ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 31-32
ਮੂਰਤੀ-ਪੂਜਾ ਤੋਂ ਭੱਜੋ
ਲੱਗਦਾ ਹੈ ਕਿ ਮੂਰਤੀ-ਪੂਜਾ ਪ੍ਰਤੀ ਇਜ਼ਰਾਈਲੀਆਂ ਦੇ ਨਜ਼ਰੀਏ ਉੱਤੇ ਮਿਸਰੀਆਂ ਦੀ ਸੋਚ ਦਾ ਅਸਰ ਸੀ। ਅੱਜ ਮੂਰਤੀ-ਪੂਜਾ ਕਈ ਤਰ੍ਹਾਂ ਦੀ ਹੋ ਸਕਦੀ ਹੈ ਅਤੇ ਕਦੇ-ਕਦੇ ਇਸ ਨੂੰ ਪਛਾਣਨਾ ਔਖਾ ਹੋ ਸਕਦਾ ਹੈ। ਭਾਵੇਂ ਅਸੀਂ ਮੂਰਤੀਆਂ ਅੱਗੇ ਮੱਥਾ ਨਹੀਂ ਟੇਕਦੇ, ਪਰ ਅਸੀਂ ਉਦੋਂ ਮੂਰਤੀ-ਪੂਜਾ ਕਰ ਰਹੇ ਹੋਵਾਂਗੇ ਜਦੋਂ ਅਸੀਂ ਆਪਣੀਆਂ ਸੁਆਰਥੀ ਇੱਛਾਵਾਂ ਕਰਕੇ ਪੂਰੇ ਦਿਲ ਨਾਲ ਯਹੋਵਾਹ ਦੀ ਭਗਤੀ ਨਹੀਂ ਕਰਦੇ।
ਰੋਜ਼ਮੱਰਾ ਦੇ ਕਿਹੜੇ ਕੰਮਾਂ ਕਰਕੇ ਯਹੋਵਾਹ ਦੀ ਭਗਤੀ ਤੋਂ ਮੇਰਾ ਧਿਆਨ ਭਟਕ ਸਕਦਾ ਹੈ ਅਤੇ ਮੈਂ ਕੀ ਕਰ ਸਕਦਾ ਹਾਂ ਤਾਂਕਿ ਇਨ੍ਹਾਂ ਕੰਮਾਂ ਵਿਚ ਮੈਂ ਹੱਦੋਂ ਵੱਧ ਨਾ ਰੁੱਝ ਜਾਵਾਂ?