11-17 ਅਗਸਤ
ਕਹਾਉਤਾਂ 26
ਗੀਤ 88 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. “ਮੂਰਖ” ਤੋਂ ਦੂਰ ਰਹੋ
(10 ਮਿੰਟ)
“ਮੂਰਖ” ਅਸਲ ਵਿਚ ਆਦਰ ਦੇ ਲਾਇਕ ਨਹੀਂ ਹੁੰਦਾ (ਕਹਾ 26:1; it-2 729 ਪੈਰਾ 6)
“ਮੂਰਖ ਲੋਕਾਂ” ਨੂੰ ਅਕਸਰ ਸਖ਼ਤੀ ਨਾਲ ਸੁਧਾਰਨ ਦੀ ਲੋੜ ਹੁੰਦੀ ਹੈ (ਕਹਾ 26:3; w87 10/1 19 ਪੈਰਾ 12)
“ਮੂਰਖ” ਭਰੋਸੇ ਦੇ ਲਾਇਕ ਨਹੀਂ ਹੁੰਦਾ (ਕਹਾ 26:6; it-2 191 ਪੈਰਾ 4)
ਪਰਿਭਾਸ਼ਾ: ਬਾਈਬਲ ਵਿਚ “ਮੂਰਖ” ਸ਼ਬਦ ਦਾ ਮਤਲਬ ਹੈ, ਇਕ ਅਜਿਹਾ ਇਨਸਾਨ ਜੋ ਸਮਝ ਤੋਂ ਕੰਮ ਨਹੀਂ ਲੈਂਦਾ ਅਤੇ ਸਹੀ-ਗ਼ਲਤ ਬਾਰੇ ਪਰਮੇਸ਼ੁਰ ਦੇ ਮਿਆਰਾਂ ਨੂੰ ਨਹੀਂ ਮੰਨਦਾ।
2. ਹੀਰੇ-ਮੋਤੀ
(10 ਮਿੰਟ)
ਕਹਾ 26:4, 5—ਅਸੀਂ ਕਿਉਂ ਕਹਿ ਸਕਦੇ ਹਾਂ ਕਿ ਇਹ ਦੋਵੇਂ ਆਇਤਾਂ ਇਕ-ਦੂਜੇ ਨਾਲ ਮੇਲ ਖਾਂਦੀਆਂ ਹਨ? (it-1 846)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਕਹਾ 26:1-20 (th ਪਾਠ 5)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਘਰ-ਘਰ ਪ੍ਰਚਾਰ। ਗੱਲਬਾਤ ਸ਼ੁਰੂ ਕਰਨ ਲਈ ਇਕ ਪਰਚਾ ਵਰਤੋ। (lmd ਪਾਠ 1 ਨੁਕਤਾ 5)
5. ਦੁਬਾਰਾ ਮਿਲਣਾ
(4 ਮਿੰਟ) ਘਰ-ਘਰ ਪ੍ਰਚਾਰ। ਪਿਛਲੀ ਵਾਰ ਤੁਸੀਂ ਘਰ-ਮਾਲਕ ਨੂੰ ਜੋ ਟ੍ਰੈਕਟ ਦਿੱਤਾ ਸੀ, ਉਸ ਤੋਂ ਦੁਬਾਰਾ ਗੱਲ ਕਰੋ। (lmd ਪਾਠ 7 ਨੁਕਤਾ 4)
6. ਚੇਲੇ ਬਣਾਉਣੇ
(5 ਮਿੰਟ) ਆਪਣੇ ਵਿਦਿਆਰਥੀ ਦੀ ਤਿਆਰੀ ਕਰਨ ਵਿਚ ਮਦਦ ਕਰੋ ਤਾਂਕਿ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਗਵਾਹੀ ਦੇ ਸਕੇ। (lmd ਪਾਠ 11 ਨੁਕਤਾ 5)
ਗੀਤ 94
7. ਨਿੱਜੀ ਅਧਿਐਨ ਕਰੋ, “ਮੁਕਤੀ ਪਾਉਣ ਲਈ ਬੁੱਧੀਮਾਨ” ਬਣੋ
(15 ਮਿੰਟ) ਚਰਚਾ।
ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਪਵਿੱਤਰ ਲਿਖਤਾਂ ਦੀ ਅਹਿਮੀਅਤ ਯਾਦ ਕਰਵਾਈ ਜਿਨ੍ਹਾਂ ਨੂੰ ਉਹ ਬਚਪਨ ਤੋਂ ਸਿੱਖ ਰਿਹਾ ਸੀ। ਇਨ੍ਹਾਂ ਲਿਖਤਾਂ ਕਰਕੇ ਉਹ “ਮੁਕਤੀ ਪਾਉਣ ਲਈ ਬੁੱਧੀਮਾਨ” ਬਣ ਸਕਿਆ। (2 ਤਿਮੋ 3:15) ਬਾਈਬਲ ਵਿਚ ਦਿੱਤੀਆਂ ਸੱਚਾਈਆਂ ਬਹੁਤ ਅਨਮੋਲ ਹਨ। ਇਸ ਕਰਕੇ ਹਰ ਮਸੀਹੀ ਨੂੰ ਬਾਈਬਲ ਪੜ੍ਹਨ ਅਤੇ ਇਸ ਦਾ ਅਧਿਐਨ ਕਰਨ ਲਈ ਸਮਾਂ ਤੈਅ ਕਰਨਾ ਚਾਹੀਦਾ ਹੈ। ਪਰ ਜੇ ਸਾਨੂੰ ਅਧਿਐਨ ਕਰਨਾ ਵਧੀਆ ਨਹੀਂ ਲੱਗਦਾ, ਤਾਂ ਅਸੀਂ ਕੀ ਕਰ ਸਕਦੇ ਹਾਂ?
1 ਪਤਰਸ 2:2 ਪੜ੍ਹੋ। ਫਿਰ ਹਾਜ਼ਰੀਨ ਤੋਂ ਪੁੱਛੋ:
ਕੀ ਸਾਨੂੰ ਬਾਈਬਲ ਦਾ ਅਧਿਐਨ ਕਰਨ ਵਿਚ ਮਜ਼ਾ ਆ ਸਕਦਾ ਹੈ?
ਅਸੀਂ ਪਰਮੇਸ਼ੁਰ ਦੇ ਬਚਨ ਲਈ “ਭੁੱਖ ਪੈਦਾ” ਕਿਵੇਂ ਕਰ ਸਕਦੇ ਹਾਂ?–w18.03 29 ਪੈਰਾ 6
ਸੰਗਠਨ ਨੇ ਜੋ ਇਲੈਕਟ੍ਰਾਨਿਕ ਔਜ਼ਾਰ, ਜਿਵੇਂ ਕਿ JW ਲਾਇਬ੍ਰੇਰੀ ਐਪ, ਬਣਾਏ ਹਨ, ਉਨ੍ਹਾਂ ਦੀ ਮਦਦ ਨਾਲ ਅਸੀਂ ਬਾਈਬਲ ਅਧਿਐਨ ਨੂੰ ਹੋਰ ਵੀ ਮਜ਼ੇਦਾਰ ਕਿੱਦਾਂ ਬਣਾ ਸਕਦੇ ਹਾਂ?
ਸੰਗਠਨ ਦੀਆਂ ਪ੍ਰਾਪਤੀਆਂ–JW ਲਾਇਬ੍ਰੇਰੀ ਵਰਤਣ ਲਈ ਸੁਝਾਅ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
JW ਲਾਇਬ੍ਰੇਰੀ ਐਪ ਵਰਤ ਕੇ ਤੁਹਾਨੂੰ ਕਿਹੜੇ ਫ਼ਾਇਦੇ ਹੋਏ ਹਨ?
ਤੁਹਾਨੂੰ ਇਸ ਐਪ ਦੇ ਕਿਹੜੇ ਫੀਚਰ ਵਧੀਆ ਲੱਗੇ?
ਤੁਸੀਂ ਇਸ ਐਪ ਦੇ ਕਿਹੜੇ ਫੀਚਰ ਸਿੱਖ ਕੇ ਵਰਤਣਾ ਚਾਹੁੰਦੇ ਹੋ?
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਭਾਗ 7, ਅਧਿ. 20 ਪੈਰੇ 1-7