ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
4-10 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਰੋਮੀਆਂ 1-3
“ਆਪਣੀ ਜ਼ਮੀਰ ਨੂੰ ਸਿਖਲਾਈ ਦਿੰਦੇ ਰਹੋ”
(ਰੋਮੀਆਂ 2:14, 15) ਦੁਨੀਆਂ ਦੇ ਲੋਕਾਂ ਕੋਲ ਪਰਮੇਸ਼ੁਰ ਦਾ ਕਾਨੂੰਨ ਨਹੀਂ ਹੈ। ਇਹ ਕਾਨੂੰਨ ਨਾ ਹੁੰਦੇ ਹੋਏ ਵੀ ਜਦੋਂ ਉਹ ਆਪਣੇ ਆਪ ਇਸ ਕਾਨੂੰਨ ਅਨੁਸਾਰ ਚੱਲਦੇ ਹਨ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਅੰਦਰ ਇਕ ਕਾਨੂੰਨ ਹੈ। 15 ਇਹ ਲੋਕ ਦਿਖਾਉਂਦੇ ਹਨ ਕਿ ਇਸ ਕਾਨੂੰਨ ਦੀਆਂ ਗੱਲਾਂ ਇਨ੍ਹਾਂ ਦੇ ਦਿਲਾਂ ਉੱਤੇ ਲਿਖੀਆਂ ਹੋਈਆਂ ਹਨ, ਅਤੇ ਇਨ੍ਹਾਂ ਦੀ ਜ਼ਮੀਰ ਇਨ੍ਹਾਂ ਨਾਲ ਗਵਾਹੀ ਦਿੰਦੀ ਹੈ ਅਤੇ ਜਦੋਂ ਇਹ ਆਪਣੇ ਕੰਮਾਂ ਉੱਤੇ ਸੋਚ-ਵਿਚਾਰ ਕਰਦੇ ਹਨ, ਤਾਂ ਇਹ ਆਪਣੇ ਆਪ ਨੂੰ ਦੋਸ਼ੀ ਜਾਂ ਨਿਰਦੋਸ਼ ਠਹਿਰਾਉਂਦੇ ਹਨ।
ਤੁਸੀਂ ਆਪਣੀ ਜ਼ਮੀਰ ਕਿਵੇਂ ਸਾਫ਼ ਰੱਖ ਸਕਦੇ ਹੋ?
6 ਕੀ ਜ਼ਮੀਰ ਦੀ ਦਾਤ ਸਿਰਫ਼ ਯਹੋਵਾਹ ਦੇ ਭਗਤਾਂ ਕੋਲ ਹੀ ਹੈ? ਪੌਲੁਸ ਰਸੂਲ ਦੇ ਇਨ੍ਹਾਂ ਸ਼ਬਦਾਂ ਵੱਲ ਧਿਆਨ ਦਿਓ: “ਦੁਨੀਆਂ ਦੇ ਲੋਕਾਂ ਕੋਲ ਪਰਮੇਸ਼ੁਰ ਦਾ ਕਾਨੂੰਨ ਨਹੀਂ ਹੈ। ਇਹ ਕਾਨੂੰਨ ਨਾ ਹੁੰਦੇ ਹੋਏ ਵੀ ਜਦੋਂ ਉਹ ਆਪਣੇ ਆਪ ਇਸ ਕਾਨੂੰਨ ਅਨੁਸਾਰ ਚੱਲਦੇ ਹਨ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਅੰਦਰ ਇਕ ਕਾਨੂੰਨ ਹੈ। ਇਹ ਲੋਕ ਦਿਖਾਉਂਦੇ ਹਨ ਕਿ ਇਸ ਕਾਨੂੰਨ ਦੀਆਂ ਗੱਲਾਂ ਇਨ੍ਹਾਂ ਦੇ ਦਿਲਾਂ ਉੱਤੇ ਲਿਖੀਆਂ ਹੋਈਆਂ ਹਨ, ਅਤੇ ਇਨ੍ਹਾਂ ਦੀ ਜ਼ਮੀਰ ਇਨ੍ਹਾਂ ਨਾਲ ਗਵਾਹੀ ਦਿੰਦੀ ਹੈ ਅਤੇ ਜਦੋਂ ਇਹ ਆਪਣੇ ਕੰਮਾਂ ਉੱਤੇ ਸੋਚ-ਵਿਚਾਰ ਕਰਦੇ ਹਨ, ਤਾਂ ਇਹ ਆਪਣੇ ਆਪ ਨੂੰ ਦੋਸ਼ੀ ਜਾਂ ਨਿਰਦੋਸ਼ ਠਹਿਰਾਉਂਦੇ ਹਨ।” (ਰੋਮੀਆਂ 2:14, 15) ਜਿਹੜੇ ਲੋਕ ਪਰਮੇਸ਼ੁਰ ਯਹੋਵਾਹ ਦੇ ਅਸੂਲਾਂ ਨੂੰ ਜਾਣਦੇ ਤਕ ਨਹੀਂ, ਉਨ੍ਹਾਂ ਦੀ ਜ਼ਮੀਰ ਵੀ ਉਨ੍ਹਾਂ ਨੂੰ ਦੱਸਦੀ ਹੈ ਕਿ ਕੀ ਸਹੀ ਹੈ ਤੇ ਕੀ ਗ਼ਲਤ।
(ਰੋਮੀਆਂ 2:15) ਇਹ ਲੋਕ ਦਿਖਾਉਂਦੇ ਹਨ ਕਿ ਇਸ ਕਾਨੂੰਨ ਦੀਆਂ ਗੱਲਾਂ ਇਨ੍ਹਾਂ ਦੇ ਦਿਲਾਂ ਉੱਤੇ ਲਿਖੀਆਂ ਹੋਈਆਂ ਹਨ, ਅਤੇ ਇਨ੍ਹਾਂ ਦੀ ਜ਼ਮੀਰ ਇਨ੍ਹਾਂ ਨਾਲ ਗਵਾਹੀ ਦਿੰਦੀ ਹੈ ਅਤੇ ਜਦੋਂ ਇਹ ਆਪਣੇ ਕੰਮਾਂ ਉੱਤੇ ਸੋਚ-ਵਿਚਾਰ ਕਰਦੇ ਹਨ, ਤਾਂ ਇਹ ਆਪਣੇ ਆਪ ਨੂੰ ਦੋਸ਼ੀ ਜਾਂ ਨਿਰਦੋਸ਼ ਠਹਿਰਾਉਂਦੇ ਹਨ।
ਤੁਸੀਂ ਆਪਣੀ ਜ਼ਮੀਰ ਕਿਵੇਂ ਸਾਫ਼ ਰੱਖ ਸਕਦੇ ਹੋ?
8 ਕਈ ਲੋਕ ਫ਼ੈਸਲੇ ਕਰਨ ਵੇਲੇ ਸਿਰਫ਼ ਆਪਣੇ ਦਿਲ ਦੀ ਸੁਣਦੇ ਹਨ। ਪਰ ਧਿਆਨ ਦਿਓ ਬਾਈਬਲ ਦਿਲ ਬਾਰੇ ਕੀ ਕਹਿੰਦੀ ਹੈ: “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ, ਉਹ ਨੂੰ ਕੌਣ ਜਾਣ ਸੱਕਦਾ ਹੈ?” (ਯਿਰਮਿਯਾਹ 17:9) ਆਪਣੇ ਦਿਲ ਦੀ ਸੁਣਨ ਦੀ ਬਜਾਇ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਨੂੰ ਕੀ ਚੰਗਾ ਲੱਗਦਾ ਹੈ।
9 ਆਪਣੀ ਜ਼ਮੀਰ ਮੁਤਾਬਕ ਜ਼ਿੰਦਗੀ ਦੇ ਫ਼ੈਸਲੇ ਕਰਨ ਲਈ ਪਰਮੇਸ਼ੁਰ ਦਾ ਡਰ ਹੋਣਾ ਜ਼ਰੂਰੀ ਹੈ। ਇਸ ਸੰਬੰਧੀ ਜ਼ਰਾ ਨਹਮਯਾਹ ਦੀ ਮਿਸਾਲ ʼਤੇ ਗੌਰ ਕਰੋ। ਹਾਕਮ ਹੋਣ ਕਰਕੇ ਨਹਮਯਾਹ ਕੋਲ ਯਰੂਸ਼ਲਮ ਦੇ ਲੋਕਾਂ ਤੋਂ ਜੋ ਜੀ ਚਾਹੇ ਮੰਗਣ ਦਾ ਹੱਕ ਸੀ, ਪਰ ਉਸ ਨੇ ਆਪਣਾ ਹੱਕ ਨਹੀਂ ਜਤਾਇਆ। ਕਿਉਂ? ਕਿਉਂਕਿ ਉਹ ਲੋਕਾਂ ਉੱਤੇ ਆਪਣੀਆਂ ਮੰਗਾਂ ਦਾ ਬੋਝ ਪਾ ਕੇ ਯਹੋਵਾਹ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਸੀ। ਉਸ ਨੇ ਆਪ ਇਹ ਗੱਲ ਕਹੀ ਸੀ: “ਪਰਮੇਸ਼ੁਰ ਦੇ ਭੈ ਦੇ ਕਾਰਨ ਮੈਂ ਏਦਾਂ ਨਾ ਕੀਤਾ।” (ਨਹਮਯਾਹ 5:15) ਆਪਣੇ ਪਿਤਾ ਯਹੋਵਾਹ ਨੂੰ ਨਾਰਾਜ਼ ਨਾ ਕਰਨ ਦਾ ਡਰ ਹੋਣਾ ਬਹੁਤ ਜ਼ਰੂਰੀ ਹੈ। ਜੇ ਸਾਡੇ ਦਿਲ ਵਿਚ ਯਹੋਵਾਹ ਦਾ ਡਰ ਹੋਵੇਗਾ, ਤਾਂ ਅਸੀਂ ਫ਼ੈਸਲੇ ਕਰਨ ਲੱਗਿਆਂ ਆਪਣੀ ਮਨ-ਮਰਜ਼ੀ ਕਰਨ ਦੀ ਬਜਾਇ ਉਸ ਦੇ ਬਚਨ ਤੋਂ ਸਲਾਹ ਲਵਾਂਗੇ।
ਹੀਰੇ-ਮੋਤੀਆਂ ਦੀ ਖੋਜ ਕਰੋ
(ਰੋਮੀਆਂ 3:4) ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੈ। ਪਰਮੇਸ਼ੁਰ ਹਮੇਸ਼ਾ ਸੱਚਾ ਸਾਬਤ ਹੁੰਦਾ ਹੈ, ਭਾਵੇਂ ਹਰ ਇਨਸਾਨ ਝੂਠਾ ਨਿਕਲੇ, ਕਿਉਂਕਿ ਇਹ ਲਿਖਿਆ ਹੈ: “ਤਾਂਕਿ ਤੂੰ ਆਪਣੀਆਂ ਗੱਲਾਂ ਵਿਚ ਧਰਮੀ ਸਾਬਤ ਹੋਵੇਂ ਅਤੇ ਤੂੰ ਆਪਣਾ ਮੁਕੱਦਮਾ ਜਿੱਤੇਂ।”
ਰੋਮੀਆਂ ਨੂੰ ਲਿਖੀ ਚਿੱਠੀ ਦੇ ਕੁਝ ਖ਼ਾਸ ਨੁਕਤੇ
3:4. ਜਦ ਇਨਸਾਨਾਂ ਤੇ ਪਰਮੇਸ਼ੁਰ ਦੀਆਂ ਗੱਲਾਂ ਵਿਚ ਟਕਰਾਅ ਹੋਵੇ, ਤਾਂ ਸਾਨੂੰ ਪਰਮੇਸ਼ੁਰ ਦਾ ਪੱਖ ਪੂਰਨਾ ਚਾਹੀਦਾ ਹੈ ਤਾਂਕਿ “ਪਰਮੇਸ਼ੁਰ ਸੱਚਾ ਠਹਿਰੇ।” ਇਹ ਅਸੀਂ ਪਰਮੇਸ਼ੁਰ ਦੇ ਸ਼ਬਦ ਬਾਈਬਲ ਵਿਚ ਲਿਖੀਆਂ ਗੱਲਾਂ ਤੇ ਭਰੋਸਾ ਰੱਖ ਕੇ ਅਤੇ ਉਸ ਦੀ ਇੱਛਾ ਮੁਤਾਬਕ ਚੱਲ ਕੇ ਕਰਦੇ ਹਾਂ। ਇਸ ਦੇ ਨਾਲ-ਨਾਲ ਅਸੀਂ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਤੇ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈ ਕੇ ਹੋਰਨਾਂ ਦੀ ਮਦਦ ਕਰ ਸਕਦੇ ਹਾਂ ਤਾਂਕਿ ਉਹ ਜਾਣ ਸਕਣ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ।
(ਰੋਮੀਆਂ 3:24, 25) ਪਰ ਪਰਮੇਸ਼ੁਰ ਅਪਾਰ ਕਿਰਪਾ ਕਰ ਕੇ ਉਨ੍ਹਾਂ ਨੂੰ ਯਿਸੂ ਮਸੀਹ ਦੁਆਰਾ ਦਿੱਤੀ ਰਿਹਾਈ ਦੀ ਕੀਮਤ ਦੇ ਆਧਾਰ ʼਤੇ ਧਰਮੀ ਠਹਿਰਾਉਂਦਾ ਹੈ। ਇਹੀ ਵਰਦਾਨ ਹੈ ਜੋ ਪਰਮੇਸ਼ੁਰ ਉਨ੍ਹਾਂ ਨੂੰ ਦਿੰਦਾ ਹੈ। 25 ਪਰਮੇਸ਼ੁਰ ਨੇ ਮਸੀਹ ਦੀ ਕੁਰਬਾਨੀ ਦਿੱਤੀ ਤਾਂਕਿ ਉਸ ਦੇ ਲਹੂ ਵਿਚ ਨਿਹਚਾ ਕਰ ਕੇ ਇਨਸਾਨ ਪਰਮੇਸ਼ੁਰ ਨਾਲ ਸੁਲ੍ਹਾ ਕਰ ਸਕਣ। ਪਰਮੇਸ਼ੁਰ ਨੇ ਇਹ ਸਭ ਕੁਝ ਆਪਣੀ ਧਾਰਮਿਕਤਾ ਜ਼ਾਹਰ ਕਰਨ ਲਈ ਕੀਤਾ, ਕਿਉਂਕਿ ਉਸ ਨੇ ਧੀਰਜ ਰੱਖਦੇ ਹੋਏ ਬੀਤੇ ਸਮੇਂ ਵਿਚ ਲੋਕਾਂ ਦੇ ਪਾਪ ਮਾਫ਼ ਕੀਤੇ
ਰੋਮੀਆਂ ਨੂੰ ਲਿਖੀ ਚਿੱਠੀ ਦੇ ਕੁਝ ਖ਼ਾਸ ਨੁਕਤੇ
3:24, 25—ਯਿਸੂ ਦੀ ਕੁਰਬਾਨੀ ਤੋਂ ਪਹਿਲਾਂ ਜਿਨ੍ਹਾਂ ਨੇ ‘ਪਿੱਛਲੇ ਸਮੇਂ ਵਿਚ ਪਾਪ’ ਕੀਤੇ ਸਨ, ਉਨ੍ਹਾਂ ਦੇ ਪਾਪ ਇਸ ਕੁਰਬਾਨੀ ਦੇ ਆਧਾਰ ਤੇ ਕਿੱਦਾਂ ਮਾਫ਼ ਕੀਤੇ ਜਾ ਸਕਦੇ ਸਨ? ਮਸੀਹਾ ਬਾਰੇ ਪਹਿਲੀ ਭਵਿੱਖਬਾਣੀ, ਜੋ ਉਤਪਤ 3:15 ਵਿਚ ਦਰਜ ਹੈ, ਸਾਲ 33 ਈਸਵੀ ਵਿਚ ਪੂਰੀ ਹੋਈ ਸੀ ਜਦ ਯਿਸੂ ਨੂੰ ਸੂਲੀ ਤੇ ਚਾੜ੍ਹ ਕੇ ਜਾਨੋਂ ਮਾਰਿਆ ਗਿਆ ਸੀ। (ਗਲਾ. 3:13, 16) ਕਿਹਾ ਜਾ ਸਕਦਾ ਹੈ ਕਿ ਜਿਸ ਸਮੇਂ ਤੋਂ ਇਹ ਭਵਿੱਖਬਾਣੀ ਕੀਤੀ ਗਈ ਸੀ, ਉਸ ਸਮੇਂ ਤੋਂ ਯਹੋਵਾਹ ਦੀਆਂ ਨਜ਼ਰਾਂ ਵਿਚ ਯਿਸੂ ਮਸੀਹ ਦੀ ਕੁਰਬਾਨੀ ਦਿੱਤੀ ਜਾ ਚੁੱਕੀ ਸੀ। ਕਿਉਂ? ਕਿਉਂਕਿ ਪਰਮੇਸ਼ੁਰ ਜੋ ਕਹਿੰਦਾ ਹੈ ਉਹ ਪੂਰਾ ਹੋ ਕੇ ਹੀ ਰਹਿੰਦਾ ਹੈ। ਇਸ ਕੁਰਬਾਨੀ ਦੁਆਰਾ ਆਦਮ ਦੀ ਔਲਾਦ ਵਿੱਚੋਂ ਜੋ ਵੀ ਪਰਮੇਸ਼ੁਰ ਦੇ ਵਾਅਦੇ ਤੇ ਵਿਸ਼ਵਾਸ ਕਰਦੇ ਸਨ, ਉਨ੍ਹਾਂ ਦੇ ਪਾਪ ਮਾਫ਼ ਕੀਤੇ ਜਾ ਸਕਦੇ ਸਨ। ਯਿਸੂ ਦੀ ਕੁਰਬਾਨੀ ਸਦਕਾ, ਯਿਸੂ ਦੇ ਧਰਤੀ ਤੇ ਆਉਣ ਤੋਂ ਪਹਿਲਾਂ, ਜੋ ਪਰਮੇਸ਼ੁਰ ਦੇ ਸੇਵਕ ਮੌਤ ਦੀ ਨੀਂਦ ਸੁੱਤੇ ਹਨ, ਉਨ੍ਹਾਂ ਨੂੰ ਦੁਬਾਰਾ ਜ਼ਿੰਦਗੀ ਬਖ਼ਸ਼ੀ ਜਾਵੇਗੀ।—ਰਸੂ. 24:15.
ਬਾਈਬਲ ਪੜ੍ਹਾਈ
(ਰੋਮੀਆਂ 1:1-17) ਮੈਂ ਪੌਲੁਸ, ਯਿਸੂ ਮਸੀਹ ਦਾ ਦਾਸ ਅਤੇ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਚੁਣਿਆ ਗਿਆ ਰਸੂਲ ਹਾਂ। 2 ਇਹ ਖ਼ੁਸ਼ ਖ਼ਬਰੀ ਪਰਮੇਸ਼ੁਰ ਨੇ ਆਪਣੇ ਨਬੀਆਂ ਦੁਆਰਾ ਪਵਿੱਤਰ ਧਰਮ-ਗ੍ਰੰਥ ਵਿਚ ਪਹਿਲਾਂ ਤੋਂ ਹੀ ਦੱਸੀ ਸੀ, 3 ਅਤੇ ਇਹ ਉਸ ਦੇ ਪੁੱਤਰ ਬਾਰੇ ਸੀ ਜੋ ਇਨਸਾਨ ਦੇ ਰੂਪ ਵਿਚ ਦਾਊਦ ਦੇ ਘਰਾਣੇ ਵਿਚ ਪੈਦਾ ਹੋਇਆ ਸੀ। 4 ਪਰ ਪਰਮੇਸ਼ੁਰ ਨੇ ਆਪਣੀ ਪਵਿੱਤਰ ਸ਼ਕਤੀ ਰਾਹੀਂ ਉਸ ਦੀ ਪਛਾਣ ਆਪਣੇ ਪੁੱਤਰ ਵਜੋਂ ਕਰਾਈ ਜਦੋਂ ਉਸ ਨੂੰ ਮਰਿਆਂ ਹੋਇਆਂ ਵਿੱਚੋਂ ਜੀਉਂਦਾ ਕੀਤਾ ਗਿਆ ਸੀ। ਇਹ ਪੁੱਤਰ ਸਾਡਾ ਪ੍ਰਭੂ ਯਿਸੂ ਮਸੀਹ ਹੈ, 5 ਜਿਸ ਰਾਹੀਂ ਸਾਡੇ ʼਤੇ ਅਪਾਰ ਕਿਰਪਾ ਹੋਈ ਅਤੇ ਸਾਨੂੰ ਰਸੂਲ ਬਣਾਇਆ ਗਿਆ ਤਾਂਕਿ ਸਾਰੀਆਂ ਕੌਮਾਂ ਵਿੱਚੋਂ ਲੋਕ ਨਿਹਚਾ ਕਰ ਕੇ ਆਗਿਆਕਾਰ ਬਣਨ ਅਤੇ ਮਸੀਹ ਦੇ ਨਾਂ ਦੀ ਮਹਿਮਾ ਕਰਨ। 6 ਇਨ੍ਹਾਂ ਕੌਮਾਂ ਵਿੱਚੋਂ ਤੁਹਾਨੂੰ ਵੀ ਯਿਸੂ ਮਸੀਹ ਦੇ ਚੇਲੇ ਬਣਨ ਲਈ ਸੱਦਿਆ ਗਿਆ ਹੈ। 7 ਮੈਂ ਰੋਮ ਵਿਚ ਰਹਿ ਰਹੇ ਪਰਮੇਸ਼ੁਰ ਦੇ ਸਾਰੇ ਪਿਆਰੇ ਭਗਤਾਂ ਨੂੰ ਇਹ ਚਿੱਠੀ ਲਿਖ ਰਿਹਾ ਹਾਂ ਜਿਨ੍ਹਾਂ ਨੂੰ ਪਵਿੱਤਰ ਸੇਵਕ ਬਣਨ ਲਈ ਸੱਦਿਆ ਗਿਆ ਹੈ: ਸਾਡਾ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ਣ। 8 ਸਭ ਤੋਂ ਪਹਿਲਾਂ, ਮੈਂ ਯਿਸੂ ਮਸੀਹ ਰਾਹੀਂ ਤੁਹਾਡੇ ਸਾਰਿਆਂ ਕਰਕੇ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਸਾਰੀ ਦੁਨੀਆਂ ਵਿਚ ਤੁਹਾਡੀ ਨਿਹਚਾ ਦੀ ਚਰਚਾ ਹੋ ਰਹੀ ਹੈ। 9 ਪਰਮੇਸ਼ੁਰ, ਜਿਸ ਦੀ ਭਗਤੀ ਮੈਂ ਉਸ ਦੇ ਪੁੱਤਰ ਦੀ ਖ਼ੁਸ਼ ਖ਼ਬਰੀ ਸੁਣਾ ਕੇ ਜੀ-ਜਾਨ ਨਾਲ ਕਰਦਾ ਹਾਂ, ਇਸ ਗੱਲ ਵਿਚ ਮੇਰਾ ਗਵਾਹ ਹੈ ਕਿ ਮੈਂ ਹਰ ਵੇਲੇ ਪ੍ਰਾਰਥਨਾਵਾਂ ਵਿਚ ਤੁਹਾਡਾ ਜ਼ਿਕਰ ਕਰਦਾ ਹਾਂ, 10 ਅਤੇ ਬੇਨਤੀ ਕਰਦਾ ਹਾਂ ਕਿ ਜੇ ਪਰਮੇਸ਼ੁਰ ਨੇ ਚਾਹਿਆ, ਤਾਂ ਮੈਨੂੰ ਤੁਹਾਡੇ ਕੋਲ ਆਉਣ ਦਾ ਮੌਕਾ ਮਿਲੇਗਾ। 11 ਮੈਂ ਤੁਹਾਨੂੰ ਦੇਖਣ ਨੂੰ ਤਰਸਦਾ ਹਾਂ ਤਾਂਕਿ ਮੈਂ ਪਰਮੇਸ਼ੁਰ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਕਰਨ ਲਈ ਆਪਣੀਆਂ ਗੱਲਾਂ ਨਾਲ ਤੁਹਾਡਾ ਹੌਸਲਾ ਵਧਾ ਸਕਾਂ; 12 ਸਗੋਂ ਤੁਹਾਨੂੰ ਮੇਰੀ ਨਿਹਚਾ ਤੋਂ ਅਤੇ ਮੈਨੂੰ ਤੁਹਾਡੀ ਨਿਹਚਾ ਤੋਂ ਹੌਸਲਾ ਮਿਲੇ। 13 ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਗੱਲ ਤੋਂ ਅਣਜਾਣ ਨਾ ਰਹੋ ਕਿ ਮੈਂ ਕਈ ਵਾਰ ਤੁਹਾਡੇ ਕੋਲ ਆਉਣਾ ਚਾਹਿਆ, ਪਰ ਹੁਣ ਤਕ ਕੋਈ-ਨਾ-ਕੋਈ ਅੜਿੱਕਾ ਪੈਂਦਾ ਰਿਹਾ। ਪਰ ਫਿਰ ਵੀ ਮੈਂ ਤੁਹਾਡੇ ਕੋਲ ਆਉਣਾ ਚਾਹੁੰਦਾ ਹਾਂ, ਤਾਂਕਿ ਉੱਥੇ ਤੁਹਾਡੇ ਕੋਲ ਵੀ ਮੇਰੇ ਪ੍ਰਚਾਰ ਦੇ ਚੰਗੇ ਨਤੀਜੇ ਨਿਕਲਣ, ਜਿਵੇਂ ਦੂਸਰੀਆਂ ਕੌਮਾਂ ਵਿਚ ਨਿਕਲੇ ਹਨ। 14 ਮੈਂ ਦੋਵੇਂ ਯੂਨਾਨੀਆਂ ਤੇ ਵਿਦੇਸ਼ੀਆਂ ਅਤੇ ਪੜ੍ਹਿਆਂ-ਲਿਖਿਆਂ ਤੇ ਅਨਪੜ੍ਹਾਂ ਦਾ ਕਰਜ਼ਦਾਰ ਹਾਂ, 15 ਇਸੇ ਲਈ, ਮੈਂ ਰੋਮ ਵਿਚ ਤੁਹਾਨੂੰ ਵੀ ਖ਼ੁਸ਼ ਖ਼ਬਰੀ ਸੁਣਾਉਣ ਲਈ ਉਤਾਵਲਾ ਹਾਂ। 16 ਮੈਨੂੰ ਖ਼ੁਸ਼ ਖ਼ਬਰੀ ਸੁਣਾਉਣ ਵਿਚ ਕੋਈ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ। ਅਸਲ ਵਿਚ, ਖ਼ੁਸ਼ ਖ਼ਬਰੀ ਤਾਂ ਨਿਹਚਾ ਕਰਨ ਵਾਲੇ ਲੋਕਾਂ ਨੂੰ ਮੁਕਤੀ ਦੇਣ ਲਈ ਪਰਮੇਸ਼ੁਰ ਦਾ ਸ਼ਕਤੀਸ਼ਾਲੀ ਜ਼ਰੀਆ ਹੈ, ਪਹਿਲਾਂ ਯਹੂਦੀਆਂ ਨੂੰ ਤੇ ਫਿਰ ਯੂਨਾਨੀਆਂ ਨੂੰ; 17 ਨਿਹਚਾ ਰੱਖਣ ਵਾਲੇ ਲੋਕ ਦੇਖਦੇ ਹਨ ਕਿ ਖ਼ੁਸ਼ ਖ਼ਬਰੀ ਰਾਹੀਂ ਪਰਮੇਸ਼ੁਰ ਆਪਣੀ ਧਾਰਮਿਕਤਾ ਪ੍ਰਗਟ ਕਰਦਾ ਹੈ ਅਤੇ ਇਸ ਨਾਲ ਉਨ੍ਹਾਂ ਦੀ ਨਿਹਚਾ ਹੋਰ ਪੱਕੀ ਹੁੰਦੀ ਹੈ, ਠੀਕ ਜਿਵੇਂ ਲਿਖਿਆ ਹੈ: “ਧਰਮੀ ਆਪਣੀ ਨਿਹਚਾ ਸਦਕਾ ਜੀਉਂਦਾ ਰਹੇਗਾ।”
11-17 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਰੋਮੀਆਂ 4-6
“ਪਰਮੇਸ਼ੁਰ ਸਾਡੇ ਲਈ ਆਪਣੇ ਪਿਆਰ ਦਾ ਸਬੂਤ . . . ਦਿੰਦਾ ਹੈ”
(ਰੋਮੀਆਂ 5:8) ਪਰ ਪਰਮੇਸ਼ੁਰ ਸਾਡੇ ਲਈ ਆਪਣੇ ਪਿਆਰ ਦਾ ਸਬੂਤ ਇਸ ਤਰ੍ਹਾਂ ਦਿੰਦਾ ਹੈ: ਜਦੋਂ ਅਸੀਂ ਅਜੇ ਪਾਪੀ ਹੀ ਸਾਂ, ਤਾਂ ਮਸੀਹ ਸਾਡੇ ਲਈ ਮਰਿਆ।
(ਰੋਮੀਆਂ 5:12) ਇਸ ਲਈ, ਇਕ ਆਦਮੀ ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ ਅਤੇ ਮੌਤ ਸਾਰੇ ਇਨਸਾਨਾਂ ਵਿਚ ਫੈਲ ਗਈ ਕਿਉਂਕਿ ਸਾਰਿਆਂ ਨੇ ਪਾਪ ਕੀਤਾ।
ਸਾਡੇ ਲਈ ਪਰਮੇਸ਼ੁਰ ਦੇ ਪਿਆਰ ਦਾ ਸਬੂਤ
5 ਪੌਲੁਸ ਨੇ ਇਸ ਬਾਰੇ ਇੱਦਾਂ ਦੱਸਣਾ ਸ਼ੁਰੂ ਕੀਤਾ: “ਜਿਵੇਂ ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।” (ਰੋਮੀ. 5:12) ਅਸੀਂ ਇਸ ਗੱਲ ਨੂੰ ਸਮਝ ਸਕਦੇ ਹਾਂ ਕਿਉਂਕਿ ਪਰਮੇਸ਼ੁਰ ਨੇ ਮਨੁੱਖੀ ਜੀਵਨ ਦੀ ਸ਼ੁਰੂਆਤ ਬਾਰੇ ਜਾਣਕਾਰੀ ਰਿਕਾਰਡ ਕਰ ਕੇ ਰੱਖੀ ਹੈ। ਯਹੋਵਾਹ ਨੇ ਦੋ ਇਨਸਾਨ ਆਦਮ ਤੇ ਹੱਵਾਹ ਬਣਾਏ ਸਨ। ਇਹ ਪਹਿਲੇ ਇਨਸਾਨ ਯਾਨੀ ਸਾਡੇ ਪੂਰਵਜ ਮੁਕੰਮਲ ਸਨ ਜਿਵੇਂ ਸਾਡਾ ਸਿਰਜਣਹਾਰ ਮੁਕੰਮਲ ਹੈ। ਪਰਮੇਸ਼ੁਰ ਨੇ ਉਨ੍ਹਾਂ ਨੂੰ ਇੱਕੋ ਨਿਯਮ ਦਿੱਤਾ ਸੀ ਤੇ ਕਿਹਾ ਸੀ ਕਿ ਜੇ ਉਹ ਇਸ ਦੀ ਉਲੰਘਣਾ ਕਰਨਗੇ, ਤਾਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਮਿਲੇਗੀ। (ਉਤ. 2:17) ਪਰ ਉਨ੍ਹਾਂ ਨੇ ਪਰਮੇਸ਼ੁਰ ਦਾ ਨਿਯਮ ਤੋੜ ਕੇ ਤਬਾਹੀ ਦੇ ਰਾਹ ʼਤੇ ਤੁਰਨ ਦਾ ਫ਼ੈਸਲਾ ਕੀਤਾ। ਇਸ ਤਰ੍ਹਾਂ ਉਨ੍ਹਾਂ ਨੇ ਯਹੋਵਾਹ ਨੂੰ ਮਾਲਕ ਅਤੇ ਕਾਨੂੰਨ ਦੇਣ ਵਾਲੇ ਵਜੋਂ ਠੁਕਰਾ ਦਿੱਤਾ।—ਬਿਵ. 32:4, 5.
(ਰੋਮੀਆਂ 5:13, 14) ਕਾਨੂੰਨ ਦਿੱਤੇ ਜਾਣ ਤੋਂ ਪਹਿਲਾਂ ਹੀ ਪਾਪ ਦੁਨੀਆਂ ਵਿਚ ਸੀ, ਪਰ ਜਦੋਂ ਕੋਈ ਕਾਨੂੰਨ ਨਹੀਂ ਹੁੰਦਾ, ਤਾਂ ਕਿਸੇ ਉੱਤੇ ਵੀ ਪਾਪ ਕਰਨ ਦਾ ਦੋਸ਼ ਨਹੀਂ ਲੱਗਦਾ। 14 ਫਿਰ ਵੀ, ਆਦਮ ਤੋਂ ਲੈ ਕੇ ਮੂਸਾ ਤਕ ਮੌਤ ਨੇ ਰਾਜੇ ਵਜੋਂ ਰਾਜ ਕੀਤਾ, ਉਨ੍ਹਾਂ ਉੱਤੇ ਵੀ ਜਿਨ੍ਹਾਂ ਨੇ ਅਜਿਹਾ ਪਾਪ ਨਹੀਂ ਕੀਤਾ ਸੀ ਜਿਹੋ ਜਿਹਾ ਆਦਮ ਨੇ ਅਣਆਗਿਆਕਾਰੀ ਕਰ ਕੇ ਕੀਤਾ ਸੀ। ਆਦਮ ਕੁਝ ਗੱਲਾਂ ਵਿਚ ਉਸ ਵਰਗਾ ਸੀ ਜਿਸ ਨੇ ਆਉਣਾ ਸੀ।
ਸਾਡੇ ਲਈ ਪਰਮੇਸ਼ੁਰ ਦੇ ਪਿਆਰ ਦਾ ਸਬੂਤ
6 ਪਾਪ ਕਰਨ ਤੋਂ ਬਾਅਦ ਹੀ ਆਦਮ ਦੇ ਬੱਚੇ ਪੈਦਾ ਹੋਏ ਸਨ ਅਤੇ ਉਨ੍ਹਾਂ ਸਾਰਿਆਂ ਵਿਚ ਉਸ ਦਾ ਪਾਪ ਤੇ ਇਸ ਦੇ ਮਾੜੇ ਅਸਰ ਆ ਗਏ। ਹਾਂ, ਇਹ ਸੱਚ ਹੈ ਕਿ ਉਨ੍ਹਾਂ ਨੇ ਆਦਮ ਵਾਂਗ ਪਰਮੇਸ਼ੁਰ ਦਾ ਨਿਯਮ ਨਹੀਂ ਤੋੜਿਆ ਸੀ, ਇਸ ਲਈ ਉਨ੍ਹਾਂ ਨੂੰ ਆਦਮ ਵਾਂਗ ਪਾਪੀ ਕਰਾਰ ਨਹੀਂ ਦਿੱਤਾ ਗਿਆ ਸੀ ਤੇ ਨਾ ਹੀ ਹਾਲੇ ਉਨ੍ਹਾਂ ਨੂੰ ਕੋਈ ਕਾਨੂੰਨ ਦਿੱਤਾ ਗਿਆ ਸੀ। (ਉਤ. 2:17) ਫਿਰ ਵੀ ਆਦਮ ਦੀ ਔਲਾਦ ਨੂੰ ਵਿਰਾਸਤ ਵਿਚ ਪਾਪ ਮਿਲਿਆ ਸੀ। ਇਸ ਤਰ੍ਹਾਂ ਪਾਪ ਅਤੇ ਮੌਤ ਉਸ ਸਮੇਂ ਤਾਈਂ ਰਾਜ ਕਰਦੇ ਰਹੇ ਜਦੋਂ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਬਿਵਸਥਾ ਨੇਮ ਦਿੱਤਾ ਜਿਸ ਤੋਂ ਸਾਫ਼ ਪਤਾ ਲੱਗਦਾ ਸੀ ਕਿ ਉਹ ਪਾਪੀ ਸਨ। (ਰੋਮੀਆਂ 5:13, 14 ਪੜ੍ਹੋ।) ਵਿਰਸੇ ਵਿਚ ਮਿਲੇ ਪਾਪ ਦੀ ਤੁਲਨਾ ਪੀੜ੍ਹੀ-ਦਰ-ਪੀੜ੍ਹੀ ਚੱਲਦੀਆਂ ਆ ਰਹੀਆਂ ਬੀਮਾਰੀਆਂ ਜਾਂ ਨੁਕਸਾਂ ਨਾਲ ਕੀਤੀ ਜਾ ਸਕਦੀ ਹੈ। ਹੋ ਸਕਦਾ ਹੈ ਕਿ ਅਜਿਹੇ ਪਰਿਵਾਰਾਂ ਵਿਚ ਕੁਝ ਬੱਚਿਆਂ ਨੂੰ ਇਹ ਬੀਮਾਰੀਆਂ ਲੱਗਣ, ਪਰ ਸ਼ਾਇਦ ਸਾਰੇ ਬੱਚਿਆਂ ਨੂੰ ਨਹੀਂ। ਪਰ ਪਾਪ ਬਾਰੇ ਇੱਦਾਂ ਨਹੀਂ ਕਿਹਾ ਜਾ ਸਕਦਾ। ਆਦਮ ਦੇ ਪਾਪ ਤੋਂ ਕੋਈ ਨਹੀਂ ਬਚ ਸਕਦਾ। ਸਾਰੇ ਇਸ ਦੇ ਗ਼ੁਲਾਮ ਹਨ। ਇਹ ਹਮੇਸ਼ਾ ਜਾਨਲੇਵਾ ਹੁੰਦਾ ਹੈ। ਪਾਪ ਸਾਰੇ ਬੱਚਿਆਂ ਨੂੰ ਵਿਰਾਸਤ ਵਿਚ ਮਿਲਦਾ ਹੈ। ਕੀ ਇਸ ਗੰਭੀਰ ਹਾਲਤ ਉੱਤੇ ਕਦੇ ਕਾਬੂ ਪਾਇਆ ਜਾ ਸਕਦਾ ਹੈ?
(ਰੋਮੀਆਂ 5:18) ਤਾਂ ਫਿਰ, ਜਿਵੇਂ ਇਕ ਗੁਨਾਹ ਕਰਕੇ ਹਰ ਤਰ੍ਹਾਂ ਦੇ ਲੋਕਾਂ ਨੂੰ ਸਜ਼ਾ ਦੇ ਯੋਗ ਠਹਿਰਾਇਆ ਗਿਆ ਹੈ, ਉਸੇ ਤਰ੍ਹਾਂ ਇਕ ਸਹੀ ਕੰਮ ਕਰਕੇ ਹਰ ਤਰ੍ਹਾਂ ਦੇ ਲੋਕਾਂ ਨੂੰ ਧਰਮੀ ਠਹਿਰਾਇਆ ਜਾਂਦਾ ਹੈ ਅਤੇ ਜ਼ਿੰਦਗੀ ਮਿਲਦੀ ਹੈ।
(ਰੋਮੀਆਂ 5:21) ਕਿਸ ਕਰਕੇ? ਇਸ ਕਰਕੇ ਕਿ ਜਿਵੇਂ ਪਾਪ ਨੇ ਮੌਤ ਨਾਲ ਮਿਲ ਕੇ ਰਾਜੇ ਵਜੋਂ ਰਾਜ ਕੀਤਾ, ਉਸੇ ਤਰ੍ਹਾਂ ਅਪਾਰ ਕਿਰਪਾ ਵੀ ਧਾਰਮਿਕਤਾ ਦੇ ਰਾਹੀਂ ਰਾਜ ਕਰੇ ਤਾਂਕਿ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇ।
ਸਾਡੇ ਲਈ ਪਰਮੇਸ਼ੁਰ ਦੇ ਪਿਆਰ ਦਾ ਸਬੂਤ
9 ਜਿਨ੍ਹਾਂ ਯੂਨਾਨੀ ਸ਼ਬਦਾਂ ਦਾ ਅਨੁਵਾਦ ‘ਧਰਮੀ ਠਹਿਰਾਉਣਾ’ ਕੀਤਾ ਗਿਆ ਹੈ, ਉਨ੍ਹਾਂ ਦਾ ਮਤਲਬ ਕੀ ਨਿਕਲਦਾ ਹੈ? ਬਾਈਬਲ ਦੇ ਇਕ ਅਨੁਵਾਦਕ ਨੇ ਇਸ ਬਾਰੇ ਲਿਖਿਆ: “ਭਾਵੇਂ ਇਹ ਕਾਨੂੰਨੀ ਭਾਸ਼ਾ ਦੇ ਸ਼ਬਦ ਨਹੀਂ ਹਨ, ਪਰ ਇਹ ਕਾਨੂੰਨੀ ਭਾਵ ਰੱਖਦੇ ਹਨ। ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਕਾਰਨ ਕਿਸੇ ਬੰਦੇ ਦੀ ਹੈਸੀਅਤ ਬਦਲਦੀ ਹੈ, ਨਾ ਕਿ ਬੰਦਾ ਆਪਣੇ ਆਪ ਨੂੰ ਅੰਦਰੋਂ ਬਦਲਦਾ ਹੈ . . . ਇਹ ਸ਼ਬਦ ਪਰਮੇਸ਼ੁਰ ਦਾ ਵਰਣਨ ਅਜਿਹੇ ਜੱਜ ਵਜੋਂ ਕਰਦੇ ਹਨ ਜਿਸ ਨੇ ਅਪਰਾਧੀ ਦੇ ਪੱਖ ਵਿਚ ਫ਼ੈਸਲਾ ਕੀਤਾ ਜਿਸ ਨੂੰ ਮਾਨੋ ਅਪਰਾਧ ਦੇ ਦੋਸ਼ੀ ਵਜੋਂ ਪਰਮੇਸ਼ੁਰ ਦੀ ਅਦਾਲਤ ਵਿਚ ਲਿਆਂਦਾ ਗਿਆ ਸੀ। ਪਰ ਪਰਮੇਸ਼ੁਰ ਨੇ ਉਸ ਨੂੰ ਦੋਸ਼ ਤੋਂ ਬਰੀ ਕਰ ਦਿੱਤਾ।”
10 “ਸਾਰੀ ਧਰਤੀ” ਦਾ ਧਰਮੀ “ਨਿਆਈ” ਕਿਸ ਆਧਾਰ ਤੇ ਕੁਧਰਮੀ ਇਨਸਾਨ ਨੂੰ ਬਰੀ ਕਰ ਸਕਦਾ ਸੀ? (ਉਤ. 18:25, 26) ਸਭ ਤੋਂ ਪਹਿਲਾਂ ਯਹੋਵਾਹ ਨੇ ਪਿਆਰ ਦੀ ਖ਼ਾਤਰ ਆਪਣੇ ਇਕਲੌਤੇ ਪੁੱਤਰ ਨੂੰ ਧਰਤੀ ʼਤੇ ਭੇਜਿਆ। ਯਿਸੂ ਨੇ ਐਨ ਚੰਗੀ ਤਰ੍ਹਾਂ ਆਪਣੇ ਪਿਤਾ ਦੀ ਮਰਜ਼ੀ ਪੂਰੀ ਕੀਤੀ ਭਾਵੇਂ ਉਸ ਨੂੰ ਪਰਤਾਵੇ ਆਏ, ਉਸ ਦਾ ਬਹੁਤ ਮਜ਼ਾਕ ਉਡਾਇਆ ਗਿਆ ਅਤੇ ਉਸ ਨੂੰ ਮਾਰਿਆ-ਕੁੱਟਿਆ ਗਿਆ। ਉਹ ਉਦੋਂ ਵੀ ਵਫ਼ਾਦਾਰ ਰਿਹਾ ਜਦ ਉਸ ਨੂੰ ਸੂਲ਼ੀ ਉੱਤੇ ਚਾੜ੍ਹ ਕੇ ਮਾਰ ਦਿੱਤਾ ਗਿਆ। (ਇਬ. 2:10) ਯਿਸੂ ਨੇ ਆਪਣੇ ਮੁਕੰਮਲ ਜੀਵਨ ਦੀ ਕੁਰਬਾਨੀ ਦੇ ਦਿੱਤੀ ਤਾਂਕਿ ਆਦਮ ਦੀ ਔਲਾਦ ਨੂੰ ਪਾਪ ਅਤੇ ਮੌਤ ਤੋਂ ਛੁਡਾਇਆ ਜਾ ਸਕੇ।—ਮੱਤੀ 20:28; ਰੋਮੀ. 5:6-8.
ਹੀਰੇ-ਮੋਤੀਆਂ ਦੀ ਖੋਜ ਕਰੋ
(ਰੋਮੀਆਂ 6:3-5) ਜਾਂ ਫਿਰ, ਕੀ ਤੁਸੀਂ ਇਸ ਗੱਲ ਤੋਂ ਅਣਜਾਣ ਹੋ ਕਿ ਜਿਵੇਂ ਅਸੀਂ ਸਾਰੇ ਬਪਤਿਸਮਾ ਲੈ ਕੇ ਯਿਸੂ ਮਸੀਹ ਨਾਲ ਏਕਤਾ ਵਿਚ ਬੱਝੇ ਹਾਂ, ਉਵੇਂ ਅਸੀਂ ਬਪਤਿਸਮਾ ਲੈ ਕੇ ਉਸ ਦੀ ਮੌਤ ਵਿਚ ਹਿੱਸੇਦਾਰ ਵੀ ਬਣ ਗਏ ਹਾਂ? 4 ਇਸ ਲਈ ਅਸੀਂ ਉਸ ਦੀ ਮੌਤ ਵਿਚ ਹਿੱਸੇਦਾਰ ਬਣ ਕੇ ਬਪਤਿਸਮੇ ਰਾਹੀਂ ਉਸ ਨਾਲ ਦਫ਼ਨ ਹੋ ਗਏ ਸਾਂ, ਤਾਂਕਿ ਜਿਵੇਂ ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ ਸੀ ਅਤੇ ਉਹ ਨਵੀਂ ਜ਼ਿੰਦਗੀ ਜੀ ਰਿਹਾ ਹੈ, ਉਸੇ ਤਰ੍ਹਾਂ ਪਿਤਾ ਦੀ ਸ਼ਾਨਦਾਰ ਤਾਕਤ ਦੇ ਜ਼ਰੀਏ ਅਸੀਂ ਵੀ ਨਵੀਂ ਜ਼ਿੰਦਗੀ ਪਾਈਏ। 5 ਕਿਉਂਕਿ ਜੇ ਅਸੀਂ ਉਸ ਵਾਂਗ ਮਰੇ ਹਾਂ, ਤਾਂ ਸਾਨੂੰ ਉਸ ਵਾਂਗ ਦੁਬਾਰਾ ਜੀਉਂਦਾ ਵੀ ਕੀਤਾ ਜਾਵੇਗਾ ਅਤੇ ਇਸ ਤਰ੍ਹਾਂ ਅਸੀਂ ਉਸ ਨਾਲ ਏਕਤਾ ਵਿਚ ਬੱਝੇ ਹੋਵਾਂਗੇ;
ਰੋਮੀਆਂ ਨੂੰ ਲਿਖੀ ਚਿੱਠੀ ਦੇ ਕੁਝ ਖ਼ਾਸ ਨੁਕਤੇ
6:3-5—“ਯਿਸੂ ਮਸੀਹ” ਅਤੇ “ਉਸ ਦੀ ਮੌਤ ਵਿਚ ਬਪਤਿਸਮਾ” ਲੈਣ ਦਾ ਕੀ ਮਤਲਬ ਹੈ? ਜਦੋਂ ਯਿਸੂ ਦੇ ਚੇਲੇ ਪਰਮੇਸ਼ੁਰ ਦੀ ਸ਼ਕਤੀ ਨਾਲ ਮਸਹ ਕੀਤੇ ਜਾਂਦੇ ਹਨ, ਤਾਂ ਉਹ ਉਸ ਨਾਲ ਇਕ ਹੋ ਜਾਂਦੇ ਹਨ। ਬਾਈਬਲ ਵਿਚ ਮਸਹ ਕੀਤੇ ਹੋਇਆਂ ਦੀ ਇਸ ਕਲੀਸਿਯਾ ਦੀ ਤੁਲਨਾ ਸਰੀਰ ਨਾਲ ਕੀਤੀ ਗਈ ਹੈ, ਜਿਸ ਦਾ ਸਿਰ ਯਿਸੂ ਮਸੀਹ ਹੈ ਅਤੇ ਕਲੀਸਿਯਾ ਦੇ ਮੈਂਬਰ ਉਸ ਦੇ ਵੱਖੋ-ਵੱਖਰੇ ਅੰਗ ਹਨ। (1 ਕੁਰਿੰ. 12:12, 13, 27; ਕੁਲੁ. 1:18) ਇਸ ਤਰ੍ਹਾਂ ਉਹ ਯਿਸੂ ਮਸੀਹ ਦਾ ਬਪਤਿਸਮਾ ਲੈਂਦੇ ਹਨ। ਯਿਸੂ ਦੀ “ਮੌਤ ਦਾ ਬਪਤਿਸਮਾ” ਉਹ ਇਸ ਭਾਵ ਵਿਚ ਲੈਂਦੇ ਹਨ ਕਿ ਉਹ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਲਈ ਕੁਰਬਾਨੀਆਂ ਕਰਦੇ ਹਨ ਅਤੇ ਧਰਤੀ ਤੇ ਸਦਾ ਰਹਿਣ ਦੀ ਆਪਣੀ ਇੱਛਾ ਨੂੰ ਤਿਆਗਦੇ ਹਨ। ਭਾਵੇਂ ਕਿ ਉਨ੍ਹਾਂ ਦੀ ਮੌਤ ਤੋਂ ਸਾਨੂੰ ਮੁਕਤੀ ਨਹੀਂ ਮਿਲਦੀ, ਫਿਰ ਵੀ ਇਹ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੇ ਯਿਸੂ ਵਾਂਗ ਆਪਣੀ ਜਾਨ ਕੁਰਬਾਨ ਕੀਤੀ ਹੈ। ਆਪਣੀ ਮੌਤ ਤੋਂ ਬਾਅਦ ਜਦ ਉਹ ਸਵਰਗ ਵਿਚ ਜੀ ਉਠਾਏ ਜਾਂਦੇ ਹਨ, ਤਾਂ ਉਹ ਪੂਰੀ ਤਰ੍ਹਾਂ ਯਿਸੂ ਦੀ ਮੌਤ ਦਾ ਬਪਤਿਸਮਾ ਲੈ ਚੁੱਕੇ ਹੁੰਦੇ ਹਨ।
(ਰੋਮੀਆਂ 6:7) ਜਿਹੜਾ ਮਰ ਜਾਂਦਾ ਹੈ, ਉਸ ਨੂੰ ਉਸ ਦੇ ਪਾਪਾਂ ਤੋਂ ਬਰੀ ਕਰ ਦਿੱਤਾ ਜਾਂਦਾ ਹੈ।
ਕੀ ਮੇਰੇ ਪੂਰਵਜਾਂ ਲਈ ਕੋਈ ਉਮੀਦ ਹੈ?
ਜਦ ਕੁਧਰਮੀ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ, ਤਾਂ ਕੀ ਉਨ੍ਹਾਂ ਦਾ ਨਿਆਂ ਪਿਛਲੇ ਕੰਮਾਂ ਦੇ ਆਧਾਰ ʼਤੇ ਕੀਤਾ ਜਾਵੇਗਾ? ਨਹੀਂ। ਰੋਮੀਆਂ 6:7 ਦੱਸਦਾ ਹੈ: “ਜਿਹੜਾ ਮਰ ਜਾਂਦਾ ਹੈ, ਉਸ ਨੂੰ ਉਸ ਦੇ ਪਾਪਾਂ ਤੋਂ ਬਰੀ ਕਰ ਦਿੱਤਾ ਜਾਂਦਾ ਹੈ।” ਕੁਧਰਮੀ ਲੋਕਾਂ ਨੇ ਮਰ ਕੇ ਆਪਣੇ ਪਾਪਾਂ ਦਾ ਕਰਜ਼ਾ ਉਤਾਰ ਦਿੱਤਾ ਹੈ। ਇਸ ਲਈ ਉਨ੍ਹਾਂ ਦਾ ਨਿਆਂ ਜੀਉਂਦੇ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਕੰਮਾਂ ਮੁਤਾਬਕ ਕੀਤਾ ਜਾਵੇਗਾ, ਨਾ ਕਿ ਮਰਨ ਤੋਂ ਪਹਿਲਾਂ ਅਣਜਾਣੇ ਵਿਚ ਕੀਤੇ ਗਏ ਕੰਮਾਂ ਮੁਤਾਬਕ। ਇਸ ਦਾ ਉਨ੍ਹਾਂ ਨੂੰ ਕੀ ਫ਼ਾਇਦਾ ਹੋਵੇਗਾ?
ਬਾਈਬਲ ਪੜ੍ਹਾਈ
(ਰੋਮੀਆਂ 4:1-15) ਜੇ ਇਸ ਤਰ੍ਹਾਂ ਹੈ, ਤਾਂ ਫਿਰ ਸਾਡੇ ਪੂਰਵਜ ਅਬਰਾਹਾਮ ਬਾਰੇ ਕੀ ਕਿਹਾ ਜਾ ਸਕਦਾ ਹੈ? 2 ਮਿਸਾਲ ਲਈ, ਜੇ ਅਬਰਾਹਾਮ ਨੂੰ ਕੰਮਾਂ ਦੇ ਆਧਾਰ ਤੇ ਧਰਮੀ ਠਹਿਰਾਇਆ ਗਿਆ ਹੁੰਦਾ, ਤਾਂ ਉਸ ਕੋਲ ਘਮੰਡ ਕਰਨ ਦਾ ਕਾਰਨ ਹੁੰਦਾ; ਪਰ ਉਸ ਕੋਲ ਪਰਮੇਸ਼ੁਰ ਅੱਗੇ ਘਮੰਡ ਕਰਨ ਦਾ ਕੋਈ ਕਾਰਨ ਨਹੀਂ ਸੀ। 3 ਯਾਦ ਰੱਖੋ ਕਿ ਧਰਮ-ਗ੍ਰੰਥ ਵਿਚ ਕਿਹਾ ਗਿਆ ਹੈ: “ਅਬਰਾਹਾਮ ਨੇ ਯਹੋਵਾਹ ਉੱਤੇ ਨਿਹਚਾ ਕੀਤੀ ਅਤੇ ਇਸ ਕਰਕੇ ਉਸ ਨੂੰ ਧਰਮੀ ਠਹਿਰਾਇਆ ਗਿਆ।” 4 ਧਿਆਨ ਦਿਓ ਕਿ ਕੰਮ ਕਰਨ ਵਾਲੇ ਇਨਸਾਨ ਨੂੰ ਜੋ ਮਜ਼ਦੂਰੀ ਦਿੱਤੀ ਜਾਂਦੀ ਹੈ, ਉਹ ਮਜ਼ਦੂਰੀ ਉਸ ਦਾ ਹੱਕ ਮੰਨੀ ਜਾਂਦੀ ਹੈ, ਨਾ ਕਿ ਦਇਆ। 5 ਦੂਜੇ ਪਾਸੇ, ਜਿਹੜਾ ਇਨਸਾਨ ਕੰਮ ਨਹੀਂ ਕਰਦਾ, ਸਗੋਂ ਉਸ ਉੱਤੇ ਨਿਹਚਾ ਕਰਦਾ ਹੈ ਜਿਹੜਾ ਪਾਪੀਆਂ ਨੂੰ ਧਰਮੀ ਠਹਿਰਾਉਂਦਾ ਹੈ, ਤਾਂ ਉਹ ਇਨਸਾਨ ਆਪਣੀ ਨਿਹਚਾ ਕਰਕੇ ਧਰਮੀ ਠਹਿਰਦਾ ਹੈ। 6 ਠੀਕ ਜਿਵੇਂ ਦਾਊਦ ਨੇ ਵੀ ਉਸ ਇਨਸਾਨ ਦੀ ਖ਼ੁਸ਼ੀ ਬਾਰੇ ਗੱਲ ਕੀਤੀ ਸੀ ਜਿਸ ਨੂੰ ਪਰਮੇਸ਼ੁਰ ਧਰਮੀ ਠਹਿਰਾਉਂਦਾ ਹੈ, ਭਾਵੇਂ ਉਸ ਦੇ ਕੰਮ ਪੂਰੀ ਤਰ੍ਹਾਂ ਮੂਸਾ ਦੇ ਕਾਨੂੰਨ ਮੁਤਾਬਕ ਨਹੀਂ ਹਨ: 7 “ਖ਼ੁਸ਼ ਹਨ ਉਹ ਜਿਨ੍ਹਾਂ ਦੇ ਗ਼ਲਤ ਕੰਮ ਮਾਫ਼ ਕਰ ਦਿੱਤੇ ਗਏ ਹਨ ਅਤੇ ਜਿਨ੍ਹਾਂ ਦੇ ਪਾਪ ਢਕ ਲਏ ਗਏ ਹਨ; 8 ਖ਼ੁਸ਼ ਹੈ ਉਹ ਇਨਸਾਨ ਜਿਸ ਦੇ ਪਾਪਾਂ ਦਾ ਹਿਸਾਬ ਯਹੋਵਾਹ ਨਹੀਂ ਰੱਖੇਗਾ।” 9 ਤਾਂ ਫਿਰ, ਕੀ ਇਹ ਖ਼ੁਸ਼ੀ ਉਨ੍ਹਾਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਨੇ ਸੁੰਨਤ ਕਰਾਈ ਹੈ ਜਾਂ ਫਿਰ ਉਨ੍ਹਾਂ ਨੂੰ ਵੀ ਮਿਲਦੀ ਹੈ ਜਿਨ੍ਹਾਂ ਨੇ ਸੁੰਨਤ ਨਹੀਂ ਕਰਾਈ? ਅਸੀਂ ਪਹਿਲਾਂ ਕਹਿ ਚੁੱਕੇ ਹਾਂ: “ਅਬਰਾਹਾਮ ਆਪਣੀ ਨਿਹਚਾ ਕਰਕੇ ਧਰਮੀ ਗਿਣਿਆ ਗਿਆ।” 10 ਪਰਮੇਸ਼ੁਰ ਨੇ ਕਦੋਂ ਉਸ ਨੂੰ ਧਰਮੀ ਗਿਣਿਆ ਸੀ? ਕੀ ਉਸ ਵੇਲੇ ਜਦੋਂ ਉਸ ਨੇ ਸੁੰਨਤ ਕਰਾਈ ਸੀ ਜਾਂ ਫਿਰ ਜਦੋਂ ਉਸ ਨੇ ਅਜੇ ਸੁੰਨਤ ਨਹੀਂ ਕਰਾਈ ਸੀ? ਉਹ ਉਸ ਵੇਲੇ ਧਰਮੀ ਗਿਣਿਆ ਗਿਆ ਸੀ ਜਦੋਂ ਉਸ ਨੇ ਸੁੰਨਤ ਨਹੀਂ ਕਰਾਈ ਸੀ। 11 ਫਿਰ ਪਰਮੇਸ਼ੁਰ ਨੇ ਉਸ ਨੂੰ ਸੁੰਨਤ ਕਰਾਉਣ ਲਈ ਕਿਹਾ। ਇਹ ਸੁੰਨਤ ਇਸ ਗੱਲ ਦੀ ਨਿਸ਼ਾਨੀ ਸੀ ਕਿ ਬੇਸੁੰਨਤਾ ਹੋਣ ਦੇ ਬਾਵਜੂਦ ਵੀ ਅਬਰਾਹਾਮ ਆਪਣੀ ਨਿਹਚਾ ਕਰਕੇ ਧਰਮੀ ਗਿਣਿਆ ਗਿਆ ਸੀ। ਇਸ ਤਰ੍ਹਾਂ ਉਹ ਉਨ੍ਹਾਂ ਸਾਰੇ ਲੋਕਾਂ ਦਾ ਪਿਤਾ ਬਣਿਆ ਜਿਨ੍ਹਾਂ ਨੂੰ ਬੇਸੁੰਨਤੇ ਹੋਣ ਦੇ ਬਾਵਜੂਦ ਵੀ ਆਪਣੀ ਨਿਹਚਾ ਕਰਕੇ ਧਰਮੀ ਠਹਿਰਾਇਆ ਗਿਆ ਹੈ। 12 ਉਹ ਸਿਰਫ਼ ਉਨ੍ਹਾਂ ਦਾ ਹੀ ਪਿਤਾ ਨਹੀਂ ਬਣਿਆ ਜਿਹੜੇ ਸੁੰਨਤ ਦੀ ਰੀਤ ਉੱਤੇ ਚੱਲਦੇ ਹਨ, ਸਗੋਂ ਉਨ੍ਹਾਂ ਦਾ ਵੀ ਪਿਤਾ ਬਣਿਆ ਜਿਹੜੇ ਨਿਹਚਾ ਦੇ ਰਾਹ ਉੱਤੇ ਚੱਲਦੇ ਹਨ। ਸਾਡਾ ਪਿਤਾ ਅਬਰਾਹਾਮ ਵੀ ਇਸ ਨਿਹਚਾ ਦੇ ਰਾਹ ਉੱਤੇ ਚੱਲਿਆ ਸੀ ਜਦੋਂ ਅਜੇ ਉਸ ਨੇ ਸੁੰਨਤ ਨਹੀਂ ਕਰਾਈ ਸੀ। 13 ਅਬਰਾਹਾਮ ਜਾਂ ਉਸ ਦੀ ਸੰਤਾਨ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਹ ਦੁਨੀਆਂ ਦਾ ਵਾਰਸ ਬਣੇਗਾ। ਪਰ ਉਸ ਨਾਲ ਇਹ ਵਾਅਦਾ ਇਸ ਕਰਕੇ ਨਹੀਂ ਕੀਤਾ ਗਿਆ ਸੀ ਕਿਉਂਕਿ ਉਹ ਮੂਸਾ ਦੇ ਕਾਨੂੰਨ ਉੱਤੇ ਚੱਲਿਆ ਸੀ, ਸਗੋਂ ਇਸ ਕਰਕੇ ਕੀਤਾ ਗਿਆ ਸੀ ਕਿਉਂਕਿ ਉਸ ਨੂੰ ਨਿਹਚਾ ਕਰਨ ਕਰਕੇ ਧਰਮੀ ਠਹਿਰਾਇਆ ਗਿਆ ਸੀ। 14 ਜੇ ਕਾਨੂੰਨ ਉੱਤੇ ਚੱਲਣ ਵਾਲੇ ਲੋਕਾਂ ਨੂੰ ਵਾਰਸ ਬਣਾਇਆ ਜਾਂਦਾ ਹੈ, ਤਾਂ ਨਿਹਚਾ ਕਰਨ ਦਾ ਕੋਈ ਫ਼ਾਇਦਾ ਨਹੀਂ ਅਤੇ ਵਾਅਦਾ ਖੋਖਲਾ ਸਾਬਤ ਹੁੰਦਾ ਹੈ। 15 ਅਸਲ ਵਿਚ, ਮੂਸਾ ਦੇ ਕਾਨੂੰਨ ਕਰਕੇ ਇਨਸਾਨ ਨੂੰ ਪਰਮੇਸ਼ੁਰ ਦੇ ਗੁੱਸੇ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਪਰ ਜੇ ਕੋਈ ਕਾਨੂੰਨ ਹੈ ਹੀ ਨਹੀਂ, ਤਾਂ ਫਿਰ ਉਸ ਦੀ ਉਲੰਘਣਾ ਵੀ ਨਹੀਂ ਹੁੰਦੀ।
18-24 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਰੋਮੀਆਂ 7-8
“ਕੀ ਤੁਸੀਂ ‘ਬੇਸਬਰੀ ਨਾਲ ਉਸ ਸਮੇਂ ਦੀ ਉਡੀਕ’ ਕਰ ਰਹੇ ਹੋ?”
(ਰੋਮੀਆਂ 8:19) ਸ੍ਰਿਸ਼ਟੀ ਬੜੀ ਬੇਸਬਰੀ ਨਾਲ ਉਸ ਸਮੇਂ ਦੀ ਉਡੀਕ ਕਰ ਰਹੀ ਹੈ ਜਦੋਂ ਪਰਮੇਸ਼ੁਰ ਦੇ ਪੁੱਤਰਾਂ ਦੀ ਮਹਿਮਾ ਪ੍ਰਗਟ ਕੀਤੀ ਜਾਵੇਗੀ।
ਸੱਚੀ ਆਜ਼ਾਦੀ ਪਾਉਣ ਲਈ ਯਹੋਵਾਹ ਦੇ ਰਾਹਾਂ ʼਤੇ ਚੱਲੋ
17 ਯਹੋਵਾਹ ਨੇ ਧਰਤੀ ʼਤੇ ਆਪਣੇ ਸੇਵਕਾਂ ਨੂੰ ਜੋ ਆਜ਼ਾਦੀ ਦੇਣੀ ਹੈ ਉਸ ਬਾਰੇ ਗੱਲ ਕਰਦੇ ਹੋਏ ਪੌਲੁਸ ਨੇ ਲਿਖਿਆ: “ਸ੍ਰਿਸ਼ਟੀ ਬੜੀ ਬੇਸਬਰੀ ਨਾਲ ਉਸ ਸਮੇਂ ਦੀ ਉਡੀਕ ਕਰ ਰਹੀ ਹੈ ਜਦੋਂ ਪਰਮੇਸ਼ੁਰ ਦੇ ਪੁੱਤਰਾਂ ਦੀ ਮਹਿਮਾ ਪ੍ਰਗਟ ਕੀਤੀ ਜਾਵੇਗੀ।” ਉਸ ਨੇ ਅੱਗੇ ਲਿਖਿਆ: “ਸ੍ਰਿਸ਼ਟੀ ਵਿਨਾਸ਼ ਦੀ ਗ਼ੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬੱਚਿਆਂ ਦੀ ਸ਼ਾਨਦਾਰ ਆਜ਼ਾਦੀ ਪਾਵੇਗੀ।” (ਰੋਮੀ. 8:19-21) ਇੱਥੇ “ਸ੍ਰਿਸ਼ਟੀ” ਉਨ੍ਹਾਂ ਲੋਕਾਂ ਨੂੰ ਦਰਸਾਉਂਦੀ ਹੈ ਜਿਨ੍ਹਾਂ ਦੀ ਆਸ ਧਰਤੀ ʼਤੇ ਰਹਿਣ ਦੀ ਹੈ ਅਤੇ ਜਿਨ੍ਹਾਂ ਨੂੰ ਪਰਮੇਸ਼ੁਰ ਦੇ ਚੁਣੇ ਹੋਏ ਪੁੱਤਰਾਂ ਦੀ “ਮਹਿਮਾ ਪ੍ਰਗਟ” ਕੀਤੇ ਜਾਣ ਵੇਲੇ ਫ਼ਾਇਦਾ ਹੋਵੇਗਾ। ਪਰਮੇਸ਼ੁਰ ਦੇ ਪੁੱਤਰਾਂ ਦੀ ਮਹਿਮਾ ਉਦੋਂ ਪ੍ਰਗਟ ਹੋਵੇਗੀ ਜਦੋਂ ਉਹ ਮਸੀਹ ਨਾਲ ਮਿਲ ਕੇ ਧਰਤੀ ਤੋਂ ਬੁਰਾਈ ਨੂੰ ਖ਼ਤਮ ਕਰਨਗੇ ਅਤੇ “ਵੱਡੀ ਭੀੜ” ਨੂੰ ਨਵੀਂ ਦੁਨੀਆਂ ਵਿਚ ਲੈ ਜਾਣਗੇ।—ਪ੍ਰਕਾ. 7:9, 14.
(ਰੋਮੀਆਂ 8:20) ਸ੍ਰਿਸ਼ਟੀ ਨੂੰ ਵਿਅਰਥ ਜ਼ਿੰਦਗੀ ਜੀਉਣ ਲਈ ਛੱਡ ਦਿੱਤਾ ਗਿਆ ਸੀ, ਪਰ ਆਪਣੀ ਮਰਜ਼ੀ ਨਾਲ ਨਹੀਂ, ਸਗੋਂ ਪਰਮੇਸ਼ੁਰ ਦੀ ਮਰਜ਼ੀ ਨਾਲ, ਪਰ ਉਸ ਵੇਲੇ ਉਮੀਦ ਵੀ ਦਿੱਤੀ ਗਈ ਸੀ
ਆਪਣੀ ਉਮੀਦ ਕਰਕੇ ਖ਼ੁਸ਼ ਰਹੋ
11 ਯਹੋਵਾਹ ਨੇ ਮਨੁੱਖਜਾਤੀ ਨੂੰ ਉਦੋਂ ਉਮੀਦ ਦਿੱਤੀ ਜਦੋਂ ਉਸ ਨੇ ਵਾਅਦਾ ਕੀਤੀ ਹੋਈ “ਸੰਤਾਨ” ਦੇ ਜ਼ਰੀਏ “ਪੁਰਾਣੇ ਸੱਪ” ਯਾਨੀ ਸ਼ੈਤਾਨ ਤੋਂ ਛੁਟਕਾਰਾ ਦੇਣ ਦਾ ਵਾਅਦਾ ਕੀਤਾ ਸੀ। (ਪ੍ਰਕਾ. 12:9; ਉਤ. 3:15) ਇਹ “ਸੰਤਾਨ” ਮੁੱਖ ਤੌਰ ਤੇ ਯਿਸੂ ਮਸੀਹ ਹੈ। (ਗਲਾ. 3:16) ਜਦੋਂ ਯਿਸੂ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਅਤੇ ਉਹ ਦੁਬਾਰਾ ਜੀਉਂਦਾ ਹੋਇਆ, ਤਾਂ ਉਸ ਵੇਲੇ ਮਨੁੱਖਜਾਤੀ ਦੀ ਇਹ ਆਸ ਪੱਕੀ ਹੋ ਗਈ ਕਿ ਇਨਸਾਨਾਂ ਨੂੰ ਪਾਪ ਅਤੇ ਮੌਤ ਦੀ ਗ਼ੁਲਾਮੀ ਤੋਂ ਛੁਡਾਇਆ ਜਾਵੇਗਾ। ਇਹ ਉਮੀਦ “ਪਰਮੇਸ਼ੁਰ ਦੇ ਪੁੱਤਰਾਂ ਦੀ ਮਹਿਮਾ ਪ੍ਰਗਟ” ਹੋਣ ਵੇਲੇ ਪੂਰੀ ਹੋਵੇਗੀ। ਚੁਣੇ ਹੋਏ ਮਸੀਹੀ ਵੀ “ਸੰਤਾਨ” ਦਾ ਹਿੱਸਾ ਹਨ। ਉਨ੍ਹਾਂ ਦੀ ਮਹਿਮਾ ਉਦੋਂ ਪ੍ਰਗਟ ਹੋਵੇਗੀ ਜਦੋਂ ਉਹ ਮਸੀਹ ਨਾਲ ਰਲ਼ ਕੇ ਸ਼ੈਤਾਨ ਦੀ ਦੁਨੀਆਂ ਨੂੰ ਖ਼ਤਮ ਕਰਨਗੇ। (ਪ੍ਰਕਾ. 2:26, 27) ਇਸ ਨਾਲ ਹੋਰ ਭੇਡਾਂ ਨੂੰ ਮੁਕਤੀ ਮਿਲੇਗੀ ਜਿਹੜੀਆਂ ਮਹਾਂਕਸ਼ਟ ਵਿੱਚੋਂ ਨਿਕਲ ਕੇ ਆਉਣਗੀਆਂ।—ਪ੍ਰਕਾ. 7:9, 10, 14.
(ਰੋਮੀਆਂ 8:21) ਕਿ ਸ੍ਰਿਸ਼ਟੀ ਵਿਨਾਸ਼ ਦੀ ਗ਼ੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬੱਚਿਆਂ ਦੀ ਸ਼ਾਨਦਾਰ ਆਜ਼ਾਦੀ ਪਾਵੇਗੀ।
ਆਪਣੀ ਉਮੀਦ ਕਰਕੇ ਖ਼ੁਸ਼ ਰਹੋ
12 ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਇਨਸਾਨਾਂ ਨੂੰ ਕਿੰਨੀ ਰਾਹਤ ਮਿਲੇਗੀ! ਉਸ ਵੇਲੇ “ਪਰਮੇਸ਼ੁਰ ਦੇ ਪੁੱਤਰਾਂ ਦੀ ਮਹਿਮਾ” ਹੋਰ ਪ੍ਰਗਟ ਹੋਵੇਗੀ ਜਦੋਂ ਉਹ ਮਸੀਹ ਦੇ ਨਾਲ ਪੁਜਾਰੀਆਂ ਵਜੋਂ ਸੇਵਾ ਕਰਨਗੇ ਅਤੇ ਉਸ ਦੀ ਕੁਰਬਾਨੀ ਦੇ ਫ਼ਾਇਦੇ ਸਾਰੀ ਮਨੁੱਖਜਾਤੀ ਨੂੰ ਦੇਣਗੇ। ਸਵਰਗੀ ਰਾਜ ਦੀ ਪਰਜਾ ਹੋਣ ਕਰਕੇ ਮਨੁੱਖਜਾਤੀ ਨੂੰ ਪਾਪ ਅਤੇ ਮੌਤ ਦੇ ਪੰਜਿਆਂ ਤੋਂ ਛੁਡਾਇਆ ਜਾਵੇਗਾ। ਆਗਿਆਕਾਰ ਇਨਸਾਨਾਂ ਨੂੰ ਹੌਲੀ-ਹੌਲੀ “ਵਿਨਾਸ਼ ਦੀ ਗ਼ੁਲਾਮੀ” ਤੋਂ ਆਜ਼ਾਦ ਕੀਤਾ ਜਾਵੇਗਾ। ਜੇ ਉਹ ਹਜ਼ਾਰ ਸਾਲ ਦੌਰਾਨ ਅਤੇ ਇਸ ਦੇ ਅੰਤ ਵਿਚ ਹੋਣ ਵਾਲੀ ਅਖ਼ੀਰਲੀ ਪਰੀਖਿਆ ਵਿਚ ਯਹੋਵਾਹ ਦੇ ਵਫ਼ਾਦਾਰ ਰਹਿਣਗੇ, ਤਾਂ ਉਨ੍ਹਾਂ ਦੇ ਨਾਂ “ਜੀਵਨ ਦੀ ਕਿਤਾਬ” ਵਿਚ ਪੱਕੇ ਤੌਰ ਤੇ ਲਿਖੇ ਜਾਣਗੇ। ਉਸ ਵੇਲੇ ਉਹ ‘ਪਰਮੇਸ਼ੁਰ ਦੇ ਬੱਚਿਆਂ ਦੀ ਸ਼ਾਨਦਾਰ ਆਜ਼ਾਦੀ ਪਾਉਣਗੇ।’ (ਪ੍ਰਕਾ. 20:7, 8, 11, 12) ਇਹ ਉਮੀਦ ਕਿੰਨੀ ਸ਼ਾਨਦਾਰ ਹੈ!
ਹੀਰੇ-ਮੋਤੀਆਂ ਦੀ ਖੋਜ ਕਰੋ
(ਰੋਮੀਆਂ 8:6) ਸਰੀਰ ਦੀਆਂ ਇੱਛਾਵਾਂ ਉੱਤੇ ਮਨ ਲਾਉਣ ਦਾ ਅੰਜਾਮ ਹੈ ਮੌਤ, ਪਰ ਪਰਮੇਸ਼ੁਰ ਦੀਆਂ ਗੱਲਾਂ ਉੱਤੇ ਮਨ ਲਾਉਣ ਦਾ ਮਤਲਬ ਹੈ ਜ਼ਿੰਦਗੀ ਅਤੇ ਸ਼ਾਂਤੀ;
ਕੀ ਤੁਹਾਨੂੰ ਯਾਦ ਹੈ?
“ਸਰੀਰ ਦੀਆਂ ਇੱਛਾਵਾਂ” ਅਤੇ “ਪਵਿੱਤਰ ਸ਼ਕਤੀ ਅਨੁਸਾਰ” ਚੱਲਣ ਵਿਚ ਕੀ ਫ਼ਰਕ ਹੈ? (ਰੋਮੀ. 8:6)
“ਸਰੀਰ ਦੀਆਂ ਇੱਛਾਵਾਂ” ਪੂਰੀਆਂ ਕਰਨ ਵਾਲੇ ਬੱਸ ਆਪਣੀਆਂ ਪਾਪੀ ਇੱਛਾਵਾਂ ਬਾਰੇ ਸੋਚਦੇ ਰਹਿੰਦੇ ਹਨ, ਚੌਵੀ ਘੰਟੇ ਬੱਸ ਇਨ੍ਹਾਂ ਦੀਆਂ ਹੀ ਗੱਲਾਂ ਕਰਦੇ ਰਹਿੰਦੇ ਹਨ ਅਤੇ ਇਨ੍ਹਾਂ ਨੂੰ ਪੂਰੀਆਂ ਕਰਨ ਵਿਚ ਖੁੱਭੇ ਰਹਿੰਦੇ ਹਨ। ਸਰੀਰ ਦੀਆਂ ਇੱਛਾਵਾਂ ਉੱਤੇ ਮਨ ਲਾਉਣ ਦਾ ਅੰਜਾਮ ਹੈ ਮੌਤ। “ਪਵਿੱਤਰ ਸ਼ਕਤੀ ਅਨੁਸਾਰ” ਚੱਲਣ ਵਾਲੇ ਆਪਣਾ ਧਿਆਨ “ਪਰਮੇਸ਼ੁਰ ਦੀਆਂ ਗੱਲਾਂ” ʼਤੇ ਲਾਉਂਦੇ ਹਨ ਅਤੇ ਉਹ ਪਵਿੱਤਰ ਸ਼ਕਤੀ ਨੂੰ ਆਪਣੇ ਮਨ ʼਤੇ ਅਸਰ ਪਾਉਣ ਦਿੰਦੇ ਹਨ ਅਤੇ ਯਹੋਵਾਹ ਦੀ ਸੋਚ ਅਪਣਾਉਂਦੇ ਹਨ। ਪਰਮੇਸ਼ੁਰ ਦੀਆਂ ਗੱਲਾਂ ਉੱਤੇ ਮਨ ਲਾਉਣ ਦਾ ਮਤਲਬ ਹੈ ਜ਼ਿੰਦਗੀ ਅਤੇ ਸ਼ਾਂਤੀ।—w16.12, ਸਫ਼ੇ 15-17.
(ਰੋਮੀਆਂ 8:26, 27) ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦੇ ਹਾਂ, ਤਾਂ ਸਾਨੂੰ ਪ੍ਰਾਰਥਨਾ ਕਰਨ ਦੀ ਲੋੜ ਹੁੰਦੀ ਹੈ, ਪਰ ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕਿਸ ਚੀਜ਼ ਲਈ ਪ੍ਰਾਰਥਨਾ ਕਰੀਏ। ਅਜਿਹੇ ਸਮਿਆਂ ਵਿਚ ਸਾਡੇ ਕੋਲ ਆਪਣੇ ਅੰਦਰ ਦੇ ਹਉਕਿਆਂ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹੁੰਦੇ। ਉਸ ਵੇਲੇ ਪਰਮੇਸ਼ੁਰ ਦੀ ਸ਼ਕਤੀ ਸਾਡੇ ਲਈ ਬੇਨਤੀ ਕਰਦੀ ਹੈ। 27 ਪਰਮੇਸ਼ੁਰ ਦਿਲਾਂ ਦੀਆਂ ਗੱਲਾਂ ਜਾਣਦਾ ਹੈ ਅਤੇ ਉਸ ਨੂੰ ਪਤਾ ਹੁੰਦਾ ਹੈ ਕਿ ਉਸ ਦੀ ਸ਼ਕਤੀ ਦੀ ਮਦਦ ਨਾਲ ਕੀ ਕਿਹਾ ਜਾ ਰਿਹਾ ਹੈ ਕਿਉਂਕਿ ਇਹ ਸ਼ਕਤੀ ਪਰਮੇਸ਼ੁਰ ਦੀ ਇੱਛਾ ਅਨੁਸਾਰ ਪਵਿੱਤਰ ਸੇਵਕਾਂ ਦੇ ਲਈ ਬੇਨਤੀ ਕਰਦੀ ਹੈ।
ਤੁਹਾਡੀਆਂ ਪ੍ਰਾਰਥਨਾਵਾਂ ਤੋਂ ਤੁਹਾਡੇ ਬਾਰੇ ਕੀ ਜ਼ਾਹਰ ਹੁੰਦਾ ਹੈ?
20 ਕਦੇ-ਕਦੇ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਪ੍ਰਾਰਥਨਾ ਕਰਦਿਆਂ ਕੀ ਕਹੀਏ। ਪੌਲੁਸ ਨੇ ਲਿਖਿਆ: “ਕਿਸ ਵਸਤ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਸੀਂ ਨਹੀਂ ਜਾਣਦੇ ਪਰ ਆਤਮਾ [ਪਵਿੱਤਰ ਸ਼ਕਤੀ] ਆਪ ਅਕੱਥ ਹਾਹੁਕੇ ਭਰ ਕੇ ਸਾਡੇ ਲਈ ਸਫ਼ਾਰਸ਼ ਕਰਦਾ ਹੈ। ਅਤੇ ਹਿਰਦਿਆਂ ਦਾ ਜਾਚਣ ਵਾਲਾ [ਪਰਮੇਸ਼ੁਰ] ਜਾਣਦਾ ਹੈ ਭਈ ਆਤਮਾ ਦੀ ਕੀ ਮਨਸ਼ਾ ਹੈ।” (ਰੋਮੀ. 8:26, 27) ਯਹੋਵਾਹ ਨੇ ਬਾਈਬਲ ਵਿਚ ਕਈ ਪ੍ਰਾਰਥਨਾਵਾਂ ਲਿਖਵਾਈਆਂ ਹਨ। ਜਦੋਂ ਅਸੀਂ ਇਨ੍ਹਾਂ ਪ੍ਰਾਰਥਨਾਵਾਂ ਦੇ ਸ਼ਬਦਾਂ ਨੂੰ ਆਪਣੀਆਂ ਪ੍ਰਾਰਥਨਾਵਾਂ ਵਿਚ ਕਹਿੰਦੇ ਹਾਂ, ਤਾਂ ਯਹੋਵਾਹ ਸਾਡੀ ਸੁਣਦਾ ਹੈ। ਉਹ ਸਾਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਸ ਨੂੰ ਉਨ੍ਹਾਂ ਗੱਲਾਂ ਦਾ ਵੀ ਮਤਲਬ ਪਤਾ ਹੈ ਜੋ ਉਸ ਨੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਬਾਈਬਲ ਦੇ ਲਿਖਾਰੀਆਂ ਤੋਂ ਲਿਖਵਾਈਆਂ। ਯਹੋਵਾਹ ਸਾਡੀਆਂ ਬੇਨਤੀਆਂ ਸੁਣਦਾ ਹੈ ਜਦੋਂ ਪਵਿੱਤਰ ਸ਼ਕਤੀ ਉਸ ਅੱਗੇ ਸਾਡੇ ਲਈ “ਸਫ਼ਾਰਸ਼” ਕਰਦੀ ਹੈ। ਪਰ ਅਸੀਂ ਜਿੰਨਾ ਜ਼ਿਆਦਾ ਬਾਈਬਲ ਪੜ੍ਹਾਂਗੇ, ਉੱਨਾ ਜ਼ਿਆਦਾ ਸਾਡੇ ਮਨ ਵਿਚ ਗੱਲਾਂ ਆਉਣਗੀਆਂ ਜੋ ਅਸੀਂ ਪ੍ਰਾਰਥਨਾ ਵਿਚ ਕਹਿ ਸਕਦੇ ਹਾਂ।
ਬਾਈਬਲ ਪੜ੍ਹਾਈ:
(ਰੋਮੀਆਂ 7:13-25) ਤਾਂ ਫਿਰ, ਜੋ ਚੰਗਾ ਹੈ, ਕੀ ਉਸ ਨੇ ਮੈਨੂੰ ਜਾਨੋਂ ਮਾਰਿਆ ਸੀ? ਬਿਲਕੁਲ ਨਹੀਂ! ਪਰ ਪਾਪ ਨੇ ਮੈਨੂੰ ਜਾਨੋਂ ਮਾਰਿਆ ਸੀ। ਜੋ ਚੰਗਾ ਹੈ, ਉਸ ਰਾਹੀਂ ਪਾਪ ਨੇ ਮੈਨੂੰ ਮਾਰ ਦਿੱਤਾ ਤਾਂਕਿ ਇਹ ਜ਼ਾਹਰ ਹੋ ਜਾਵੇ ਕਿ ਪਾਪ ਕੀ ਹੈ। ਅਤੇ ਕਾਨੂੰਨ ਜ਼ਾਹਰ ਕਰਦਾ ਹੈ ਕਿ ਪਾਪ ਬਹੁਤ ਹੀ ਬੁਰਾ ਹੁੰਦਾ ਹੈ। 14 ਕਿਉਂਕਿ ਅਸੀਂ ਜਾਣਦੇ ਹਾਂ ਕਿ ਕਾਨੂੰਨ ਪਰਮੇਸ਼ੁਰ ਤੋਂ ਹੈ, ਪਰ ਮੈਂ ਹੱਡ-ਮਾਸ ਦਾ ਇਨਸਾਨ ਹਾਂ ਅਤੇ ਪਾਪ ਦੇ ਹੱਥ ਵਿਕਿਆ ਹੋਇਆ ਹਾਂ। 15 ਮੈਨੂੰ ਪਤਾ ਨਹੀਂ ਲੱਗਦਾ ਕਿ ਮੈਂ ਕੀ ਕਰਦਾ ਹਾਂ। ਕਿਉਂਕਿ ਜੋ ਕੰਮ ਮੈਂ ਕਰਨੇ ਚਾਹੁੰਦਾ ਹਾਂ, ਉਹ ਕੰਮ ਮੈਂ ਨਹੀਂ ਕਰਦਾ; ਪਰ ਜਿਨ੍ਹਾਂ ਕੰਮਾਂ ਨਾਲ ਮੈਂ ਨਫ਼ਰਤ ਕਰਦਾ ਹਾਂ, ਉਹੀ ਕੰਮ ਮੈਂ ਕਰਦਾ ਹਾਂ। 16 ਭਾਵੇਂ ਮੈਂ ਉਹੀ ਕੰਮ ਕਰਦਾ ਹਾਂ ਜੋ ਮੈਂ ਨਹੀਂ ਕਰਨੇ ਚਾਹੁੰਦਾ, ਫਿਰ ਵੀ ਮੈਨੂੰ ਪਤਾ ਹੈ ਕਿ ਕਾਨੂੰਨ ਉੱਤਮ ਹੈ। 17 ਪਰ ਇਹ ਕੰਮ ਮੈਂ ਆਪ ਨਹੀਂ ਕਰਦਾ, ਸਗੋਂ ਪਾਪ ਜੋ ਮੇਰੇ ਅੰਦਰ ਰਹਿੰਦਾ ਹੈ, ਮੇਰੇ ਤੋਂ ਕਰਾਉਂਦਾ ਹੈ। 18 ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਸਰੀਰ ਵਿਚ ਯਾਨੀ ਮੇਰੇ ਅੰਦਰ ਕੁਝ ਵੀ ਚੰਗਾ ਨਹੀਂ ਹੈ; ਮੈਂ ਚੰਗੇ ਕੰਮ ਕਰਨੇ ਤਾਂ ਚਾਹੁੰਦਾ ਹਾਂ, ਪਰ ਮੇਰੇ ਅੰਦਰ ਚੰਗੇ ਕੰਮ ਕਰਨ ਦੀ ਯੋਗਤਾ ਨਹੀਂ ਹੈ। 19 ਮੈਂ ਚੰਗੇ ਕੰਮ ਕਰਨੇ ਚਾਹੁੰਦਾ ਹਾਂ, ਪਰ ਕਰਦਾ ਨਹੀਂ ਅਤੇ ਮੈਂ ਬੁਰੇ ਕੰਮ ਨਹੀਂ ਕਰਨੇ ਚਾਹੁੰਦਾ, ਪਰ ਬੁਰੇ ਕੰਮ ਕਰਨ ਵਿਚ ਲੱਗਾ ਰਹਿੰਦਾ ਹਾਂ। 20 ਹੁਣ ਜੇ ਮੈਂ ਉਹ ਕੰਮ ਕਰਦਾ ਹਾਂ ਜੋ ਮੈਂ ਨਹੀਂ ਕਰਨੇ ਚਾਹੁੰਦਾ, ਤਾਂ ਉਹ ਕੰਮ ਮੈਂ ਆਪ ਨਹੀਂ ਕਰਦਾ, ਸਗੋਂ ਪਾਪ ਜੋ ਮੇਰੇ ਅੰਦਰ ਰਹਿੰਦਾ ਹੈ, ਮੇਰੇ ਤੋਂ ਕਰਾਉਂਦਾ ਹੈ। 21 ਮੈਂ ਆਪਣੇ ਸੰਬੰਧ ਵਿਚ ਇਹ ਕਾਨੂੰਨ ਦੇਖਿਆ ਹੈ: ਜਦੋਂ ਮੈਂ ਸਹੀ ਕੰਮ ਕਰਨਾ ਚਾਹੁੰਦਾ ਹਾਂ, ਤਾਂ ਮੇਰੇ ਅੰਦਰ ਬੁਰਾਈ ਮੌਜੂਦ ਹੁੰਦੀ ਹੈ। 22 ਮੈਨੂੰ ਪਰਮੇਸ਼ੁਰ ਦੇ ਕਾਨੂੰਨ ਤੋਂ ਦਿਲੋਂ ਖ਼ੁਸ਼ੀ ਹੁੰਦੀ ਹੈ। 23 ਪਰ ਮੈਂ ਆਪਣੇ ਸਰੀਰ ਦੇ ਅੰਗਾਂ ਵਿਚ ਇਕ ਹੋਰ ਕਾਨੂੰਨ ਦੇਖਦਾ ਹਾਂ। ਇਹ ਕਾਨੂੰਨ ਮੇਰੇ ਮਨ ਦੇ ਕਾਨੂੰਨ ਨਾਲ ਲੜਦਾ ਹੈ। ਇਹ ਮੈਨੂੰ ਪਾਪ ਦੇ ਕਾਨੂੰਨ ਦਾ ਗ਼ੁਲਾਮ ਬਣਾ ਕੇ ਰੱਖਦਾ ਹੈ ਜੋ ਮੇਰੇ ਸਰੀਰ ਦੇ ਅੰਗਾਂ ਵਿਚ ਹੈ। 24 ਮੈਂ ਕਿੰਨਾ ਬੇਬੱਸ ਇਨਸਾਨ ਹਾਂ! ਕੌਣ ਮੈਨੂੰ ਇਸ ਸਰੀਰ ਤੋਂ ਬਚਾਏਗਾ ਜੋ ਮਰਨ ਵਾਲਾ ਹੈ? 25 ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਜੋ ਮੈਨੂੰ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਬਚਾਏਗਾ। ਇਸ ਲਈ, ਮੈਂ ਮਨੋਂ ਪਰਮੇਸ਼ੁਰ ਦੇ ਕਾਨੂੰਨ ਦਾ ਗ਼ੁਲਾਮ ਹਾਂ, ਪਰ ਮੇਰਾ ਸਰੀਰ ਪਾਪ ਦੇ ਕਾਨੂੰਨ ਦਾ ਗ਼ੁਲਾਮ ਹੈ।
25 ਫਰਵਰੀ–3 ਮਾਰਚ
ਰੱਬ ਦਾ ਬਚਨ ਖ਼ਜ਼ਾਨਾ ਹੈ | ਰੋਮੀਆਂ 9-11
“ਜ਼ੈਤੂਨ ਦੇ ਦਰਖ਼ਤ ਦੀ ਮਿਸਾਲ”
(ਰੋਮੀਆਂ 11:16) ਇਸ ਤੋਂ ਇਲਾਵਾ, ਜੇ ਪਹਿਲੇ ਫਲ ਦੇ ਤੌਰ ਤੇ ਭੇਟ ਚੜ੍ਹਾਇਆ ਗਿਆ ਪੇੜਾ ਪਵਿੱਤਰ ਹੈ, ਤਾਂ ਇਸ ਦਾ ਮਤਲਬ ਹੈ ਕਿ ਆਟੇ ਦੀ ਪੂਰੀ ਤੌਣ ਵੀ ਪਵਿੱਤਰ ਹੈ; ਜੇ ਜੜ੍ਹ ਪਵਿੱਤਰ ਹੈ, ਤਾਂ ਟਾਹਣੀਆਂ ਵੀ ਪਵਿੱਤਰ ਹਨ।
‘ਵਾਹ, ਪਰਮੇਸ਼ੁਰ ਦੀ ਬੁੱਧ’ ਕਿੰਨੀ ਅਥਾਹ ਹੈ!
13 ਅਬਰਾਹਾਮ ਦੀ ਅੰਸ ਦਾ ਹਿੱਸਾ ਬਣਨ ਵਾਲਿਆਂ ਦੀ ਤੁਲਨਾ ਪੌਲੁਸ ਰਸੂਲ ਜ਼ੈਤੂਨ ਦੇ ਦਰਖ਼ਤ ਦੀਆਂ ਟਾਹਣੀਆਂ ਨਾਲ ਕਰਦਾ ਹੈ। (ਰੋਮੀ. 11:21) ਇਹ ਉਗਾਇਆ ਗਿਆ ਜ਼ੈਤੂਨ ਦਾ ਦਰਖ਼ਤ ਅਬਰਾਹਾਮ ਨਾਲ ਕੀਤੇ ਇਕਰਾਰ ਸੰਬੰਧੀ ਪਰਮੇਸ਼ੁਰ ਦੇ ਮਕਸਦ ਦੀ ਪੂਰਤੀ ਨੂੰ ਦਰਸਾਉਂਦਾ ਹੈ। ਦਰਖ਼ਤ ਦੀ ਜੜ੍ਹ ਪਵਿੱਤਰ ਹੈ ਅਤੇ ਇਹ ਯਹੋਵਾਹ ਨੂੰ ਦਰਸਾਉਂਦੀ ਹੈ ਜੋ ਮਸਹ ਕੀਤੇ ਹੋਏ ਮਸੀਹੀਆਂ ਨੂੰ ਜ਼ਿੰਦਗੀ ਦਿੰਦਾ ਹੈ। (ਯਸਾ. 10:20; ਰੋਮੀ. 11:16) ਤਣਾ ਯਿਸੂ ਨੂੰ ਦਰਸਾਉਂਦਾ ਹੈ ਜੋ ਅਬਰਾਹਾਮ ਦੀ ਅੰਸ ਦਾ ਮੁੱਖ ਹਿੱਸਾ ਹੈ। ਟਹਿਣੀਆਂ ਉਨ੍ਹਾਂ ਮੈਂਬਰਾਂ ਦੀ “ਭਰਪੂਰੀ” ਯਾਨੀ ਪੂਰੀ ਗਿਣਤੀ ਹੈ ਜੋ ਅਬਰਾਹਾਮ ਦੀ ਅੰਸ ਦਾ ਦੂਜਾ ਹਿੱਸਾ ਹਨ।
(ਰੋਮੀਆਂ 11:17) ਪਰ ਪਰਮੇਸ਼ੁਰ ਨੇ ਚੰਗੇ ਜ਼ੈਤੂਨ ਦੀਆਂ ਕੁਝ ਟਾਹਣੀਆਂ ਕੱਟ ਕੇ ਇਸ ਦੀਆਂ ਟਾਹਣੀਆਂ ਵਿਚਕਾਰ ਤੇਰੀ ਪਿਓਂਦ ਲਾਈ ਅਤੇ ਤੈਨੂੰ ਜ਼ੈਤੂਨ ਦੀਆਂ ਜੜ੍ਹਾਂ ਤੋਂ ਫ਼ਾਇਦਾ ਹੋਇਆ ਹੈ, ਭਾਵੇਂ ਕਿ ਤੂੰ ਜੰਗਲੀ ਜ਼ੈਤੂਨ ਦੀ ਟਾਹਣੀ ਹੈਂ।
(ਰੋਮੀਆਂ 11:20, 21) ਹਾਂ, ਇਹ ਗੱਲ ਸੱਚ ਹੈ! ਉਨ੍ਹਾਂ ਨੇ ਨਿਹਚਾ ਨਹੀਂ ਕੀਤੀ, ਇਸ ਕਰਕੇ ਉਨ੍ਹਾਂ ਨੂੰ ਤੋੜ ਦਿੱਤਾ ਗਿਆ, ਪਰ ਤੂੰ ਨਿਹਚਾ ਕਰਨ ਕਰਕੇ ਕਾਇਮ ਰਹਿੰਦਾ ਹੈਂ। ਘਮੰਡ ਨਾ ਕਰ, ਸਗੋਂ ਪਰਮੇਸ਼ੁਰ ਤੋਂ ਡਰ। 21 ਜੇ ਪਰਮੇਸ਼ੁਰ ਨੇ ਚੰਗੇ ਦਰਖ਼ਤ ਦੀਆਂ ਟਾਹਣੀਆਂ ਨੂੰ ਨਹੀਂ ਬਖ਼ਸ਼ਿਆ, ਤਾਂ ਉਹ ਤੈਨੂੰ ਵੀ ਨਹੀਂ ਬਖ਼ਸ਼ੇਗਾ।
‘ਵਾਹ, ਪਰਮੇਸ਼ੁਰ ਦੀ ਬੁੱਧ’ ਕਿੰਨੀ ਅਥਾਹ ਹੈ!
15 ਤਾਂ ਫਿਰ ਯਹੋਵਾਹ ਨੇ ਆਪਣਾ ਮਕਸਦ ਪੂਰਾ ਕਰਨ ਲਈ ਕੀ ਕੀਤਾ? ਪੌਲੁਸ ਸਮਝਾਉਂਦਾ ਹੈ ਕਿ ਜੰਗਲੀ ਜ਼ੈਤੂਨ ਦੀਆਂ ਟਾਹਣੀਆਂ ਦੀ ਪਿਓਂਦ ਉਗਾਏ ਹੋਏ ਜ਼ੈਤੂਨ ਦੇ ਦਰਖ਼ਤ ਨੂੰ ਚਾੜ੍ਹ ਦਿੱਤੀ ਗਈ। ਇਉਂ ਇਨ੍ਹਾਂ ਟਾਹਣੀਆਂ ਨੇ ਤੋੜੀਆਂ ਗਈਆਂ ਟਾਹਣੀਆਂ ਦੀ ਜਗ੍ਹਾ ਲੈ ਲਈ। (ਰੋਮੀਆਂ 11:17, 18 ਪੜ੍ਹੋ।) ਇਸੇ ਤਰ੍ਹਾਂ ਰੋਮ ਦੀ ਕਲੀਸਿਯਾ ਦੇ ਕੁਝ ਮਸੀਹੀਆਂ ਵਾਂਗ ਹੋਰਨਾਂ ਕੌਮਾਂ ਵਿੱਚੋਂ ਪਵਿੱਤਰ ਸ਼ਕਤੀ ਨਾਲ ਮਸਹ ਕੀਤੇ ਹੋਏ ਮਸੀਹੀਆਂ ਦੀ ਪਿਓਂਦ ਇਕ ਤਰ੍ਹਾਂ ਨਾਲ ਜ਼ੈਤੂਨ ਦੇ ਦਰਖ਼ਤ ਉੱਤੇ ਚਾੜ੍ਹੀ ਗਈ ਸੀ। ਇੰਜ ਉਹ ਅਬਰਾਹਾਮ ਦੀ ਅੰਸ ਦਾ ਹਿੱਸਾ ਬਣ ਗਏ। ਉਹ ਮਸੀਹੀ ਪਹਿਲਾਂ ਜੰਗਲੀ ਜ਼ੈਤੂਨ ਦੀਆਂ ਟਾਹਣੀਆਂ ਵਾਂਗ ਸਨ ਜਿਨ੍ਹਾਂ ਦੇ ਇਸ ਖ਼ਾਸ ਇਕਰਾਰਨਾਮੇ ਦਾ ਹਿੱਸਾ ਬਣਨ ਦੀ ਕੋਈ ਵੀ ਉਮੀਦ ਨਹੀਂ ਸੀ। ਪਰ ਯਹੋਵਾਹ ਨੇ ਉਨ੍ਹਾਂ ਲਈ ਪਵਿੱਤਰ ਸ਼ਕਤੀ ਨਾਲ ਮਸਹ ਹੋਣ ਦਾ ਰਾਹ ਖੋਲ੍ਹਿਆ।—ਰੋਮੀ. 2:28, 29.
(ਰੋਮੀਆਂ 11:25, 26) ਭਰਾਵੋ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਪਰਮੇਸ਼ੁਰ ਦੇ ਭੇਤ ਤੋਂ ਅਣਜਾਣ ਰਹੋ ਅਤੇ ਆਪਣੀਆਂ ਹੀ ਨਜ਼ਰਾਂ ਵਿਚ ਸਮਝਦਾਰ ਬਣ ਜਾਓ। ਪਰਮੇਸ਼ੁਰ ਦਾ ਭੇਤ ਇਹ ਹੈ: ਇਜ਼ਰਾਈਲ ਦੇ ਕੁਝ ਲੋਕਾਂ ਦੇ ਮਨ ਉਦੋਂ ਤਕ ਕਠੋਰ ਰਹਿਣਗੇ ਜਦੋਂ ਤਕ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਦੀ ਗਿਣਤੀ ਪੂਰੀ ਨਹੀਂ ਹੋ ਜਾਂਦੀ। 26 ਇਸ ਤਰ੍ਹਾਂ ਪੂਰਾ ਇਜ਼ਰਾਈਲ ਬਚਾਇਆ ਜਾਵੇਗਾ। ਠੀਕ ਜਿਵੇਂ ਲਿਖਿਆ ਹੈ: “ਮੁਕਤੀਦਾਤਾ ਸੀਓਨ ਤੋਂ ਆਵੇਗਾ ਅਤੇ ਉਹ ਯਾਕੂਬ ਦੀ ਸੰਤਾਨ ਨੂੰ ਬੁਰੇ ਕੰਮ ਕਰਨ ਤੋਂ ਹਟਾਵੇਗਾ।
‘ਵਾਹ, ਪਰਮੇਸ਼ੁਰ ਦੀ ਬੁੱਧ’ ਕਿੰਨੀ ਅਥਾਹ ਹੈ!
19 ਹਾਂ, “ਪਰਮੇਸ਼ੁਰ ਦੇ ਇਸਰਾਏਲ” ਬਾਰੇ ਯਹੋਵਾਹ ਦਾ ਮਕਸਦ ਸ਼ਾਨਦਾਰ ਤਰੀਕੇ ਨਾਲ ਪੂਰਾ ਹੋ ਰਿਹਾ ਹੈ। (ਗਲਾ. 6:16) ਪੌਲੁਸ ਨੇ ਕਿਹਾ ਕਿ “ਸਾਰਾ ਇਸਰਾਏਲ ਬਚ ਜਾਵੇਗਾ।” (ਰੋਮੀ. 11:26) ਯਹੋਵਾਹ ਦਾ ਸਮਾਂ ਆਉਣ ਤੇ “ਸਾਰਾ ਇਸਰਾਏਲ” ਯਾਨੀ ਸਾਰੇ ਮਸਹ ਕੀਤੇ ਹੋਏ ਮਸੀਹੀ ਸਵਰਗ ਵਿਚ ਰਾਜਿਆਂ ਅਤੇ ਜਾਜਕਾਂ ਵਜੋਂ ਸੇਵਾ ਕਰਨਗੇ। ਕੋਈ ਵੀ ਚੀਜ਼ ਯਹੋਵਾਹ ਨੂੰ ਉਸ ਦਾ ਮਕਸਦ ਪੂਰਾ ਕਰਨ ਤੋਂ ਨਹੀਂ ਰੋਕ ਸਕਦੀ!
ਹੀਰੇ-ਮੋਤੀਆਂ ਦੀ ਖੋਜ ਕਰੋ
(ਰੋਮੀਆਂ 9:21-23) ਕੀ ਘੁਮਿਆਰ ਨੂੰ ਇਹ ਅਧਿਕਾਰ ਨਹੀਂ ਕਿ ਉਹ ਮਿੱਟੀ ਦੇ ਇੱਕੋ ਢੇਰ ਤੋਂ ਇਕ ਭਾਂਡਾ ਆਦਰ ਦੇ ਕੰਮ ਲਈ ਤੇ ਦੂਜਾ ਭਾਂਡਾ ਨਿਰਾਦਰ ਦੇ ਕੰਮ ਲਈ ਬਣਾਵੇ? 22 ਭਾਵੇਂ ਪਰਮੇਸ਼ੁਰ ਦੁਸ਼ਟ ਲੋਕਾਂ ਉੱਤੇ ਆਪਣਾ ਕ੍ਰੋਧ ਅਤੇ ਆਪਣੀ ਤਾਕਤ ਦਿਖਾਉਣੀ ਚਾਹੁੰਦਾ ਸੀ, ਪਰ ਉਸ ਨੇ ਇਨ੍ਹਾਂ ਲੋਕਾਂ ਨੂੰ ਧੀਰਜ ਨਾਲ ਬਰਦਾਸ਼ਤ ਕੀਤਾ ਜਿਹੜੇ ਉਨ੍ਹਾਂ ਭਾਂਡਿਆਂ ਵਰਗੇ ਹਨ ਜਿਨ੍ਹਾਂ ਉੱਤੇ ਉਸ ਦਾ ਕ੍ਰੋਧ ਭੜਕੇਗਾ ਅਤੇ ਜਿਹੜੇ ਨਾਸ਼ ਹੋਣ ਦੇ ਲਾਇਕ ਹਨ। ਜੇ ਪਰਮੇਸ਼ੁਰ ਨੇ ਇਸ ਤਰ੍ਹਾਂ ਕੀਤਾ, ਤਾਂ ਤੈਨੂੰ ਕੀ? 23 ਉਸ ਨੇ ਇਹ ਇਸ ਲਈ ਕੀਤਾ ਤਾਂਕਿ ਉਹ ਉਨ੍ਹਾਂ ਲੋਕਾਂ ਉੱਤੇ ਆਪਣੀ ਅਪਾਰ ਮਹਿਮਾ ਪ੍ਰਗਟ ਕਰੇ ਜਿਹੜੇ ਦਇਆ ਦੇ ਭਾਂਡਿਆਂ ਵਰਗੇ ਹਨ ਅਤੇ ਜਿਨ੍ਹਾਂ ਨੂੰ ਉਸ ਨੇ ਮਹਿਮਾ ਪਾਉਣ ਲਈ ਪਹਿਲਾਂ ਤੋਂ ਤਿਆਰ ਕੀਤਾ ਸੀ,
ਯਹੋਵਾਹ ਦੇ ਹੱਥਾਂ ਵਿਚ ਨਰਮ ਮਿੱਟੀ ਬਣੋ!
5 ਯਹੋਵਾਹ ਉਦੋਂ ਆਪਣਾ ਅਧਿਕਾਰ ਕਿਵੇਂ ਵਰਤਦਾ ਹੈ ਜਦੋਂ ਆਕੜਬਾਜ਼ ਇਨਸਾਨ ਉਸ ਦੇ ਹੱਥਾਂ ਵਿਚ ਢਲ਼ਣ ਤੋਂ ਇਨਕਾਰ ਕਰਦੇ ਹਨ? ਜੇ ਘੁਮਿਆਰ ਲਈ ਮਿੱਟੀ ਤੋਂ ਇਕ ਤਰ੍ਹਾਂ ਦਾ ਭਾਂਡਾ ਬਣਾਉਣਾ ਮੁਸ਼ਕਲ ਹੁੰਦਾ ਹੈ, ਤਾਂ ਉਹ ਕੀ ਕਰਦਾ ਹੈ? ਉਹ ਜਾਂ ਤਾਂ ਮਿੱਟੀ ਤੋਂ ਕੋਈ ਹੋਰ ਭਾਂਡਾ ਬਣਾ ਲੈਂਦਾ ਹੈ ਜਾਂ ਉਸ ਨੂੰ ਸੁੱਟ ਦਿੰਦਾ ਹੈ! ਜਦ ਮਿੱਟੀ ਕਿਸੇ ਕੰਮ ਦੀ ਨਹੀਂ ਹੁੰਦੀ, ਤਾਂ ਆਮ ਕਰਕੇ ਕਸੂਰ ਘੁਮਿਆਰ ਦਾ ਹੁੰਦਾ ਹੈ। ਪਰ ਇਹ ਯਹੋਵਾਹ ਬਾਰੇ ਨਹੀਂ ਕਿਹਾ ਜਾ ਸਕਦਾ। (ਬਿਵ. 32:4) ਜਦ ਕੋਈ ਇਨਸਾਨ ਖ਼ੁਦ ਨੂੰ ਯਹੋਵਾਹ ਦੇ ਕਹਿਣੇ ਮੁਤਾਬਕ ਨਹੀਂ ਬਦਲਦਾ, ਤਾਂ ਕਸੂਰ ਹਮੇਸ਼ਾ ਉਸ ਇਨਸਾਨ ਦਾ ਹੁੰਦਾ ਹੈ। ਯਹੋਵਾਹ ਸਿਰਫ਼ ਉਨ੍ਹਾਂ ਲੋਕਾਂ ਨੂੰ ਢਾਲ਼ਦਾ ਹੈ ਜੋ ਉਸ ਦੇ ਹੱਥਾਂ ਵਿਚ ਨਰਮ ਮਿੱਟੀ ਵਾਂਗ ਢਲ਼ਣ ਲਈ ਤਿਆਰ ਹਨ। ਜਦ ਉਹ ਯਹੋਵਾਹ ਦਾ ਕਹਿਣਾ ਮੰਨਦੇ ਹਨ, ਤਾਂ ਉਹ ਉਸ ਦੇ ਕੰਮ ਆ ਸਕਦੇ ਹਨ। ਮਿਸਾਲ ਲਈ, ਚੁਣੇ ਹੋਏ ਮਸੀਹੀ “ਦਇਆ ਦੇ ਭਾਂਡਿਆਂ ਵਰਗੇ ਹਨ” ਜੋ “ਆਦਰ ਦੇ ਕੰਮ ਲਈ” ਬਣਾਏ ਗਏ ਹਨ। ਦੂਜੇ ਪਾਸੇ, ਜਿਹੜੇ ਲੋਕ ਜ਼ਿੱਦੀ ਬਣ ਕੇ ਪਰਮੇਸ਼ੁਰ ਦਾ ਵਿਰੋਧ ਕਰਦੇ ਹਨ ਉਹ “ਉਨ੍ਹਾਂ ਭਾਂਡਿਆਂ ਵਰਗੇ ਹਨ ਜਿਨ੍ਹਾਂ ਉੱਤੇ ਉਸ ਦਾ ਕ੍ਰੋਧ ਭੜਕੇਗਾ ਅਤੇ ਜਿਹੜੇ ਨਾਸ਼ ਹੋਣ ਦੇ ਲਾਇਕ ਹਨ।”—ਰੋਮੀ. 9:19-23.
(ਰੋਮੀਆਂ 10:2) ਅਤੇ ਮੈਂ ਉਨ੍ਹਾਂ ਬਾਰੇ ਇਹ ਗੱਲ ਪੂਰੇ ਯਕੀਨ ਨਾਲ ਕਹਿ ਸਕਦਾ ਹਾਂ ਕਿ ਉਹ ਜੋਸ਼ ਨਾਲ ਪਰਮੇਸ਼ੁਰ ਦੀ ਭਗਤੀ ਤਾਂ ਕਰਦੇ ਹਨ, ਪਰ ਉਨ੍ਹਾਂ ਦੀ ਭਗਤੀ ਪਰਮੇਸ਼ੁਰ ਦੇ ਸਹੀ ਗਿਆਨ ਮੁਤਾਬਕ ਨਹੀਂ ਹੈ।
it-1 1260 ਪੈਰਾ 2
ਜੋਸ਼
ਅਜਿਹਾ ਜੋਸ਼ ਜੋ ਪਰਮੇਸ਼ੁਰ ਨੂੰ ਮਨਜ਼ੂਰ ਨਹੀਂ ਹੈ। ਕੋਈ ਵਿਅਕਤੀ ਸ਼ਾਇਦ ਕਿਸੇ ਖ਼ਾਸ ਕਾਰਨ ਕਰਕੇ ਦਿਲੋਂ ਜੋਸ਼ੀਲਾ ਹੋਵੇ, ਪਰ ਉਹ ਗ਼ਲਤ ਹੋ ਸਕਦਾ ਹੈ ਅਤੇ ਪਰਮੇਸ਼ੁਰ ਨੂੰ ਨਾਰਾਜ਼ ਕਰ ਸਕਦਾ। ਇਹ ਗੱਲ ਪਹਿਲੀ ਸਦੀ ਦੇ ਬਹੁਤ ਸਾਰੇ ਯਹੂਦੀਆਂ ਬਾਰੇ ਸੱਚ ਸੀ। ਉਹ ਮੂਸਾ ਦੇ ਕਾਨੂੰਨ ਅਧੀਨ ਆਪਣੇ ਹੀ ਤਰੀਕੇ ਨਾਲ ਖ਼ੁਦ ਨੂੰ ਧਰਮੀ ਸਾਬਤ ਕਰਨਾ ਚਾਹੁੰਦੇ ਸਨ। ਪਰ ਪੌਲੁਸ ਨੇ ਦੱਸਿਆ ਕਿ ਪਰਮੇਸ਼ੁਰ ਨੂੰ ਉਨ੍ਹਾਂ ਦਾ ਜੋਸ਼ ਮਨਜ਼ੂਰ ਨਹੀਂ ਸੀ ਕਿਉਂਕਿ ਉਨ੍ਹਾਂ ਕੋਲ ਸਹੀ ਗਿਆਨ ਦੀ ਘਾਟ ਸੀ। ਇਸ ਲਈ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਨਹੀਂ ਠਹਿਰਾਏ ਗਏ। ਧਰਮੀ ਠਹਿਰਾਏ ਜਾਣ ਲਈ ਉਨ੍ਹਾਂ ਨੂੰ ਆਪਣੀਆਂ ਗ਼ਲਤੀਆਂ ਦੇਖਣ ਅਤੇ ਮਸੀਹ ਰਾਹੀਂ ਮੂਸਾ ਦੇ ਕਾਨੂੰਨ ਤੋਂ ਆਜ਼ਾਦ ਹੋ ਕੇ ਪਰਮੇਸ਼ੁਰ ਵੱਲ ਮੁੜਨ ਦੀ ਲੋੜ ਸੀ। (ਰੋਮੀ 10:1-10) ਤਰਸੁਸ ਦਾ ਸੌਲੁਸ ਵੀ ਅਜਿਹਾ ਇਨਸਾਨ ਸੀ ਜੋ ਯਹੂਦੀ ਧਰਮ ਲਈ ਹੱਦੋਂ ਵੱਧ ਜੋਸ਼ੀਲਾ ਸੀ ਕਿ ਉਹ ‘ਪਰਮੇਸ਼ੁਰ ਦੀ ਮੰਡਲੀ ਉੱਤੇ ਬੇਰਹਿਮੀ ਨਾਲ ਅਤਿਆਚਾਰ ਕਰਦਾ ਸੀ ਅਤੇ ਉਸ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕਰਦਾ ਸੀ।’ ਉਸ ਨੇ ਮੂਸਾ ਦਾ ਕਾਨੂੰਨ ਪੂਰੀ ਤਰ੍ਹਾਂ ਮੰਨ ਕੇ “ਆਪਣੇ ਆਪ ਨੂੰ ਨਿਰਦੋਸ਼ ਸਾਬਤ ਕੀਤਾ।” (ਗਲਾ 1:13, 14; ਫ਼ਿਲਿ 3:6) ਪਰ ਉਸ ਦਾ ਜੋਸ਼ ਪਰਮੇਸ਼ੁਰ ਨੂੰ ਮਨਜ਼ੂਰ ਨਹੀਂ ਸੀ। ਉਹ ਇਕ ਚੰਗਾ ਇਨਸਾਨ ਸੀ ਜਿਸ ਕਰਕੇ ਯਹੋਵਾਹ ਨੇ ਆਪਣੀ ਅਪਾਰ ਕਿਰਪਾ ਕਰਕੇ ਮਸੀਹ ਰਾਹੀਂ ਉਸ ਨੂੰ ਸੱਚੀ ਭਗਤੀ ਵੱਲ ਮੋੜਿਆ।—1 ਤਿਮੋ 1:12, 13.
ਬਾਈਬਲ ਪੜ੍ਹਾਈ
(ਰੋਮੀਆਂ 10:1-15) ਭਰਾਵੋ, ਮੇਰੀ ਇਹੀ ਦਿਲੀ ਇੱਛਾ ਹੈ ਅਤੇ ਮੈਂ ਇਜ਼ਰਾਈਲੀਆਂ ਲਈ ਪਰਮੇਸ਼ੁਰ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਉਹ ਬਚਾਏ ਜਾਣ। 2 ਅਤੇ ਮੈਂ ਉਨ੍ਹਾਂ ਬਾਰੇ ਇਹ ਗੱਲ ਪੂਰੇ ਯਕੀਨ ਨਾਲ ਕਹਿ ਸਕਦਾ ਹਾਂ ਕਿ ਉਹ ਜੋਸ਼ ਨਾਲ ਪਰਮੇਸ਼ੁਰ ਦੀ ਭਗਤੀ ਤਾਂ ਕਰਦੇ ਹਨ, ਪਰ ਉਨ੍ਹਾਂ ਦੀ ਭਗਤੀ ਪਰਮੇਸ਼ੁਰ ਦੇ ਸਹੀ ਗਿਆਨ ਮੁਤਾਬਕ ਨਹੀਂ ਹੈ। 3 ਕਿਉਂਕਿ ਉਹ ਇਹ ਗੱਲ ਨਹੀਂ ਸਮਝਦੇ ਕਿ ਪਰਮੇਸ਼ੁਰ ਕਿਸ ਆਧਾਰ ਤੇ ਕਿਸੇ ਇਨਸਾਨ ਨੂੰ ਧਰਮੀ ਠਹਿਰਾਉਂਦਾ ਹੈ, ਸਗੋਂ ਉਹ ਆਪਣੇ ਹੀ ਤਰੀਕੇ ਨਾਲ ਆਪਣੇ ਆਪ ਨੂੰ ਧਰਮੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਪਰਮੇਸ਼ੁਰ ਦੇ ਧਰਮੀ ਮਿਆਰਾਂ ਮੁਤਾਬਕ ਚੱਲਣ ਦੀ ਕੋਸ਼ਿਸ਼ ਨਹੀਂ ਕਰਦੇ। 4 ਅਸਲ ਵਿਚ ਮਸੀਹ ਦੀ ਮੌਤ ਨਾਲ ਮੂਸਾ ਦਾ ਕਾਨੂੰਨ ਖ਼ਤਮ ਹੋ ਗਿਆ ਸੀ, ਤਾਂਕਿ ਨਿਹਚਾ ਕਰਨ ਵਾਲੇ ਇਨਸਾਨਾਂ ਨੂੰ ਧਰਮੀ ਠਹਿਰਾਇਆ ਜਾਵੇ। 5 ਮੂਸਾ ਨੇ ਕਿਹਾ ਸੀ ਕਿ ਕਾਨੂੰਨ ਮੁਤਾਬਕ ਸਹੀ ਕੰਮ ਕਰਨ ਵਾਲਾ ਇਨਸਾਨ ਜੀਉਂਦਾ ਰਹੇਗਾ। 6 ਪਰ ਧਰਮ-ਗ੍ਰੰਥ ਵਿਚ ਇਹ ਵੀ ਕਿਹਾ ਗਿਆ ਸੀ ਕਿ ਇਨਸਾਨ ਨੂੰ ਨਿਹਚਾ ਸਦਕਾ ਧਰਮੀ ਠਹਿਰਾਇਆ ਜਾ ਸਕਦਾ ਹੈ। ਇਸ ਵਿਚ ਲਿਖਿਆ ਹੈ: “ਤੂੰ ਆਪਣੇ ਦਿਲ ਵਿਚ ਇਹ ਨਾ ਕਹਿ, ‘ਉੱਪਰ ਸਵਰਗ ਨੂੰ ਕੌਣ ਜਾਵੇਗਾ?’ ਇਸ ਦਾ ਮਤਲਬ ਹੈ ਕਿ ਮਸੀਹ ਨੂੰ ਥੱਲੇ ਲਿਆਉਣ ਲਈ ਸਵਰਗ ਨੂੰ ਕੌਣ ਜਾਵੇਗਾ? 7 ਜਾਂ ‘ਥੱਲੇ ਅਥਾਹ ਕੁੰਡ ਵਿਚ ਕੌਣ ਉੱਤਰੇਗਾ?’ ਇਸ ਦਾ ਮਤਲਬ ਹੈ ਕਿ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਉੱਪਰ ਲਿਆਉਣ ਲਈ ਅਥਾਹ ਕੁੰਡ ਵਿਚ ਕੌਣ ਉੱਤਰੇਗਾ?” 8 ਪਰ ਧਰਮ-ਗ੍ਰੰਥ ਕੀ ਕਹਿੰਦਾ ਹੈ? ਇਹੀ ਕਿ “ਸੰਦੇਸ਼ ਤੇਰੇ ਨੇੜੇ ਹੈ, ਤੇਰੀ ਆਪਣੀ ਜ਼ਬਾਨ ʼਤੇ ਅਤੇ ਤੇਰੇ ਆਪਣੇ ਦਿਲ ਵਿਚ ਹੈ”; ਯਾਨੀ ਉਹ “ਸੰਦੇਸ਼” ਜਿਸ ਨੂੰ ਅਸੀਂ ਨਿਹਚਾ ਕਰ ਕੇ ਸਵੀਕਾਰ ਕਰਦੇ ਹਾਂ ਅਤੇ ਜਿਸ ਦਾ ਅਸੀਂ ਪ੍ਰਚਾਰ ਕਰਦੇ ਹਾਂ। 9 ‘ਤੇਰੀ ਜ਼ਬਾਨ ਉੱਤੇ ਸੰਦੇਸ਼’ ਇਹ ਹੈ ਕਿ ਯਿਸੂ ਪ੍ਰਭੂ ਹੈ। ਜੇ ਤੁਸੀਂ ਇਸ ਸੰਦੇਸ਼ ਦਾ ਸਾਰਿਆਂ ਸਾਮ੍ਹਣੇ ਐਲਾਨ ਕਰੋਗੇ ਅਤੇ ਦਿਲੋਂ ਨਿਹਚਾ ਕਰੋਗੇ ਕਿ ਪਰਮੇਸ਼ੁਰ ਨੇ ਉਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਸੀ, ਤਾਂ ਤੁਸੀਂ ਬਚਾਏ ਜਾਓਗੇ। 10 ਕਿਉਂਕਿ ਦਿਲੋਂ ਨਿਹਚਾ ਕਰਨ ਵਾਲੇ ਨੂੰ ਧਰਮੀ ਠਹਿਰਾਇਆ ਜਾਂਦਾ ਹੈ, ਪਰ ਮੁਕਤੀ ਪਾਉਣ ਲਈ ਜ਼ਰੂਰੀ ਹੈ ਕਿ ਉਹ ਆਪਣੇ ਮੂੰਹੋਂ ਉਸ ਨਿਹਚਾ ਦਾ ਸਾਰਿਆਂ ਸਾਮ੍ਹਣੇ ਐਲਾਨ ਕਰੇ। 11 ਧਰਮ-ਗ੍ਰੰਥ ਵਿਚ ਇਹ ਕਿਹਾ ਗਿਆ ਹੈ: “ਉਸ ਉੱਤੇ ਨਿਹਚਾ ਕਰਨ ਵਾਲੇ ਲੋਕ ਕਦੇ ਨਿਰਾਸ਼ ਨਹੀਂ ਹੋਣਗੇ।” 12 ਯਹੂਦੀ ਅਤੇ ਯੂਨਾਨੀ ਲੋਕਾਂ ਵਿਚ ਪੱਖਪਾਤ ਨਹੀਂ ਕੀਤਾ ਜਾਂਦਾ ਕਿਉਂਕਿ ਸਾਰਿਆਂ ਦਾ ਇੱਕੋ ਪ੍ਰਭੂ ਹੈ ਅਤੇ ਉਹ ਉਨ੍ਹਾਂ ਸਾਰਿਆਂ ਨੂੰ ਦਿਲ ਖੋਲ੍ਹ ਕੇ ਬਰਕਤਾਂ ਦਿੰਦਾ ਹੈ ਜਿਹੜੇ ਉਸ ਦਾ ਨਾਂ ਲੈਂਦੇ ਹਨ। 13 ਕਿਉਂਕਿ “ਹਰ ਕੋਈ ਜਿਹੜਾ ਯਹੋਵਾਹ ਦਾ ਨਾਂ ਲੈਂਦਾ ਹੈ, ਬਚਾਇਆ ਜਾਵੇਗਾ।” 14 ਪਰ ਉਹ ਉਸ ਦਾ ਨਾਂ ਕਿਵੇਂ ਲੈਣਗੇ ਜਿਸ ਉੱਤੇ ਉਨ੍ਹਾਂ ਨੇ ਨਿਹਚਾ ਕੀਤੀ ਹੀ ਨਹੀਂ? ਅਤੇ ਉਹ ਉਸ ਉੱਤੇ ਨਿਹਚਾ ਕਿਵੇਂ ਕਰਨਗੇ ਜਿਸ ਬਾਰੇ ਉਨ੍ਹਾਂ ਨੇ ਸੁਣਿਆ ਹੀ ਨਹੀਂ? ਅਤੇ ਉਹ ਉਸ ਬਾਰੇ ਕਿਵੇਂ ਸੁਣਨਗੇ ਜਦ ਤਕ ਉਨ੍ਹਾਂ ਨੂੰ ਕੋਈ ਪ੍ਰਚਾਰ ਨਾ ਕਰੇ? 15 ਅਤੇ ਉਹ ਪ੍ਰਚਾਰ ਕਿਵੇਂ ਕਰਨਗੇ ਜਦ ਤਕ ਉਨ੍ਹਾਂ ਨੂੰ ਘੱਲਿਆ ਨਾ ਜਾਵੇ? ਠੀਕ ਜਿਵੇਂ ਲਿਖਿਆ ਹੈ: “ਚੰਗੀਆਂ ਗੱਲਾਂ ਦੀ ਖ਼ੁਸ਼ ਖ਼ਬਰੀ ਸੁਣਾਉਣ ਵਾਲਿਆਂ ਦੇ ਪੈਰ ਕਿੰਨੇ ਸੋਹਣੇ ਲੱਗਦੇ ਹਨ!”