ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
7-13 ਦਸੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਲੇਵੀਆਂ 10–11
“ਪਰਿਵਾਰ ਨਾਲੋਂ ਜ਼ਿਆਦਾ ਯਹੋਵਾਹ ਨੂੰ ਪਿਆਰ ਕਰੋ”
(ਲੇਵੀਆਂ 10:1, 2) ਹਾਰੂਨ ਦੇ ਪੁੱਤ੍ਰਾਂ ਨਾਦਾਬ ਅਤੇ ਅਬੀਹੂ ਨੇ ਆਪੋ ਆਪਣੀ ਧੂਪਦਾਨੀ ਲੈਕੇ ਉਸ ਦੇ ਵਿੱਚ ਅੱਗ ਧਰੀ ਅਤੇ ਉਸ ਦੇ ਉੱਤੇ ਧੂਪ ਪਾਕੇ ਯਹੋਵਾਹ ਦੇ ਅੱਗੇ ਓਪਰਾ ਧੂਪ ਧੁਖਾਇਆ ਜਿਸ ਤੋਂ ਉਸ ਨੇ ਵਰਜਿਆ ਸੀ। 2 ਅਤੇ ਯਹੋਵਾਹ ਦੇ ਅੱਗੋਂ ਇੱਕ ਅੱਗ ਨਿੱਕਲ ਕੇ ਉਨ੍ਹਾਂ ਨੂੰ ਭਸਮ ਕਰ ਗਈ ਅਤੇ ਓਹ ਯਹੋਵਾਹ ਦੇ ਅੱਗੇ ਮਰ ਗਏ।
it-1 1174
ਨਾਜਾਇਜ਼
ਕਾਨੂੰਨ ਦੇ ਖ਼ਿਲਾਫ਼ ਚੜ੍ਹਾਈ ਗਈ ਅੱਗ ਤੇ ਧੂਪ। ਲੇਵੀਆਂ 10:1 ਵਿਚ ਦੱਸਿਆ ਗਿਆ ਹੈ ਕਿ ਹਾਰੂਨ ਦੇ ਪੁੱਤਰਾਂ ਨਾਦਾਬ ਤੇ ਅਬੀਹੂ ਨੇ “ਯਹੋਵਾਹ ਦੇ ਅੱਗੇ ਓਪਰਾ ਧੂਪ ਧੁਖਾਇਆ ਜਿਸ ਤੋਂ ਉਸ ਨੇ ਵਰਜਿਆ ਸੀ।” ਇਸ ਆਇਤ ਵਿਚ ‘ਵਰਜਿਆ ਗਿਆ ਧੂਪ’ ਯਾਨੀ ਹਿਦਾਇਤਾਂ ਤੋਂ ਉਲਟ ਚੜ੍ਹਾਈ ਗਈ ਅੱਗ ਦੇ ਲਈ ਜੋ ਇਬਰਾਨੀ ਸ਼ਬਦ ਜ਼ਾਰ ਵਰਤਿਆ ਗਿਆ ਹੈ ਉਸ ਦਾ ਮਤਲਬ ਹੈ “ਅਜੀਬ।” ਨਾਦਾਬ ਤੇ ਅਬੀਹੂ ਦੇ ਅਜਿਹਾ ਕਰਨ ਕਰਕੇ ਯਹੋਵਾਹ ਨੇ ਉਨ੍ਹਾਂ ʼਤੇ ਅੱਗ ਵਰ੍ਹਾ ਕੇ ਉਨ੍ਹਾਂ ਨੂੰ ਮਾਰ ਦਿੱਤਾ। (ਲੇਵੀ 10:2; ਗਿਣ 3:4; 26:61) ਇਸ ਘਟਨਾ ਤੋਂ ਬਾਅਦ ਹਾਰੂਨ ਨੂੰ ਯਹੋਵਾਹ ਨੇ ਇਹ ਆਗਿਆ ਦਿੱਤੀ ਕਿ “ਕੋਈ ਮਧ ਯਾ ਨਸ਼ਾ ਨਾ ਪੀਣਾ, ਨਾ ਤੂੰ, ਨਾ ਤੇਰੇ ਸਣੇ ਤੇਰੇ ਪੁੱਤ੍ਰ ਜਿਸ ਵੇਲੇ ਤੁਸੀਂ ਮੰਡਲੀ ਦੇ ਡੇਰੇ ਵਿੱਚ ਜਾਓ ਜੋ ਤੁਸੀਂ ਮਰੋ ਨਾ। ਇਹ ਤੁਹਾਡੀਆਂ ਪੀੜ੍ਹੀਆਂ ਤੀਕੁਰ ਇੱਕ ਸਦਾ ਦੀ ਬਿਧੀ ਹੋਵੇ। ਤਾਂ ਜੋ ਤੁਸੀਂ ਪਵਿੱਤ੍ਰ ਅਤੇ ਅਪਵਿੱਤ੍ਰ ਦੇ ਵਿੱਚ ਅਤੇ ਸ਼ੁੱਧ ਅਤੇ ਅਸ਼ੁੱਧ ਦੇ ਵਿੱਚ ਭੇਦ ਰੱਖੋ। ਅਤੇ ਤਾਂ ਜੋ ਤੁਸੀਂ ਇਸਰਾਏਲੀਆਂ ਨੂੰ ਉਨ੍ਹਾਂ ਸਭਨਾਂ ਬਿਧਾਂ ਨੂੰ ਜੋ ਯਹੋਵਾਹ ਨੇ ਉਨ੍ਹਾਂ ਨੂੰ ਮੂਸਾ ਦੀ ਰਾਹੀਂ ਆਖੀਆਂ ਸਨ ਸਿਖਾਓ।” (ਲੇਵੀ 10:8-11) ਇਸ ਤੋਂ ਪਤਾ ਲੱਗਦਾ ਹੈ ਕਿ ਨਾਦਾਬ ਤੇ ਅਬੀਹੂ ਸ਼ਰਾਬ ਦੇ ਨਸ਼ੇ ਵਿਚ ਮਦਹੋਸ਼ ਸਨ। ਜਿਸ ਕਰਕੇ ਉਨ੍ਹਾਂ ਨੇ ਇਹ ਅੱਗ ਚੜ੍ਹਾਉਣ ਦੀ ਗੁਸਤਾਖ਼ੀ ਕੀਤੀ ਜੋ ਕਿ ਕਾਨੂੰਨ ਦੇ ਖ਼ਿਲਾਫ਼ ਸੀ। ਨਾਲੇ ਹੋ ਸਕਦਾ ਹੈ ਕਿ ਉਨ੍ਹਾਂ ਨੇ ਜਿਸ ਸਮੇਂ, ਜਿਸ ਜਗ੍ਹਾ ਜਾਂ ਜਿਸ ਤਰੀਕੇ ਨਾਲ ਅੱਗ ਚੜ੍ਹਾਈ ਉਹ ਸ਼ਾਇਦ ਕਾਨੂੰਨ ਦੇ ਖ਼ਿਲਾਫ਼ ਹੋਵੇ। ਇਹ ਵੀ ਹੋ ਸਕਦਾ ਹੈ ਕਿ ਜੋ ਉਨ੍ਹਾਂ ਨੇ ਧੂਪ ਚੜ੍ਹਾਇਆ ਉਹ ਉਸ ਤਰ੍ਹਾਂ ਤਿਆਰ ਨਾ ਕੀਤਾ ਗਿਆ ਹੋਵੇ ਜਿਸ ਤਰ੍ਹਾਂ ਕੂਚ 30:34,35 ਵਿਚ ਦੱਸਿਆ ਗਿਆ ਹੈ। ਚਾਹੇ ਗੱਲ ਜੋ ਵੀ ਸੀ, ਪਰ ਉਹ ਇਸ ਗੱਲ ਦੀ ਸਫ਼ਾਈ ਨਹੀਂ ਸੀ ਦੇ ਸਕਦੇ ਕਿ ਉਨ੍ਹਾਂ ਨੇ ਨਸ਼ੇ ਵਿਚ ਹੋਣ ਕਰਕੇ ਇਹ ਗ਼ਲਤੀ ਕੀਤੀ।
(ਲੇਵੀਆਂ 10:4, 5) ਅਤੇ ਮੂਸਾ ਨੇ ਹਾਰੂਨ ਦੇ ਚਾਚੇ ਉਜਿਏਲ ਦੇ ਪੁੱਤ੍ਰ ਮੀਸ਼ਾਏਲ ਅਤੇ ਇਲਜਫਾਨ ਨੂੰ ਸੱਦ ਕੇ ਉਨ੍ਹਾਂ ਨੂੰ ਆਖਿਆ, ਨੇੜੇ ਆਓ ਅਤੇ ਆਪਣਿਆਂ ਭਾਈਆਂ ਨੂੰ ਪਵਿੱਤ੍ਰ ਅਸਥਾਨ ਦੇ ਅੱਗੋਂ ਡੇਰੇ ਦੇ ਬਾਹਰ ਚੁੱਕ ਲਿਜਾਓ। 5 ਸੋ ਉਹ ਨੇੜੇ ਜਾਕੇ ਉਨ੍ਹਾਂ ਨੂੰ ਉਨ੍ਹਾਂ ਦਿਆਂ ਕੁੜਤਿਆਂ ਸਣੇ ਡੇਰੇ ਦੇ ਬਾਹਰ ਚੁੱਕ ਲੈ ਗਏ ਜੇਹਾ ਮੂਸਾ ਨੇ ਆਖਿਆ।
(ਲੇਵੀਆਂ 10:6, 7) ਅਤੇ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤ੍ਰ ਅਲਆਜਾਰ ਅਤੇ ਈਥਾਮਾਰ ਨੂੰ ਆਖਿਆ, ਆਪਣੇ ਸਿਰਾਂ ਨੂੰ ਨੰਗੇ ਨਾ ਕਰੋ ਅਤੇ ਨਾ ਆਪਣਿਆਂ ਲੀੜਿਆਂ ਨੂੰ ਪਾੜੋ ਅਜਿਹਾ ਨਾ ਹੋਵੇ ਜੋ ਤੁਸੀਂ ਭੀ ਮਰ ਜਾਓ ਸਾਰਿਆਂ ਲੋਕਾਂ ਉੱਤੇ ਕ੍ਰੋਧ ਪੈ ਜਾਏ ਪਰ ਤੇਰੇ ਭਾਈ ਅਰਥਾਤ ਇਸਰਾਏਲ ਦਾ ਸਾਰਾ ਘਰਾਣਾ ਉਸ ਸਾੜਨ ਦਾ ਸੋਗ ਕਰੇ ਜਿਹੜਾ ਯਹੋਵਾਹ ਨੇ ਜਗਾਇਆ ਸੀ। 7 ਅਤੇ ਤੁਸਾਂ ਮੰਡਲੀ ਦੇ ਡੇਰੇ ਦੇ ਬੂਹੇ ਤੋਂ ਬਾਹਰ ਨਾ ਨਿੱਕਲਨਾ ਅਜਿਹਾ ਨਾ ਹੋਵੇ ਜੋ ਤੁਸੀਂ ਮਰ ਜਾਓ ਕਿਉਂ ਜੋ ਯਹੋਵਾਹ ਦਾ ਮਸਹ ਕਰਨ ਦਾ ਤੇਲ ਤੁਹਾਡੇ ਉੱਤੇ ਹੈ ਅਤੇ ਉਨ੍ਹਾਂ ਨੇ ਮੂਸਾ ਦੇ ਬਚਨ ਦੇ ਅਨੁਸਾਰ ਕੀਤਾ।
ਕੀ ਤੁਸੀਂ ਪਰਮੇਸ਼ੁਰ ਦੇ ਆਰਾਮ ਵਿਚ ਵੜ ਗਏ ਹੋ?
16 ਮੂਸਾ ਦਾ ਭਰਾ ਹਾਰੂਨ ਆਪਣੇ ਦੋ ਪੁੱਤਰਾਂ ਕਾਰਨ ਔਖੀ ਸਥਿਤੀ ਵਿਚ ਪੈ ਗਿਆ ਸੀ। ਉਸ ਦੇ ਪੁੱਤਰਾਂ ਨਾਦਾਬ ਅਤੇ ਅਬੀਹੂ ਨੇ ਯਹੋਵਾਹ ਅੱਗੇ ਧੂਪ ਧੁਖਾਇਆ ਜੋ ਯਹੋਵਾਹ ਨੂੰ ਪਸੰਦ ਨਹੀਂ ਸੀ। ਯਹੋਵਾਹ ਨੇ ਆਕਾਸ਼ੋਂ ਅੱਗ ਘੱਲੀ ਅਤੇ ਦੋਨਾਂ ਨੂੰ ਭਸਮ ਕਰ ਦਿੱਤਾ। ਜ਼ਰਾ ਸੋਚੋ ਕਿ ਇਸ ਕਾਰਨ ਹਾਰੂਨ ਕਿੰਨਾ ਦੁਖੀ ਹੋਇਆ ਹੋਣਾ! ਹਾਰੂਨ ਆਪਣੇ ਪੁੱਤਰਾਂ ਨਾਲ ਗੱਲ ਨਹੀਂ ਸੀ ਕਰ ਸਕਦਾ। ਉਹ ਤਾਂ ਮਰ ਗਏ ਸਨ। ਪਰ ਇਕ ਗੱਲ ਕਾਰਨ ਹਾਰੂਨ ਅਤੇ ਉਸ ਦੇ ਪਰਿਵਾਰ ਲਈ ਸਥਿਤੀ ਹੋਰ ਵੀ ਔਖੀ ਹੋ ਗਈ। ਮੂਸਾ ਨੇ ਹਾਰੂਨ ਅਤੇ ਉਸ ਦੇ ਦੂਸਰੇ ਪੁੱਤਰਾਂ ਨੂੰ ਦੱਸਿਆ ਕਿ ਯਹੋਵਾਹ ਨਹੀਂ ਸੀ ਚਾਹੁੰਦਾ ਕਿ ਉਹ ਸੋਗ ਮਨਾਉਣ। ਮੂਸਾ ਨੇ ਕਿਹਾ: “ਆਪਣੇ ਸਿਰਾਂ ਨੂੰ ਨੰਗੇ ਨਾ ਕਰੋ ਅਤੇ ਨਾ ਆਪਣਿਆਂ ਲੀੜਿਆਂ ਨੂੰ ਪਾੜੋ ਅਜਿਹਾ ਨਾ ਹੋਵੇ ਜੋ ਤੁਸੀਂ ਭੀ ਮਰ ਜਾਓ ਸਾਰਿਆਂ ਲੋਕਾਂ ਉੱਤੇ ਕ੍ਰੋਧ ਪੈ ਜਾਏ।” (ਲੇਵੀ. 10:1-6) ਗੱਲ ਸਾਫ਼ ਹੈ। ਪਰਿਵਾਰ ਦੇ ਜਿਹੜੇ ਮੈਂਬਰ ਯਹੋਵਾਹ ਦੇ ਵਫ਼ਾਦਾਰ ਨਹੀਂ ਰਹਿੰਦੇ, ਉਨ੍ਹਾਂ ਨਾਲੋਂ ਜ਼ਿਆਦਾ ਪਿਆਰ ਸਾਨੂੰ ਯਹੋਵਾਹ ਨੂੰ ਕਰਨਾ ਚਾਹੀਦਾ ਹੈ।
ਹੀਰੇ-ਮੋਤੀਆਂ ਦੀ ਖੋਜ ਕਰੋ
(ਲੇਵੀਆਂ 10:8-11) ਅਤੇ ਯਹੋਵਾਹ ਹਾਰੂਨ ਨਾਲ ਬੋਲਿਆ ਕਿ। 9 ਕੋਈ ਮਧ ਯਾ ਨਸ਼ਾ ਨਾ ਪੀਣਾ, ਨਾ ਤੂੰ, ਨਾ ਤੇਰੇ ਸਣੇ ਤੇਰੇ ਪੁੱਤ੍ਰ ਜਿਸ ਵੇਲੇ ਤੁਸੀਂ ਮੰਡਲੀ ਦੇ ਡੇਰੇ ਵਿੱਚ ਜਾਓ ਜੋ ਤੁਸੀਂ ਮਰੋ ਨਾ। ਇਹ ਤੁਹਾਡੀਆਂ ਪੀੜ੍ਹੀਆਂ ਤੀਕੁਰ ਇੱਕ ਸਦਾ ਦੀ ਬਿਧੀ ਹੋਵੇ। 10 ਤਾਂ ਜੋ ਤੁਸੀਂ ਪਵਿੱਤ੍ਰ ਅਤੇ ਅਪਵਿੱਤ੍ਰ ਦੇ ਵਿੱਚ ਅਤੇ ਸ਼ੁੱਧ ਅਤੇ ਅਸ਼ੁੱਧ ਦੇ ਵਿੱਚ ਭੇਦ ਰੱਖੋ। 11 ਅਤੇ ਤਾਂ ਜੋ ਤੁਸੀਂ ਇਸਰਾਏਲੀਆਂ ਨੂੰ ਉਨ੍ਹਾਂ ਸਭਨਾਂ ਬਿਧਾਂ ਨੂੰ ਜੋ ਯਹੋਵਾਹ ਨੇ ਉਨ੍ਹਾਂ ਨੂੰ ਮੂਸਾ ਦੀ ਰਾਹੀਂ ਆਖੀਆਂ ਸਨ ਸਿਖਾਓ।
ਸਾਨੂੰ ਆਪਣੇ ਸਾਰੇ ਚਾਲ-ਚਲਣ ਵਿਚ ਪਵਿੱਤਰ ਬਣਨਾ ਚਾਹੀਦਾ ਹੈ
18 ਪਵਿੱਤਰ ਰਹਿਣ ਲਈ ਸਾਨੂੰ ਬਾਈਬਲ ਦੀ ਧਿਆਨ ਨਾਲ ਜਾਂਚ ਕਰਨੀ ਚਾਹੀਦੀ ਹੈ ਤੇ ਉਹੀ ਕਰਨਾ ਚਾਹੀਦਾ ਹੈ ਜੋ ਯਹੋਵਾਹ ਸਾਨੂੰ ਕਰਨ ਨੂੰ ਕਹਿੰਦਾ ਹੈ। ਹਾਰੂਨ ਦੇ ਪੁੱਤਰਾਂ ਨਾਦਾਬ ਤੇ ਅਬੀਹੂ ʼਤੇ ਗੌਰ ਕਰੋ ਜਿਨ੍ਹਾਂ ਨੂੰ “ਓਪਰਾ ਧੂਪ” ਧੁਖਾਉਣ ਕਰਕੇ ਮਾਰਿਆ ਗਿਆ ਸੀ ਤੇ ਸ਼ਾਇਦ ਉਹ ਉਸ ਵੇਲੇ ਨਸ਼ੇ ਵਿਚ ਵੀ ਸਨ। (ਲੇਵੀ. 10:1, 2) ਧਿਆਨ ਦਿਓ ਕਿ ਇਸ ਤੋਂ ਬਾਅਦ ਪਰਮੇਸ਼ੁਰ ਨੇ ਹਾਰੂਨ ਨੂੰ ਕੀ ਕਿਹਾ ਸੀ। (ਲੇਵੀਆਂ 10:8-11 ਪੜ੍ਹੋ।) ਕੀ ਇਨ੍ਹਾਂ ਆਇਤਾਂ ਦਾ ਇਹ ਮਤਲਬ ਹੈ ਕਿ ਸਾਨੂੰ ਮਸੀਹੀ ਮੀਟਿੰਗਾਂ ਵਿਚ ਜਾਣ ਤੋਂ ਪਹਿਲਾਂ ਵਾਈਨ ਜਾਂ ਬੀਅਰ ਵਗੈਰਾ ਨਹੀਂ ਪੀਣੀ ਚਾਹੀਦੀ? ਜ਼ਰਾ ਇਨ੍ਹਾਂ ਗੱਲਾਂ ʼਤੇ ਗੌਰ ਕਰੋ: ਅਸੀਂ ਮੂਸਾ ਦੇ ਕਾਨੂੰਨ ਅਧੀਨ ਨਹੀਂ ਹਾਂ। (ਰੋਮੀ. 10:4) ਕੁਝ ਦੇਸ਼ਾਂ ਵਿਚ ਸਾਡੇ ਭੈਣ-ਭਰਾ ਮੀਟਿੰਗ ਜਾਣ ਤੋਂ ਪਹਿਲਾਂ ਖਾਣੇ ਨਾਲ ਥੋੜ੍ਹੀ ਜਿਹੀ ਵਾਈਨ ਪੀ ਲੈਂਦੇ ਹਨ। ਪਸਾਹ ਦੇ ਤਿਉਹਾਰ ਵਾਲੇ ਦਿਨ ਦਾਖਰਸ ਦੇ ਚਾਰ ਕੱਪ ਵਰਤੇ ਗਏ ਸਨ। ਮੈਮੋਰੀਅਲ ਦੀ ਰੀਤ ਸ਼ੁਰੂ ਕਰਨ ਵੇਲੇ ਯਿਸੂ ਨੇ ਆਪਣੇ ਰਸੂਲਾਂ ਨੂੰ ਦਾਖਰਸ ਪੀਣ ਨੂੰ ਦਿੱਤੀ ਜੋ ਉਸ ਦੇ ਲਹੂ ਨੂੰ ਦਰਸਾਉਂਦੀ ਸੀ। (ਮੱਤੀ 26:27) ਬਾਈਬਲ ਹੱਦੋਂ ਵੱਧ ਸ਼ਰਾਬ ਪੀਣ ਤੇ ਸ਼ਰਾਬੀ ਹੋਣ ਤੋਂ ਮਨ੍ਹਾ ਕਰਦੀ ਹੈ। (1 ਕੁਰਿੰ. 6:10; 1 ਤਿਮੋ. 3:8) ਆਪਣੀ ਜ਼ਮੀਰ ਕਰਕੇ ਸ਼ਾਇਦ ਬਹੁਤ ਸਾਰੇ ਭੈਣ-ਭਰਾ ਯਹੋਵਾਹ ਦੀ ਭਗਤੀ ਕਰਨ ਤੋਂ ਪਹਿਲਾਂ ਵਾਈਨ ਜਾਂ ਬੀਅਰ ਨਾ ਪੀਣ। ਪਰ ਹਰ ਦੇਸ਼ ਦੇ ਹਾਲਾਤ ਵੱਖੋ-ਵੱਖਰੇ ਹਨ ਤੇ ਮਸੀਹੀਆਂ ਲਈ ਜ਼ਿਆਦਾ ਜ਼ਰੂਰੀ ਹੈ ਕਿ ਉਹ “ਸ਼ੁੱਧ ਅਤੇ ਅਸ਼ੁੱਧ ਦੇ ਵਿੱਚ ਭੇਦ” ਪਛਾਣਨ ਤਾਂਕਿ ਉਹ ਆਪਣੇ ਆਪ ਨੂੰ ਪਵਿੱਤਰ ਰੱਖ ਸਕਣ ਜਿਸ ਨਾਲ ਪਰਮੇਸ਼ੁਰ ਨੂੰ ਖ਼ੁਸ਼ੀ ਹੁੰਦੀ ਹੈ।
(ਲੇਵੀਆਂ 11:8) ਉਨ੍ਹਾਂ ਦੇ ਮਾਸ ਤੋਂ ਤੁਸਾਂ ਨਾ ਖਾਣਾ ਅਤੇ ਨਾ ਉਨ੍ਹਾਂ ਦੀ ਲੋਥ ਨੂੰ ਤੁਸਾਂ ਛੋਹਣਾ, ਓਹ ਤੁਹਾਨੂੰ ਅਸ਼ੁੱਧ ਹਨ।
it-1 111 ਪੈਰਾ 5
ਜਾਨਵਰ
ਮੂਸਾ ਦੇ ਕਾਨੂੰਨ ਮੁਤਾਬਕ ਇਜ਼ਰਾਈਲੀਆਂ ਨੂੰ ਕੁਝ ਜਾਨਵਰ ਖਾਣ ਤੋਂ ਮਨ੍ਹਾਂ ਕੀਤੇ ਗਏ ਸੀ। ਨਾਲੇ ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਹਾ ਇਹ ਸਾਰੇ ਜਾਨਵਰ ‘ਤੁਹਾਡੇ ਲਈ ਅਸ਼ੁੱਧ ਹਨ।’ (ਲੇਵੀ 11:8) ਪਰ ਯਿਸੂ ਵੱਲੋਂ ਦਿੱਤੀ ਰਿਹਾਈ ਦੀ ਕੀਮਤ ਕਰਕੇ ਮੂਸਾ ਦਾ ਕਾਨੂੰਨ ਰੱਦ ਹੋ ਗਿਆ। ਇਸ ਤੋਂ ਬਾਅਦ ਮਸੀਹੀਆਂ ਨੂੰ ਸਾਰੇ ਜਾਨਵਰ ਖਾਣ ਦੀ ਖੁੱਲ੍ਹ ਦਿੱਤੀ ਗਈ ਜਿਵੇਂ ਯਹੋਵਾਹ ਨੇ ਜਲ-ਪਰਲੋ ਤੋਂ ਬਾਅਦ ਨੂਹ ਨੂੰ ਕਿਹਾ ਸੀ।—ਕੁਲੁ 2: 13-17; ਉਤ 9: 3, 4.
ਬਾਈਬਲ ਪੜ੍ਹਾਈ
14-20 ਦਸੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਲੇਵੀਆਂ 12-13
“ਕੋੜ੍ਹ ਬਾਰੇ ਦਿੱਤੇ ਕਾਨੂੰਨਾਂ ਤੋਂ ਸਿੱਖੋ”
(ਲੇਵੀਆਂ 13:4, 5) ਜੇ ਉਹ ਬੱਗੀ ਥਾਂ ਉਸ ਦੇ ਸਰੀਰ ਦੇ ਚੰਮ ਵਿੱਚ ਚਿੱਟੀ ਹੋਵੇ ਅਤੇ ਉਸ ਦੇ ਵੇਖਣ ਵਿੱਚ ਚੰਮ ਨਾਲੋਂ ਕੁਝ ਡੂੰਘੀ ਨਾ ਦਿਸੇ ਅਤੇ ਉਸ ਦੇ ਵਾਲ ਚਿੱਟੇ ਨਾ ਹੋਏ ਹੋਣ ਤਾਂ ਜਾਜਕ ਉਸ ਨੂੰ ਜਿਸ ਦਾ ਕੋਹੜ ਹੈ ਸੱਤ ਦਿਨ ਤੋੜੀ ਉਸ ਨੂੰ ਬੰਨ੍ਹ ਰੱਖੇ। 5 ਅਤੇ ਸੱਤਵੇਂ ਦਿਨ ਜਾਜਕ ਉਸ ਨੂੰ ਵੇਖੇ ਅਤੇ ਵੇਖੋ ਜੇ ਉਸ ਦੇ ਵੇਖਣ ਵਿੱਚ ਉਹ ਰੋਗ ਉੱਥੇ ਰਿਹਾ ਅਤੇ ਚੰਮ ਵਿੱਚ ਖਿਲਿਰਿਆ ਨਾ ਹੋਇਆ ਹੋਵੇ ਤਾਂ ਜਾਜਕ ਉਸ ਨੂੰ ਹੋਰ ਸੱਤ ਦਿਨ ਤੋੜੀ ਬੰਨ੍ਹ ਰੱਖੇ।
ਪੁਰਾਣੇ ਜ਼ਮਾਨੇ ਦੀ ਜਾਂ ਹਰ ਜ਼ਮਾਨੇ ਦੀ?
• ਬੀਮਾਰ ਲੋਕਾਂ ਨੂੰ ਅਲੱਗ ਰੱਖਣਾ।
ਮੂਸਾ ਦੇ ਕਾਨੂੰਨ ਵਿਚ ਦੱਸਿਆ ਗਿਆ ਸੀ ਕਿ ਜਿਨ੍ਹਾਂ ਲੋਕਾਂ ਨੂੰ ਕੋੜ੍ਹ ਦੀ ਬੀਮਾਰੀ ਹੈ, ਉਨ੍ਹਾਂ ਲੋਕਾਂ ਨੂੰ ਦੂਸਰੇ ਲੋਕਾਂ ਤੋਂ ਅਲੱਗ ਰੱਖਿਆ ਜਾਣਾ ਚਾਹੀਦਾ ਹੈ। ਮੱਧ-ਯੁੱਗ (500 ਤੋਂ ਲਗਭਗ 1500 ਈ.ਪੂ. ਤਕ) ਵਿਚ ਫੈਲੀਆਂ ਮਹਾਂਮਾਰੀਆਂ ਤੋਂ ਪਹਿਲਾਂ ਡਾਕਟਰਾਂ ਨੂੰ ਇਸ ਅਸੂਲ ਬਾਰੇ ਨਹੀਂ ਪਤਾ ਸੀ। ਪਰ ਇਹ ਅਸੂਲ ਅੱਜ ਵੀ ਫ਼ਾਇਦੇਮੰਦ ਹੈ।—ਲੇਵੀਆਂ, ਅਧਿਆਇ 13 ਅਤੇ 14.
(ਲੇਵੀਆਂ 13:45, 46) ਅਤੇ ਉਹ ਕੋਹੜੀ ਜਿਸ ਨੂੰ ਰੋਗ ਲੱਗਾ ਹੋਵੇ ਓਸ ਦੇ ਲੀੜੇ ਪਾੜੇ ਜਾਣ ਅਤੇ ਉਸ ਦਾ ਸਿਰ ਨੰਗਾ ਹੋਵੇ ਅਤੇ ਆਪਣੇ ਉਤਲੇ ਹੋਠ ਉੱਤੇ ਕੁਝ ਕੱਜ ਕੇ ਏਹ ਹਾਕਾਂ ਮਾਰੇ, “ਅਸ਼ੁੱਧ! ਅਸ਼ੁੱਧ!” 46 ਜਿੰਨੇ ਦਿਨ ਉਹ ਰੋਗ ਉਸ ਦੇ ਵਿੱਚ ਰਹੇ ਉਹ ਭ੍ਰਿਸ਼ਟ ਰਹੇ, ਉਹ ਅਸ਼ੁੱਧ ਹੈ, ਉਹ ਇਕੱਲਾ ਵਸੇ, ਉਸ ਦਾ ਵਸੇਬਾ ਡੇਰੇ ਤੋਂ ਬਾਹਰ ਹੋਵੇ।
ਕੀ ਤੁਸੀਂ ਜਾਣਦੇ ਹੋ?
ਬਾਈਬਲ ਦੇ ਜ਼ਮਾਨੇ ਵਿਚ ਆਮ ਪਾਈ ਜਾਂਦੀ ਕੋੜ੍ਹ ਦੀ ਬੀਮਾਰੀ ਤੋਂ ਪੁਰਾਣੇ ਸਮੇਂ ਦੇ ਯਹੂਦੀ ਬਹੁਤ ਡਰਦੇ ਸਨ। ਇਹ ਖ਼ਤਰਨਾਕ ਬੀਮਾਰੀ ਵਿਅਕਤੀ ਦੀਆਂ ਨਸਾਂ ʼਤੇ ਹਮਲਾ ਕਰ ਕੇ ਉਨ੍ਹਾਂ ਨੂੰ ਹਮੇਸ਼ਾ ਲਈ ਨੁਕਸਾਨ ਪਹੁੰਚਾ ਸਕਦੀ ਹੈ ਜਿਸ ਕਰਕੇ ਵਿਅਕਤੀ ਕਰੂਪ ਹੋ ਜਾਂਦਾ ਹੈ। ਉਸ ਸਮੇਂ ਕੋੜ੍ਹ ਦੀ ਬੀਮਾਰੀ ਦਾ ਕੋਈ ਇਲਾਜ ਨਹੀਂ ਸੀ। ਇਸ ਤੋਂ ਇਲਾਵਾ, ਕੋੜ੍ਹ ਦੀ ਬੀਮਾਰੀ ਤੋਂ ਪੀੜਿਤ ਵਿਅਕਤੀਆਂ ਨੂੰ ਬਾਕੀ ਸਾਰੇ ਲੋਕਾਂ ਤੋਂ ਵੱਖਰਾ ਰੱਖਿਆ ਜਾਂਦਾ ਸੀ ਅਤੇ ਉਨ੍ਹਾਂ ਨੂੰ ਆਪਣੀ ਹਾਲਤ ਬਾਰੇ ਉੱਚੀ-ਉੱਚੀ ਬੋਲ ਕੇ ਦੂਸਰਿਆਂ ਨੂੰ ਖ਼ਬਰਦਾਰ ਕਰਨਾ ਪੈਂਦਾ ਸੀ।—ਲੇਵੀਆਂ 13:45, 46.
(ਲੇਵੀਆਂ 13:52) ਸੋ ਉਹ ਉਸ ਲੀੜੇ ਨੂੰ, ਭਾਵੇਂ ਤਾਣੀ, ਭਾਵੇਂ ਉੱਣਨੀ, ਉੱਨ ਦਾ ਯਾ ਕਤਾਨ ਦਾ, ਯਾ ਚੰਮ ਦੀ ਕਿਸੇ ਵਸਤ ਦਾ ਜਿਸ ਦੇ ਵਿੱਚ ਰੋਗ ਹੈ ਸਾੜ ਸੁੱਟੇ ਕਿਉਂ ਜੋ ਉਹ ਵਧਣ ਵਾਲਾ ਕੋਹੜ ਹੈ, ਉਹ ਅੱਗ ਵਿੱਚ ਸਾੜਿਆ ਜਾਵੇ।
(ਲੇਵੀਆਂ 13:57) ਅਤੇ ਜੇ ਉਹ ਉਸ ਲੀੜੇ ਵਿੱਚ, ਭਾਵੇਂ ਤਾਣੀ ਵਿੱਚ, ਭਾਵੇਂ ਉੱਣਨੀ ਵਿੱਚ, ਯਾ ਚੰਮ ਦੀ ਕਿਸੇ ਵਸਤ ਵਿੱਚ ਪਰਗਟ ਹੋਵੇ ਤਾਂ ਉਹ ਵਧਣ ਵਾਲਾ ਰੋਗ ਹੈ, ਤੂੰ ਉਸ ਵਸਤ ਨੂੰ ਜਿਸ ਦੇ ਵਿੱਚ ਰੋਗ ਹੈ ਅੱਗ ਵਿੱਚ ਸਾੜ ਸੁੱਟੀਂ।
it-2 238 ਪੈਰਾ 3
ਕੋੜ੍ਹ
ਕੱਪੜਿਆਂ ਅਤੇ ਘਰਾਂ ਦੀਆਂ ਕੰਧਾਂ ਉੱਤੇ। ਕੋੜ੍ਹ ਦੀ ਬੀਮਾਰੀ ਉੱਨ ਜਾਂ ਮਲਮਲ ਦੇ ਕੱਪੜੇ ਜਾਂ ਫਿਰ ਚਮੜੇ ਦੀ ਬਣੀ ਕਿਸੇ ਵੀ ਚੀਜ਼ ʼਤੇ ਲੱਗ ਸਕਦੀ ਸੀ। ਕਈ ਵਾਰ ਕੋੜ੍ਹੀ ਦੇ ਕੱਪੜਿਆਂ ਅਤੇ ਆਲੇ-ਦੁਆਲੇ ਦੀਆਂ ਚੀਜ਼ਾਂ ਨੂੰ ਧੋਣ ਨਾਲ ਕੋੜ੍ਹ ਗਾਇਬ ਹੋ ਜਾਂਦਾ ਸੀ। ਪਰ ਫਿਰ ਵੀ ਉਨ੍ਹਾਂ ਚੀਜ਼ਾਂ ਨੂੰ ਕੁਝ ਦਿਨਾਂ ਲਈ ਅਲੱਗ ਰੱਖਿਆ ਜਾਂਦਾ ਸੀ। ਜੇਕਰ ਉਨ੍ਹਾਂ ਚੀਜ਼ਾਂ ʼਤੇ ਪੀਲੇ-ਹਰੇ ਜਾਂ ਲਾਲ ਰੰਗ ਦੇ ਦਾਗ਼ ਰਹਿ ਜਾਂਦੇ ਸਨ, ਤਾਂ ਇਹ ਫੈਲਣ ਵਾਲਾ ਕੋੜ੍ਹ ਹੁੰਦਾ ਸੀ। ਇਸ ਲਈ ਉਨ੍ਹਾਂ ਚੀਜ਼ਾਂ ਨੂੰ ਅੱਗ ਵਿਚ ਸਾੜ ਦਿੱਤਾ ਜਾਂਦਾ ਸੀ। (ਲੇਵੀ 13:47-59) ਪਰ ਜਿਸ ਘਰ ਦੀਆਂ ਕੰਧਾਂ ʼਤੇ ਪੀਲੇ-ਹਰੇ ਜਾਂ ਲਾਲ ਰੰਗ ਦੇ ਟੋਏ ਦਿਖਾਈ ਦਿੰਦੇ ਸਨ, ਤਾਂ ਪੁਜਾਰੀ ਉਸ ਘਰ ਨੂੰ ਕੁਝ ਦਿਨਾਂ ਲਈ ਬੰਦ ਰੱਖਣ ਦੀ ਆਗਿਆ ਦਿੰਦਾ ਸੀ। ਕੁਝ ਮਾਮਲਿਆਂ ਵਿਚ ਪੁਜਾਰੀ ਆਗਿਆ ਦਿੰਦਾ ਸੀ ਕਿ ਕੰਧ ਵਿੱਚੋਂ ਦਾਗ਼ ਲੱਗੇ ਪੱਥਰ ਕੱਢ ਦਿੱਤੇ ਜਾਣ। ਅਜਿਹੇ ਘਰ ਦੇ ਪ੍ਰਭਾਵਿਤ ਹਿੱਸਿਆਂ ਨੂੰ ਚੰਗੀ ਤਰ੍ਹਾਂ ਖੁਰਚਿਆ ਜਾਂਦਾ ਸੀ ਤੇ ਉਸ ਦਾ ਪਲਾਸਤਰ ਤੇ ਗਾਰਾ ਕੱਢ ਕੇ ਸ਼ਹਿਰ ਦੇ ਬਾਹਰ ਕਿਸੇ ਅਸ਼ੁੱਧ ਜਗ੍ਹਾ ʼਤੇ ਸੁੱਟ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਕਰਨ ਤੋਂ ਬਾਅਦ ਵੀ ਜੇ ਘਰ ਵਿਚ ਦਾਗ਼ ਨਜ਼ਰ ਆਉਂਦੇ ਸਨ, ਤਾਂ ਘਰ ਨੂੰ ਅਸ਼ੁੱਧ ਮੰਨਿਆਂ ਜਾਂਦਾ ਤੇ ਉਸ ਨੂੰ ਢਾਹ ਦਿੱਤਾ ਜਾਂਦਾ ਸੀ। ਇੱਥੋਂ ਤਕ ਕਿ ਉਸ ਘਰ ਦੇ ਪੱਥਰ, ਬੱਲੀਆਂ ਤੇ ਗਾਰਾ ਵੀ ਕੱਢ ਕੇ ਸੁੱਟ ਦਿੱਤਾ ਜਾਂਦਾ ਸੀ। ਪਰ ਜੇ ਘਰ ਦੀਆਂ ਕੰਧਾਂ ਤੋਂ ਦਾਗ਼ ਮਿਟ ਜਾਂਦੇ ਸਨ, ਤਾਂ ਪੁਜਾਰੀ ਉਸ ਘਰ ਨੂੰ ਸ਼ੁੱਧ ਕਰਨ ਲਈ ਕੁਝ ਕਦਮ ਚੁੱਕਦਾ ਸੀ। ਨਾਲੇ ਉਸ ਘਰ ਦੇ ਸ਼ੁੱਧ ਹੋਣ ਦਾ ਐਲਾਨ ਕਰਦਾ ਸੀ। (ਲੇਵੀ 14:33-57) ਮੰਨਿਆਂ ਜਾਂਦਾ ਹੈ ਕਿ ਕੱਪੜਿਆਂ ਅਤੇ ਘਰਾਂ ਨੂੰ ਜੋ ਕੋੜ੍ਹ ਦੀ ਬੀਮਾਰੀ ਹੁੰਦੀ ਸੀ ਉਹ ਇਕ ਕਿਸਮ ਦੀ ਉੱਲੀ ਹੁੰਦੀ ਸੀ ਪਰ, ਇਹ ਪੱਕੇ ਤੌਰ ʼਤੇ ਨਹੀਂ ਕਿਹਾ ਜਾ ਸਕਦਾ ਸੀ।
ਹੀਰੇ-ਮੋਤੀਆਂ ਦੀ ਖੋਜ ਕਰੋ
(ਲੇਵੀਆਂ 12:2) ਇਸਰਾਏਲੀਆਂ ਨਾਲ ਬੋਲ ਕਿ ਜੇ ਕਦੀ ਤੀਵੀਂ ਗਰਭਣੀ ਹੋਵੇ ਅਤੇ ਮੁੰਡਾ ਜਣੇ ਤਾਂ ਉਹ ਸੱਤ ਦਿਨ ਤੋੜੀ ਅਪਵਿੱਤ੍ਰ ਰਹੇ ਉਸ ਦੇ ਸਿਰਨ੍ਹਾਉਣੀ ਦੇ ਦਿਨਾਂ ਦੇ ਅਨੁਸਾਰ ਅਪਵਿੱਤ੍ਰ ਰਹੇ।
(ਲੇਵੀਆਂ 12:5) ਪਰ ਜੇ ਉਹ ਕੁੜੀ ਜਣੇ ਤਾਂ ਪੰਦ੍ਰਾਂ ਦਿਨ ਉਸ ਦੀ ਸਿਰਨ੍ਹਾਉਣੀ ਦੀ ਆਗਿਆ ਦੇ ਅਨੁਸਾਰ ਅਪਵਿੱਤ੍ਰ ਰਹੇ ਅਤੇ ਛਿਆਂਹਠਵੇਂ ਦਿਨ ਤੋੜੀ ਆਪਣੇ ਲਹੂ ਤੋਂ ਪਵਿੱਤ੍ਰ ਕਰਨ ਵਿੱਚ ਠਹਿਰੀ ਰਹੇ।
ਲੇਵੀਆਂ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
ਲੇਵੀਆਂ 12:2, 5—ਇਕ ਔਰਤ ਬੱਚਾ ਜਣਨ ਤੇ “ਅਪਵਿੱਤ੍ਰ” ਕਿਸ ਤਰ੍ਹਾਂ ਬਣ ਜਾਂਦੀ ਸੀ? ਜਣਨ ਅੰਗ ਸੰਪੂਰਣ ਬੱਚੇ ਪੈਦਾ ਕਰਨ ਲਈ ਬਣਾਏ ਗਏ ਸਨ। ਪਰ ਪਹਿਲੇ ਤੀਵੀਂ-ਆਦਮੀ ਦੇ ਪਾਪ ਦੇ ਨਤੀਜੇ ਵਜੋਂ ਸਾਰਿਆਂ ਨੇ ਵਿਰਸੇ ਵਿਚ ਪਾਪ ਹਾਸਲ ਕੀਤਾ ਹੈ। ਬੱਚੇ ਜਣਨ, ਮਾਹਵਾਰੀ ਆਉਣ ਤੇ ਮਣੀ ਨਿਕਲਣ ਵਰਗੀਆਂ ਗੱਲਾਂ ਦੇ ਕਾਰਨ ਲੋਕ ‘ਅਸ਼ੁੱਧ’ ਹੋ ਜਾਂਦੇ ਸਨ। ‘ਅਸ਼ੁੱਧਤਾ’ ਦੀ ਹਾਲਤ ਵਿਚ ਲੋਕਾਂ ਨੂੰ ਵਿਰਸੇ ਵਿਚ ਮਿਲੇ ਆਪਣੇ ਪਾਪ ਬਾਰੇ ਯਾਦ ਦਿਲਾਇਆ ਜਾਂਦਾ ਸੀ। (ਲੇਵੀਆਂ 15:16-24; ਜ਼ਬੂਰਾਂ ਦੀ ਪੋਥੀ 51:5; ਰੋਮੀਆਂ 5:12) ਸ਼ਰਾ ਦੇ ਮੁਤਾਬਕ ਸ਼ੁੱਧ ਹੋਣ ਸੰਬੰਧੀ ਕਾਨੂੰਨ ਇਸਰਾਏਲੀਆਂ ਨੂੰ ਇਹ ਗੱਲ ਸਮਝਣ ਵਿਚ ਮਦਦ ਕਰਦੇ ਸਨ ਕਿ ਉਨ੍ਹਾਂ ਨੂੰ ਇਕ ਖ਼ਾਸ ਬਲੀਦਾਨ ਦੀ ਲੋੜ ਸੀ ਜਿਸ ਰਾਹੀਂ ਪਾਪ ਤੋਂ ਛੁਟਕਾਰਾ ਅਤੇ ਸੰਪੂਰਣ ਜ਼ਿੰਦਗੀ ਮਿਲ ਸਕਦੀ ਸੀ। ਇਸ ਤਰ੍ਹਾਂ ਸ਼ਰਾ ਉਨ੍ਹਾਂ ਲਈ ‘ਮਸੀਹ ਦੇ ਆਉਣ ਤੀਕੁਰ ਨਿਗਾਹਬਾਨ ਬਣੀ।’—ਗਲਾਤੀਆਂ 3:24.
(ਲੇਵੀਆਂ 12:3) ਅੱਠਵੇਂ ਦਿਨ ਮੁੰਡੇ ਦੀ ਖੱਲੜੀ ਦੀ ਸੁੰਨਤ ਕੀਤੀ ਜਾਵੇ।
ਪੁਰਾਣੇ ਜ਼ਮਾਨੇ ਦੀ ਜਾਂ ਹਰ ਜ਼ਮਾਨੇ ਦੀ?
• ਸੁੰਨਤ ਦਾ ਸਮਾਂ।
ਰੱਬ ਨੇ ਕਾਨੂੰਨ ਦਿੱਤਾ ਸੀ ਕਿ ਮੁੰਡੇ ਦੇ ਜਨਮ ਤੋਂ ਬਾਅਦ ਅੱਠਵੇਂ ਦਿਨ ਉਸ ਦੀ ਸੁੰਨਤ ਕੀਤੀ ਜਾਣੀ ਚਾਹੀਦੀ ਸੀ। (ਲੇਵੀਆਂ 12:3) ਅੱਜ ਦੀਆਂ ਤਕਨੀਕਾਂ ਰਾਹੀਂ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਨਵਜੰਮੇ ਬੱਚੇ ਦੇ ਜਨਮ ਤੋਂ ਇਕ ਹਫ਼ਤੇ ਬਾਅਦ ਹੀ ਉਸ ਦੇ ਖ਼ੂਨ ਦਾ ਚੰਗੀ ਤਰ੍ਹਾਂ ਜਮਾਅ ਹੋਣਾ ਸ਼ੁਰੂ ਹੁੰਦਾ ਹੈ। ਭਾਵੇਂ ਬਾਈਬਲ ਦੇ ਜ਼ਮਾਨੇ ਵਿਚ ਇਸ ਬਾਰੇ ਪਤਾ ਨਹੀਂ ਸੀ, ਪਰ ਫਿਰ ਵੀ ਬੱਚੇ ਦੀ ਸੁੰਨਤ ਕਰਨ ਲਈ ਇਕ ਹਫ਼ਤਾ ਇੰਤਜ਼ਾਰ ਕੀਤਾ ਜਾਂਦਾ ਸੀ। ਇਸ ਕਾਨੂੰਨ ਕਰਕੇ ਬੱਚਿਆਂ ਦੀਆਂ ਜਾਨਾਂ ਬਚਦੀਆਂ ਸਨ।
ਬਾਈਬਲ ਪੜ੍ਹਾਈ
21-27 ਦਸੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਲੇਵੀਆਂ 14–15
“ਸ਼ੁੱਧ ਭਗਤੀ ਲਈ ਸ਼ੁੱਧਤਾ ਜ਼ਰੂਰੀ ਹੈ”
(ਲੇਵੀਆਂ 15:13-15) ਅਤੇ ਜਾਂ ਪ੍ਰਮੇਹ ਵਾਲਾ ਪ੍ਰਮੇਹ ਤੋਂ ਸ਼ੁੱਧ ਹੋ ਜਾਵੇ ਤਾਂ ਉਹ ਆਪਣੇ ਲਈ ਆਪਣੇ ਸ਼ੁੱਧ ਹੋਣ ਕਰਕੇ ਸੱਤ ਦਿਨ ਗਿਣੇ ਅਤੇ ਆਪਣੇ ਲੀੜੇ ਧੋਵੇ ਅਤੇ ਵਗਦੇ ਪਾਣੀ ਵਿੱਚ ਨ੍ਹਾਵੇ ਅਤੇ ਉਹ ਸ਼ੁੱਧ ਹੋਵੇਗਾ। 14 ਅਤੇ ਅੱਠਵੇਂ ਦਿਨ ਉਹ ਦੋ ਘੁੱਗੀਆਂ ਯਾ ਕਬੂਤ੍ਰਾਂ ਦੇ ਦੋ ਬੱਚੇ ਲੈਕੇ ਯਹੋਵਾਹ ਦੇ ਅੱਗੇ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਆਵੇ ਅਤੇ ਜਾਜਕ ਨੂੰ ਦੇ ਦੇਵੇ। 15 ਅਤੇ ਜਾਜਕ ਉਨ੍ਹਾਂ ਨੂੰ ਚੜ੍ਹਾਵੇ, ਇੱਕ ਤਾਂ ਪਾਪ ਦੀ ਭੇਟ ਕਰਕੇ ਅਤੇ ਦੂਜਾ ਹੋਮ ਦੀ ਭੇਟ ਕਰਕੇ ਅਤੇ ਜਾਜਕ ਉਸ ਦੇ ਪ੍ਰਮੇਹ ਕਰਕੇ ਉਸ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੇ।
it-1 263
ਨਹਾਉਣਾ
ਕਾਨੂੰਨ ਦੇ ਮੁਤਾਬਕ ਜੇ ਕੋਈ ਇਜ਼ਰਾਈਲੀ ਕਿਸੇ ਕਾਰਨ ਅਸ਼ੁੱਧ ਹੋ ਜਾਂਦਾ ਸੀ, ਤਾਂ ਉਸ ਨੂੰ ਤਾਜ਼ੇ ਪਾਣੀ ਵਿਚ ਨਹਾ ਕੇ ਆਪਣੇ-ਆਪ ਨੂੰ ਸ਼ੁੱਧ ਕਰਨਾ ਪੈਂਦਾ ਸੀ, ਨਹੀਂ ਤਾਂ ਉਹ ਭਗਤੀ ਨਾਲ ਜੁੜੇ ਕੰਮਾਂ ਵਿਚ ਹਿੱਸਾ ਨਹੀਂ ਲੈ ਸਕਦਾ ਸੀ। ਭਾਵੇਂ ਇਕ ਵਿਅਕਤੀ ਦਾ ਕੋੜ੍ਹ ਠੀਕ ਹੋ ਜਾਂਦਾ ਸੀ, ਪਰ ਜਦੋਂ ਉਹ ਕਿਸੇ ਅਜਿਹੀ ਚੀਜ਼ ਨੂੰ ਛੋਂਹਦਾ ਸੀ ਜਿਸ ਨੂੰ “ਪ੍ਰਮੇਹ” ਦੇ ਰੋਗੀ ਨੇ ਯਾਨੀ ਉਸ ਵਿਅਕਤੀ ਨੇ ਛੋਹਿਆ ਹੈ ਜੋ ਤਰਲ ਪਦਾਰਥ ਵਗਣ ਕਰਕੇ ਅਸ਼ੁੱਧ ਸੀ, ਤਾਂ ਉਹ ਵਿਅਕਤੀ ਵੀ ਅਸ਼ੁੱਧ ਹੋ ਜਾਂਦਾ ਸੀ। ਇਕ ਆਦਮੀ ਉਦੋਂ ਅਸ਼ੁੱਧ ਹੋ ਜਾਂਦਾ ਸੀ ਜਦੋਂ ਉਸ ਦਾ “ਬਿੰਦ” ਯਾਨੀ ਵੀਰਜ ਨਿਕਲਦਾ ਸੀ ਜਾਂ ਇਕ ਔਰਤ ਮਾਹਵਾਰੀ ਦੌਰਾਨ ਅਸ਼ੁੱਧ ਹੋ ਜਾਂਦੀ ਸੀ। ਇਕ ਆਦਮੀ ਸਰੀਰਕ ਸੰਬੰਧ ਰੱਖਣ ਕਰਕੇ ਵੀ “ਅਸ਼ੁੱਧ” ਹੋ ਜਾਂਦਾ ਸੀ। ਇਨ੍ਹਾਂ ਮਾਮਲਿਆਂ ਵਿਚ ਉਨ੍ਹਾਂ ਨੇ ਨਹਾ ਕੇ ਖ਼ੁਦ ਨੂੰ ਸ਼ੁੱਧ ਕਰਨਾ ਸੀ। (ਲੇਵੀ 14:8, 9; 15:4-27) ਇਸ ਤਰ੍ਹਾਂ ਜੇ ਇਕ ਵਿਅਕਤੀ ਕਿਸੇ ਲਾਸ਼ ਨੂੰ ਛੋਂਹਦਾ ਸੀ ਜਾਂ ਉਸ ਤੰਬੂ ਵਿਚ ਹੁੰਦਾ ਜਿੱਥੇ ਲਾਸ਼ ਪਈ ਹੁੰਦੀ ਸੀ, ਤਾਂ ਉਹ ਅਸ਼ੁੱਧ ਹੋ ਜਾਂਦਾ ਅਤੇ ਉਸ ਨੂੰ ਸ਼ੁੱਧ ਕਰਨ ਲਈ ਉਸ ʼਤੇ ਪਾਣੀ ਛਿੜਕਿਆ ਜਾਂਦਾ ਸੀ। ਪਰ ਜਿਹੜਾ ਆਪਣੇ ਆਪ ਨੂੰ ਸ਼ੁੱਧ ਨਹੀਂ ਕਰਦਾ ਸੀ ‘ਉਹ ਪ੍ਰਾਣੀ ਸਭਾ ਵਿੱਚੋਂ ਛੇਕਿਆ ਜਾਂਦਾ ਸੀ ਯਾਨੀ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ ਕਿਉਂਕਿ ਉਹ ਨੇ ਯਹੋਵਾਹ ਦੇ ਪਵਿੱਤ੍ਰ ਅਸਥਾਨ ਨੂੰ ਭਰਿਸ਼ਟ ਕੀਤਾ ਸੀ।’ (ਗਿਣ 19:20) ਬਾਈਬਲ ਦੀਆਂ ਦੂਸਰੀਆਂ ਆਇਤਾਂ ਵਿਚ ਜਦੋਂ ਨਹਾ ਕੇ ਸ਼ੁੱਧ ਹੋਣ ਦੀ ਗੱਲ ਆਉਂਦੀ ਹੈ, ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਇਕ ਵਿਅਕਤੀ ਇੱਦਾਂ ਕਰਕੇ ਯਹੋਵਾਹ ਦੀ ਨਜ਼ਰਾਂ ਵਿਚ ਬੇਦਾਗ਼ ਸਾਬਤ ਹੁੰਦਾ ਸੀ। (ਜ਼ਬੂ 26:6; 73:13; ਯਸਾ 1:16; ਹਿਜ਼ 16:9) ਪਰਮੇਸ਼ੁਰ ਦੇ ਬਚਨ ਦੀ ਤੁਲਨਾ ਪਾਣੀ ਨਾਲ ਵੀ ਕੀਤੀ ਗਈ ਹੈ ਜਿਸ ਨਾਲ ਇਕ ਵਿਅਕਤੀ ਖ਼ੁਦ ਨੂੰ ਸ਼ੁੱਧ ਕਰ ਸਕਦਾ ਹੈ।—ਅਫ਼ 5:26.
(ਲੇਵੀਆਂ 15:28-30) ਪਰ ਜੇ ਉਹ ਆਪਣੇ ਪ੍ਰਮੇਹ ਤੋਂ ਸ਼ੁੱਧ ਹੋਈ ਹੋਵੇ ਤਾਂ ਉਹ ਸੱਤ ਦਿਨ ਗਿਣੇ ਅਤੇ ਉਸ ਦੇ ਪਿੱਛੋਂ ਸ਼ੁੱਧ ਹੋ ਜਾਵੇਗੀ। 29 ਅਤੇ ਅੱਠਵੇਂ ਦਿਨ ਉਹ ਦੋ ਘੁੱਗੀਆਂ ਯਾ ਕਬੂਤ੍ਰਾਂ ਦੇ ਦੋ ਬੱਚੇ ਲੈਕੇ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਜਾਜਕ ਦੇ ਅੱਗੇ ਲਿਆਵੇ। 30 ਅਤੇ ਜਾਜਕ ਇੱਕ ਨੂੰ ਪਾਪ ਦੀ ਭੇਟ ਕਰਕੇ ਅਤੇ ਦੂਜੇ ਨੂੰ ਹੋਮ ਦੀ ਭੇਟ ਕਰਕੇ ਚੜ੍ਹਾਵੇ ਅਤੇ ਜਾਜਕ ਉਸ ਦੇ ਲਈ ਉਸ ਦੀ ਅਸ਼ੁੱਧਤਾਈ ਦੇ ਪ੍ਰਮੇਹ ਕਰਕੇ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੇ।
it-2 372 ਪੈਰਾ 2
ਮਾਹਵਾਰੀ
ਜੇ ਇਕ ਔਰਤ ਦਾ ਲਹੂ ਉਦੋਂ ਵਹਿੰਦਾ ਜਦੋਂ ਉਸ ਦੀ ਮਾਹਵਾਰੀ ਦਾ ਸਮਾਂ ਨਹੀਂ ਹੈ ਅਤੇ ਬਹੁਤ ਦਿਨਾਂ ਤਕ ਵਹਿੰਦਾ ਹੀ ਰਹਿੰਦਾ ਜਾਂ ਮਾਹਵਾਰੀ ਦੇ ਦਿਨ ਬੀਤਣ ਦੇ ਬਾਅਦ ਵੀ ‘ਲਹੂ ਵਹਿਣਾ ਜਾਰੀ ਰਹਿੰਦਾ’, ਤਾਂ ਉਹ ਔਰਤ ਅਸ਼ੁੱਧ ਹੋ ਜਾਂਦੀ ਸੀ। ਉਹ ਜਿਸ ਬਿਸਤਰੇ ਜਾਂ ਚੀਜ਼ ʼਤੇ ਬੈਠਦੀ ਜਾਂ ਲੰਮੀ ਪੈਂਦੀ ਉਹ ਚੀਜ਼ ਵੀ ਅਸ਼ੁੱਧ ਹੋ ਜਾਂਦੀ ਸੀ। ਇੱਥੋਂ ਤਕ ਕਿ ਜੇ ਕੋਈ ਉਸ ਬਿਸਤਰੇ ਜਾਂ ਚੀਜ਼ ਨੂੰ ਛੋਂਹਦਾ ਸੀ, ਤਾਂ ਉਹ ਵੀ ਅਸ਼ੁੱਧ ਹੋ ਜਾਂਦਾ ਸੀ। ਜਦ ਉਸ ਔਰਤ ਦਾ ਲਹੂ ਵਹਿਣਾ ਬੰਦ ਹੋ ਜਾਂਦਾ ਸੀ, ਤਾਂ ਉਹ ਸੱਤ ਦਿਨਾਂ ਤਕ ਅਸ਼ੁੱਧ ਰਹਿੰਦੀ ਅਤੇ ਉਸ ਤੋਂ ਬਾਅਦ ਉਹ ਸ਼ੁੱਧ ਹੋ ਜਾਂਦੀ ਸੀ। ਅੱਠਵੇਂ ਦਿਨ ਉਸ ਨੇ ਦੋ ਘੁੱਗੀਆਂ ਜਾਂ ਕਬੂਤਰ ਦੇ ਦੋ ਬੱਚੇ ਪੁਜਾਰੀ ਨੂੰ ਦੇਣੇ ਸੀ ਤੇ ਪੁਜਾਰੀ ਇਕ ਪੰਛੀ ਪਾਪ-ਬਲ਼ੀ ਲਈ ਅਤੇ ਇਕ ਹੋਮ-ਬਲ਼ੀ ਲਈ ਚੜ੍ਹਾਉਂਦਾ ਸੀ ਅਤੇ ਯਹੋਵਾਹ ਅੱਗੇ ਉਸ ਔਰਤ ਲਈ ਪ੍ਰਾਸਚਿਤ ਕਰਦਾ ਸੀ।—ਲੇਵੀ 15:19-30.
(ਲੇਵੀਆਂ 15:31) ਏਸੇ ਤਰਾਂ ਤੁਸਾਂ ਇਸਰਾਏਲੀਆਂ ਨੂੰ ਆਪਣੀ ਅਸ਼ੁੱਧਤਾਈ ਤੋਂ ਵੱਖਰਾ ਕਰਨਾ ਜੋ ਉਹ ਆਪਣੀ ਅਸ਼ੁੱਧਤਾਈ ਵਿੱਚ ਜੋ ਉਨ੍ਹਾਂ ਦੇ ਵਿਚਕਾਰ ਹੈ ਮੇਰੇ ਡੇਹਰੇ ਦੇ ਭ੍ਰਿਸ਼ਟ ਕਰਨ ਵਿੱਚ ਨਾ ਮਰਨ।
it-1 1133
ਪਵਿੱਤਰ ਸਥਾਨ
2. ਮੰਡਲੀ ਦਾ ਤੰਬੂ ਤੇ ਉਸ ਦਾ ਵਿਹੜਾ ਪਵਿੱਤਰ ਸਥਾਨ ਕਹਾਉਂਦਾ ਸੀ। ਅੱਗੇ ਜਾ ਕੇ ਜਦੋਂ ਮੰਦਰ ਬਣਾਇਆ ਗਿਆ, ਤਾਂ ਮੰਦਰ ਤੇ ਉਸ ਦਾ ਵਿਹੜਾ ਪਵਿੱਤਰ ਸਥਾਨ ਕਹਾਇਆ ਜਾਣ ਲੱਗਾ। (ਕੂਚ 38:24; 2 ਇਤ 29:5; ਰਸੂ 21:28) ਵਿਹੜੇ ਵਿਚ ਬਲ਼ੀ ਚੜ੍ਹਾਉਣ ਲਈ ਵੇਦੀ ਅਤੇ ਤਾਂਬੇ ਦਾ ਹੌਦ ਸੀ। ਇਹ ਪਵਿੱਤਰ ਚੀਜ਼ਾਂ ਸਨ। ਜਿਹੜੇ ਲੋਕ ਕਾਨੂੰਨ ਮੁਤਾਬਕ ਅਸ਼ੁੱਧ ਸਨ ਉਨ੍ਹਾਂ ਨੂੰ ਪਵਿੱਤਰ ਸਥਾਨ ਦੇ ਵਿਹੜੇ ਵਿਚ ਆਉਣ ਦੀ ਮਨਾਹੀ ਸੀ। ਸਿਰਫ਼ ਸ਼ੁੱਧ ਲੋਕ ਹੀ ਡੇਰੇ ਵਿਚ ਆ ਸਕਦੇ ਸਨ। ਮਿਸਾਲ ਲਈ, ਜਦੋਂ ਕੋਈ ਔਰਤ ਅਸ਼ੁੱਧ ਹੁੰਦੀ ਸੀ, ਤਾਂ ਉਹ ਨਾ ਤਾਂ ਪਵਿੱਤਰ ਸਥਾਨ ਵਿਚ ਜਾ ਸਕਦੀ ਸੀ ਤੇ ਨਾ ਹੀ ਕਿਸੇ ਚੀਜ਼ ਨੂੰ ਛੋਹ ਸਕਦੀ ਸੀ। (ਲੇਵੀ 12:2-4) ਇੱਦਾਂ ਲੱਗਦਾ ਹੈ ਕਿ ਜੇ ਕੋਈ ਇਜ਼ਰਾਈਲੀ ਅਸ਼ੁੱਧ ਹੋਣ ʼਤੇ ਖ਼ੁਦ ਨੂੰ ਸ਼ੁੱਧ ਨਹੀਂ ਕਰਦਾ ਸੀ, ਤਾਂ ਉਹ ਪਵਿੱਤਰ ਸਥਾਨ ਨੂੰ ਅਪਵਿੱਤਰ ਕਰਦਾ ਸੀ। (ਲੇਵੀ 15:31) ਜਿਹੜਾ ਵਿਅਕਤੀ ਆਪਣੇ ਕੋੜ੍ਹ ਤੋਂ ਸ਼ੁੱਧ ਹੋਣ ਲਈ ਚੜ੍ਹਾਵਾ ਲਿਆਉਂਦਾ ਸੀ ਉਸ ਨੂੰ ਸਿਰਫ਼ ਮੰਡਲੀ ਦੇ ਡੇਰੇ ਦੇ ਬੂਹੇ ਤਕ ਆਉਣ ਦੀ ਇਜਾਜ਼ਤ ਸੀ। (ਲੇਵੀ 14:11) ਕੋਈ ਵੀ ਅਸ਼ੁੱਧ ਵਿਅਕਤੀ ਪਵਿੱਤਰ ਡੇਰੇ ਜਾਂ ਮੰਦਰ ਵਿਚ ਸ਼ਾਂਤੀ ਬਲ਼ੀ ਦਾ ਮਾਸ ਨਹੀਂ ਖਾ ਸਕਦਾ ਸੀ ਨਹੀਂ ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ।—ਲੇਵੀ 7:20, 21.
ਹੀਰੇ-ਮੋਤੀਆਂ ਦੀ ਖੋਜ ਕਰੋ
(ਲੇਵੀਆਂ 14:14) ਅਤੇ ਜਾਜਕ ਦੋਸ਼ ਦੀ ਭੇਟ ਦੇ ਲਹੂ ਤੋਂ ਕੁਝ ਲਵੇ ਅਤੇ ਜਾਜਕ ਉਸ ਨੂੰ ਉਸ ਦੇ ਸੱਜੇ ਕੰਨ ਦੀ ਪਾਪੜੀ ਉੱਤੇ ਜੋ ਸ਼ੁੱਧ ਹੋਣ ਵਾਲਾ ਹੈ ਅਤੇ ਉਸ ਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਉਸ ਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਪਾਵੇ।
(ਲੇਵੀਆਂ 14:17) ਅਤੇ ਰਹਿੰਦੇ ਤੇਲ ਨੂੰ ਜੋ ਉਸ ਦੇ ਹੱਥ ਵਿੱਚ ਹੈ ਸੋ ਜਾਜਕ ਓਸ ਸ਼ੁੱਧ ਹੋਣ ਵਾਲੇ ਦੇ ਸੱਜੇ ਕੰਨ ਦੀ ਪਾਪੜੀ ਉੱਤੇ ਅਤੇ ਉਸ ਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਉਸ ਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਦੋਸ਼ ਦੀ ਭੇਟ ਦੇ ਲਹੂ ਉੱਤੇ ਪਾਵੇ।
(ਲੇਵੀਆਂ 14:25) ਅਤੇ ਉਹ ਦੋਸ਼ ਦੀ ਭੇਟ ਦੇ ਲੇਲੇ ਨੂੰ ਕੱਟ ਸੁੱਟੇ ਅਤੇ ਜਾਜਕ ਉਸ ਦੋਸ਼ ਦੀ ਭੇਟ ਦੇ ਲਹੂ ਤੋਂ ਕੁਝ ਲੈਕੇ ਉਸ ਸ਼ੁੱਧ ਹੋਣ ਵਾਲੇ ਦੇ ਸੱਜੇ ਕੰਨ ਦੀ ਪਾਪੜੀ ਉੱਤੇ ਅਤੇ ਉਸ ਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਉਸ ਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਪਾ ਦੇਵੇ।
(ਲੇਵੀਆਂ 14:28) ਅਤੇ ਜਾਜਕ ਆਪਣੇ ਹੱਥ ਦੇ ਤੇਲ ਤੋਂ ਸ਼ੱਧ ਹੋਣ ਵਾਲੇ ਦੇ ਸੱਜੇ ਕੰਨ ਦੀ ਪਾਪੜੀ ਉੱਤੇ ਅਤੇ ਉਸ ਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਉਸ ਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਦੋਸ਼ ਦੀ ਭੇਟ ਦੇ ਲਹੂ ਦੀ ਥਾਂ ਵਿੱਚ ਪਾ ਦੇਵੇ।
it-1 665 ਪੈਰਾ 5
ਕੰਨ
ਪੁਜਾਰੀਆਂ ਨੂੰ ਨਿਯੁਕਤ ਕਰਨ ਵੇਲੇ ਯਹੋਵਾਹ ਨੇ ਮੂਸਾ ਨੂੰ ਕਿਹਾ ਕਿ ਉਹ ਇਕ ਭੇਡੂ ਨੂੰ ਵੱਢ ਕੇ ਉਸ ਦਾ ਥੋੜ੍ਹਾ ਜਿਹਾ ਲਹੂ ਹਾਰੂਨ ਦੇ ਪੁੱਤਰਾਂ ਦੇ ਸੱਜੇ ਕੰਨਾਂ ਦੇ ਹੇਠਲੇ ਸਿਰੇ ʼਤੇ, ਉਨ੍ਹਾਂ ਦੇ ਸੱਜੇ ਹੱਥਾਂ ਦੇ ਅੰਗੂਠਿਆਂ ʼਤੇ ਅਤੇ ਉਨ੍ਹਾਂ ਦੇ ਸੱਜੇ ਪੈਰਾਂ ਦੇ ਅੰਗੂਠਿਆਂ ʼਤੇ ਲਾਵੇ। ਇਹ ਇਸ ਗੱਲ ਦੀ ਨਿਸ਼ਾਨੀ ਸੀ ਕਿ ਉਨ੍ਹਾਂ ਨੇ ਯਹੋਵਾਹ ਦੀਆਂ ਗੱਲਾਂ ʼਤੇ ਕੰਨ ਲਗਾਉਣਾ ਸੀ। ਉਨ੍ਹਾਂ ਨੇ ਆਪਣੇ ਹੱਥਾਂ ਨਾਲ ਯਹੋਵਾਹ ਦੀ ਸੇਵਾ ਕਰਨੀ ਸੀ ਤੇ ਆਪਣੇ ਕਦਮਾਂ ਨੂੰ ਯਹੋਵਾਹ ਦੀ ਸੇਧ ਮੁਤਾਬਕ ਵਧਾਉਣਾ ਸੀ। (ਲੇਵੀ 8:22-24) ਉਸੇ ਤਰ੍ਹਾਂ ਜੇ ਇਕ ਕੋੜ੍ਹੀ ਠੀਕ ਹੋ ਜਾਂਦਾ, ਤਾਂ ਕਾਨੂੰਨ ਦੇ ਮੁਤਾਬਕ ਪੁਜਾਰੀ ਦੋਸ਼ ਬਲ਼ੀ ਦੇ ਭੇਡੂ ਦਾ ਥੋੜ੍ਹਾ ਜਿਹਾ ਲਹੂ ਅਤੇ ਚੜ੍ਹਾਵੇ ਵਿੱਚੋਂ ਥੋੜ੍ਹਾ ਤੇਲ ਲੈ ਕੇ ਉਸ ਵਿਅਕਤੀ ਦੇ ਸੱਜੇ ਕੰਨ ਦੇ ਹੇਠ ਲਗਾਉਂਦਾ ਸੀ। (ਲੇਵੀ 14:14, 17, 25, 28) ਇਸ ਤਰ੍ਹਾਂ ਉਦੋਂ ਵੀ ਕੀਤਾ ਜਾਂਦਾ ਸੀ ਜਦੋਂ ਇਕ ਗ਼ੁਲਾਮ ਆਪਣੇ ਮਾਲਕ ਦੀ ਪੂਰੀ ਜ਼ਿੰਦਗੀ ਭਰ ਸੇਵਾ ਕਰਨਾ ਚਾਹੁੰਦਾ ਸੀ। ਫਿਰ ਮਾਲਕ ਉਸ ਗ਼ੁਲਾਮ ਦਾ ਕੰਨ ਦਰਵਾਜ਼ੇ ਜਾਂ ਚੁਗਾਠ ਨਾਲ ਲਾ ਕੇ ਸੂਏ ਨਾਲ ਵਿੰਨ੍ਹ ਦਿੰਦਾ ਸੀ ਅਤੇ ਕੰਨ ʼਤੇ ਹੋਇਆ ਛੇਕ ਇਸ ਗੱਲ ਦੀ ਨਿਸ਼ਾਨੀ ਸੀ ਕਿ ਉਹ ਸਾਰੀ ਜ਼ਿੰਦਗੀ ਆਪਣੇ ਮਾਲਕ ਦਾ ਆਗਿਆਕਾਰ ਬਣਿਆ ਰਹਿਣਾ ਚਾਹੁੰਦਾ ਹੈ।—ਕੂਚ 21:5, 6.
(ਲੇਵੀਆਂ 14:43-45) ਅਤੇ ਜੇ ਕਦੀ ਪੱਥਰ ਲੈ ਜਾਣ ਤੋਂ ਪਿੱਛੋਂ ਅਤੇ ਘਰ ਦੇ ਛਿੱਲਣ ਦੇ ਪਿੱਛੋਂ ਅਤੇ ਉਸ ਦੇ ਲਿੰਬਣ ਦੇ ਪਿੱਛੋਂ ਉਹ ਰੋਗ ਫੇਰ ਆਵੇ ਅਤੇ ਘਰ ਵਿੱਚ ਨਿੱਕਲੇ। 44 ਤਾਂ ਜਾਜਕ ਆਣ ਕੇ ਵੇਖੇ ਅਤੇ ਵੇਖੋ, ਜੋ ਉਹ ਰੋਗ ਘਰ ਵਿੱਚ ਖਿਲਰਿਆ ਹੋਇਆ ਹੋਵੇ ਤਾਂ ਉਹ ਘਰ ਵਿੱਚ ਵਧਣ ਵਾਲਾ ਕੋਹੜ ਹੈ, ਉਹ ਅਸ਼ੁੱਧ ਹੈ। 45 ਅਤੇ ਉਹ ਉਸ ਘਰ ਨੂੰ ਢਾਹ ਦੇਵੇ ਉਸ ਦੇ ਪੱਥਰ ਅਤੇ ਉਸ ਦੀਆਂ ਲੱਕੜੀਆਂ ਅਤੇ ਘਰ ਦਾ ਸਾਰਾ ਚੂਨਾ ਅਤੇ ਉਨ੍ਹਾਂ ਨੂੰ ਸ਼ਹਿਰੋਂ ਬਾਹਰ ਕਿਸੇ ਅਸ਼ੁੱਧ ਥਾਂ ਵਿੱਚ ਲੈ ਜਾਵੇ।
g 4/06 12, ਡੱਬੀ
ਉੱਲੀ ਦੇ ਫ਼ਾਇਦੇ ਤੇ ਨੁਕਸਾਨ
ਬਾਈਬਲ ਉੱਲੀ ਬਾਰੇ ਕੀ ਕਹਿੰਦੀ ਹੈ?
ਬਾਈਬਲ ਜਦ ‘ਘਰ ਵਿੱਚ ਕੋਹੜ ਦੇ ਰੋਗ’ ਦੀ ਗੱਲ ਕਰਦੀ ਹੈ, ਤਾਂ ਇਹ ਅਸਲ ਵਿਚ ਮਕਾਨ ਨੂੰ ਹੋਏ ਕੋੜ੍ਹ ਦੀ ਗੱਲ ਕਰਦੀ ਹੈ। (ਲੇਵੀਆਂ 14:34-48) ਇਹ ਕਿਹਾ ਗਿਆ ਹੈ ਕਿ ਇਹ ਕੋੜ੍ਹ ਜਿਸ ਨੂੰ ਬਾਈਬਲ “ਘਰ ਵਿੱਚ ਵਧਣ ਵਾਲਾ ਕੋਹੜ” ਵੀ ਕਹਿੰਦੀ ਹੈ ਇਕ ਕਿਸਮ ਦੀ ਉੱਲੀ ਸੀ। ਪਰ ਇਸ ਬਾਰੇ ਕੁਝ ਪੱਕਾ ਨਹੀਂ ਕਿਹਾ ਜਾ ਸਕਦਾ। ਜੋ ਵੀ ਹੋਵੇ, ਯਹੋਵਾਹ ਨੇ ਬਿਵਸਥਾ ਵਿਚ ਘਰ ਦੇ ਮਾਲਕਾਂ ਨੂੰ ਕਿਹਾ ਸੀ ਕਿ ਜਦ ਮਕਾਨ ਨੂੰ ਕੋੜ੍ਹ ਹੋ ਜਾਵੇ, ਤਾਂ ਉਨ੍ਹਾਂ ਨੂੰ ਅਸ਼ੁੱਧ ਪੱਥਰਾਂ ਨੂੰ ਕੱਢਣਾ, ਮਕਾਨ ਨੂੰ ਅੰਦਰੋਂ ਖੁਰਚਣਾ ਅਤੇ ਅਜਿਹੀ ਕਿਸੇ ਵੀ ਚੀਜ਼ ਨੂੰ ਜਿਸ ਨੂੰ ਕੋੜ੍ਹ ਹੋਇਆ ਹੋਵੇ, ਸ਼ਹਿਰੋਂ ਬਾਹਰ ‘ਅਸ਼ੁੱਧ ਥਾਂ ਵਿੱਚ ਸੁੱਟਣਾ’ ਚਾਹੀਦਾ ਸੀ। ਪਰ ਜੇ ਇਹ ਰੋਗ ਮਕਾਨ ਨੂੰ ਫਿਰ ਲੱਗ ਜਾਵੇ, ਤਾਂ ਉਸ ਨੂੰ ਅਸ਼ੁੱਧ ਕਰਾਰ ਦਿੱਤਾ ਜਾਣਾ ਚਾਹੀਦਾ ਸੀ ਅਤੇ ਢਾਹ ਕੇ ਮਲਬੇ ਨੂੰ ਸ਼ਹਿਰੋਂ ਬਾਹਰ ਕਿਸੇ ਅਸ਼ੁੱਧ ਥਾਂ ਵਿਚ ਸੁੱਟਿਆ ਜਾਣਾ ਚਾਹੀਦਾ ਸੀ। ਯਹੋਵਾਹ ਦੇ ਇਸ ਹੁਕਮ ਤੋਂ ਅਸੀਂ ਦੇਖ ਸਕਦੇ ਹਾਂ ਕਿ ਉਹ ਆਪਣੇ ਲੋਕਾਂ ਨਾਲ ਬੇਹੱਦ ਪਿਆਰ ਕਰਦਾ ਸੀ ਅਤੇ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਦਾ ਸੀ।
ਬਾਈਬਲ ਪੜ੍ਹਾਈ
28 ਦਸੰਬਰ–3 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਲੇਵੀਆਂ 16–17
“ਪ੍ਰਾਸਚਿਤ ਦੇ ਦਿਨ ਤੋਂ ਅਸੀਂ ਕੀ ਸਿੱਖਦੇ ਹਾਂ?”
(ਲੇਵੀਆਂ 16:12) ਉਹ ਜਗਵੇਦੀ ਦੇ ਉੱਤੋਂ ਅੱਗ ਦੇ ਕੋਲਿਆਂ ਨਾਲ ਧੂਪਦਾਨੀ ਨੂੰ ਭਰ ਕੇ ਅਤੇ ਮਹੀਨ ਕੁੱਟੇ ਹੋਏ ਅਸ਼ਗੰਧ ਨਾਲ ਹੱਥ ਭਰ ਕੇ ਉਸ ਨੂੰ ਪੜਦੇ ਦੇ ਅੰਦਰ ਲੈ ਆਵੇ।
ਅਸੀਂ ਲੇਵੀਆਂ ਦੀ ਕਿਤਾਬ ਤੋਂ ਕਿਹੜੇ ਸਬਕ ਸਿੱਖ ਸਕਦੇ ਹਾਂ?
4 ਲੇਵੀਆਂ 16:12,13 ਪੜ੍ਹੋ। ਕਲਪਨਾ ਕਰੋ ਕਿ ਪ੍ਰਾਸਚਿਤ ਦੇ ਦਿਨ ਕੀ ਹੋ ਰਿਹਾ ਹੈ। ਮਹਾਂ ਪੁਜਾਰੀ ਡੇਰੇ ਵਿਚ ਜਾਂਦਾ ਹੈ। ਉਸ ਦਿਨ ਮਹਾਂ ਪੁਜਾਰੀ ਨੇ ਅੱਤ ਪਵਿੱਤਰ ਕਮਰੇ ਵਿਚ ਤਿੰਨ ਵਾਰੀ ਜਾਣਾ ਹੈ। ਉਹ ਪਹਿਲੀ ਵਾਰ ਅੱਤ ਪਵਿੱਤਰ ਕਮਰੇ ਵਿਚ ਜਾ ਰਿਹਾ ਹੈ। ਇਕ ਹੱਥ ਵਿਚ ਉਸ ਨੇ ਉਹ ਭਾਂਡਾ ਫੜਿਆ ਹੋਇਆ ਹੈ ਜਿਸ ਵਿਚ ਖ਼ੁਸ਼ਬੂਦਾਰ ਧੂਪ ਹੈ ਅਤੇ ਦੂਸਰੇ ਹੱਥ ਵਿਚ ਉਸ ਨੇ ਸੋਨੇ ਦੀ ਧੂਪਦਾਨੀ ਫੜੀ ਹੋਈ ਹੈ ਜਿਸ ਵਿਚ ਬਲ਼ਦੇ ਕੋਲੇ ਹਨ। ਉਹ ਉਸ ਪਰਦੇ ਅੱਗੇ ਖੜ੍ਹ ਜਾਂਦਾ ਹੈ ਜੋ ਅੱਤ ਪਵਿੱਤਰ ਕਮਰੇ ਤੋਂ ਪਹਿਲਾਂ ਹੈ। ਪੂਰੀ ਸ਼ਰਧਾ ਨਾਲ ਉਹ ਅੱਤ ਪਵਿੱਤਰ ਕਮਰੇ ਵਿਚ ਜਾਂਦਾ ਹੈ ਅਤੇ ਇਕਰਾਰ ਦੇ ਸੰਦੂਕ ਅੱਗੇ ਖੜ੍ਹਾ ਹੋ ਜਾਂਦਾ ਹੈ। ਇਕ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਉਹ ਯਹੋਵਾਹ ਪਰਮੇਸ਼ੁਰ ਦੀ ਹਜ਼ੂਰੀ ਵਿਚ ਖੜ੍ਹਾ ਹੈ! ਫਿਰ ਪੁਜਾਰੀ ਬੜੇ ਧਿਆਨ ਨਾਲ ਧੂਪ ਨੂੰ ਬਲ਼ਦੇ ਕੋਲਿਆਂ ʼਤੇ ਪਾਉਂਦਾ ਹੈ ਅਤੇ ਕਮਰਾ ਖ਼ੁਸ਼ਬੂ ਨਾਲ ਭਰ ਜਾਂਦਾ ਹੈ। ਬਾਅਦ ਵਿਚ ਉਹ ਪਾਪ ਬਲ਼ੀਆਂ ਦਾ ਖ਼ੂਨ ਲੈ ਕੇ ਫਿਰ ਤੋਂ ਅੱਤ ਪਵਿੱਤਰ ਕਮਰੇ ਵਿਚ ਆਵੇਗਾ। ਧਿਆਨ ਦਿਓ ਕਿ ਉਹ ਪਾਪ ਬਲ਼ੀਆਂ ਦਾ ਖ਼ੂਨ ਚੜ੍ਹਾਉਣ ਤੋਂ ਪਹਿਲਾਂ ਧੂਪ ਧੁਖਾਉਂਦਾ ਹੈ।
(ਲੇਵੀਆਂ 16:13) ਉਹ ਯਹੋਵਾਹ ਦੇ ਅੱਗੇ ਅੱਗ ਦੇ ਉੱਤੇ ਧੂਪ ਪਾਵੇ ਜੋ ਧੂਪ ਦਾ ਬੱਦਲ ਪ੍ਰਾਸਚਿਤ ਦੇ ਸਰਪੋਸ਼ ਨੂੰ ਜੋ ਸਾਖੀ ਦੇ ਉੱਤੇ ਹੈ ਕੱਜ ਲਵੇ ਭਈ ਉਹ ਮਰੇ ਨਾ।
ਅਸੀਂ ਲੇਵੀਆਂ ਦੀ ਕਿਤਾਬ ਤੋਂ ਕਿਹੜੇ ਸਬਕ ਸਿੱਖ ਸਕਦੇ ਹਾਂ?
5 ਪ੍ਰਾਸਚਿਤ ਦੇ ਦਿਨ ਵਰਤੇ ਜਾਂਦੇ ਧੂਪ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਬਾਈਬਲ ਵਿਚ ਯਹੋਵਾਹ ਦੇ ਵਫ਼ਾਦਾਰ ਭਗਤਾਂ ਦੀਆਂ ਉਨ੍ਹਾਂ ਪ੍ਰਾਰਥਨਾਵਾਂ ਦੀ ਤੁਲਨਾ ਧੂਪ ਨਾਲ ਕੀਤੀ ਗਈ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਸਵੀਕਾਰ ਕਰਦਾ ਹੈ। (ਜ਼ਬੂ. 141:2; ਪ੍ਰਕਾ. 5:8) ਯਾਦ ਕਰੋ ਕਿ ਮਹਾਂ ਪੁਜਾਰੀ ਬੜੀ ਸ਼ਰਧਾ ਨਾਲ ਧੂਪ ਨੂੰ ਯਹੋਵਾਹ ਦੀ ਹਜ਼ੂਰੀ ਵਿਚ ਲੈ ਕੇ ਗਿਆ। ਇਸੇ ਤਰ੍ਹਾਂ ਜਦੋਂ ਅਸੀਂ ਪ੍ਰਾਰਥਨਾ ਰਾਹੀਂ ਯਹੋਵਾਹ ਕੋਲ ਜਾਂਦੇ ਹਾਂ, ਤਾਂ ਅਸੀਂ ਇੱਦਾਂ ਪੂਰੇ ਆਦਰ ਨਾਲ ਕਰਦੇ ਹਾਂ। ਸਾਡਾ ਦਿਲ ਸ਼ਰਧਾ ਨਾਲ ਭਰਿਆ ਹੁੰਦਾ ਹੈ। ਅਸੀਂ ਇਸ ਗੱਲ ਦੀ ਬਹੁਤ ਕਦਰ ਕਰਦੇ ਹਾਂ ਕਿ ਪੂਰੀ ਕਾਇਨਾਤ ਦਾ ਸਿਰਜਣਹਾਰ ਸਾਨੂੰ ਆਪਣੇ ਨੇੜੇ ਆਉਣ ਦਿੰਦਾ ਹੈ ਜਿਵੇਂ ਬੱਚਾ ਆਪਣੇ ਪਿਤਾ ਕੋਲ ਜਾਂਦਾ ਹੈ। (ਯਾਕੂ. 4:8) ਉਹ ਸਾਨੂੰ ਆਪਣੇ ਦੋਸਤਾਂ ਵਜੋਂ ਕਬੂਲ ਕਰਦਾ ਹੈ! (ਕਹਾ. 3:32) ਅਸੀਂ ਇਸ ਸਨਮਾਨ ਦੀ ਇੰਨੀ ਕਦਰ ਕਰਦੇ ਹਾਂ ਕਿ ਅਸੀਂ ਕਦੇ ਵੀ ਉਸ ਦਾ ਦਿਲ ਨਹੀਂ ਦੁਖਾਉਣਾ ਚਾਹੁੰਦੇ।
(ਲੇਵੀਆਂ 16:14, 15) ਉਹ ਬਲਦ ਦੇ ਲਹੂ ਤੋਂ ਲੈਕੇ ਉਸ ਨੂੰ ਪ੍ਰਾਸਚਿਤ ਦੇ ਸਰਪੋਸ਼ ਉੱਤੇ ਪੂਰਬ ਦੀ ਵੱਲ ਆਪਣੀ ਉਂਗਲ ਨਾਲ ਵਿਣਕੇ ਅਤੇ ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਓਹ ਆਪਣੀ ਉਂਗਲ ਨਾਲ ਲਹੂ ਨੂੰ ਸੱਤ ਵੇਰੀ ਛਿਣਕੇ। 15 ਫੇਰ ਉਹ ਪਾਪ ਦੀ ਭੇਟ ਦੇ ਬੱਕਰੇ ਨੂੰ ਜੋ ਲੋਕਾਂ ਦੇ ਲਈ ਹੈ ਕੱਟ ਕੇ ਉਸ ਦਾ ਲਹੂ ਪੜਦੇ ਦੇ ਅੰਦਰ ਲਿਆਵੇ ਅਤੇ ਜਿੱਕੁਰ ਉਸ ਨੇ ਬਲਦ ਦੇ ਲਹੂ ਨਾਲ ਕੀਤਾ ਤਿਹਾ ਹੀ ਉਸ ਲਹੂ ਨਾਲ ਕਰੇ ਅਤੇ ਪ੍ਰਾਸਚਿਤ ਦੇ ਸਰਪੋਸ਼ ਦੇ ਉੱਤੇ ਅਤੇ ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਉਸ ਨੂੰ ਛਿਣਕੇ।
ਅਸੀਂ ਲੇਵੀਆਂ ਦੀ ਕਿਤਾਬ ਤੋਂ ਕਿਹੜੇ ਸਬਕ ਸਿੱਖ ਸਕਦੇ ਹਾਂ?
6 ਯਾਦ ਕਰੋ ਕਿ ਮਹਾਂ ਪੁਜਾਰੀ ਨੂੰ ਬਲ਼ੀਆਂ ਚੜ੍ਹਾਉਣ ਤੋਂ ਪਹਿਲਾਂ ਧੂਪ ਧੁਖਾਉਣੀ ਪੈਂਦੀ ਸੀ। ਇੱਦਾਂ ਕਰਨਾ ਮਹਾਂ ਪੁਜਾਰੀ ਲਈ ਬਹੁਤ ਜ਼ਿਆਦਾ ਜ਼ਰੂਰੀ ਸੀ ਤਾਂਕਿ ਉਹ ਮਰ ਨਾ ਜਾਵੇ (ਯਾਨੀ ਧੂਪ ਧੁਖਾ ਕੇ ਉਹ ਯਹੋਵਾਹ ਲਈ ਗਹਿਰਾ ਆਦਰ ਦਿਖਾਉਂਦਾ ਸੀ ਅਤੇ ਉਸ ਦੀ ਮਨਜ਼ੂਰੀ ਪਾਉਣੀ ਚਾਹੁੰਦਾ ਸੀ।) ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਧਰਤੀ ʼਤੇ ਹੁੰਦਿਆਂ ਯਿਸੂ ਨੂੰ ਇਕ ਜ਼ਰੂਰੀ ਕੰਮ ਕਰਨਾ ਪੈਣਾ ਸੀ ਜੋ ਇਨਸਾਨਾਂ ਨੂੰ ਮੁਕਤੀ ਦਿਵਾਉਣ ਤੋਂ ਵੀ ਜ਼ਿਆਦਾ ਜ਼ਰੂਰੀ ਸੀ। ਉਸ ਨੇ ਇਹ ਕੰਮ ਆਪਣੀ ਕੁਰਬਾਨੀ ਦੇਣ ਤੋਂ ਪਹਿਲਾਂ ਕਰਨਾ ਸੀ। ਇਹ ਕੰਮ ਕਿਹੜਾ ਸੀ? ਉਸ ਨੂੰ ਆਪਣੀ ਪੂਰੀ ਜ਼ਿੰਦਗੀ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣਾ ਪੈਣਾ ਸੀ ਤਾਂਕਿ ਯਹੋਵਾਹ ਉਸ ਦੀ ਕੁਰਬਾਨੀ ਨੂੰ ਕਬੂਲ ਕਰ ਸਕੇ। ਇਸ ਤਰ੍ਹਾਂ ਯਿਸੂ ਨੇ ਸਾਬਤ ਕਰਨਾ ਸੀ ਕਿ ਯਹੋਵਾਹ ਮੁਤਾਬਕ ਕੰਮ ਕਰਨਾ ਹੀ ਜ਼ਿੰਦਗੀ ਜੀਉਣ ਦਾ ਸਹੀ ਤਰੀਕਾ ਹੈ। ਯਿਸੂ ਨੇ ਦਿਖਾਉਣਾ ਸੀ ਕਿ ਉਸ ਦੇ ਪਿਤਾ ਦਾ ਰਾਜ ਕਰਨ ਦਾ ਹੱਕ ਸਹੀ ਹੈ।
ਹੀਰੇ-ਮੋਤੀਆਂ ਦੀ ਖੋਜ ਕਰੋ
(ਲੇਵੀਆਂ 16:10) “ਪਰ ਉਹ ਬੱਕਰਾ ਜਿਸ ਦੇ ਉੱਤੇ ਅਜ਼ਾਜ਼ੇਲ ਦਾ ਗੁਣਾ ਪਿਆ, ਸੋ ਯਹੋਵਾਹ ਦੇ ਅੱਗੇ ਉਸ ਦੇ ਨਾਲ ਪ੍ਰਾਸਚਿਤ ਕਰਨ ਲਈ ਅਤੇ ਉਸ ਨੂੰ ਛੋਟ ਕਰਕੇ ਉਜਾੜ ਵਿੱਚ ਛੱਡਣ ਲਈ, ਜੀਉਂਦਾ ਧਰਿਆ ਜਾਏ।”
ਅਜ਼ਾਜ਼ੇਲ
ਮੂਸਾ ਦੀ ਬਿਵਸਥਾ ਵਿਚ ਅਜ਼ਾਜ਼ੇਲ ਲਈ ਬੱਕਰੇ ਬਾਰੇ ਦੱਸੇ ਇੰਤਜ਼ਾਮ ʼਤੇ ਵੀ ਗੌਰ ਕਰੋ। ਸਾਲ ਵਿਚ ਇਕ ਵਾਰ ਪ੍ਰਾਸਚਿਤ ਦੇ ਦਿਨ ਪ੍ਰਧਾਨ ਜਾਜਕ ‘ਦੋਹਾਂ ਹੱਥਾਂ ਨੂੰ ਜੀਉਂਦੇ ਬੱਕਰੇ ਦੇ ਸਿਰ ਉੱਤੇ ਧਰਦਾ ਸੀ ਅਤੇ ਇਸਰਾਏਲੀਆਂ ਦੀਆਂ ਬਦੀਆਂ ਨੂੰ ਅਤੇ ਉਨ੍ਹਾਂ ਦੇ ਸਾਰਿਆਂ ਪਾਪਾਂ ਵਿੱਚ ਉਨ੍ਹਾਂ ਦੇ ਸਾਰੇ ਅਪਰਾਧਾਂ ਨੂੰ ਬੱਕਰੇ ਦੇ ਸਿਰ ਉੱਤੇ ਉਨ੍ਹਾਂ ਨੂੰ ਧਰਕੇ ਉਸ ਦੇ ਉੱਤੇ ਇਕਰਾਰ ਕਰਦਾ ਸੀ ਅਤੇ ਉਸ ਨੂੰ ਉਜਾੜ ਵਿੱਚ ਭੇਜ ਦਿੰਦਾ ਸੀ।’ (ਲੇਵੀ. 16:7-10, 21, 22) ਇਸੇ ਤਰ੍ਹਾਂ ਮਸੀਹਾ ਨੇ ‘ਬਹੁਤਿਆਂ ਦੇ ਗ਼ਮ, ਦੁੱਖ ਅਤੇ ਪਾਪ’ ਚੁੱਕ ਲਏ ਜਿਸ ਦੇ ਆਉਣ ਬਾਰੇ ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ। ਇਸ ਤਰ੍ਹਾਂ ਮਸੀਹਾ ਨੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਰਾਹ ਖੋਲ੍ਹ ਦਿੱਤਾ।—ਯਸਾਯਾਹ 53:4-6, 12 ਪੜ੍ਹੋ।
(ਲੇਵੀਆਂ 17:10, 11) ਭਾਵੇਂ ਕੋਈ ਮਨੁੱਖ ਇਸਰਾਏਲ ਦੇ ਘਰਾਣੇ ਦਾ ਹੋਵੇ, ਯਾ ਉਨ੍ਹਾਂ ਓਪਰਿਆਂ ਵਿੱਚੋਂ ਜੋ ਤੁਹਾਡੇ ਵਿੱਚ ਵੱਸਦੇ ਹਨ ਜਿਹੜਾ ਕਿਸੇ ਪਰਕਾਰ ਦਾ ਲਹੂ ਖਾਵੇ ਤਾਂ ਜਿਹੜਾ ਲਹੂ ਖਾਵੇ, ਮੈਂ ਓਸ ਪ੍ਰਾਣੀ ਦਾ ਵਿਰੋਧੀ ਬਣਾਂਗਾ ਅਤੇ ਉਸ ਨੂੰ ਉਸ ਦਿਆਂ ਲੋਕਾਂ ਵਿੱਚੋਂ ਛੇਕ ਦਿਆਂਗਾ। 11 ਕਿਉਂ ਜੋ ਸਰੀਰ ਦੀ ਜਿੰਦ ਉਸ ਦੇ ਲਹੂ ਵਿੱਚ ਹੈ ਅਤੇ ਮੈਂ ਉਸ ਨੂੰ ਜਗਵੇਦੀ ਦੇ ਉੱਤੇ ਤੁਹਾਡੇ ਪ੍ਰਾਣਾਂ ਦੇ ਪ੍ਰਾਸਚਿਤ ਕਰਨ ਲਈ ਤੁਹਾਨੂੰ ਦਿੱਤਾ ਹੈ, ਕਿਉਂ ਕਿ ਜਿਹੜਾ ਪ੍ਰਾਸਚਿਤ ਕਰਦਾ ਹੈ ਸੋ ਜਿੰਦ ਦੇ ਕਾਰਨ ਲਹੂ ਹੈ।
ਅਸੀਂ ਪਵਿੱਤਰ ਕਿਉਂ ਰਹੀਏ?
10 ਲੇਵੀਆਂ 17:10 ਪੜ੍ਹੋ। ਯਹੋਵਾਹ ਨੇ ਇਜ਼ਰਾਈਲੀਆਂ ਨੂੰ ‘ਕਿਸੇ ਵੀ ਪਰਕਾਰ ਦਾ ਲਹੂ’ ਖਾਣ ਤੋਂ ਮਨ੍ਹਾ ਕੀਤਾ ਸੀ। ਮਸੀਹੀਆਂ ਤੋਂ ਵੀ ਮੰਗ ਕੀਤੀ ਜਾਂਦੀ ਹੈ ਕਿ ਉਹ ਜਾਨਵਰਾਂ ਤੇ ਇਨਸਾਨਾਂ ਦੇ ਲਹੂ ਤੋਂ ਦੂਰ ਰਹਿਣ। (ਰਸੂ. 15:28, 29) ਅਸੀਂ ਇਹ ਸੋਚ ਕੇ ਹੀ ਕੰਬ ਜਾਂਦੇ ਹਾਂ ਕਿ ਪਰਮੇਸ਼ੁਰ ਸਾਡਾ ‘ਵਿਰੋਧੀ ਬਣੇ’ ਤੇ ਸਾਨੂੰ ਮੰਡਲੀ ਵਿੱਚੋਂ ਛੇਕ ਦੇਵੇ। ਅਸੀਂ ਉਸ ਨੂੰ ਪਿਆਰ ਕਰਦੇ ਹਾਂ ਤੇ ਉਸ ਦਾ ਕਹਿਣਾ ਮੰਨਣਾ ਚਾਹੁੰਦੇ ਹਾਂ। ਜਦੋਂ ਸਾਡੀ ਜਾਨ ਖ਼ਤਰੇ ਵਿਚ ਹੁੰਦੀ ਹੈ, ਉਦੋਂ ਵੀ ਅਸੀਂ ਉਨ੍ਹਾਂ ਲੋਕਾਂ ਦਾ ਕਹਿਣਾ ਨਹੀਂ ਮੰਨਾਂਗੇ ਜੋ ਸਾਡੇ ʼਤੇ ਪਰਮੇਸ਼ੁਰ ਦਾ ਕਾਨੂੰਨ ਤੋੜਨ ਦਾ ਜ਼ੋਰ ਪਾਉਂਦੇ ਹਨ ਕਿਉਂਕਿ ਉਹ ਨਾ ਤਾਂ ਯਹੋਵਾਹ ਨੂੰ ਜਾਣਦੇ ਹਨ ਤੇ ਨਾ ਹੀ ਉਸ ਦਾ ਕਹਿਣਾ ਮੰਨਦੇ ਹਨ। ਸਾਨੂੰ ਪਤਾ ਹੈ ਕਿ ਖ਼ੂਨ ਨਾ ਲੈਣ ਤੇ ਲੋਕ ਸਾਡਾ ਮਜ਼ਾਕ ਉਡਾਉਣਗੇ, ਪਰ ਅਸੀਂ ਪਰਮੇਸ਼ੁਰ ਦਾ ਕਹਿਣਾ ਮੰਨਾਂਗੇ। (ਯਹੂ. 17, 18) ਕਿਹੜੀ ਗੱਲ ਸਾਡੀ ਇਹ ਪੱਕਾ ਇਰਾਦਾ ਕਰਨ ਵਿਚ ਮਦਦ ਕਰੇਗੀ ਕਿ ਅਸੀਂ ਨਾ ਲਹੂ ਖਾਈਏ ਤੇ ਨਾ ਹੀ ਲਈਏ?—ਬਿਵ. 12:23.
ਬਾਈਬਲ ਪੜ੍ਹਾਈ