ਸਾਡੀ ਮਸੀਹੀ ਜ਼ਿੰਦਗੀ
ਪਵਿੱਤਰ ਚਾਲ-ਚਲਣ ਅਤੇ ਗਹਿਰਾ ਆਦਰ ਦਿਲ ਜਿੱਤ ਲੈਂਦੇ ਹਨ
ਜਿਹੜੀਆਂ ਪਤਨੀਆਂ ਮਸੀਹੀ ਬਣੀਆਂ ਹਨ, ਉਹ ਅਕਸਰ ਆਪਣੇ ਵਧੀਆ ਚਾਲ-ਚਲਣ ਰਾਹੀਂ ਆਪਣੇ ਪਤੀਆਂ ਦੀ ਸੱਚਾਈ ਸਵੀਕਾਰ ਕਰਨ ਵਿਚ ਮਦਦ ਕਰਦੀਆਂ ਹਨ। ਪਰ ਸ਼ਾਇਦ ਇੱਦਾਂ ਕਰਨ ਲਈ ਬਹੁਤ ਸਾਲ ਧੀਰਜ ਰੱਖਣਾ ਪਵੇ। (1 ਪਤ 2:21-23; 3:1, 2) ਜੇ ਤੁਸੀਂ ਅਨਿਆਂ ਸਹਿ ਰਹੀਆਂ ਹੋ, ਤਾਂ ਹਮੇਸ਼ਾ ਬੁਰਾਈ ਨੂੰ ਭਲਾਈ ਨਾਲ ਜਿੱਤੋ। (ਰੋਮੀ 12:21) ਤੁਹਾਡੀ ਮਿਸਾਲ ਦਾ ਸ਼ਾਇਦ ਉਨ੍ਹਾਂ ʼਤੇ ਵਧੀਆ ਅਸਰ ਪਵੇ ਜੋ ਸਿਰਫ਼ ਸ਼ਬਦਾਂ ਨਾਲ ਨਹੀਂ ਪੈਂਦਾ।
ਮਾਮਲਿਆਂ ਨੂੰ ਆਪਣੇ ਪਤੀ ਦੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕਰੋ। (ਫ਼ਿਲਿ 2:3, 4) ਹਮਦਰਦੀ ਤੇ ਦਇਆ ਦਿਖਾਓ ਅਤੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣ ਵਿਚ ਪੂਰੀ ਵਾਹ ਲਾਓ। ਚੰਗੀਆਂ ਸੁਣਨ ਵਾਲੀਆਂ ਬਣੋ। (ਯਾਕੂ 1:19) ਧੀਰਜ ਰੱਖੋ ਅਤੇ ਆਪਣੇ ਸਾਥੀ ਨੂੰ ਆਪਣੇ ਪਿਆਰ ਦਾ ਯਕੀਨ ਦਿਵਾਓ। ਚਾਹੇ ਤੁਹਾਡਾ ਸਾਥੀ ਤੁਹਾਨੂੰ ਪਿਆਰ ਨਹੀਂ ਕਰਦਾ ਅਤੇ ਆਦਰ ਨਹੀਂ ਦਿੰਦਾ, ਪਰ ਭਰੋਸਾ ਰੱਖੋ ਕਿ ਯਹੋਵਾਹ ਤੁਹਾਡੀ ਵਫ਼ਾਦਾਰੀ ਦੀ ਕਦਰ ਕਰਦਾ ਹੈ।—1 ਪਤ 2:19, 20.
ਯਹੋਵਾਹ ਸਾਨੂੰ ਆਪਣਾ ਭਾਰ ਚੁੱਕਣ ਦੀ ਤਾਕਤ ਦਿੰਦਾ ਹੈ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਸ਼ੁਰੂ-ਸ਼ੁਰੂ ਵਿਚ ਗ੍ਰੇਸ ਲੀ ਦੀ ਵਿਆਹੁਤਾ ਜ਼ਿੰਦਗੀ ਕਿਹੋ ਜਿਹੀ ਸੀ?
ਉਹ ਬਾਈਬਲ ਦੀ ਸੱਚਾਈ ਵੱਲ ਕਿਉਂ ਖਿੱਚੀ ਗਈ?
ਬਪਤਿਸਮੇ ਤੋਂ ਬਾਅਦ ਆਈਆਂ ਚੁਣੌਤੀਆਂ ਦੇ ਬਾਵਜੂਦ ਭੈਣ ਗ੍ਰੇਸ ਪਰਮੇਸ਼ੁਰ ਦੀ ਸੇਵਾ ਵਿਚ ਕਿਵੇਂ ਲੱਗੀ ਰਹੀ?
ਭੈਣ ਗ੍ਰੇਸ ਆਪਣੇ ਪਤੀ ਲਈ ਕੀ ਪ੍ਰਾਰਥਨਾ ਕਰਦੀ ਸੀ?
ਪਵਿੱਤਰ ਚਾਲ-ਚਲਣ ਰੱਖਣ ਅਤੇ ਗਹਿਰਾ ਆਦਰ ਦੇਣ ਕਰਕੇ ਭੈਣ ਗ੍ਰੇਸ ਨੂੰ ਕਿਹੜੀਆਂ ਬਰਕਤਾਂ ਮਿਲੀਆਂ?
ਪਵਿੱਤਰ ਚਾਲ-ਚਲਣ ਤੇ ਗਹਿਰੇ ਆਦਰ ਦਾ ਜ਼ਬਰਦਸਤ ਅਸਰ ਪੈਂਦਾ ਹੈ!