22-28 ਸਤੰਬਰ
ਉਪਦੇਸ਼ਕ ਦੀ ਕਿਤਾਬ 1-2
ਗੀਤ 103 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਅਗਲੀ ਪੀੜ੍ਹੀ ਨੂੰ ਸਿਖਾਉਂਦੇ ਰਹੋ
(10 ਮਿੰਟ)
[ਉਪਦੇਸ਼ਕ ਦੀ ਕਿਤਾਬ—ਇਕ ਝਲਕ ਵੀਡੀਓ ਚਲਾਓ।]
ਹਰੇਕ ਪੀੜ੍ਹੀ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਅਗਲੀ ਪੀੜ੍ਹੀ ਨੂੰ ਸਿਖਾਵੇ (ਉਪ 1:4; w17.01 27-28 ਪੈਰੇ 3-4)
ਜਦੋਂ ਅਸੀਂ ਦੂਜਿਆਂ ਨੂੰ ਸਿਖਾਉਂਦੇ ਹਾਂ ਅਤੇ ਉਨ੍ਹਾਂ ਨੂੰ ਕੋਈ ਕੰਮ ਸੌਂਪਦੇ ਹਾਂ, ਤਾਂ ਅਸੀਂ ਉਨ੍ਹਾਂ ਨੂੰ ਉਹ ਖ਼ੁਸ਼ੀ ਮਹਿਸੂਸ ਕਰਨ ਵਿਚ ਮਦਦ ਕਰਦੇ ਹਾਂ ਜੋ ਯਹੋਵਾਹ ਦੀ ਸੇਵਾ ਵਿਚ ਮਿਹਨਤ ਕਰ ਕੇ ਮਿਲਦੀ ਹੈ (ਉਪ 2:24)
ਇਸ ਡਰੋਂ ਜਵਾਨ ਭਰਾਵਾਂ ਨੂੰ ਸਿਖਾਉਣ ਤੋਂ ਪਿੱਛੇ ਨਾ ਹਟੋ ਕਿ ਉਹ ਜ਼ਿੰਮੇਵਾਰੀਆਂ ਉਨ੍ਹਾਂ ਨੂੰ ਮਿਲ ਜਾਣਗੀਆਂ ਜਿਨ੍ਹਾਂ ਨੂੰ ਪੂਰਾ ਕਰ ਕੇ ਤੁਹਾਨੂੰ ਖ਼ੁਸ਼ੀ ਮਿਲਦੀ ਹੈ
2. ਹੀਰੇ-ਮੋਤੀ
(10 ਮਿੰਟ)
ਉਪ 1:1—ਸੁਲੇਮਾਨ ਨੂੰ ਇਕ “ਉਪਦੇਸ਼ਕ” ਕਿਉਂ ਕਿਹਾ ਗਿਆ ਹੈ? (it “ਉਪਦੇਸ਼ਕ” ਪੈਰਾ 1)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
4. ਗੱਲਬਾਤ ਸ਼ੁਰੂ ਕਰਨੀ
(2 ਮਿੰਟ) ਮੌਕਾ ਮਿਲਣ ਤੇ ਗਵਾਹੀ। ਜਾਣੋ ਕਿ ਵਿਅਕਤੀ ਨੂੰ ਕਿਸ ਵਿਸ਼ੇ ਵਿਚ ਦਿਲਚਸਪੀ ਹੈ। ਫਿਰ ਉਸ ਨੂੰ ਦੁਬਾਰਾ ਮਿਲਣ ਦਾ ਪ੍ਰਬੰਧ ਕਰੋ। (lmd ਪਾਠ 3 ਨੁਕਤਾ 5)
5. ਗੱਲਬਾਤ ਸ਼ੁਰੂ ਕਰਨੀ
(2 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। ਪਿਆਰ ਦਿਖਾਓ ਬਰੋਸ਼ਰ ਵਿੱਚੋਂ ਵਧੇਰੇ ਜਾਣਕਾਰੀ 1 “ਬਾਈਬਲ ਦੀਆਂ ਅਨਮੋਲ ਸੱਚਾਈਆਂ” ਵਿਚ ਜਿੱਦਾਂ ਦੱਸਿਆ ਗਿਆ ਹੈ, ਉਸੇ ਤਰ੍ਹਾਂ ਗੱਲ ਸ਼ੁਰੂ ਕਰੋ ਅਤੇ ਉਸ ਵਿਚ ਦਿੱਤਾ ਕੋਈ ਵਿਸ਼ਾ ਵਰਤੋ। (lmd ਪਾਠ 2 ਨੁਕਤਾ 3)
6. ਦੁਬਾਰਾ ਮਿਲਣਾ
(2 ਮਿੰਟ) ਮੌਕਾ ਮਿਲਣ ਤੇ ਗਵਾਹੀ। ਪਿਛਲੀ ਵਾਰ ਵਿਅਕਤੀ ਨੇ ਜੋ ਸਵਾਲ ਪੁੱਛਿਆ ਸੀ, ਉਸ ਦਾ ਜਵਾਬ ਦਿਓ। (lmd ਪਾਠ 9 ਨੁਕਤਾ 5)
7. ਚੇਲੇ ਬਣਾਉਣੇ
(5 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। ਦਿਖਾਓ ਕਿ ਬਾਈਬਲ ਸਟੱਡੀ ਕਿੱਦਾਂ ਕੀਤੀ ਜਾਂਦੀ ਹੈ, ਫਿਰ ਅਗਲੀ ਵਾਰ ਸਟੱਡੀ ਕਰਨ ਲਈ ਸਮਾਂ ਅਤੇ ਜਗ੍ਹਾ ਤੈਅ ਕਰੋ। (lmd ਪਾਠ 10 ਨੁਕਤਾ 3)
ਗੀਤ 84
8. ਦੂਜਿਆਂ ਨੂੰ ਸਿਖਲਾਈ ਦੇਣ ਲਈ ਤਿੰਨ ਖ਼ਾਸ ਗੱਲਾਂ
(15 ਮਿੰਟ) ਚਰਚਾ।
ਅਸੀਂ ਪਿਆਰ ਹੋਣ ਕਰਕੇ ਦੂਜਿਆਂ ਨੂੰ ਸਿਖਾਉਂਦੇ ਹਾਂ ਤਾਂਕਿ ਉਹ ਵੀ ਯਹੋਵਾਹ ਵੱਲੋਂ ਦਿੱਤਾ ਕੰਮ ਪੂਰਾ ਕਰ ਸਕਣ
ਬਾਈਬਲ ਵਿਚ ਅਜਿਹੇ ਕਈ ਲੋਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਦੂਜਿਆਂ ਨੂੰ ਚੰਗੀ ਤਰ੍ਹਾਂ ਸਿਖਾਇਆ। ਮਿਸਾਲ ਲਈ, ਏਲੀਯਾਹ ਨੇ ਅਲੀਸ਼ਾ ਨੂੰ, ਸਮੂਏਲ ਨੇ ਸ਼ਾਊਲ ਨੂੰ, ਪੌਲੁਸ ਨੇ ਤਿਮੋਥਿਉਸ ਨੂੰ ਅਤੇ ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ। ਇਨ੍ਹਾਂ ਸਾਰਿਆਂ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਪਰ ਯਹੋਵਾਹ ਸਭ ਤੋਂ ਵਧੀਆ ਸਿੱਖਿਅਕ ਹੈ। ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
ਯਹੋਵਾਹ ਵਾਂਗ ਸਿਖਲਾਈ ਦਿਓ (ਯੂਹੰ 5:20)—ਕੁਝ ਹਿੱਸਾ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
ਯਹੋਵਾਹ ਜਿੱਦਾਂ ਦੂਜਿਆਂ ਨੂੰ ਸਿਖਾਉਂਦਾ ਹੈ, ਉਸ ਤੋਂ ਅਸੀਂ ਕਿਹੜੀਆਂ ਤਿੰਨ ਖ਼ਾਸ ਗੱਲਾਂ ਸਿੱਖ ਸਕਦੇ ਹਾਂ?
9. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 22 ਪੈਰੇ 1-7