ਸਾਡੀ ਮਸੀਹੀ ਜ਼ਿੰਦਗੀ
ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰ ਕੇ ਆਪਣੇ ਬੱਚੇ ਦੀ ਸਫ਼ਲ ਹੋਣ ਵਿਚ ਮਦਦ ਕਰੋ
ਮਸੀਹੀ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਯਹੋਵਾਹ ਦੀ ਸੇਵਾ ਖ਼ੁਸ਼ੀ-ਖ਼ੁਸ਼ੀ ਕਰਨ ਅਤੇ ਉਸ ਦੀ ਸੇਵਾ ਵਿਚ ਤਰੱਕੀ ਕਰਨ। ਮਾਪੇ ਬਾਈਬਲ ਦੇ ਅਸੂਲਾਂ ਮੁਤਾਬਕ ਆਪਣੇ ਬੱਚਿਆਂ ਨੂੰ ਸਿਖਲਾਈ ਦੇ ਕੇ ਉਨ੍ਹਾਂ ਦੀ ਸਫ਼ਲ ਹੋਣ ਵਿਚ ਮਦਦ ਕਰ ਸਕਦੇ ਹਨ।—ਕਹਾ 22:6.
ਘਰ ਵਿਚ ਅਜਿਹਾ ਮਾਹੌਲ ਬਣਾਓ ਜਿਸ ਵਿਚ ਬੱਚੇ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰ ਸਕਣ।—ਯਾਕੂ 1:19
ਬੱਚਿਆਂ ਸਾਮ੍ਹਣੇ ਚੰਗੀ ਮਿਸਾਲ ਰੱਖੋ।—ਬਿਵ 6:6
ਹਮੇਸ਼ਾ ਸੱਚੀ ਭਗਤੀ ਕਰਦੇ ਰਹੋ।—ਅਫ਼ 6:4
ਉਹ ਘਰ ਬਣਾਓ ਜੋ ਟਿਕਿਆ ਰਹੇਗਾ—ਆਪਣੇ ਬੱਚਿਆਂ ਨੂੰ ‘ਠੀਕ ਰਾਹ ਸਿਖਲਾਓ’ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਮਾਪੇ ਸਮਝਦਾਰੀ ਕਿਵੇਂ ਦਿਖਾ ਸਕਦੇ ਹਨ?
ਮਾਪੇ ਯਾਕੂਬ 1:19 ਵਿਚ ਦਿੱਤਾ ਅਸੂਲ ਕਿਵੇਂ ਲਾਗੂ ਕਰ ਸਕਦੇ ਹਨ?
ਮੁਸ਼ਕਲਾਂ ਖੜ੍ਹੀਆਂ ਹੋਣ ਵੇਲੇ ਮਾਪੇ ਕੀ ਕਰ ਸਕਦੇ ਹਨ?