3-9 ਮਾਰਚ
ਕਹਾਉਤਾਂ 3
ਗੀਤ 8 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਦਿਖਾਓ ਕਿ ਤੁਹਾਨੂੰ ਯਹੋਵਾਹ ʼਤੇ ਭਰੋਸਾ ਹੈ
(10 ਮਿੰਟ)
ਯਹੋਵਾਹ ʼਤੇ ਭਰੋਸਾ ਰੱਖੋ, ਨਾ ਕਿ ਆਪਣੇ ਆਪ ʼਤੇ (ਕਹਾ 3:5; ijwbv 14 ਪੈਰੇ 4-5)
ਯਹੋਵਾਹ ਤੋਂ ਸੇਧ ਮੰਗ ਕੇ ਅਤੇ ਉਸ ਸੇਧ ਮੁਤਾਬਕ ਚੱਲ ਕੇ ਉਸ ʼਤੇ ਆਪਣਾ ਭਰੋਸਾ ਦਿਖਾਓ (ਕਹਾ 3:6; ijwbv 14 ਪੈਰੇ 6-7)
ਆਪਣੇ ʼਤੇ ਹੱਦੋਂ ਵੱਧ ਭਰੋਸਾ ਕਰਨ ਤੋਂ ਬਚੋ (ਕਹਾ 3:7; be 76 ਪੈਰਾ 4)
ਖ਼ੁਦ ਨੂੰ ਪੁੱਛੋ, ‘ਕੀ ਮੈਂ ਹਰ ਮਾਮਲੇ ਵਿਚ ਯਹੋਵਾਹ ਦੀ ਸੇਧ ਭਾਲਦਾ ਹਾਂ?’
2. ਹੀਰੇ-ਮੋਤੀ
(10 ਮਿੰਟ)
ਕਹਾ 3:3—ਅਟੱਲ ਪਿਆਰ ਤੇ ਵਫ਼ਾਦਾਰੀ ਨੂੰ ਆਪਣੇ ਗਲ਼ ਦੁਆਲੇ ਬੰਨ੍ਹਣ ਅਤੇ ਦਿਲ ਦੀ ਫੱਟੀ ਉੱਤੇ ਲਿਖਣ ਦਾ ਕੀ ਮਤਲਬ ਹੈ? (w06 9/15 17 ਪੈਰਾ 7)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਕਹਾ 3:1-18 (th ਪਾਠ 12)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਘਰ-ਘਰ ਪ੍ਰਚਾਰ। ਇੱਦਾਂ ਦੀ ਗੱਲ ਦਾ ਜਵਾਬ ਦਿਓ ਜੋ ਲੋਕ ਅਕਸਰ ਗੱਲਬਾਤ ਰੋਕਣ ਲਈ ਕਹਿੰਦੇ ਹਨ। (lmd ਪਾਠ 1 ਨੁਕਤਾ 5)
5. ਗੱਲਬਾਤ ਸ਼ੁਰੂ ਕਰਨੀ
(4 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। ਵਿਅਕਤੀ ਨੂੰ jw.org ਬਾਰੇ ਦੱਸੋ ਅਤੇ ਉਸ ਨੂੰ ਸੰਪਰਕ ਕਾਰਡ ਦਿਓ। (lmd ਪਾਠ 3 ਨੁਕਤਾ 3)
6. ਭਾਸ਼ਣ
(5 ਮਿੰਟ) w11 3/15 14 ਪੈਰੇ 7-10—ਵਿਸ਼ਾ: ਪਰਮੇਸ਼ੁਰ ਉੱਤੇ ਭਰੋਸਾ ਰੱਖੋ ਜਦੋਂ ਪ੍ਰਚਾਰ ਵਿਚ ਲੋਕ ਤੁਹਾਡੀ ਗੱਲ ਨਹੀਂ ਸੁਣਦੇ। (th ਪਾਠ 20)
ਗੀਤ 124
7. ਦਿਖਾਓ ਕਿ ਤੁਸੀਂ ਯਹੋਵਾਹ ਦੇ ਸੰਗਠਨ ʼਤੇ ਭਰੋਸਾ ਕਰਦੇ ਹੋ
(15 ਮਿੰਟ) ਚਰਚਾ।
ਬਾਈਬਲ ਵਿੱਚੋਂ ਮਿਲਣ ਵਾਲੀ ਸੇਧ ʼਤੇ ਭਰੋਸਾ ਕਰਨਾ ਸ਼ਾਇਦ ਸਾਨੂੰ ਸੌਖਾ ਲੱਗੇ। ਪਰ ਸ਼ਾਇਦ ਸਾਨੂੰ ਸੰਗਠਨ ਵਿਚ ਅਗਵਾਈ ਕਰਨ ਵਾਲੇ ਨਾਮੁਕੰਮਲ ਭਰਾਵਾਂ ਵੱਲੋਂ ਮਿਲਦੀ ਸੇਧ ਉੱਤੇ ਭਰੋਸਾ ਕਰਨਾ ਔਖਾ ਲੱਗੇ, ਖ਼ਾਸ ਕਰਕੇ ਜੇ ਸਾਨੂੰ ਕੋਈ ਹਿਦਾਇਤ ਸਮਝ ਨਾ ਆਵੇ ਜਾਂ ਅਸੀਂ ਉਸ ਨਾਲ ਸਹਿਮਤ ਨਾ ਹੋਈਏ।
ਮਲਾਕੀ 2:7 ਪੜ੍ਹੋ। ਫਿਰ ਹਾਜ਼ਰੀਨ ਤੋਂ ਪੁੱਛੋ:
ਸਾਨੂੰ ਹੈਰਾਨੀ ਕਿਉਂ ਨਹੀਂ ਹੁੰਦੀ ਕਿ ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਕਰਨ ਲਈ ਨਾਮੁਕੰਮਲ ਭਰਾਵਾਂ ਨੂੰ ਵਰਤਦਾ ਹੈ?
ਮੱਤੀ 24:45 ਪੜ੍ਹੋ। ਫਿਰ ਹਾਜ਼ਰੀਨ ਤੋਂ ਪੁੱਛੋ:
ਅਸੀਂ ਯਹੋਵਾਹ ਦੇ ਸੰਗਠਨ ਵੱਲੋਂ ਮਿਲਣ ਵਾਲੀ ਸੇਧ ʼਤੇ ਭਰੋਸਾ ਕਿਉਂ ਕਰ ਸਕਦੇ ਹਾਂ?
ਇਬਰਾਨੀਆਂ 13:17 ਪੜ੍ਹੋ। ਫਿਰ ਹਾਜ਼ਰੀਨ ਤੋਂ ਪੁੱਛੋ:
ਸਾਨੂੰ ਉਨ੍ਹਾਂ ਭਰਾਵਾਂ ਦੀ ਸੇਧ ਮੁਤਾਬਕ ਕਿਉਂ ਚੱਲਣਾ ਚਾਹੀਦਾ ਹੈ ਜਿਨ੍ਹਾਂ ʼਤੇ ਯਹੋਵਾਹ ਨੇ ਭਰੋਸਾ ਕਰ ਕੇ ਅਗਵਾਈ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ?
2021 ਪ੍ਰਬੰਧਕ ਸਭਾ ਵੱਲੋਂ ਅਪਡੇਟ #9—ਕੁਝ ਹਿੱਸਾ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
ਮਹਾਂਮਾਰੀ ਦੌਰਾਨ ਸਾਨੂੰ ਜੋ ਸੇਧ ਮਿਲੀ, ਉਸ ਕਰਕੇ ਯਹੋਵਾਹ ਦੇ ਸੰਗਠਨ ʼਤੇ ਤੁਹਾਡਾ ਭਰੋਸਾ ਕਿਵੇਂ ਮਜ਼ਬੂਤ ਹੋਇਆ?
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 12 ਪੈਰੇ 14-20