਾਂ ਵਿਚ ਸੱਚੀ ਭਗਤੀ “ਪਹਾੜਾਂ ਦੇ ਸਿਰੇ ਤੇ ਕਾਇਮ” ਕੀਤੀ ਗਈ ਹੈ ਅਤੇ ਅਲੱਗ-ਅਲੱਗ ਕੌਮਾਂ ਦੇ ਲੋਕ ਸੱਚੀ ਭਗਤੀ ਕਰਨ ਲਈ ਖਿੱਚੇ ਆ ਰਹੇ ਹਨ। (ਯਸਾ 2:2) ਕੀ ਤੁਸੀਂ ਸਮੇਂ-ਸਮੇਂ ʼਤੇ ਇਸ ਗੱਲ ਬਾਰੇ ਸੋਚਦੇ ਹੋ ਕਿ ਯਹੋਵਾਹ ਨੂੰ ਜਾਣਨਾ ਅਤੇ ਉਸ ਦੀ ਭਗਤੀ ਕਰਨੀ ਸਾਡੇ ਲਈ ਕਿੰਨਾ ਵੱਡਾ ਸਨਮਾਨ ਹੈ?
ਸੱਚੀ ਭਗਤੀ ਕਰ ਕੇ ਮਿਲਦੀਆਂ ਬਰਕਤਾਂ:
ਬਾਈਬਲ ਦੇ ਗਿਆਨ ਕਰਕੇ ਸਾਨੂੰ ਜ਼ਿੰਦਗੀ ਦੇ ਜ਼ਰੂਰੀ ਸਵਾਲਾਂ ਦੇ ਜਵਾਬ ਮਿਲੇ ਹਨ, ਅਸੀਂ ਜੀਉਣ ਦੇ ਤੌਰ-ਤਰੀਕੇ ਸਿੱਖੇ ਹਨ ਅਤੇ ਸਾਨੂੰ ਪੱਕੀ ਉਮੀਦ ਮਿਲੀ ਹੈ।—ਯਸਾ 48:17, 18; 65:13; ਰੋਮੀ 15:4
ਦੁਨੀਆਂ ਭਰ ਵਿਚ ਸਾਨੂੰ ਪਿਆਰ ਕਰਨ ਵਾਲੇ ਭੈਣ-ਭਰਾ ਮਿਲੇ ਹਨ।—ਜ਼ਬੂ 133:1; ਯੂਹੰ 13:35
ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰ ਕੇ ਸਾਨੂੰ ਬਹੁਤ ਖ਼ੁਸ਼ੀ ਮਿਲਦੀ ਹੈ।—ਰਸੂ 20:35; 1 ਕੁਰਿੰ 3:9
“ਪਰਮੇਸ਼ੁਰ ਦੀ ਸ਼ਾਂਤੀ” ਮੁਸ਼ਕਲਾਂ ਵਿਚ ਸਾਡੀ ਮਦਦ ਕਰਦੀ ਹੈ।—ਫ਼ਿਲਿ 4:6, 7
ਸਾਨੂੰ ਸਾਫ਼ ਜ਼ਮੀਰ ਮਿਲਦੀ ਹੈ।—2 ਤਿਮੋ 1:3
ਅਸੀਂ ਯਹੋਵਾਹ ਨਾਲ ਗੂੜ੍ਹੀ “ਦੋਸਤੀ” ਕਰ ਸਕਦੇ ਹਾਂ।—ਕਹਾ 3:32
ਮੈਂ ਕਿਵੇਂ ਦਿਖਾ ਸਕਦਾ ਹਾਂ ਕਿ ਮੈਂ ਸੱਚੀ ਭਗਤੀ ਦੀ ਕਦਰ ਕਰਦਾ ਹਾਂ?