ਸਾਡੀ ਮਸੀਹੀ ਜ਼ਿੰਦਗੀ
ਨੌਜਵਾਨੋ—ਆਪਣੇ ਮਾਪਿਆਂ ਅੱਗੇ ਦਿਲ ਖੋਲ੍ਹੋ
ਤੁਹਾਨੂੰ ਆਪਣੇ ਮਾਪਿਆਂ ਨੂੰ ਆਪਣੇ ਦਿਲ ਦੀਆਂ ਗੱਲਾਂ ਕਿਉਂ ਦੱਸਣੀਆਂ ਚਾਹੀਦੀਆਂ ਹਨ? (ਕਹਾ 23:26) ਕਿਉਂਕਿ ਯਹੋਵਾਹ ਨੇ ਤੁਹਾਡੀ ਦੇਖ-ਭਾਲ ਕਰਨ ਅਤੇ ਤੁਹਾਨੂੰ ਸਲਾਹ ਦੇਣ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਹੈ। (ਜ਼ਬੂ 127:3, 4) ਜੇ ਤੁਸੀਂ ਆਪਣੀਆਂ ਪਰੇਸ਼ਾਨੀਆਂ ਤੇ ਚਿੰਤਾਵਾਂ ਆਪਣੇ ਮਾਪਿਆਂ ਨੂੰ ਨਹੀਂ ਦੱਸੋਗੇ, ਤਾਂ ਉਹ ਤੁਹਾਡੀ ਮਦਦ ਨਹੀਂ ਕਰ ਸਕਣਗੇ। ਨਾਲੇ ਤੁਸੀਂ ਉਨ੍ਹਾਂ ਦੇ ਤਜਰਬੇ ਤੋਂ ਫ਼ਾਇਦਾ ਨਹੀਂ ਲੈ ਸਕੋਗੇ। ਕੀ ਕੁਝ ਗੱਲਾਂ ਆਪਣੇ ਤਕ ਰੱਖਣੀਆਂ ਗ਼ਲਤ ਹਨ? ਨਹੀਂ, ਜਦੋਂ ਤਕ ਤੁਸੀਂ ਉਨ੍ਹਾਂ ਨਾਲ ਝੂਠ ਬੋਲ ਕੇ ਉਨ੍ਹਾਂ ਨੂੰ ਧੋਖੇ ਵਿਚ ਨਹੀਂ ਰੱਖ ਰਹੇ ਹੁੰਦੇ।—ਕਹਾ 3:32.
ਆਪਣੇ ਮਾਪਿਆਂ ਨਾਲ ਗੱਲ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ? ਉਹ ਸਮਾਂ ਚੁਣੋ ਜੋ ਤੁਹਾਡੇ ਲਈ ਤੇ ਉਨ੍ਹਾਂ ਲਈ ਸਹੀ ਹੋਵੇ। ਜੇ ਸਮਾਂ ਨਹੀਂ ਮਿਲ ਰਿਹਾ, ਤਾਂ ਚਿੱਠੀ ਲਿਖ ਕੇ ਉਨ੍ਹਾਂ ਨੂੰ ਆਪਣੇ ਦਿਲ ਦੀਆਂ ਗੱਲਾਂ ਦੱਸੋ। ਪਰ ਉਦੋਂ ਕੀ ਜੇ ਉਹ ਅਜਿਹੇ ਵਿਸ਼ੇ ʼਤੇ ਗੱਲ ਕਰਨੀ ਚਾਹੁੰਦੇ ਹਨ ਜਿਸ ʼਤੇ ਤੁਸੀਂ ਗੱਲ ਨਹੀਂ ਕਰਨੀ ਚਾਹੁੰਦੇ? ਯਾਦ ਰੱਖੋ ਕਿ ਉਹ ਸੱਚੀਂ ਤੁਹਾਡੀ ਮਦਦ ਕਰਨੀ ਚਾਹੁੰਦੇ ਹਨ। ਆਪਣੇ ਮਾਪਿਆਂ ਨੂੰ ਆਪਣੇ ਦੁਸ਼ਮਣ ਨਹੀਂ, ਸਗੋਂ ਦੋਸਤ ਸਮਝੋ। ਜੇ ਤੁਸੀਂ ਆਪਣੇ ਮਾਪਿਆਂ ਨਾਲ ਦਿਲ ਖੋਲ੍ਹ ਕੇ ਗੱਲ ਕਰਨ ਦੀ ਕੋਸ਼ਿਸ਼ ਕਰੋਗੇ, ਤਾਂ ਤੁਹਾਨੂੰ ਜ਼ਿੰਦਗੀ ਭਰ ਫ਼ਾਇਦਾ ਹੋਵੇਗਾ।—ਕਹਾ 4:10-12.
ਨੌਜਵਾਨਾਂ ਨਾਲ ਗੱਲਬਾਤ—ਮੈਂ ਆਪਣੇ ਮਾਪਿਆਂ ਨਾਲ ਗੱਲ ਕਿਵੇਂ ਕਰਾਂ? ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਐਸਤਰ ਤੇ ਪ੍ਰਤੀਕ ਨੂੰ ਕੀ ਅਹਿਸਾਸ ਹੋਇਆ?
ਤੁਸੀਂ ਯਿਸੂ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹੋ?
ਤੁਹਾਡੇ ਮਾਪਿਆਂ ਨੇ ਕਿਵੇਂ ਦਿਖਾਇਆ ਹੈ ਕਿ ਉਹ ਤੁਹਾਡੀ ਪਰਵਾਹ ਕਰਦੇ ਹਨ?
ਤੁਹਾਡੇ ਮਾਪੇ ਤੁਹਾਡਾ ਭਲਾ ਚਾਹੁੰਦੇ ਹਨ
ਮਾਪਿਆਂ ਨਾਲ ਗੱਲ ਕਰਨ ਵਿਚ ਬਾਈਬਲ ਦੇ ਕਿਹੜੇ ਅਸੂਲ ਤੁਹਾਡੀ ਮਦਦ ਕਰ ਸਕਦੇ ਹਨ?