ਸਾਡੀ ਮਸੀਹੀ ਜ਼ਿੰਦਗੀ
ਕੀ ਤੁਸੀਂ ਆਪਣੇ ਵਿਸ਼ਵਾਸਾਂ ਬਾਰੇ ਸਮਝਾ ਸਕਦੇ ਹੋ?
ਜੇ ਕੋਈ ਤੁਹਾਨੂੰ ਪੁੱਛਦਾ ਹੈ ਕਿ ਤੁਸੀਂ ਕਿਉਂ ਮੰਨਦੇ ਹੋ ਕਿ ਸਾਰਾ ਕੁਝ ਰੱਬ ਨੇ ਬਣਾਇਆ ਹੈ, ਤਾਂ ਤੁਸੀਂ ਕੀ ਕਹੋਗੇ? ਪੂਰੇ ਭਰੋਸੇ ਨਾਲ ਜਵਾਬ ਦੇਣ ਲਈ ਤੁਹਾਨੂੰ ਦੋ ਚੀਜ਼ਾਂ ਕਰਨ ਦੀ ਲੋੜ ਹੈ। ਪਹਿਲੀ, ਤੁਹਾਨੂੰ ਪਹਿਲਾਂ ਆਪਣੇ ਆਪ ਨੂੰ ਯਕੀਨ ਦਿਵਾਉਣ ਦੀ ਲੋੜ ਹੈ ਕਿ ਰੱਬ ਨੇ ਹੀ ਸਾਰਾ ਕੁਝ ਬਣਾਇਆ ਹੈ। (ਰੋਮੀ 12:1, 2) ਫਿਰ, ਤੁਹਾਨੂੰ ਸੋਚਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਵਿਸ਼ਵਾਸਾਂ ਬਾਰੇ ਕਿਸੇ ਨੂੰ ਕਿਵੇਂ ਸਮਝਾ ਸਕਦੇ ਹੋ।—ਕਹਾ 15:28.
ਇਕ ਆਰਥੋਪੀਡਿਕ ਸਰਜਨ ਆਪਣੇ ਵਿਸ਼ਵਾਸਾਂ ਬਾਰੇ ਦੱਸਦੀ ਹੈ ਅਤੇ ਇਕ ਜੰਤੂ ਵਿਗਿਆਨੀ ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਹੈ ਨਾਂ ਦੀਆਂ ਵੀਡੀਓ ਦੇਖੋ ਕਿ ਕਿਨ੍ਹਾਂ ਕਾਰਨਾਂ ਕਰਕੇ ਉਹ ਵਿਸ਼ਵਾਸ ਕਰਨ ਲੱਗੇ ਕਿ ਸਾਰਾ ਕੁਝ ਰੱਬ ਨੇ ਬਣਾਇਆ ਹੈ। ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਈਰੇਨ ਹੋਫ ਲੋਰੈਂਸੋ ਵਿਕਾਸਵਾਦ ʼਤੇ ਵਿਸ਼ਵਾਸ ਕਰਨ ਦੀ ਬਜਾਇ ਇਹ ਕਿਉਂ ਮੰਨਦੀ ਹੈ ਕਿ ਸਾਰਾ ਕੁਝ ਰੱਬ ਨੇ ਬਣਾਇਆ ਹੈ?
ਯਰਾਸੁਲਾਵ ਡੋਵਨੀਚ ਵਿਕਾਸਵਾਦ ʼਤੇ ਵਿਸ਼ਵਾਸ ਕਰਨ ਦੀ ਬਜਾਇ ਇਹ ਕਿਉਂ ਮੰਨਦਾ ਹੈ ਕਿ ਸਾਰਾ ਕੁਝ ਰੱਬ ਨੇ ਬਣਾਇਆ ਹੈ?
ਤੁਸੀਂ ਕਿਸੇ ਨੂੰ ਕਿਵੇਂ ਸਮਝਾਓਗੇ ਕਿ ਤੁਸੀਂ ਕਿਉਂ ਵਿਸ਼ਵਾਸ ਕਰਦੇ ਹੋ ਕਿ ਸਾਰਾ ਕੁਝ ਰੱਬ ਨੇ ਬਣਾਇਆ ਹੈ?
ਯਹੋਵਾਹ ਦੇ ਸੰਗਠਨ ਵੱਲੋਂ ਦਿੱਤੇ ਕਿਹੜੇ ਪ੍ਰਕਾਸ਼ਨ ਤੇ ਵੀਡੀਓ ਤੁਹਾਡੀ ਭਾਸ਼ਾ ਵਿਚ ਉਪਲਬਧ ਹਨ ਜੋ ਖ਼ੁਦ ਨੂੰ ਅਤੇ ਦੂਜਿਆਂ ਨੂੰ ਯਕੀਨ ਦਿਵਾਉਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ ਕਿ ਸਾਰਾ ਕੁਝ ਰੱਬ ਨੇ ਬਣਾਇਆ ਹੈ?