ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 1-3
“ਮੈਂ ਹਾਂ ਜੋ ਮੈਂ ਹਾਂ”
ਯਹੋਵਾਹ ਨੇ ਮੂਸਾ ਨੂੰ ਆਪਣੀ ਸ਼ਖ਼ਸੀਅਤ ਬਾਰੇ ਇਕ ਬਹੁਤ ਹੀ ਖ਼ਾਸ ਗੱਲ ਦੱਸੀ। ਉਸ ਨੇ ਦੱਸਿਆ ਕਿ ਆਪਣਾ ਮਕਸਦ ਪੂਰਾ ਕਰਨ ਲਈ ਉਹ ਜੋ ਚਾਹੇ ਬਣ ਸਕਦਾ ਹੈ। ਪਰ ਇੱਦਾਂ ਕਰਨ ਲਈ ਉਹ ਆਪਣੇ ਮੁਕੰਮਲ ਮਿਆਰਾਂ ਨੂੰ ਕਦੇ ਨਹੀਂ ਤੋੜਦਾ। ਇਕ ਪਿਤਾ ਵਾਂਗ ਯਹੋਵਾਹ ਆਪਣੇ ਬੱਚਿਆਂ ਦੀ ਦੇਖ-ਭਾਲ ਕਰਨ ਲਈ ਉਹ ਬਣ ਜਾਂਦਾ ਹੈ ਜਿਸ ਦੀ ਉਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ।
ਯਹੋਵਾਹ ਮੇਰੇ ਲਈ ਕੀ-ਕੀ ਬਣਿਆ ਹੈ?