ਰੱਬ ਦਾ ਬਚਨ ਖ਼ਜ਼ਾਨਾ ਹੈ | ਰਸੂਲਾਂ ਦੇ ਕੰਮ 25-26
ਪੌਲੁਸ ਨੇ ਸਮਰਾਟ ਨੂੰ ਫ਼ਰਿਆਦ ਕੀਤੀ ਤੇ ਫਿਰ ਰਾਜਾ ਹੇਰੋਦੇਸ ਨੂੰ ਗਵਾਹੀ ਦਿੱਤੀ
ਭਾਵੇਂ ਸਾਨੂੰ ਇਹ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿ ਅਸੀਂ ਉਦੋਂ ਕੀ ਕਹਾਂਗੇ ਜਦੋਂ ਸਾਨੂੰ “ਸਰਕਾਰੀ ਅਧਿਕਾਰੀਆਂ ਅਤੇ ਰਾਜਿਆਂ ਸਾਮ੍ਹਣੇ ਪੇਸ਼” ਕੀਤਾ ਜਾਵੇਗਾ, ਪਰ ਸਾਨੂੰ ਹਰ ਕਿਸੇ ਨੂੰ “ਜਵਾਬ ਦੇਣ ਲਈ ਹਮੇਸ਼ਾ ਤਿਆਰ” ਰਹਿਣਾ ਚਾਹੀਦਾ ਹੈ ਜੋ ਸਾਡੀ ਆਸ਼ਾ ਦਾ ਕਾਰਨ ਪੁੱਛਦਾ ਹੈ। (ਮੱਤੀ 10:18-20; 1 ਪਤ 3:15) ਜੇ ਵਿਰੋਧੀ “ਬਿਧੀ [ਕਾਨੂੰਨ] ਦੀ ਓਟ ਵਿੱਚ ਸ਼ਰਾਰਤ” ਘੜਦੇ ਹਨ, ਤਾਂ ਅਸੀਂ ਪੌਲੁਸ ਦੀ ਮਿਸਾਲ ਦੀ ਰੀਸ ਕਿਵੇਂ ਕਰ ਸਕਦੇ ਹਾਂ?—ਜ਼ਬੂ 94:20.
ਖ਼ੁਸ਼ ਖ਼ਬਰੀ ਦੇ ਪੱਖ ਵਿਚ ਬੋਲਣ ਲਈ ਅਸੀਂ ਆਪਣੇ ਕਾਨੂੰਨੀ ਹੱਕਾਂ ਦਾ ਸਹਾਰਾ ਲੈਂਦੇ ਹਾਂ।—ਰਸੂ 25:11
ਅਸੀਂ ਅਧਿਕਾਰੀਆਂ ਨਾਲ ਆਦਰ ਨਾਲ ਗੱਲ ਕਰਦੇ ਹਾਂ।—ਰਸੂ 26:2, 3
ਜੇ ਸਹੀ ਹੋਵੇ, ਤਾਂ ਉਨ੍ਹਾਂ ਨੂੰ ਦੱਸੋ ਕਿ ਖ਼ੁਸ਼ ਖ਼ਬਰੀ ਤੋਂ ਤੁਹਾਨੂੰ ਅਤੇ ਦੂਜਿਆਂ ਨੂੰ ਕੀ ਫ਼ਾਇਦੇ ਹੋਏ ਹਨ।—ਰਸੂ 26:11-20