ਸਾਡੀ ਮਸੀਹੀ ਜ਼ਿੰਦਗੀ
ਵਿਆਹੇ ਜੋੜੇ ਆਪਣਾ ਰਿਸ਼ਤਾ ਕਿਵੇਂ ਮਜ਼ਬੂਤ ਕਰ ਸਕਦੇ ਹਨ?
ਅਬਰਾਹਾਮ ਅਤੇ ਸਾਰਾਹ ਚੰਗੀ ਮਿਸਾਲ ਹਨ ਕਿਉਂਕਿ ਉਹ ਇਕ-ਦੂਜੇ ਨੂੰ ਪਿਆਰ ਅਤੇ ਇਕ-ਦੂਜੇ ਦੀ ਇੱਜ਼ਤ ਕਰਦੇ ਸਨ। (ਉਤ 12:11-13; 1 ਪਤ 3:6) ਪਰ ਉਨ੍ਹਾਂ ਦਾ ਵਿਆਹ ਫੁੱਲਾਂ ਦੀ ਸੇਜ ਨਹੀਂ ਸੀ। ਉਨ੍ਹਾਂ ਨੂੰ ਵੀ ਜ਼ਿੰਦਗੀ ਵਿਚ ਮੁਸ਼ਕਲਾਂ ਝੱਲਣੀਆਂ ਪਈਆਂ। ਵਿਆਹੇ ਜੋੜੇ ਅਬਰਾਹਾਮ ਅਤੇ ਸਾਰਾਹ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਨ?
ਇਕ-ਦੂਜੇ ਨਾਲ ਗੱਲ ਕਰੋ। ਜੇ ਤੁਹਾਡਾ ਸਾਥੀ ਗੁੱਸੇ ਵਿਚ ਜਾਂ ਖਿਝ ਕੇ ਕੁਝ ਕਹਿੰਦਾ ਹੈ, ਤਾਂ ਉਸ ਨੂੰ ਨਰਮਾਈ ਨਾਲ ਜਵਾਬ ਦਿਓ। (ਉਤ 16:5, 6) ਇਕੱਠੇ ਵਕਤ ਗੁਜ਼ਾਰਨ ਲਈ ਸਮਾਂ ਤੈਅ ਕਰੋ। ਆਪਣੇ ਸ਼ਬਦਾਂ ਅਤੇ ਕੰਮਾਂ ਰਾਹੀਂ ਆਪਣੇ ਸਾਥੀ ਨੂੰ ਭਰੋਸਾ ਦਿਵਾਓ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ। ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਦੋਵੇਂ ਮਿਲ ਕੇ ਬਾਈਬਲ ਸਟੱਡੀ, ਪ੍ਰਾਰਥਨਾ ਅਤੇ ਭਗਤੀ ਦੇ ਕੰਮਾਂ ਰਾਹੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖੋ। (ਉਪ 4:12) ਮਜ਼ਬੂਤ ਵਿਆਹੁਤਾ ਰਿਸ਼ਤੇ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ ਜਿਸ ਨੇ ਇਸ ਪਵਿੱਤਰ ਰਿਸ਼ਤੇ ਦੀ ਸ਼ੁਰੂਆਤ ਕੀਤੀ ਹੈ।
ਵਿਆਹੁਤਾ ਬੰਧਨ ਕਿਵੇਂ ਮਜ਼ਬੂਤ ਕਰੀਏ? ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਵੀਡੀਓ ਵਿਚ ਕਿਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਸ਼ਾਨ ਤੇ ਕੀਆਰਾ ਵਿਚ ਦੂਰੀਆਂ ਪੈਦਾ ਹੋ ਰਹੀਆਂ ਸਨ?
ਵਿਆਹੁਤਾ ਰਿਸ਼ਤੇ ਵਿਚ ਖੁੱਲ੍ਹ ਕੇ ਗੱਲ ਕਰਨੀ ਕਿਉਂ ਜ਼ਰੂਰੀ ਹੈ?
ਅਬਰਾਹਾਮ ਤੇ ਸਾਰਾਹ ਦੀ ਮਿਸਾਲ ਨੇ ਸ਼ਾਨ ਤੇ ਕੀਆਰਾ ਦੀ ਕਿਵੇਂ ਮਦਦ ਕੀਤੀ?
ਆਪਣੇ ਵਿਆਹੁਤਾ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਸ਼ਾਨ ਤੇ ਕੀਆਰਾ ਨੇ ਕਿਹੜੇ ਕਦਮ ਚੁੱਕੇ?
ਪਤੀ-ਪਤਨੀ ਨੂੰ ਇਹ ਉਮੀਦ ਕਿਉਂ ਨਹੀਂ ਰੱਖਣੀ ਚਾਹੀਦੀ ਕਿ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਵਿਚ ਕਦੇ ਕੋਈ ਮੁਸ਼ਕਲ ਨਹੀਂ ਆਵੇਗੀ?
ਤੁਸੀਂ ਆਪਣਾ ਵਿਆਹੁਤਾ ਰਿਸ਼ਤਾ ਮਜ਼ਬੂਤ ਕਰ ਸਕਦੇ ਹੋ!