15-21 ਸਤੰਬਰ
ਕਹਾਉਤਾਂ 31
ਗੀਤ 135 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਮਾਂ ਦੀਆਂ ਪਿਆਰ ਭਰੀਆਂ ਹਿਦਾਇਤਾਂ ਤੋਂ ਸਬਕ
(10 ਮਿੰਟ)
ਆਪਣੇ ਬੱਚਿਆਂ ਨੂੰ ਸਿਖਾਓ ਕਿ ਸੈਕਸ ਅਤੇ ਵਿਆਹ ਬਾਰੇ ਯਹੋਵਾਹ ਦਾ ਕੀ ਨਜ਼ਰੀਆ ਹੈ (ਕਹਾ 31:3, 10; w11 7/1 26 ਪੈਰੇ 7-8)
ਆਪਣੇ ਬੱਚਿਆਂ ਨੂੰ ਸਿਖਾਓ ਕਿ ਉਹ ਸ਼ਰਾਬ ਬਾਰੇ ਯਹੋਵਾਹ ਵਰਗਾ ਨਜ਼ਰੀਆ ਰੱਖਣ (ਕਹਾ 31:4-6; ijwhf ਲੇਖ 4 ਪੈਰੇ 11-13)
ਆਪਣੇ ਬੱਚਿਆਂ ਨੂੰ ਸਿਖਾਓ ਕਿ ਉਹ ਯਹੋਵਾਹ ਵਾਂਗ ਲੋਕਾਂ ਦੀ ਮਦਦ ਕਰਨ (ਕਹਾ 31:8, 9; g17.4 9 ਪੈਰਾ 5)
2. ਹੀਰੇ-ਮੋਤੀ
(10 ਮਿੰਟ)
ਕਹਾ 31:10-31—ਇਜ਼ਰਾਈਲੀ ਇਬਰਾਨੀ ਲਿਖਤਾਂ ਦੀਆਂ ਆਇਤਾਂ ਨੂੰ ਕਿਵੇਂ ਯਾਦ ਕਰ ਸਕਦੇ ਸਨ? (w92 11/1 11 ਪੈਰੇ 7-8)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਕਹਾ 31:10-31 (th ਪਾਠ 10)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਮੌਕਾ ਮਿਲਣ ਤੇ ਗਵਾਹੀ। ਉਸ ਵਿਅਕਤੀ ਨਾਲ ਗੱਲ ਸ਼ੁਰੂ ਕਰੋ ਜੋ ਤੁਹਾਨੂੰ ਕੁਝ ਵਧੀਆ ਕਹਿੰਦਾ ਜਾਂ ਤੁਹਾਡੇ ਲਈ ਕੁਝ ਵਧੀਆ ਕਰਦਾ ਹੈ। (lmd ਪਾਠ 5 ਨੁਕਤਾ 3)
5. ਗੱਲਬਾਤ ਸ਼ੁਰੂ ਕਰਨੀ
(4 ਮਿੰਟ) ਘਰ-ਘਰ ਪ੍ਰਚਾਰ। ਪਿਆਰ ਦਿਖਾਓ ਬਰੋਸ਼ਰ ਵਿੱਚੋਂ ਜਾਣਕਾਰੀ 1 “ਬਾਈਬਲ ਦੀਆਂ ਅਨਮੋਲ ਸੱਚਾਈਆਂ” ਵਿੱਚੋਂ ਕੋਈ ਸੱਚਾਈ ਦੱਸੋ। (lmd ਪਾਠ 1 ਨੁਕਤਾ 4)
6. ਦੁਬਾਰਾ ਮਿਲਣਾ
(5 ਮਿੰਟ) ਘਰ-ਘਰ ਪ੍ਰਚਾਰ। ਉਸ ਵਿਅਕਤੀ ਨੂੰ ਖ਼ਾਸ ਭਾਸ਼ਣ ʼਤੇ ਆਉਣ ਦਾ ਸੱਦਾ ਦਿਓ ਜਿਸ ਨੇ ਪਹਿਰਾਬੁਰਜ ਨੰ. 1 2025 ਲਿਆ ਸੀ। (lmd ਪਾਠ 7 ਨੁਕਤਾ 4)
ਗੀਤ 121
7. ਆਪਣੇ ਬੱਚਿਆਂ ਨੂੰ ਫ਼ੋਨ ਜਾਂ ਟੈਬਲੇਟ ਵਗੈਰਾ ਦੀ ਸਮਝਦਾਰੀ ਨਾਲ ਵਰਤੋਂ ਕਰਨੀ ਸਿਖਾਓ
(8 ਮਿੰਟ) ਚਰਚਾ।
ਕੀ ਤੁਸੀਂ ਕਦੇ ਦੇਖਿਆ ਹੈ ਕਿ ਛੋਟੇ ਬੱਚੇ ਫ਼ੋਨ ਜਾਂ ਟੈਬਲੇਟ ਸੌਖਿਆਂ ਹੀ ਚਲਾ ਲੈਂਦੇ ਹਨ? ਉਨ੍ਹਾਂ ਨੂੰ ਸ਼ਾਇਦ ਹੀ ਕਦੇ ਫ਼ੋਨ ਜਾਂ ਟੈਬਲੇਟ ਵਗੈਰਾ ਚਲਾਉਣ ਵਿਚ ਮਦਦ ਦੀ ਲੋੜ ਪਵੇ। ਪਰ ਉਨ੍ਹਾਂ ਨੂੰ ਹਮੇਸ਼ਾ ਇਸ ਗੱਲ ਵਿਚ ਮਦਦ ਦੀ ਲੋੜ ਹੁੰਦੀ ਹੈ ਕਿ ਉਹ ਇਨ੍ਹਾਂ ਨੂੰ ਸਮਝਦਾਰੀ ਨਾਲ ਕਿਵੇਂ ਵਰਤ ਸਕਦੇ ਹਨ। ਜੇ ਤੁਸੀਂ ਮਾਪੇ ਹੋ, ਤਾਂ ਤੁਸੀਂ ਆਪਣੇ ਬੱਚਿਆਂ ਦੀ ਇਸ ਤਰ੍ਹਾਂ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹੋ?
ਆਪਣੇ ਸਮੇਂ ਨੂੰ ਵਧੀਆ ਤਰੀਕੇ ਨਾਲ ਵਰਤੋ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
ਇਹ ਵਧੀਆ ਕਿਉਂ ਹੈ ਕਿ ਅਸੀਂ ਫ਼ੋਨ ਜਾਂ ਟੈਬਲੇਟ ਵਗੈਰਾ ਵਰਤਣ ਲਈ ਇਕ ਸਮਾਂ ਤੈਅ ਕਰੀਏ?
ਸਾਨੂੰ ਹੋਰ ਕਿਹੜੇ ਕੰਮਾਂ ਲਈ ਸਮਾਂ ਕੱਢਣ ਦੀ ਲੋੜ ਹੈ?
ਜਦੋਂ ਤੁਸੀਂ ਆਪਣੇ ਪਰਿਵਾਰ ਲਈ ਨਿਯਮ ਬਣਾਉਂਦੇ ਹੋ, ਤਾਂ ਦੂਜੇ ਮਾਪਿਆਂ ਦੀ ਨਕਲ ਕਰਨ ਦੀ ਬਜਾਇ ਬਾਈਬਲ ਦੇ ਅਸੂਲਾਂ ਦੇ ਆਧਾਰ ʼਤੇ ਨਿਯਮ ਬਣਾਓ। (ਗਲਾ 6:5) ਮਿਸਾਲ ਲਈ, ਖ਼ੁਦ ਤੋਂ ਪੁੱਛੋ:
ਕੀ ਮੇਰੇ ਬੱਚੇ ਨੇ ਦਿਖਾਇਆ ਹੈ ਕਿ ਉਹ ਵਧੀਆ ਫ਼ੈਸਲੇ ਕਰ ਸਕਦਾ ਹੈ? ਕੀ ਉਸ ਨੇ ਦਿਖਾਇਆ ਹੈ ਕਿ ਮੇਰਾ ਜਾਂ ਆਪਣਾ ਫ਼ੋਨ ਜਾਂ ਟੈਬਲੇਟ ਵਰਤਦਿਆਂ ਉਹ ਸੰਜਮ ਰੱਖਦਾ ਹੈ?—1 ਕੁਰਿੰ 9:25
ਜਦੋਂ ਮੇਰਾ ਬੱਚਾ ਇਕੱਲਾ ਹੁੰਦਾ ਹੈ, ਤਾਂ ਕੀ ਮੈਨੂੰ ਉਸ ਨੂੰ ਫ਼ੋਨ ਜਾਂ ਟੈਬਲੇਟ ਵਰਤਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ?—ਕਹਾ 18:1
ਮੈਨੂੰ ਆਪਣੇ ਬੱਚੇ ਨੂੰ ਕਿਹੜੀਆਂ ਐਪਸ ਅਤੇ ਵੈੱਬਸਾਈਟਾਂ ਵਰਤਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਤੇ ਕਿਹੜੀਆਂ ਨਹੀਂ?—ਅਫ਼ 5:3-5; ਫ਼ਿਲਿ 4:8, 9
ਮੈਨੂੰ ਆਪਣੇ ਬੱਚੇ ਨੂੰ ਹਰ ਰੋਜ਼ ਕਿੰਨੇ ਸਮੇਂ ਲਈ ਫ਼ੋਨ ਜਾਂ ਟੈਬਲੇਟ ਵਰਤਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਤਾਂਕਿ ਉਸ ਕੋਲ ਹੋਰ ਜ਼ਰੂਰੀ ਕੰਮਾਂ ਅਤੇ ਖੇਡਣ ਲਈ ਵੀ ਸਮਾਂ ਹੋਵੇ?—ਉਪ 3:1
8. ਮੰਡਲੀ ਦੀਆਂ ਲੋੜਾਂ
(7 ਮਿੰਟ)
9. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 21 ਪੈਰੇ 14-22