ਸਾਡੀ ਮਸੀਹੀ ਜ਼ਿੰਦਗੀ
ਪਰਮੇਸ਼ੁਰ ਦੇ ਬਚਨ ਦਾ ਡੂੰਘਾਈ ਨਾਲ ਅਧਿਐਨ ਕਿਵੇਂ ਕਰੀਏ?
ਕੀ ਤੁਸੀਂ ਦਾਨੀਏਲ ਵਾਂਗ ਮੁਸ਼ਕਲਾਂ ਵਿਚ ਵਫ਼ਾਦਾਰ ਰਹਿਣਾ ਚਾਹੁੰਦੇ ਹੋ? ਦਾਨੀਏਲ ਨੇ ਪਰਮੇਸ਼ੁਰ ਦੇ ਬਚਨ ਦੇ ਨਾਲ-ਨਾਲ ਭਵਿੱਖਬਾਣੀਆਂ ਬਾਰੇ ਵੀ ਡੂੰਘਾਈ ਨਾਲ ਅਧਿਐਨ ਕੀਤਾ ਸੀ। (ਦਾਨੀ 9:2) ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਨਾਲ ਤੁਸੀਂ ਵਫ਼ਾਦਾਰ ਰਹਿ ਸਕੋਗੇ। ਪਰ ਉਹ ਕਿਵੇਂ? ਇਸ ਨਾਲ ਤੁਹਾਡੀ ਨਿਹਚਾ ਵਧੇਗੀ ਕਿ ਭਵਿੱਖ ਵਿਚ ਯਹੋਵਾਹ ਦੇ ਸਾਰੇ ਵਾਅਦੇ ਸੱਚ ਸਾਬਤ ਹੋਣਗੇ। (ਯਹੋ 23:14) ਨਾਲੇ ਯਹੋਵਾਹ ਨਾਲ ਤੁਹਾਡਾ ਪਿਆਰ ਵਧੇਗਾ ਅਤੇ ਤੁਸੀਂ ਸਹੀ ਕੰਮ ਕਰਨ ਲਈ ਪ੍ਰੇਰਿਤ ਹੋਵੋਗੇ। (ਜ਼ਬੂ 97:10) ਪਰ ਅਧਿਐਨ ਕਰੀਏ ਕਿੱਥੋਂ? ਅੱਗੇ ਦਿੱਤੇ ਕੁਝ ਸੁਝਾਵਾਂ ʼਤੇ ਗੌਰ ਕਰੋ।
ਮੈਂ ਕਿਸ ਕਿਤਾਬ ਵਿੱਚੋਂ ਅਧਿਐਨ ਕਰਾਂ? ਅਧਿਐਨ ਕਰਨ ਦੀ ਚੰਗੀ ਆਦਤ ਵਿਚ ਸਭਾਵਾਂ ਦੀ ਤਿਆਰੀ ਕਰਨੀ ਵੀ ਸ਼ਾਮਲ ਹੈ। ਸਭਾ ਪੁਸਤਿਕਾ ਵਿਚ ਦਿੱਤੇ ਬਾਈਬਲ ਦੇ ਅਧਿਆਵਾਂ ਤੋਂ ਫ਼ਾਇਦਾ ਪਾਉਣ ਲਈ ਉਨ੍ਹਾਂ ਆਇਤਾਂ ਦੀ ਖੋਜਬੀਨ ਕਰੋ ਜਿਨ੍ਹਾਂ ਦੀ ਤੁਹਾਨੂੰ ਸਮਝ ਨਹੀਂ। ਨਾਲੇ ਕੁਝ ਜਣੇ ਬਾਈਬਲ ਦੀਆਂ ਭਵਿੱਖਬਾਣੀਆਂ, ਪਵਿੱਤਰ ਸ਼ਕਤੀ ਦੇ ਗੁਣਾਂ, ਪੌਲੁਸ ਦੇ ਮਿਸ਼ਨਰੀ ਦੌਰਿਆਂ ਜਾਂ ਯਹੋਵਾਹ ਦੀ ਸ੍ਰਿਸ਼ਟੀ ਬਾਰੇ ਹੋਰ ਖੋਜਬੀਨ ਕਰਦੇ ਹਨ। ਜੇ ਤੁਹਾਡੇ ਮਨ ਵਿਚ ਬਾਈਬਲ ਬਾਰੇ ਕੋਈ ਸਵਾਲ ਆਉਂਦਾ ਹੈ, ਤਾਂ ਇਸ ਨੂੰ ਲਿਖੋ ਅਤੇ ਬਾਅਦ ਵਿਚ ਇਸ ਬਾਰੇ ਖੋਜਬੀਨ ਕਰੋ।
ਜਾਣਕਾਰੀ ਕਿੱਥੋਂ ਹਾਸਲ ਕਰੀਏ? ਕੁਝ ਸੁਝਾਵਾਂ ਲਈ ਹੀਰੇ-ਮੋਤੀ ਲੱਭਣ ਲਈ ਔਜ਼ਾਰ ਨਾਂ ਦਾ ਵੀਡੀਓ ਦੇਖੋ। ਆਪ ਖੋਜਬੀਨ ਕਰ ਕੇ ਦੇਖੋਂ ਕਿ ਦਾਨੀਏਲ ਦੇ 7ਵੇਂ ਅਧਿਆਇ ਵਿਚ ਦੱਸੇ ਦਰਿੰਦੇ ਕਿਨ੍ਹਾਂ ਵਿਸ਼ਵ ਸ਼ਕਤੀਆਂ ਨੂੰ ਦਰਸਾਉਂਦੇ ਹਨ।
ਮੈਂ ਕਿੰਨਾ ਸਮਾਂ ਅਧਿਐਨ ਕਰਾਂ? ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖਣ ਲਈ ਬਾਕਾਇਦਾ ਅਧਿਐਨ ਕਰੋ। ਪਹਿਲਾਂ ਥੋੜ੍ਹਾ ਸਮਾਂ ਅਧਿਐਨ ਕਰੋ ਫਿਰ ਹੌਲੀ-ਹੌਲੀ ਉਸ ਨੂੰ ਵਧਾਓ। ਪਰਮੇਸ਼ੁਰ ਦੇ ਬਚਨ ਦੀ ਖੋਜ ਕਰਨੀ ਇਕ ਲੁਕੇ ਹੋਏ ਖ਼ਜ਼ਾਨੇ ਦੀ ਭਾਲ ਕਰਨ ਦੇ ਬਰਾਬਰ ਹੈ। ਹੀਰੇ-ਮੋਤੀ ਮਿਲਣ ਤੇ ਤੁਸੀਂ ਹੋਰ ਜ਼ਿਆਦਾ ਹੀਰੇ-ਮੋਤੀ ਲੱਭਣਾ ਚਾਹੋਗੇ। (ਕਹਾ 2:3-6) ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਦੀ ਤੁਹਾਡੀ ਇੱਛਾ ਹੋਰ ਵਧੇਗੀ ਅਤੇ ਇਹ ਤੁਹਾਡੀ ਆਦਤ ਬਣ ਜਾਵੇਗੀ।—1 ਪਤ 2:2.
ਦਾਨੀਏਲ ਦੇ 7ਵੇਂ ਅਧਿਆਇ ਵਿਚ ਦੱਸੇ ਦਰਿੰਦੇ ਕਿਨ੍ਹਾਂ ਨੂੰ ਦਰਸਾਉਂਦੇ ਹਨ?
ਹੋਰ ਸਵਾਲ:
ਅਗਲੀ ਵਾਰ ਅਧਿਐਨ ਕਰੋ:
ਪ੍ਰਕਾਸ਼ ਦੀ ਕਿਤਾਬ 13 ਵਿਚ ਦੱਸੇ ਦਰਿੰਦੇ ਕਿਨ੍ਹਾਂ ਨੂੰ ਦਰਸਾਉਂਦੇ ਹਨ?