ਸਾਡੀ ਮਸੀਹੀ ਜ਼ਿੰਦਗੀ
ਪਿਆਰ ਸੱਚੇ ਮਸੀਹੀਆਂ ਦੀ ਪਛਾਣ—ਸੱਚਾਈ ਤੋਂ ਖ਼ੁਸ਼ ਹੋਵੋ
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਯਿਸੂ ਦੀ ਰੀਸ ਕਰਦਿਆਂ ਸਾਨੂੰ ਪਰਮੇਸ਼ੁਰ ਦੇ ਮਕਸਦਾਂ ਬਾਰੇ ਸੱਚਾਈ ਦੱਸਣੀ ਚਾਹੀਦੀ ਹੈ। (ਯੂਹੰ 18:37) ਇਸ ਝੂਠੀ ਅਤੇ ਬੁਰੀ ਦੁਨੀਆਂ ਵਿਚ ਰਹਿਣ ਦੇ ਬਾਵਜੂਦ ਵੀ ਸਾਨੂੰ ਸੱਚਾਈ ਤੋਂ ਖ਼ੁਸ਼ ਹੋਣਾ ਚਾਹੀਦਾ ਤੇ ਸੱਚ ਬੋਲਣਾ ਚਾਹੀਦਾ ਹੈ। ਨਾਲੇ ਉਨ੍ਹਾਂ ਗੱਲਾਂ ਉੱਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਜਿਹੜੀਆਂ ਸੱਚੀਆਂ ਹਨ।—1 ਕੁਰਿੰ 13:6; ਫ਼ਿਲਿ 4:8.
ਇਸ ਤਰ੍ਹਾਂ ਕਿਵੇਂ ਕਰੀਏ:
ਚੁਗ਼ਲੀਆਂ ਨਾ ਤਾਂ ਕਰਨ ਤੇ ਨਾ ਹੀ ਸੁਣਨ ਦਾ ਪੱਕਾ ਇਰਾਦਾ ਕਰੋ।—1 ਥੱਸ 4:11
ਕਿਸੇ ਦੇ ਦੁੱਖਾਂ ʼਤੇ ਖ਼ੁਸ਼ ਨਾ ਹੋਵੋ
ਚੰਗੀਆਂ ਤੇ ਹੌਸਲਾ ਦੇਣ ਵਾਲੀਆਂ ਗੱਲਾਂ ਤੋਂ ਖ਼ੁਸ਼ ਹੋਵੋ
‘ਆਪਸ ਵਿਚ ਪਿਆਰ ਕਰਦੇ ਰਹੋ’— ਬੁਰਾਈ ਤੋਂ ਨਹੀਂ, ਪਰ ਸੱਚਾਈ ਤੋਂ ਖ਼ੁਸ਼ ਹੋਵੋ ਨਾਂ ਦਾ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਡੈਬੀ ਕਿਵੇਂ ‘ਬੁਰਾਈ ਤੋਂ ਖ਼ੁਸ਼’ ਹੋਈ?
ਐਲਿਸ ਨੇ ਕਿਵੇਂ ਡੈਬੀ ਦੀ ਗੱਲਬਾਤ ਦਾ ਰੁਖ਼ ਚੰਗੀਆਂ ਗੱਲਾਂ ਵੱਲ ਮੋੜਿਆ?
ਅਸੀਂ ਕਿਹੜੀਆਂ ਕੁਝ ਚੰਗੀਆਂ ਗੱਲਾਂ ਬਾਰੇ ਗੱਲਬਾਤ ਕਰ ਸਕਦੇ ਹਾਂ?
ਬੁਰਾਈ ਤੋਂ ਨਹੀਂ, ਪਰ ਸੱਚਾਈ ਤੋਂ ਖ਼ੁਸ਼ ਹੋਵੋ