ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
© 2025 Watch Tower Bible and Tract Society of Pennsylvania
5-11 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 17-20
“ਇਹੀ ਉਨ੍ਹਾਂ ਦਾ ਹਿੱਸਾ ਹੈ ਜੋ ਸਾਨੂੰ ਲੁੱਟਦੇ ਹਨ”
“ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ”
16 ਸਾਡੇ ਸਾਰਿਆਂ ਲਈ ਇੱਦਾਂ ਦੀਆਂ ਤਬਦੀਲੀਆਂ ਕਰਨੀਆਂ ਬਹੁਤ ਜ਼ਰੂਰੀ ਹਨ। ਬਾਈਬਲ ਕਹਿੰਦੀ ਹੈ ਕਿ ਮਨੁੱਖਜਾਤੀ ਉਛਲਦੇ ਸਮੁੰਦਰ ਵਾਂਗ ਹੈ ਜਿਸ ਨੂੰ ਕਦੇ ਚੈਨ ਨਹੀਂ ਮਿਲਦਾ। (ਯਸਾ. 17:12; 57:20, 21; ਪ੍ਰਕਾ. 13:1) ਰਾਜਨੀਤਿਕ ਮਾਮਲੇ ਲੋਕਾਂ ਨੂੰ ਉਕਸਾਉਂਦੇ ਅਤੇ ਫੁੱਟ ਪਾਉਂਦੇ ਹਨ। ਇਸ ਕਰਕੇ ਉਹ ਹਿੰਸਾ ਕਰਨ ʼਤੇ ਉਤਾਰੂ ਹੋ ਜਾਂਦੇ ਹਨ। ਪਰ ਅਸੀਂ ਸ਼ਾਂਤੀ-ਪਸੰਦ ਅਤੇ ਏਕਤਾ ਦੇ ਬੰਧਨ ਵਿਚ ਬੱਝੇ ਹੋਏ ਹਾਂ। ਫੁੱਟ ਪਈ ਦੁਨੀਆਂ ਵਿਚ ਯਹੋਵਾਹ ਆਪਣੇ ਲੋਕਾਂ ਨੂੰ ਏਕਤਾ ਦੇ ਬੰਧਨ ਵਿਚ ਬੱਝੇ ਵੇਖ ਕੇ ਕਿੰਨਾ ਖ਼ੁਸ਼ ਹੁੰਦਾ ਹੋਣਾ!—ਸਫ਼ਨਯਾਹ 3:17 ਪੜ੍ਹੋ।
ਫੁੱਟ ਪਈ ਦੁਨੀਆਂ ਵਿਚ ਨਿਰਪੱਖ ਰਹੋ
4 ਸ਼ਾਇਦ ਅਸੀਂ ਉਸ ਦੇਸ਼ ਵਿਚ ਰਹਿੰਦੇ ਹਾਂ ਜਿੱਥੇ ਸਾਨੂੰ ਰਾਜਨੀਤਿਕ ਮਾਮਲਿਆਂ ਵਿਚ ਹਿੱਸਾ ਲੈਣ ਲਈ ਮਜਬੂਰ ਨਹੀਂ ਕੀਤਾ ਜਾਂਦਾ। ਪਰ ਜਿੱਦਾਂ-ਜਿੱਦਾਂ ਸ਼ੈਤਾਨ ਦੀ ਦੁਨੀਆਂ ਦਾ ਨਾਸ਼ ਨੇੜੇ ਆ ਰਿਹਾ ਹੈ, ਉੱਦਾਂ-ਉੱਦਾਂ ਸਾਡੇ ਲਈ ਨਿਰਪੱਖ ਰਹਿਣਾ ਔਖਾ ਹੋਵੇਗਾ। ਅੱਜ ਦੁਨੀਆਂ “ਕਿਸੇ ਗੱਲ ʼਤੇ ਰਾਜ਼ੀ ਨਾ ਹੋਣ” ਵਾਲਿਆਂ ਅਤੇ “ਜ਼ਿੱਦੀ” ਲੋਕਾਂ ਨਾਲ ਭਰੀ ਪਈ ਹੈ। ਇਸ ਲਈ ਲੋਕਾਂ ਵਿਚ ਹੋਰ ਵੀ ਜ਼ਿਆਦਾ ਫੁੱਟ ਪਵੇਗੀ। (2 ਤਿਮੋ. 3:3, 4) ਸਰਕਾਰਾਂ ਜਾਂ ਕਾਨੂੰਨਾਂ ਵਿਚ ਬਦਲਾਅ ਹੋਣ ਕਰਕੇ ਸਾਡੇ ਕਈ ਭੈਣਾਂ-ਭਰਾਵਾਂ ਲਈ ਨਿਰਪੱਖ ਰਹਿਣਾ ਮੁਸ਼ਕਲ ਹੋਇਆ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਅੱਜ ਤੋਂ ਹੀ ਨਿਰਪੱਖ ਰਹਿਣਾ ਸਿੱਖੀਏ। ਜੇ ਅਸੀਂ ਮੁਸ਼ਕਲ ਖੜ੍ਹੀ ਹੋਣ ਤੋਂ ਪਹਿਲਾਂ ਨਿਰਪੱਖ ਰਹਿਣ ਦੀ ਤਿਆਰੀ ਨਹੀਂ ਕਰਦੇ, ਤਾਂ ਸ਼ਾਇਦ ਅਸੀਂ ਸਮਝੌਤਾ ਕਰ ਬੈਠਾਂਗੇ। ਸੋ ਅਸੀਂ ਇਸ ਫੁੱਟ ਪਈ ਦੁਨੀਆਂ ਵਿਚ ਕਿਵੇਂ ਨਿਰਪੱਖ ਰਹਿ ਸਕਦੇ ਹਾਂ? ਆਓ ਆਪਾਂ ਚਾਰ ਗੱਲਾਂ ʼਤੇ ਗੌਰ ਕਰੀਏ ਜੋ ਨਿਰਪੱਖ ਰਹਿਣ ਵਿਚ ਸਾਡੀ ਮਦਦ ਕਰ ਸਕਦੀਆਂ ਹਨ।
ip-1 198 ਪੈਰਾ 20
ਕੌਮਾਂ ਦੇ ਵਿਰੁੱਧ ਯਹੋਵਾਹ ਦਾ ਮਤਾ
20 ਯਸਾਯਾਹ ਨੇ ਇਸ ਦਾ ਨਤੀਜਾ ਦੱਸਦੇ ਹੋਏ ਅੱਗੇ ਕਿਹਾ: “ਸ਼ਾਮਾਂ ਦੇ ਵੇਲੇ, ਵੇਖੋ ਭੈਜਲ! ਸਵੇਰ ਤੋਂ ਪਹਿਲਾਂ ਓਹ ਹਨ ਹੀ ਨਹੀਂ,—ਏਹ ਸਾਡੇ ਮੁੱਠਣ ਵਾਲਿਆਂ ਦਾ ਹਿੱਸਾ, ਅਤੇ ਸਾਡੇ ਲੁੱਟਣ ਵਾਲਿਆਂ ਦਾ ਭਾਗ ਹੈ।” (ਯਸਾਯਾਹ 17:14) ਕਈ ਲੋਕ ਯਹੋਵਾਹ ਦੇ ਲੋਕਾਂ ਨੂੰ ਲੁੱਟ ਰਹੇ ਹਨ, ਉਨ੍ਹਾਂ ਦਾ ਅਪਮਾਨ ਕਰ ਕੇ ਉਨ੍ਹਾਂ ਨਾਲ ਬੁਰਾ ਸਲੂਕ ਕਰ ਰਹੇ ਹਨ। ਸੱਚੇ ਮਸੀਹੀ ਦੁਨੀਆਂ ਦੇ ਆਮ ਧਰਮਾਂ ਦਾ ਹਿੱਸਾ ਨਹੀਂ ਹਨ ਅਤੇ ਨਾ ਹੀ ਉਹ ਬਣਨਾ ਚਾਹੁੰਦੇ ਹਨ, ਇਸ ਲਈ ਉਹ ਪੱਖਪਾਤੀ ਆਲੋਚਕਾਂ ਅਤੇ ਕੱਟੜ ਵਿਰੋਧੀਆਂ ਦੇ ਸ਼ਿਕਾਰ ਬਣਦੇ ਹਨ। ਪਰ ਪਰਮੇਸ਼ੁਰ ਦੇ ਲੋਕਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਦੇ ਦੁੱਖ ਦੂਰ ਕਰਨ ਵਾਲੀ “ਸਵੇਰ” ਬਹੁਤ ਜਲਦੀ ਆਉਣ ਵਾਲੀ ਹੈ।—2 ਥੱਸਲੁਨੀਕੀਆਂ 1:6-9; 1 ਪਤਰਸ 5:6-11.
ਹੀਰੇ-ਮੋਤੀ
ਬਾਈਬਲ ਦੀਆਂ ਗੱਲਾਂ ਉੱਤੇ ਯਕੀਨ ਕਰਨਾ ਸਿੱਖੋ
20:2—ਬਾਈਬਲ ਇਤਿਹਾਸਕ ਤੌਰ ਤੇ ਸੋਲਾਂ ਆਨੇ ਸੱਚ ਹੈ। ਸਾਲਾਂ ਦੌਰਾਨ ਕਈ ਲੋਕ ਬਾਈਬਲ ਵਿਚ ਦੱਸੇ ਲੋਕਾਂ ਅਤੇ ਥਾਵਾਂ ਦੇ ਨਾਵਾਂ ਉੱਤੇ ਸ਼ੱਕ ਕਰਦੇ ਆਏ ਹਨ। ਪਰ ਵਾਰ-ਵਾਰ ਇਸ ਦਾ ਸਬੂਤ ਮਿਲਿਆ ਹੈ ਕਿ ਉਨ੍ਹਾਂ ਦੇ ਸ਼ੱਕ ਗ਼ਲਤ ਹਨ ਅਤੇ ਬਾਈਬਲ ਸਹੀ ਹੈ।
ਮਿਸਾਲ ਲਈ, ਯਸਾਯਾਹ 20:1 ਵਿਚ ਪਾਤਸ਼ਾਹ ਸਰਗੋਨ ਦਾ ਜ਼ਿਕਰ ਆਉਂਦਾ ਹੈ। ਪਰ ਅਜਿਹਾ ਸਮਾਂ ਹੁੰਦਾ ਸੀ ਜਦ ਵਿਦਵਾਨ ਕਹਿੰਦੇ ਸਨ ਕਿ ਅਜਿਹਾ ਕੋਈ ਰਾਜਾ ਹੀ ਨਹੀਂ ਸੀ। ਫਿਰ 1840 ਦੇ ਦਹਾਕੇ ਵਿਚ ਪੁਰਾਣੀਆਂ ਲੱਭਤਾਂ ਦੇ ਵਿਗਿਆਨੀ ਇਸ ਪਾਤਸ਼ਾਹ ਦਾ ਮਹਿਲ ਖੋਦਣ ਲੱਗੇ। ਹੁਣ ਸਰਗੋਨ ਅੱਸ਼ੂਰੀ ਰਾਜਿਆਂ ਵਿੱਚੋਂ ਬਹੁਤ ਮਸ਼ਹੂਰ ਹੈ।
12-18 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 21-23
ਸ਼ਬਨਾ ਤੋਂ ਸਿੱਖੋ ਸਬਕ
ਅਨੁਸ਼ਾਸਨ—ਪਰਮੇਸ਼ੁਰ ਦੇ ਪਿਆਰ ਦਾ ਸਬੂਤ
7 ਅਨੁਸ਼ਾਸਨ ਦੀ ਅਹਿਮੀਅਤ ਨੂੰ ਸਮਝਣ ਲਈ ਆਓ ਆਪਾਂ ਦੋ ਵਿਅਕਤੀਆਂ ʼਤੇ ਗੌਰ ਕਰੀਏ ਜਿਨ੍ਹਾਂ ਨੂੰ ਯਹੋਵਾਹ ਨੇ ਅਨੁਸ਼ਾਸਨ ਦਿੱਤਾ ਸੀ। ਇਕ ਸੀ ਸ਼ਬਨਾ, ਜੋ ਇਜ਼ਰਾਈਲੀ ਸੀ ਅਤੇ ਰਾਜਾ ਹਿਜ਼ਕੀਯਾਹ ਦੇ ਸਮੇਂ ਵਿਚ ਰਹਿੰਦਾ ਸੀ। ਦੂਜਾ ਸਾਡੇ ਸਮੇਂ ਵਿਚ ਰਹਿਣ ਵਾਲਾ ਭਰਾ ਗ੍ਰਾਹਮ। ਸ਼ਬਨਾ ਹਿਜ਼ਕੀਯਾਹ ਦੇ ਘਰ ਦਾ “ਮੁਖ਼ਤਿਆਰ” ਸੀ ਜਿਸ ਕਰਕੇ ਉਸ ਕੋਲ ਬਹੁਤ ਅਧਿਕਾਰ ਸੀ। (ਯਸਾ. 22:15) ਪਰ ਸ਼ਬਨਾ ਘਮੰਡੀ ਬਣ ਗਿਆ ਅਤੇ ਆਪਣੀ ਹੀ ਵਡਿਆਈ ਚਾਹੁਣ ਲੱਗਾ। ਉਸ ਨੇ ਆਪਣੇ ਲਈ ਬਹੁਤ ਮਹਿੰਗੀ ਕਬਰ ਬਣਵਾਈ ਅਤੇ ਉਹ ‘ਸ਼ਾਨਦਾਰ ਰਥਾਂ’ ਦੀ ਸਵਾਰੀ ਕਰਦਾ ਸੀ।—ਯਸਾ. 22:16-18.
8 ਸ਼ਬਨਾ ਆਪਣੀ ਹੀ ਵਡਿਆਈ ਕਰਾਉਣੀ ਚਾਹੁੰਦਾ ਸੀ। ਇਸ ਲਈ ਯਹੋਵਾਹ ਨੇ ਸ਼ਬਨਾ ਨੂੰ “ਹੁੱਦੇ ਤੋਂ ਹਟਾ” ਦਿੱਤਾ ਅਤੇ ਉਸ ਦੀ ਥਾਂ ਅਲਯਾਕੀਮ ਨੂੰ ਜ਼ਿੰਮੇਵਾਰੀ ਦੇ ਦਿੱਤੀ। (ਯਸਾ. 22:19-21) ਇਹ ਉਸ ਵੇਲੇ ਹੋਇਆ ਜਦੋਂ ਅੱਸ਼ੂਰ ਦੇ ਰਾਜੇ ਸਨਹੇਰੀਬ ਨੇ ਯਰੂਸ਼ਲਮ ʼਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਕੁਝ ਸਮੇਂ ਬਾਅਦ, ਸਨਹੇਰੀਬ ਨੇ ਆਪਣੇ ਅਫ਼ਸਰਾਂ ਅਤੇ ਵੱਡੀ ਫ਼ੌਜ ਨੂੰ ਭੇਜਿਆ ਤਾਂਕਿ ਉਹ ਯਹੂਦੀਆਂ ਨੂੰ ਡਰਾ-ਧਮਕਾ ਸਕਣ ਅਤੇ ਹਿਜ਼ਕੀਯਾਹ ਤੋਂ ਆਤਮ-ਸਮਰਪਣ ਕਰਾ ਸਕਣ। (2 ਰਾਜ. 18:17-25) ਅਫ਼ਸਰਾਂ ਨੂੰ ਮਿਲਣ ਲਈ ਹਿਜ਼ਕੀਯਾਹ ਨੇ ਅਲਯਾਕੀਮ ਅਤੇ ਦੋ ਹੋਰ ਆਦਮੀ ਭੇਜੇ। ਇਨ੍ਹਾਂ ਵਿੱਚੋਂ ਇਕ ਆਦਮੀ ਸੀ, ਸ਼ਬਨਾ ਜੋ ਹੁਣ ਸੈਕਟਰੀ ਵਜੋਂ ਕੰਮ ਕਰਦਾ ਸੀ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸ਼ਬਨਾ ਅਨੁਸ਼ਾਸਨ ਮਿਲਣ ਕਰਕੇ ਗੁੱਸੇ ਤੇ ਕੁੜੱਤਣ ਨਾਲ ਨਹੀਂ ਭਰਿਆ, ਸਗੋਂ ਉਹ ਨਿਮਰਤਾ ਨਾਲ ਛੋਟੀਆਂ-ਮੋਟੀਆਂ ਜ਼ਿੰਮੇਵਾਰੀਆਂ ਲੈਣ ਲਈ ਤਿਆਰ ਸੀ। ਅਸੀਂ ਸ਼ਬਨਾ ਦੀ ਮਿਸਾਲ ਤੋਂ ਤਿੰਨ ਸਬਕ ਸਿੱਖ ਸਕਦੇ ਹਾਂ।
9 ਪਹਿਲਾ, ਸ਼ਬਨਾ ਨੂੰ ਆਪਣੇ ਅਧਿਕਾਰ ਤੋਂ ਹੱਥ ਧੋਣਾ ਪਿਆ। ਇਸ ਤੋਂ ਸਾਨੂੰ ਇਹ ਸਬਕ ਸਿੱਖਣ ਨੂੰ ਮਿਲਦਾ ਹੈ ਕਿ “ਨਾਸ ਤੋਂ ਪਹਿਲਾਂ ਹੰਕਾਰ” ਹੁੰਦਾ ਹੈ। (ਕਹਾ. 16:18) ਸ਼ਾਇਦ ਸਾਡੇ ਕੋਲ ਮੰਡਲੀ ਵਿਚ ਖ਼ਾਸ ਜ਼ਿੰਮੇਵਾਰੀਆਂ ਹੋਣ ਕਰਕੇ ਦੂਜੇ ਸਾਨੂੰ ਕੁਝ ਜ਼ਿਆਦਾ ਹੀ ਅਹਿਮੀਅਤ ਦੇਣ। ਜੇ ਇਸ ਤਰ੍ਹਾਂ ਹੈ, ਤਾਂ ਕੀ ਅਸੀਂ ਨਿਮਰ ਬਣੇ ਰਹਾਂਗੇ? ਕੀ ਅਸੀਂ ਆਪਣੀਆਂ ਕਾਬਲੀਅਤਾਂ ਅਤੇ ਕੰਮਾਂ ਦਾ ਸਿਹਰਾ ਯਹੋਵਾਹ ਨੂੰ ਦੇਵਾਂਗੇ? (1 ਕੁਰਿੰ. 4:7) ਪੌਲੁਸ ਰਸੂਲ ਨੇ ਚੇਤਾਵਨੀ ਦਿੱਤੀ: ‘ਮੈਂ ਤੁਹਾਨੂੰ ਹਰ ਇਕ ਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਆਪ ਨੂੰ ਲੋੜੋਂ ਵੱਧ ਨਾ ਸਮਝੋ; ਪਰ ਇਸ ਢੰਗ ਨਾਲ ਸੋਚੋ ਕਿ ਸਾਰਿਆਂ ਨੂੰ ਜ਼ਾਹਰ ਹੋਵੇ ਕਿ ਤੁਸੀਂ ਸਮਝਦਾਰ ਹੋ।’—ਰੋਮੀ. 12:3.
ਅਨੁਸ਼ਾਸਨ—ਪਰਮੇਸ਼ੁਰ ਦੇ ਪਿਆਰ ਦਾ ਸਬੂਤ
10 ਦੂਜਾ, ਸ਼ਬਨਾ ਨੂੰ ਸਖ਼ਤ ਅਨੁਸ਼ਾਸਨ ਦੇ ਕੇ ਯਹੋਵਾਹ ਨੇ ਦਿਖਾਇਆ ਕਿ ਉਸ ਨੂੰ ਯਕੀਨ ਸੀ ਕਿ ਸ਼ਬਨਾ ਆਪਣੇ ਆਪ ਨੂੰ ਜ਼ਰੂਰ ਬਦਲੇਗਾ। (ਕਹਾ. 3:11, 12) ਇਸ ਤੋਂ ਉਹ ਮਸੀਹੀ ਸਬਕ ਸਿੱਖ ਸਕਦੇ ਹਨ ਜਿਨ੍ਹਾਂ ਕੋਲੋਂ ਖ਼ਾਸ ਜ਼ਿੰਮੇਵਾਰੀਆਂ ਲੈ ਲਈਆਂ ਗਈਆਂ ਹਨ। ਉਹ ਗੁੱਸੇ ਜਾਂ ਕੁੜੱਤਣ ਨਾਲ ਭਰਨ ਦੀ ਬਜਾਇ ਯਹੋਵਾਹ ਦੀ ਸੇਵਾ ਪੂਰੇ ਜੀ-ਜਾਨ ਨਾਲ ਕਰਦੇ ਰਹਿ ਸਕਦੇ ਹਨ। ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਅਨੁਸ਼ਾਸਨ ਯਹੋਵਾਹ ਦੇ ਪਿਆਰ ਦਾ ਸਬੂਤ ਹੈ। ਯਾਦ ਰੱਖੋ ਕਿ ਸਾਡਾ ਸਵਰਗੀ ਪਿਤਾ ਨਿਮਰ ਲੋਕਾਂ ਨੂੰ ਜ਼ਰੂਰ ਇਨਾਮ ਦੇਵੇਗਾ। (1 ਪਤਰਸ 5:6, 7 ਪੜ੍ਹੋ।) ਯਹੋਵਾਹ ਵੱਲੋਂ ਦਿੱਤਾ ਅਨੁਸ਼ਾਸਨ ਸਾਨੂੰ ਬਦਲ ਸਕਦਾ ਹੈ। ਇਸ ਲਈ ਆਓ ਆਪਾਂ ਉਸ ਦੇ ਹੱਥਾਂ ਵਿਚ ਨਰਮ ਮਿੱਟੀ ਬਣੀਏ।
ਅਨੁਸ਼ਾਸਨ—ਪਰਮੇਸ਼ੁਰ ਦੇ ਪਿਆਰ ਦਾ ਸਬੂਤ
11 ਤੀਜਾ, ਸ਼ਬਨਾ ਨਾਲ ਯਹੋਵਾਹ ਦੇ ਪੇਸ਼ ਆਉਣ ਦੇ ਤਰੀਕੇ ਤੋਂ ਅਸੀਂ ਅਹਿਮ ਸਬਕ ਸਿੱਖ ਸਕਦੇ ਹਾਂ। ਭਾਵੇਂ ਯਹੋਵਾਹ ਪਾਪ ਤੋਂ ਨਫ਼ਰਤ ਕਰਦਾ ਹੈ, ਪਰ ਉਹ ਉਸ ਵਿਅਕਤੀ ਨੂੰ ਅਜੇ ਵੀ ਪਿਆਰ ਕਰਦਾ ਹੈ ਜਿਸ ਨੇ ਪਾਪ ਕੀਤਾ ਹੈ। ਯਹੋਵਾਹ ਲੋਕਾਂ ਵਿਚ ਚੰਗੇ ਗੁਣ ਦੇਖਦਾ ਹੈ। ਜੇ ਤੁਸੀਂ ਮਾਪੇ ਜਾਂ ਬਜ਼ੁਰਗ ਹੋ, ਤਾਂ ਕੀ ਤੁਸੀਂ ਯਹੋਵਾਹ ਦੇ ਅਨੁਸ਼ਾਸਨ ਦੇਣ ਦੇ ਤਰੀਕੇ ਦੀ ਰੀਸ ਕਰੋਗੇ?—ਯਹੂ. 22, 23.
ਹੀਰੇ-ਮੋਤੀ
ਯਸਾਯਾਹ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ
21:1—“ਸਮੁੰਦਰ ਦੀ ਉਜਾੜ” ਕਿਹੜਾ ਇਲਾਕਾ ਸੀ? ਬਾਬਲ ਭਾਵੇਂ ਸਮੁੰਦਰ ਦੇ ਲਾਗੇ ਨਹੀਂ ਸੀ, ਫਿਰ ਵੀ ਇਸ ਨੂੰ ਸਮੁੰਦਰ ਦੀ ਉਜਾੜ ਕਿਹਾ ਗਿਆ ਹੈ। ਫਰਾਤ ਦਰਿਆ ਅਤੇ ਟਾਈਗ੍ਰਿਸ ਦਰਿਆ ਕਰਕੇ ਇਸ ਇਲਾਕੇ ਵਿਚ ਹਰ ਸਾਲ ਹੜ੍ਹ ਆਇਆ ਕਰਦੇ ਸਨ, ਜਿਸ ਕਰਕੇ ਇਹ ਇਲਾਕਾ ਦਲਦਲੀ “ਸਮੁੰਦਰ” ਜਿਹਾ ਬਣ ਜਾਂਦਾ ਸੀ।
19-25 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 24-27
“ਉਹ ਸਾਡਾ ਪਰਮੇਸ਼ੁਰ ਹੈ!”
“ਵੇਖੋ, ਏਹ ਸਾਡਾ ਪਰਮੇਸ਼ੁਰ ਹੈ”
21 ਕੀ ਤੁਸੀਂ ਕਦੇ ਕਿਸੇ ਨਿਆਣੇ ਨੂੰ ਆਪਣੇ ਪਿਤਾ ਵੱਲ ਇਸ਼ਾਰਾ ਕਰ ਕੇ ਫ਼ਖ਼ਰ ਅਤੇ ਖ਼ੁਸ਼ੀ ਨਾਲ ਇਹ ਕਹਿੰਦੇ ਸੁਣਿਆ ਹੈ: “ਇਹ ਮੇਰੇ ਪਾਪਾ ਹਨ”? ਪਰਮੇਸ਼ੁਰ ਦੇ ਭਗਤਾਂ ਕੋਲ ਵੀ ਇਸ ਤਰ੍ਹਾਂ ਕਹਿਣ ਦਾ ਹਰ ਕਾਰਨ ਹੈ। ਬਾਈਬਲ ਉਸ ਸਮੇਂ ਬਾਰੇ ਗੱਲ ਕਰਦੀ ਹੈ ਜਦੋਂ ਵਫ਼ਾਦਾਰ ਲੋਕ ਪੁਕਾਰ ਉੱਠਣਗੇ: “ਵੇਖੋ, ਏਹ ਸਾਡਾ ਪਰਮੇਸ਼ੁਰ ਹੈ।” (ਯਸਾਯਾਹ 25:8, 9) ਯਹੋਵਾਹ ਦੇ ਗੁਣਾਂ ਬਾਰੇ ਤੁਸੀਂ ਜਿੰਨਾ ਜ਼ਿਆਦਾ ਸਿੱਖੋਗੇ, ਉੱਨਾ ਹੀ ਜ਼ਿਆਦਾ ਤੁਸੀਂ ਮੰਨੋਗੇ ਕਿ ਉਹ ਸਭ ਤੋਂ ਵਧੀਆ ਪਿਤਾ ਹੈ।
ਰੋਟੀਆਂ ਦੇ ਚਮਤਕਾਰ ਤੋਂ ਸਿੱਖੋ ਸਬਕ
14 ਜਦੋਂ ਯਿਸੂ ਨੇ ਇਹ ਪ੍ਰਾਰਥਨਾ ਕਰਨੀ ਸਿਖਾਈ ਕਿ ਸਾਨੂੰ “ਅੱਜ ਦੀ ਰੋਟੀ” ਦੇ, ਤਾਂ ਉਸ ਨੇ ਇਹ ਵੀ ਕਿਹਾ ਕਿ ਪਰਮੇਸ਼ੁਰ ਦੀ ਇੱਛਾ “ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।” (ਮੱਤੀ 6:9-11) ਉਸ ਸਮੇਂ ਬਾਰੇ ਸੋਚ ਕੇ ਤੁਹਾਡੇ ਮਨ ਵਿਚ ਕਿਹੜੀ ਤਸਵੀਰ ਆਉਂਦੀ ਹੈ? ਬਾਈਬਲ ਤੋਂ ਪਤਾ ਲੱਗਦਾ ਹੈ ਕਿ ਜਦੋਂ ਧਰਤੀ ʼਤੇ ਪਰਮੇਸ਼ੁਰ ਦੀ ਇੱਛਾ ਪੂਰੀ ਹੋਵੇਗੀ, ਤਾਂ ਸਾਨੂੰ ਵਧੀਆ-ਵਧੀਆ ਖਾਣਾ ਖਾਣ ਨੂੰ ਮਿਲੇਗਾ। ਯਸਾਯਾਹ 25:6-8 ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਦੇ ਰਾਜ ਵਿਚ ਸਾਰਿਆਂ ਕੋਲ ਬਹੁਤਾਤ ਵਿਚ ਖਾਣਾ ਹੋਵੇਗਾ। ਨਾਲੇ ਜ਼ਬੂਰ 72:16 ਵਿਚ ਦੱਸਿਆ ਹੈ: “ਧਰਤੀ ਉੱਤੇ ਬਹੁਤ ਅੰਨ ਹੋਵੇਗਾ; ਪਹਾੜਾਂ ਦੀਆਂ ਚੋਟੀਆਂ ਉੱਤੇ ਇਸ ਦੀ ਭਰਮਾਰ ਹੋਵੇਗੀ।” ਕੀ ਤੁਸੀਂ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋ ਜਦੋਂ ਤੁਸੀਂ ਨਵੀਂ ਦੁਨੀਆਂ ਵਿਚ ਆਪਣਾ ਮਨਪਸੰਦ ਖਾਣਾ ਬਣਾਓਗੇ ਜਾਂ ਕੁਝ ਅਜਿਹਾ ਜੋ ਹੁਣ ਤਕ ਤੁਸੀਂ ਕਦੇ ਨਹੀਂ ਬਣਾਇਆ? ਨਾਲੇ ਉਸ ਵੇਲੇ ਤੁਹਾਡੇ ਕੋਲ ਆਪਣੇ ਅੰਗੂਰਾਂ ਦੇ ਬਾਗ਼ ਹੋਣਗੇ ਅਤੇ ਤੁਸੀਂ ਉਨ੍ਹਾਂ ਦੇ ਫਲਾਂ ਦਾ ਮਜ਼ਾ ਲੈ ਸਕੋਗੇ। (ਯਸਾ. 65:21, 22) ਧਰਤੀ ʼਤੇ ਸਾਰੇ ਜਣੇ ਚੰਗੀਆਂ ਚੀਜ਼ਾਂ ਦਾ ਮਜ਼ਾ ਲੈ ਸਕਣਗੇ।
ਯਹੋਵਾਹ ਦੇ ਪਿਆਰ ਕਰਕੇ ਮਿਲਣ ਵਾਲੀਆਂ ਬਰਕਤਾਂ
11 ਕਲਪਨਾ ਕਰੋ ਕਿ ਨਵੀਂ ਦੁਨੀਆਂ ਵਿਚ ਜ਼ਿੰਦਗੀ ਕਿੰਨੀ ਲਾਜਵਾਬ ਹੋਵੇਗੀ! ਤੁਸੀਂ ਕਦੇ ਬੀਮਾਰ ਨਹੀਂ ਹੋਵੋਗੇ ਤੇ ਨਾ ਹੀ ਕਿਸੇ ਦੀ ਮੌਤ ਹੋਵੇਗੀ। (ਯਸਾ. 25:8; 33:24) ਯਹੋਵਾਹ ਤੁਹਾਡੀ ਹਰ ਜਾਇਜ਼ ਇੱਛਾ ਪੂਰੀ ਕਰੇਗਾ। ਤੁਸੀਂ ਨਵੀਂ ਦੁਨੀਆਂ ਵਿਚ ਕੀ ਕਰਨਾ ਚਾਹੋਗੇ? ਕਿਹੜੇ ਹੁਨਰ ਸਿੱਖਣੇ ਚਾਹੋਗੇ? ਕੀ ਤੁਸੀਂ ਵਿਗਿਆਨ, ਜਾਨਵਰਾਂ ਜਾਂ ਪੰਛੀਆਂ ਬਾਰੇ ਹੋਰ ਸਿੱਖਣਾ ਚਾਹੋਗੇ? ਸੰਗੀਤ ਜਾਂ ਕੋਈ ਸਾਜ਼ ਵਜਾਉਣਾ ਸਿੱਖਣਾ ਚਾਹੋਗੇ? ਜਾਂ ਫਿਰ ਕੋਈ ਹੋਰ ਕਲਾ ਸਿੱਖਣੀ ਚਾਹੋਗੇ? ਨਵੀਂ ਦੁਨੀਆਂ ਵਿਚ ਅਜਿਹੇ ਲੋਕਾਂ ਦੀ ਵੀ ਲੋੜ ਪਵੇਗੀ ਜਿਨ੍ਹਾਂ ਨੂੰ ਔਜ਼ਾਰ ਬਣਾਉਣੇ, ਨਕਸ਼ੇ ਬਣਾਉਣੇ ਅਤੇ ਇਮਾਰਤਾਂ ਬਣਾਉਣੀਆਂ ਆਉਂਦੀਆਂ ਹੋਣ। ਇਸ ਤੋਂ ਇਲਾਵਾ, ਬਾਗ਼ਬਾਨੀ ਕਰਨ, ਖੇਤੀਬਾੜੀ ਕਰਨ ਅਤੇ ਖਾਣਾ ਬਣਾਉਣ ਵਾਲਿਆਂ ਦੀ ਵੀ ਲੋੜ ਪਵੇਗੀ। (ਯਸਾ. 35:1; 65:21) ਨਵੀਂ ਦੁਨੀਆਂ ਵਿਚ ਤੁਹਾਡੇ ਕੋਲ ਸਮਾਂ ਹੀ ਸਮਾਂ ਹੋਵੇਗਾ, ਇਸ ਲਈ ਤੁਸੀਂ ਜਿੰਨੇ ਚਾਹੋ, ਉੱਨੇ ਹੁਨਰ ਸਿੱਖ ਸਕੋਗੇ।
12 ਸੋਚੋ ਕਿ ਉਹ ਸਮਾਂ ਕਿੰਨਾ ਹੀ ਖ਼ੁਸ਼ੀਆਂ ਭਰਿਆ ਹੋਵੇਗਾ ਜਦੋਂ ਅਸੀਂ ਆਪਣੇ ਮਰ ਚੁੱਕੇ ਅਜ਼ੀਜ਼ਾਂ ਦਾ ਸੁਆਗਤ ਕਰਾਂਗੇ। (ਰਸੂ. 24:15) ਉਦੋਂ ਅਸੀਂ ਸ੍ਰਿਸ਼ਟੀ ਤੋਂ ਯਹੋਵਾਹ ਬਾਰੇ ਕਿੰਨਾ ਕੁਝ ਸਿੱਖਾਂਗੇ। (ਜ਼ਬੂ. 104:24; ਯਸਾ. 11:9) ਨਾਲੇ ਜਦੋਂ ਅਸੀਂ ਮੁਕੰਮਲ ਹੋ ਜਾਵਾਂਗੇ ਅਤੇ ਕਦੇ ਦੋਸ਼ੀ ਮਹਿਸੂਸ ਨਹੀਂ ਕਰਾਂਗੇ, ਉਦੋਂ ਯਹੋਵਾਹ ਦੀ ਭਗਤੀ ਕਰ ਕੇ ਸਾਨੂੰ ਕਿੰਨੀ ਖ਼ੁਸ਼ੀ ਮਿਲੇਗੀ। ਤਾਂ ਫਿਰ ਕੀ ਤੁਸੀਂ “ਥੋੜ੍ਹੇ ਚਿਰ ਲਈ ਪਾਪ ਦਾ ਮਜ਼ਾ” ਲੈਣ ਲਈ ਇਨ੍ਹਾਂ ਬਰਕਤਾਂ ਨੂੰ ਦਾਅ ʼਤੇ ਲਾ ਦਿਓਗੇ? (ਇਬ. 11:25) ਬਿਲਕੁਲ ਵੀ ਨਹੀਂ! ਇਨ੍ਹਾਂ ਬਰਕਤਾਂ ਸਾਮ੍ਹਣੇ ਉਹ ਕੁਰਬਾਨੀਆਂ ਕੁਝ ਵੀ ਨਹੀਂ ਹਨ ਜੋ ਅਸੀਂ ਅੱਜ ਕਰ ਰਹੇ ਹਾਂ। ਯਾਦ ਰੱਖੋ, ਅਸੀਂ ਨਵੀਂ ਦੁਨੀਆਂ ਦਾ ਹਮੇਸ਼ਾ ਹੀ ਇੰਤਜ਼ਾਰ ਨਹੀਂ ਕਰਦੇ ਰਹਾਂਗੇ। ਇਹ ਇਕ ਦਿਨ ਜ਼ਰੂਰ ਆਵੇਗੀ। ਪਰ ਜੇ ਯਹੋਵਾਹ ਸਾਡੇ ਲਈ ਆਪਣੇ ਪੁੱਤਰ ਦੀ ਕੁਰਬਾਨੀ ਨਾ ਦਿੰਦਾ, ਤਾਂ ਇਹ ਕੁਝ ਵੀ ਮੁਮਕਿਨ ਨਹੀਂ ਹੋਣਾ ਸੀ।
ਹੀਰੇ-ਮੋਤੀ
2013 ਦਾ ਨਵੀਂ ਦੁਨੀਆਂ ਅਨੁਵਾਦ
ਹੁਣ ਹੋਰ ਅਧਿਆਵਾਂ ਨੂੰ ਕਵਿਤਾਵਾਂ ਦੇ ਰੂਪ ਵਿਚ ਕਿਉਂ ਲਿਖਿਆ ਗਿਆ? ਬਾਈਬਲ ਦੀਆਂ ਮੁਢਲੀਆਂ ਲਿਖਤਾਂ ਦੇ ਬਹੁਤ ਸਾਰੇ ਹਿੱਸੇ ਕਵਿਤਾਵਾਂ ਦੇ ਰੂਪ ਵਿਚ ਲਿਖੇ ਗਏ ਸਨ। ਅੱਜ ਦੀਆਂ ਭਾਸ਼ਾਵਾਂ ਵਿਚ ਕਵਿਤਾਵਾਂ ਇਸ ਤਰ੍ਹਾਂ ਲਿਖੀਆਂ ਜਾਂਦੀਆਂ ਹਨ ਕਿ ਤੁਕਾਂ ਦੇ ਆਖ਼ਰੀ ਸ਼ਬਦ ਇਕ-ਦੂਜੇ ਨਾਲ ਮਿਲਣ। ਪਰ ਇਬਰਾਨੀ ਭਾਸ਼ਾ ਵਿਚ ਕਵਿਤਾਵਾਂ ਦੀ ਖ਼ਾਸੀਅਤ ਇਹ ਹੈ ਕਿ ਇਨ੍ਹਾਂ ਦੀਆਂ ਤੁਕਾਂ ਇਕ-ਦੂਜੇ ਨਾਲ ਮਿਲਦੀਆਂ-ਜੁਲਦੀਆਂ ਹੁੰਦੀਆਂ ਹਨ ਜਾਂ ਤੁਕਾਂ ਵਿਰੋਧ ਵਿਚ ਹੁੰਦੀਆਂ ਹਨ। ਇਬਰਾਨੀ ਕਵਿਤਾ ਵਿਚ ਵਿਚਾਰਾਂ ਨੂੰ ਸਿਲਸਿਲੇਵਾਰ ਲਿਖ ਕੇ ਇਕਸਾਰਤਾ ਲਿਆਂਦੀ ਜਾਂਦੀ ਹੈ।
ਮੁਢਲੀਆਂ ਲਿਖਤਾਂ ਵਿਚ ਅੱਯੂਬ ਅਤੇ ਜ਼ਬੂਰਾਂ ਦੀ ਪੋਥੀ ਨੂੰ ਕਵਿਤਾ ਦੇ ਰੂਪ ਵਿਚ ਲਿਖਿਆ ਗਿਆ ਸੀ ਤਾਂਕਿ ਇਨ੍ਹਾਂ ਨੂੰ ਸੌਖਿਆਂ ਹੀ ਮੂੰਹ-ਜ਼ਬਾਨੀ ਯਾਦ ਕੀਤਾ ਜਾਂ ਗਾਇਆ ਜਾ ਸਕੇ। ਇਸ ਕਰਕੇ ਨਵੀਂ ਦੁਨੀਆਂ ਅਨੁਵਾਦ ਦੇ ਪੁਰਾਣੇ ਐਡੀਸ਼ਨਾਂ ਵਿਚ ਇਨ੍ਹਾਂ ਨੂੰ ਇਸੇ ਅੰਦਾਜ਼ ਵਿਚ ਲਿਖਿਆ ਗਿਆ। 2013 ਦੀ ਬਾਈਬਲ ਵਿਚ ਕਹਾਉਤਾਂ, ਸਰੇਸ਼ਟ ਗੀਤ ਅਤੇ ਭਵਿੱਖਬਾਣੀ ਦੀਆਂ ਕਿਤਾਬਾਂ ਦੇ ਕੁਝ ਅਧਿਆਇ ਵੀ ਹੁਣ ਕਵਿਤਾ ਦੇ ਰੂਪ ਵਿਚ ਲਿਖੇ ਗਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਮੁਢਲੀਆਂ ਲਿਖਤਾਂ ਵਿਚ ਵੀ ਇਨ੍ਹਾਂ ਨੂੰ ਇਸੇ ਤਰ੍ਹਾਂ ਲਿਖਿਆ ਗਿਆ ਸੀ। ਨਾਲੇ ਇਨ੍ਹਾਂ ਦੀਆਂ ਗੱਲਾਂ ਇਕ-ਦੂਜੇ ਨਾਲ ਮਿਲਦੀਆਂ-ਜੁਲਦੀਆਂ ਹਨ ਜਾਂ ਇਕ ਗੱਲ ਦੂਜੇ ਦੇ ਵਿਰੋਧ ਵਿਚ ਹੈ। ਯਸਾਯਾਹ 24:2 ਦੀ ਮਿਸਾਲ ਲੈ ਲਓ ਜਿਸ ਵਿਚ ਹਰ ਗੱਲ ਇਕ-ਦੂਜੇ ਦੇ ਵਿਰੋਧ ਵਿਚ ਹੈ ਅਤੇ ਇਕ ਤੋਂ ਬਾਅਦ ਇਕ ਵਾਕ ਇਸ ਗੱਲ ʼਤੇ ਜ਼ੋਰ ਦਿੰਦਾ ਹੈ ਕਿ ਕੋਈ ਵੀ ਪਰਮੇਸ਼ੁਰ ਦੇ ਨਿਆਂ ਤੋਂ ਨਹੀਂ ਬਚ ਸਕਦਾ। ਕਵਿਤਾ ਦੇ ਰੂਪ ਵਿਚ ਲਿਖੇ ਹੋਣ ਕਰਕੇ ਇਹ ਗੱਲ ਸਾਫ਼ ਜ਼ਾਹਰ ਹੁੰਦੀ ਹੈ ਕਿ ਕਿਤਾਬਾਂ ਦੇ ਲਿਖਾਰੀ ਇਕ ਗੱਲ ਨੂੰ ਵਾਰ-ਵਾਰ ਐਵੇਂ ਨਹੀਂ ਕਹਿ ਰਹੇ ਸਨ, ਸਗੋਂ ਉਹ ਕਵਿਤਾਵਾਂ ਨਾਲ ਪਰਮੇਸ਼ੁਰ ਦੇ ਸੰਦੇਸ਼ ʼਤੇ ਜ਼ੋਰ ਦੇ ਰਹੇ ਸਨ।
ਇਬਰਾਨੀ ਹੱਥ-ਲਿਖਤਾਂ ਵਿਚ ਇਹ ਗੱਲ ਹਮੇਸ਼ਾ ਸਾਫ਼ ਨਹੀਂ ਹੁੰਦੀ ਕਿ ਕਿਹੜੀ ਆਇਤ ਜਾਂ ਕਿਹੜੇ ਅਧਿਆਇ ਨੂੰ ਕਵਿਤਾ ਵਿਚ ਲਿਖਿਆ ਸੀ ਤੇ ਕਿਹੜੇ ਨੂੰ ਨਹੀਂ। ਅਨੁਵਾਦਕ ਖ਼ੁਦ ਫ਼ੈਸਲਾ ਕਰਦੇ ਹਨ ਕਿ ਉਨ੍ਹਾਂ ਨੇ ਕਿਹੜੀਆਂ ਆਇਤਾਂ ਨੂੰ ਕਵਿਤਾ ਦੇ ਰੂਪ ਵਿਚ ਲਿਖਣਾ ਹੈ। ਪਰ ਹੋਰਨਾਂ ਕੁਝ ਆਇਤਾਂ ਵਿਚ ਕਾਵਿ ਭਾਸ਼ਾ ਅਤੇ ਤਸਵੀਰੀ ਭਾਸ਼ਾ ਵਰਤੀ ਗਈ ਹੈ ਅਤੇ ਮਿਲਦੀਆਂ-ਜੁਲਦੀਆਂ ਗੱਲਾਂ ਲਿਖੀਆਂ ਗਈਆਂ ਹਨ ਤਾਂਕਿ ਗੱਲਾਂ ʼਤੇ ਜ਼ੋਰ ਦਿੱਤਾ ਜਾ ਸਕੇ। ਇਸ ਕਰਕੇ ਬਾਈਬਲ ਅਨੁਵਾਦਾਂ ਵਿਚ ਫ਼ਰਕ ਹੈ।
26 ਜਨਵਰੀ–1 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 28-29
ਸਿਰਫ਼ ਬੁੱਲ੍ਹਾਂ ਨਾਲ ਹੀ ਨਹੀਂ, ਸਗੋਂ ਦਿਲੋਂ ਵੀ ਯਹੋਵਾਹ ਦਾ ਆਦਰ ਕਰੋ
ip-1 299 ਪੈਰਾ 23
ਯਹੋਵਾਹ ਦੇ “ਅਚਰਜ ਕੰਮ” ਬਾਰੇ ਭਵਿੱਖਬਾਣੀ
23 ਯਹੂਦਾਹ ਦੇ ਧਾਰਮਿਕ ਆਗੂਆਂ ਨੇ ਰੂਹਾਨੀ ਤੌਰ ਤੇ ਸਚੇਤ ਹੋਣ ਦਾ ਦਾਅਵਾ ਤਾਂ ਕੀਤਾ ਸੀ, ਪਰ ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ ਸੀ। ਭਲੇ-ਬੁਰੇ ਬਾਰੇ ਉਹ ਆਪਣੀਆਂ ਹੀ ਉਲਟੀਆਂ ਗੱਲਾਂ ਸਿਖਾ ਰਹੇ ਸਨ, ਉਹ ਆਪਣੇ ਭੈੜੇ ਅਤੇ ਅਨੈਤਿਕ ਕੰਮਾਂ ਨੂੰ ਠੀਕ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਅਤੇ ਲੋਕਾਂ ਨੂੰ ਪਰਮੇਸ਼ੁਰ ਤੋਂ ਦੂਰ ਕਰ ਰਹੇ ਸਨ। ਆਪਣੇ ‘ਅਚਰਜ ਅਰ ਅਜੂਬੇ ਕੰਮ’ ਰਾਹੀਂ ਯਹੋਵਾਹ ਨੇ ਉਨ੍ਹਾਂ ਤੋਂ ਉਨ੍ਹਾਂ ਦੇ ਪਖੰਡ ਦਾ ਲੇਖਾ ਲਿਆ। ਉਸ ਨੇ ਕਿਹਾ: “ਏਸ ਲਈ ਕਿ ਏਹ ਲੋਕ ਮੇਰੇ ਨੇੜੇ ਆਉਂਦੇ, ਅਤੇ ਆਪਣਿਆਂ ਮੂੰਹਾਂ ਅਰ ਬੁੱਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਓਹਨਾਂ ਦਾ ਦਿਲ ਮੈਥੋਂ ਦੂਰ ਹੈ, ਅਤੇ ਮੇਰਾ ਭੈ ਓਹਨਾਂ ਲਈ ਆਦਮੀਆਂ ਦਾ ਹੁਕਮ ਹੀ ਹੈ, ਜਿਹੜਾ ਰਟਿਆ ਹੋਇਆ ਹੈ, ਏਸ ਲਈ ਵੇਖੋ, ਮੈਂ ਫੇਰ ਇਸ ਪਰਜਾ ਨਾਲ ਅਚਰਜ ਕੰਮ ਕਰਾਂਗਾ, ਅਚਰਜ ਅਰ ਅਜੂਬਾ ਕੰਮ, ਅਤੇ ਓਹਨਾਂ ਦੇ ਬੁੱਧੀਵਾਨਾਂ ਦੀ ਬੁੱਧ ਨਾਸ ਹੋ ਜਾਵੇਗੀ, ਅਤੇ ਓਹਨਾਂ ਦੇ ਚਤਰਿਆਂ ਦੀ ਚਤਰਾਈ ਲੁਕਾਈ ਜਾਵੇਗੀ।” (ਯਸਾਯਾਹ 29:13, 14) ਯਹੂਦਾਹ ਦੇ ਆਗੂ ਆਪਣੇ ਆਪ ਨੂੰ ਬੜੇ ਬੁੱਧੀਮਾਨ ਅਤੇ ਸਮਝਦਾਰ ਮੰਨਦੇ ਸਨ। ਪਰ ਉਨ੍ਹਾਂ ਦੀ ਬੁੱਧ ਅਤੇ ਸਮਝ ਉਦੋਂ ਖ਼ਤਮ ਹੋ ਗਈ ਜਦੋਂ ਯਹੋਵਾਹ ਨੇ ਬਾਬਲ ਦੀ ਵਿਸ਼ਵ ਸ਼ਕਤੀ ਨੂੰ ਸ਼ੁੱਧ ਉਪਾਸਨਾ ਛੱਡਣ ਵਾਲਿਆਂ ਦਾ ਨਾਸ਼ ਕਰਨ ਦਿੱਤਾ ਸੀ। ਪਹਿਲੀ ਸਦੀ ਵਿਚ ਵੀ ਧਾਰਮਿਕ ਆਗੂ ਆਪਣੇ ਆਪ ਨੂੰ ਬੁੱਧੀਮਾਨ ਸਮਝਦੇ ਸਨ। ਪਰ ਉਨ੍ਹਾਂ ਨੇ ਲੋਕਾਂ ਨੂੰ ਗੁਮਰਾਹ ਕੀਤਾ ਸੀ। ਇਸ ਲਈ ਯਹੋਵਾਹ ਨੇ ਉਨ੍ਹਾਂ ਯਹੂਦੀ ਲੋਕਾਂ ਉੱਤੇ ਵੀ ਤਬਾਹੀ ਆਉਣ ਦਿੱਤੀ। ਸਾਡੇ ਜ਼ਮਾਨੇ ਵਿਚ ਵੀ ਈਸਾਈ-ਜਗਤ ਨਾਲ ਇਹੋ ਕੁਝ ਹੋਵੇਗਾ।—ਮੱਤੀ 15:8, 9; ਰੋਮੀਆਂ 11:8.
ਧਰਮੀ ਕਿਸੇ ਵੀ ਗੱਲੋਂ ਨਿਹਚਾ ਕਰਨੀ ਨਹੀਂ ਛੱਡਦਾ
7 ਯਿਸੂ ਦੇ ਦਿਨਾਂ ਵਿਚ ਫ਼ਰੀਸੀਆਂ ਦੀ ਸੋਚ ਕਈ ਮਾਮਲਿਆਂ ਵਿਚ ਗ਼ਲਤ ਸੀ। ਉਦਾਹਰਣ ਲਈ, ਉਹ ਹੱਥ ਧੋਣ ਦੀ ਰੀਤ ʼਤੇ ਬਹੁਤ ਜ਼ੋਰ ਦਿੰਦੇ ਸਨ। ਪਰ ਜਦੋਂ ਕੋਈ ਆਪਣੇ ਮਾਂ ਪਿਓ ਦੀ ਦੇਖ-ਭਾਲ ਨਹੀਂ ਕਰਦਾ ਸੀ, ਤਾਂ ਉਹ ਉਸ ਨੂੰ ਕੁਝ ਨਹੀਂ ਕਹਿੰਦੇ ਸਨ। (ਮੱਤੀ 15:1-11) ਇਸ ਲਈ ਯਿਸੂ ਨੇ ਬੜੀ ਦਲੇਰੀ ਨਾਲ ਫ਼ਰੀਸੀਆਂ ਦੀ ਨਿੰਦਿਆ ਕੀਤੀ। ਇਹ ਸੁਣ ਕੇ ਯਿਸੂ ਦੇ ਚੇਲੇ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਯਿਸੂ ਨੂੰ ਕਿਹਾ: “ਕੀ ਤੈਨੂੰ ਪਤਾ ਫ਼ਰੀਸੀਆਂ ਨੂੰ ਤੇਰੀਆਂ ਗੱਲਾਂ ਦਾ ਗੁੱਸਾ ਲੱਗਾ?” ਯਿਸੂ ਨੇ ਉਨ੍ਹਾਂ ਨੂੰ ਕਿਹਾ: “ਜਿਹੜਾ ਵੀ ਬੂਟਾ ਮੇਰੇ ਸਵਰਗੀ ਪਿਤਾ ਨੇ ਨਹੀਂ ਲਾਇਆ, ਉਹ ਪੁੱਟਿਆ ਜਾਵੇਗਾ। ਫ਼ਰੀਸੀਆਂ ਨੂੰ ਛੱਡੋ। ਉਹ ਤਾਂ ਖ਼ੁਦ ਅੰਨ੍ਹੇ ਹਨ ਤੇ ਦੂਜਿਆਂ ਨੂੰ ਰਾਹ ਦਿਖਾਉਂਦੇ ਹਨ। ਜੇ ਅੰਨ੍ਹਾ ਅੰਨ੍ਹੇ ਨੂੰ ਰਾਹ ਦਿਖਾਵੇ, ਤਾਂ ਉਹ ਦੋਵੇਂ ਟੋਏ ਵਿਚ ਡਿਗਣਗੇ।” (ਮੱਤੀ 15:12-14) ਭਾਵੇਂ ਕਿ ਯਿਸੂ ਦੀਆਂ ਗੱਲਾਂ ਸੁਣ ਕੇ ਧਾਰਮਿਕ ਆਗੂਆਂ ਨੂੰ ਬਹੁਤ ਗੁੱਸਾ ਆਇਆ, ਪਰ ਯਿਸੂ ਸੱਚ ਬੋਲਣ ਤੋਂ ਪਿੱਛੇ ਨਹੀਂ ਹਟਿਆ।
ਯਹੋਵਾਹ ਦੇ ਮਹਿਮਾਨ ਬਣੇ ਰਹੋ!
8 “ਦਿਲੋਂ ਸੱਚ” ਨਾ ਬੋਲਣ ਵਾਲਾ ਵਿਅਕਤੀ ਚੋਰੀ-ਛਿਪੇ ਯਹੋਵਾਹ ਦੇ ਕਾਨੂੰਨ ਤੋੜਦਾ ਹੈ, ਪਰ ਉਹ ਦੂਜਿਆਂ ਸਾਮ੍ਹਣੇ ਯਹੋਵਾਹ ਦੇ ਕਾਨੂੰਨ ਮੰਨਣ ਦਾ ਦਿਖਾਵਾ ਕਰਦਾ ਹੈ। (ਯਸਾ. 29:13) ਅਜਿਹਾ ਵਿਅਕਤੀ ਚਾਲਬਾਜ਼ ਹੁੰਦਾ ਹੈ। ਉਹ ਸ਼ਾਇਦ ਸੋਚੇ ਕਿ ਯਹੋਵਾਹ ਦੇ ਕਾਇਦੇ-ਕਾਨੂੰਨ ਮੰਨਣੇ ਹਮੇਸ਼ਾ ਸਮਝਦਾਰੀ ਦੀ ਗੱਲ ਨਹੀਂ ਹੁੰਦੀ। (ਯਾਕੂ. 1:5-8) ਇਸ ਲਈ ਜਦੋਂ ਉਸ ਨੂੰ ਲੱਗਦਾ ਹੈ ਕਿ ਕੋਈ ਗੱਲ ਇੰਨੀ ਵੱਡੀ ਨਹੀਂ ਹੈ, ਤਾਂ ਉਸ ਮਾਮਲੇ ਵਿਚ ਸ਼ਾਇਦ ਉਹ ਯਹੋਵਾਹ ਦਾ ਕਹਿਣਾ ਨਾ ਮੰਨੇ। ਨਾਲੇ ਜਦੋਂ ਉਹ ਦੇਖਦਾ ਹੈ ਕਿ ਕਹਿਣਾ ਨਾ ਮੰਨਣ ਕਰਕੇ ਉਸ ਨੂੰ ਕੋਈ ਬੁਰਾ ਅੰਜਾਮ ਨਹੀਂ ਭੁਗਤਣਾ ਪਿਆ, ਤਾਂ ਉਹ ਸ਼ਾਇਦ ਵੱਡੀਆਂ-ਵੱਡੀਆਂ ਗੱਲਾਂ ਵਿਚ ਵੀ ਯਹੋਵਾਹ ਦਾ ਕਹਿਣਾ ਨਾ ਮੰਨੇ। ਭਾਵੇਂ ਕਿ ਉਸ ਨੂੰ ਲੱਗਦਾ ਹੈ ਕਿ ਉਹ ਯਹੋਵਾਹ ਦੀ ਭਗਤੀ ਕਰ ਰਿਹਾ ਹੈ, ਪਰ ਯਹੋਵਾਹ ਅਜਿਹੇ ਚਾਲਬਾਜ਼ ਇਨਸਾਨ ਦੀ ਭਗਤੀ ਕਬੂਲ ਨਹੀਂ ਕਰਦਾ। (ਉਪ. 8:11) ਇਸ ਤੋਂ ਉਲਟ, ਅਸੀਂ ਹਰ ਗੱਲ ਵਿਚ ਈਮਾਨਦਾਰੀ ਤੋਂ ਕੰਮ ਲੈਣਾ ਚਾਹੁੰਦੇ ਹਾਂ।
ਹੀਰੇ-ਮੋਤੀ
it “ਅਰੀਏਲ” ਪੈਰਾ 1; it “ਅਰੀਏਲ” ਨੰ. 3
ਅਰੀਏਲ
(ਅਰੀਏਲ) [ਪਰਮੇਸ਼ੁਰ ਦੀ ਵੇਦੀ ਦੀ ਭੱਠੀ; ਜਾਂ ਪਰਮੇਸ਼ੁਰ ਦ ਸ਼ੇਰ]।
3. ਯਸਾਯਾਹ 29:1, 2, 7 ਵਿਚ ਯਰੂਸ਼ਲਮ ਨੂੰ ਅਰੀਏਲ ਕਿਹਾ ਗਿਆ ਹੈ। ਪਰਮੇਸ਼ੁਰ ਦਾ ਮੰਦਰ ਯਰੂਸ਼ਲਮ ਵਿਚ ਸੀ ਅਤੇ ਇਸ ਮੰਦਰ ਵਿਚ ਇਕ ਵੇਦੀ ਸੀ ਜਿਸ ʼਤੇ ਬਲ਼ੀਆਂ ਸਾੜੀਆਂ ਜਾਂਦੀਆਂ ਸਨ। ਇਸ ਲਈ ਯਰੂਸ਼ਲਮ ਪਰਮੇਸ਼ੁਰ ਦੀ ਵੇਦੀ ਦੀ ਭੱਠੀ ਵਾਂਗ ਸੀ। (ਯਸਾ 29:1, ਫੁਟਨੋਟ) ਇਹ ਯਹੋਵਾਹ ਦੀ ਸ਼ੁੱਧ ਭਗਤੀ ਦਾ ਕੇਂਦਰ ਵੀ ਮੰਨਿਆ ਜਾਂਦਾ ਸੀ। ਪਰ ਯਸਾਯਾਹ 29: 1-4 ਵਿਚ ਚੇਤਾਵਨੀ ਦਿੱਤੀ ਗਈ ਕਿ ਯਰੂਸ਼ਲਮ ʼਤੇ ਹਮਲਾ ਕੀਤਾ ਜਾਵੇਗਾ। 607 ਈਸਵੀ ਪੂਰਵ ਵਿਚ ਬਾਬਲੀਆਂ ਨੇ ਇਸ ਸ਼ਹਿਰ ʼਤੇ ਹਮਲਾ ਕਰ ਕੇ ਇਸ ਨੂੰ ਨਾਸ਼ ਕਰ ਦਿੱਤਾ। ਉਨ੍ਹਾਂ ਨੇ ਪੂਰੇ ਸ਼ਹਿਰ ਵਿਚ ਲਾਸ਼ਾਂ ਹੀ ਲਾਸ਼ਾਂ ਵਿਛਾ ਦਿੱਤੀਆਂ ਅਤੇ ਪੂਰਾ ਸ਼ਹਿਰ ਖ਼ੂਨ ਨਾਲ ਭਰ ਦਿੱਤਾ ਅਤੇ ਸ਼ਹਿਰ ਨੂੰ ਅੱਗ ਲਾ ਦਿੱਤੀ। ਇੱਦਾਂ ਯਰੂਸ਼ਲਮ ਇਕ ਹੋਰ ਮਾਅਨੇ ਵਿਚ ਵੇਦੀ ਦੀ ਭੱਠੀ ਬਣ ਗਿਆ।—ਯਸਾ 29:1-4.
2-8 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 30-32
ਯਹੋਵਾਹ ਦੇ ਖੰਭਾਂ ਹੇਠ ਪਨਾਹ ਲਓ
ਯਹੋਵਾਹ ਦੇ ਖੰਭਾਂ ਹੇਠ ਪਨਾਹ ਲਓ
7 ਯਹੋਵਾਹ ਸਾਡੀ ਪਨਾਹ ਹੈ, ਇਸ ਲਈ ਸਾਨੂੰ ਅਗਲਿਆਂ ਸ਼ਬਦਾਂ ਤੋਂ ਦਿਲਾਸਾ ਮਿਲਦਾ ਹੈ: “ਉਹ ਆਪਣੇ ਖੰਭਾਂ ਨਾਲ ਤੈਨੂੰ ਢੱਕ ਲਵੇਗਾ, ਅਤੇ ਉਹ ਦੇ ਪਰਾਂ ਹੇਠ ਤੂੰ ਪਨਾਹ ਲਵੇਂਗਾ, ਉਹ ਦੀ ਸਚਿਆਈ ਇੱਕ ਢਾਲ ਅਤੇ ਫਰੀ ਹੈ।” (ਜ਼ਬੂਰ 91:4) ਜਿਵੇਂ ਪੰਛੀ ਆਪਣੇ ਬੱਚਿਆਂ ਦੀ ਰੱਖਿਆ ਕਰਦਾ ਹੈ ਉਵੇਂ ਹੀ ਪਰਮੇਸ਼ੁਰ ਸਾਡੀ ਰੱਖਿਆ ਕਰਦਾ ਹੈ। (ਯਸਾਯਾਹ 31:5) ‘ਉਹ ਆਪਣੇ ਖੰਭਾਂ ਨਾਲ ਸਾਨੂੰ ਢੱਕ ਲੈਂਦਾ ਹੈ।’ ਪੰਛੀ ਆਪਣੇ ਖੰਭਾਂ ਹੇਠ ਆਪਣੇ ਬੱਚਿਆਂ ਨੂੰ ਢੱਕ ਕੇ ਉਨ੍ਹਾਂ ਨੂੰ ਸ਼ਿਕਾਰੀਆਂ ਤੋਂ ਬਚਾਉਂਦਾ ਹੈ। ਚਿੜੀ ਦੇ ਬੱਚਿਆਂ ਵਾਂਗ, ਅਸੀਂ ਯਹੋਵਾਹ ਦੇ ਖੰਭਾਂ ਹੇਠ ਸੁਰੱਖਿਅਤ ਮਹਿਸੂਸ ਕਰਦੇ ਹਾਂ ਕਿਉਂਕਿ ਅਸੀਂ ਉਸ ਦੇ ਸੱਚੇ ਮਸੀਹੀ ਸੰਗਠਨ ਵਿਚ ਪਨਾਹ ਲੈਂਦੇ ਹਾਂ।—ਰੂਥ 2:12; ਜ਼ਬੂਰ 5:1, 11.
ਮੁਸੀਬਤਾਂ ਦੇ ਤੂਫ਼ਾਨ ਵਿਚ ਯਹੋਵਾਹ ਤੁਹਾਨੂੰ ਸੰਭਾਲੇਗਾ
13 ਸਾਨੂੰ ਕੀ ਕਰਨ ਦੀ ਲੋੜ ਹੈ? ਸ਼ਾਇਦ ਸਾਡਾ ਦੂਜਿਆਂ ਨੂੰ ਮਿਲਣ ਦਾ ਦਿਲ ਨਾ ਕਰੇ, ਪਰ ਅਜਿਹੀਆਂ ਭਾਵਨਾਵਾਂ ਨੂੰ ਖ਼ੁਦ ʼਤੇ ਹਾਵੀ ਨਾ ਹੋਣ ਦੇਵੋ। ਜਦੋਂ ਅਸੀਂ ਖ਼ੁਦ ਨੂੰ ਦੂਜਿਆਂ ਤੋਂ ਅਲੱਗ ਕਰ ਲੈਂਦੇ ਹਾਂ, ਤਾਂ ਅਸੀਂ ਬੱਸ ਆਪਣੇ ਬਾਰੇ ਹੀ ਸੋਚਣ ਲੱਗ ਪੈਂਦੇ ਹਾਂ, ਆਪਣੀਆਂ ਪਰੇਸ਼ਾਨੀਆਂ ਵਿਚ ਹੀ ਉਲਝ ਕੇ ਰਹਿ ਜਾਂਦੇ ਹਾਂ। ਇਸ ਕਰਕੇ ਸ਼ਾਇਦ ਅਸੀਂ ਗ਼ਲਤ ਫ਼ੈਸਲੇ ਕਰ ਬੈਠੀਏ। (ਕਹਾ. 18:1) ਹੋ ਸਕਦਾ ਹੈ ਕਿ ਕਦੀ-ਕਦੀ ਸਾਡਾ ਇਕੱਲੇ ਰਹਿਣ ਦਾ ਮਨ ਕਰੇ, ਖ਼ਾਸ ਕਰਕੇ ਉਦੋਂ ਜਦੋਂ ਸਾਡੇ ਨਾਲ ਕੁਝ ਮਾੜਾ ਹੋਇਆ ਹੋਵੇ। ਇੱਦਾਂ ਕਰਨਾ ਗ਼ਲਤ ਵੀ ਨਹੀਂ ਹੈ। ਪਰ ਜੇ ਅਸੀਂ ਲੰਬੇ ਸਮੇਂ ਤਕ ਇਕੱਲੇ ਰਹਿੰਦੇ ਹਾਂ, ਤਾਂ ਇਹ ਇੱਦਾਂ ਹੈ ਜਿੱਦਾਂ ਅਸੀਂ ਯਹੋਵਾਹ ਦੀ ਮਦਦ ਲੈਣ ਤੋਂ ਮਨ੍ਹਾ ਕਰ ਰਹੇ ਹੋਈਏ ਕਿਉਂਕਿ ਯਹੋਵਾਹ ਦੂਜਿਆਂ ਦੇ ਜ਼ਰੀਏ ਸਾਨੂੰ ਸਹਾਰਾ ਦਿੰਦਾ ਹੈ। ਭਾਵੇਂ ਕਿ ਦੁਖੀ ਜਾਂ ਨਿਰਾਸ਼ ਹੋਣ ʼਤੇ ਤੁਹਾਡਾ ਦੂਜਿਆਂ ਨੂੰ ਮਿਲਣ ਦਾ ਦਿਲ ਨਾ ਕਰੇ, ਫਿਰ ਵੀ ਆਪਣੇ ਘਰਦਿਆਂ, ਦੋਸਤਾਂ ਅਤੇ ਬਜ਼ੁਰਗਾਂ ਦੀ ਮਦਦ ਕਬੂਲ ਕਰੋ। ਯਾਦ ਰੱਖੋ ਕਿ ਉਨ੍ਹਾਂ ਦੇ ਜ਼ਰੀਏ ਅਸਲ ਵਿਚ ਯਹੋਵਾਹ ਤੁਹਾਨੂੰ ਸਹਾਰਾ ਦੇ ਰਿਹਾ ਹੈ।—ਕਹਾ. 17:17; ਯਸਾ. 32:1, 2.
ਯਹੋਵਾਹ “ਤੁਹਾਨੂੰ ਤਕੜਾ ਕਰੇਗਾ”
19 ਤੁਸੀਂ ਆਪਣੀ ਉਮੀਦ ਨੂੰ ਹੋਰ ਪੱਕਾ ਕਰਨ ਲਈ ਕੀ ਕਰ ਸਕਦੇ ਹੋ? ਉਦਾਹਰਣ ਲਈ, ਜੇ ਤੁਹਾਡੀ ਉਮੀਦ ਧਰਤੀ ʼਤੇ ਹਮੇਸ਼ਾ ਰਹਿਣ ਦੀ ਹੈ, ਤਾਂ ਬਾਈਬਲ ਵਿੱਚੋਂ ਨਵੀਂ ਦੁਨੀਆਂ ਬਾਰੇ ਦਿੱਤੀਆਂ ਆਇਤਾਂ ਪੜ੍ਹੋ ਅਤੇ ਉਨ੍ਹਾਂ ʼਤੇ ਸੋਚ-ਵਿਚਾਰ ਕਰੋ। (ਯਸਾ. 25:8; 32:16-18) ਸੋਚੋ ਕਿ ਨਵੀਂ ਦੁਨੀਆਂ ਵਿਚ ਜ਼ਿੰਦਗੀ ਕਿਹੋ ਜਿਹੀ ਹੋਵੇਗੀ। ਕਲਪਨਾ ਕਰੋ ਕਿ ਤੁਸੀਂ ਨਵੀਂ ਦੁਨੀਆਂ ਵਿਚ ਹੋ। ਤੁਸੀਂ ਉੱਥੇ ਕਿਨ੍ਹਾਂ ਨੂੰ ਦੇਖ ਰਹੇ ਹੋ? ਤੁਸੀਂ ਕਿਹੜੀਆਂ ਆਵਾਜ਼ਾਂ ਸੁਣ ਰਹੇ ਹੋ? ਤੁਹਾਨੂੰ ਕਿੱਦਾਂ ਲੱਗ ਰਿਹਾ ਹੈ? ਨਵੀਂ ਦੁਨੀਆਂ ਬਾਰੇ ਹੋਰ ਵਧੀਆ ਤਰੀਕੇ ਨਾਲ ਕਲਪਨਾ ਕਰਨ ਲਈ ਸਾਡੇ ਪ੍ਰਕਾਸ਼ਨਾਂ ਵਿਚ ਦਿੱਤੀਆਂ ਤਸਵੀਰਾਂ ਦੇਖੋ ਜਾਂ ਸੰਗੀਤ ਵੀਡੀਓ ਦੇਖੋ, ਜਿਵੇਂ ਕਿ ਦੁਨੀਆਂ ਆ ਗਈ ਨਵੀਂ, ਹਰ ਤਰਫ਼ ਅਮਨ ਬੇਇੰਤੇਹਾ ਜਾਂ ਦੇਖੋ ਜ਼ਰਾ ਉਹ ਹਸੀਨ ਮੰਜ਼ਰ! ਜੇ ਅਸੀਂ ਬਾਕਾਇਦਾ ਸਮਾਂ ਕੱਢ ਕੇ ਨਵੀਂ ਦੁਨੀਆਂ ਦੀ ਉਮੀਦ ʼਤੇ ਸੋਚ-ਵਿਚਾਰ ਕਰਾਂਗੇ, ਤਾਂ ਸਾਨੂੰ ਆਪਣੀਆਂ ਮੁਸ਼ਕਲਾਂ “ਥੋੜ੍ਹੇ ਸਮੇਂ ਲਈ ਅਤੇ ਮਾਮੂਲੀ” ਜਿਹੀਆਂ ਲੱਗਣਗੀਆਂ। (2 ਕੁਰਿੰ. 4:17) ਇਸ ਉਮੀਦ ਦੇ ਜ਼ਰੀਏ ਯਹੋਵਾਹ ਤੁਹਾਨੂੰ ਤਕੜਾ ਕਰੇਗਾ ਅਤੇ ਅਜ਼ਮਾਇਸ਼ਾਂ ਨਾਲ ਲੜਨ ਦੀ ਤਾਕਤ ਦੇਵੇਗਾ।.
ਹੀਰੇ-ਮੋਤੀ
it “ਰੋਟੀ” ਪੈਰਾ 6
ਰੋਟੀ
ਬਾਈਬਲ ਵਿਚ “ਰੋਟੀ” ਸ਼ਬਦ ਦੇ ਅਲੱਗ-ਅਲੱਗ ਮਤਲਬ ਹਨ। ਉਦਾਹਰਣ ਲਈ, ਯਹੋਸ਼ੁਆ ਤੇ ਕਾਲੇਬ ਨੇ ਇਜ਼ਰਾਈਲ ਦੀ ਮੰਡਲੀ ਨੂੰ ਕਿਹਾ ਕਿ ਕਨਾਨ ਦੇ ਲੋਕ ਉਨ੍ਹਾਂ ਲਈ ਬੱਸ “ਰੋਟੀ ਦੀ ਇਕ ਬੁਰਕੀ ਹੀ ਹਨ।” (ਗਿਣ 14:9, ਫੁਟਨੋਟ) ਦੋਨਾਂ ਨੂੰ ਯਕੀਨ ਸੀ ਕਿ ਕਨਾਨੀ ਉਨ੍ਹਾਂ ਲਈ ਰੋਟੀ ਦੀ ਬੁਰਕੀ ਵਾਂਗ ਸਨ ਯਾਨੀ ਉਹ ਉਨ੍ਹਾਂ ਨੂੰ ਸੌਖਿਆਂ ਹੀ ਹਰਾ ਦੇਣਗੇ। ਜਿੱਦਾਂ ਰੋਟੀ ਖਾ ਕੇ ਤਾਕਤ ਮਿਲਦੀ ਹੈ, ਉੱਦਾਂ ਹੀ ਇਜ਼ਰਾਈਲੀ ਕਨਾਨੀਆਂ ਨੂੰ ਹਰਾ ਕੇ ਤਾਕਤਵਰ ਬਣ ਜਾਣਗੇ। ਇਸ ਦੀ ਇਕ ਹੋਰ ਉਦਾਹਰਣ ਜ਼ਬੂਰ 80:5 ਵਿਚ ਦਰਜ ਹੈ। ਇਸ ਵਿਚ ਲਿਖਿਆ ਹੈ ਕਿ ਯਹੋਵਾਹ ਲੋਕਾਂ ਨੂੰ ਕਹਿੰਦਾ ਹੈ ਕਿ ਉਹ ‘ਰੋਟੀ ਦੀ ਬਜਾਇ ਹੰਝੂਆਂ ਨਾਲ ਉਨ੍ਹਾਂ ਦਾ ਢਿੱਡ ਭਰਦਾ ਹੈ।’ ਇਸ ਦਾ ਮਤਲਬ ਹੈ ਕਿ ਲੋਕ ਬਹੁਤ ਦੁਖੀ ਸਨ ਕਿਉਂਕਿ ਹੋ ਸਕਦਾ ਹੈ ਕਿ ਯਹੋਵਾਹ ਉਨ੍ਹਾਂ ਤੋਂ ਖ਼ੁਸ਼ ਨਹੀਂ ਸੀ। ਇਸ ਤੋਂ ਇਲਾਵਾ, ਯਸਾਯਾਹ 30:20 ਵਿਚ ਲਿਖਿਆ ਹੈ ਕਿ ਯਹੋਵਾਹ ਆਪਣੇ ਲੋਕਾਂ ਨੂੰ “ਦੁੱਖ ਦੀ ਰੋਟੀ ਦੇਵੇਗਾ।” ਇਸ ਦਾ ਮਤਲਬ ਹੈ ਕਿ ਜਦੋਂ ਦੁਸ਼ਮਣਾਂ ਨੇ ਉਨ੍ਹਾਂ ਨੂੰ ਚਾਰੇ ਪਾਸਿਆਂ ਤੋਂ ਘੇਰ ਲੈਣਾ ਸੀ ਅਤੇ ਉਨ੍ਹਾਂ ਨੇ ਬਚ ਕੇ ਭੱਜ ਨਹੀਂ ਸਕਣਾ ਸੀ, ਉਦੋਂ ਉਨ੍ਹਾਂ ਲਈ ਮੁਸ਼ਕਲਾਂ ਸਹਿਣੀਆਂ ਅਤੇ ਦੁੱਖ ਝੱਲਣੇ ਹਰ ਰੋਜ਼ ਦੀ ਗੱਲ ਹੋ ਜਾਣੀ ਸੀ, ਜਿਵੇਂ ਇਹ ਰੋਟੀ ਤੇ ਪਾਣੀ ਹੋਵੇ।
9-15 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 33-35
“ਤੇਰੇ ਸਮੇਂ ਵਿਚ ਉਹ ਮਜ਼ਬੂਤੀ ਬਖ਼ਸ਼ੇਗਾ”
ਮੁਸੀਬਤਾਂ ਦੇ ਤੂਫ਼ਾਨ ਵਿਚ ਯਹੋਵਾਹ ਤੁਹਾਨੂੰ ਸੰਭਾਲੇਗਾ
7 ਮੁਸ਼ਕਲ ਕੀ ਹੋ ਸਕਦੀ ਹੈ? ਜਦੋਂ ਅਸੀਂ ਕਿਸੇ ਮੁਸ਼ਕਲ ਵਿੱਚੋਂ ਗੁਜ਼ਰ ਰਹੇ ਹੁੰਦੇ ਹਾਂ, ਤਾਂ ਸਾਡਾ ਮੂਡ ਇੱਕੋ ਜਿਹਾ ਨਹੀਂ ਰਹਿੰਦਾ, ਅਸੀਂ ਚੰਗੀ ਤਰ੍ਹਾਂ ਸੋਚ ਨਹੀਂ ਪਾਉਂਦੇ ਅਤੇ ਸ਼ਾਇਦ ਸਾਡੇ ਵਤੀਰੇ ਵਿਚ ਵੀ ਬਦਲਾਅ ਆ ਜਾਵੇ। ਸਾਨੂੰ ਸ਼ਾਇਦ ਇੱਦਾਂ ਲੱਗੇ ਜਿੱਦਾਂ ਅਸੀਂ ਜਜ਼ਬਾਤਾਂ ਦੀਆਂ ਲਹਿਰਾਂ ਵਿਚ ਇੱਧਰ-ਉੱਧਰ ਉਛਾਲ਼ੇ ਜਾ ਰਹੇ ਹਾਂ। ਭਰਾ ਲੂਇਸ ਦੀ ਮੌਤ ਤੋਂ ਬਾਅਦ ਭੈਣ ਐਨਾ ਨੂੰ ਵੀ ਇੱਦਾਂ ਹੀ ਲੱਗਾ। ਉਸ ਨੇ ਕਿਹਾ: “ਕਈ ਵਾਰ ਮੈਨੂੰ ਬਹੁਤ ਖਾਲੀਪਣ ਲੱਗਦਾ ਸੀ। ਮੈਨੂੰ ਆਪਣੀ ਹਾਲਤ ʼਤੇ ਰੋਣਾ ਆਉਂਦਾ ਸੀ ਤੇ ਕਦੇ-ਕਦੇ ਬਹੁਤ ਗੁੱਸਾ ਵੀ ਆਉਂਦਾ ਸੀ ਕਿ ਉਹ ਮੈਨੂੰ ਛੱਡ ਕੇ ਕਿਉਂ ਚਲੇ ਗਏ।” ਕਦੇ-ਕਦੇ ਭੈਣ ਨੂੰ ਇੱਦਾਂ ਦੇ ਫ਼ੈਸਲੇ ਲੈਣੇ ਪੈਂਦੇ ਸੀ ਜੋ ਪਹਿਲਾਂ ਉਸ ਦਾ ਪਤੀ ਲੈਂਦਾ ਸੀ। ਇੱਦਾਂ ਦੇ ਮੌਕਿਆਂ ʼਤੇ ਉਹ ਬਹੁਤ ਪਰੇਸ਼ਾਨ ਹੋ ਜਾਂਦੀ ਸੀ ਤੇ ਇਕੱਲਾਪਣ ਮਹਿਸੂਸ ਕਰਦੀ ਸੀ। ਕਈ ਵਾਰ ਉਸ ਨੂੰ ਲੱਗਦਾ ਸੀ ਕਿ ਉਹ ਸਮੁੰਦਰ ਵਿਚਕਾਰ ਕਿਸੇ ਤੂਫ਼ਾਨ ਵਿਚ ਫਸ ਗਈ ਹੈ। ਸੋ ਜਦੋਂ ਚਿੰਤਾਵਾਂ ਅਤੇ ਪਰੇਸ਼ਾਨੀਆਂ ਸਾਨੂੰ ਡੁਬਾਉਣ ਲੱਗਦੀਆਂ ਹਨ, ਤਾਂ ਯਹੋਵਾਹ ਸਾਡੀ ਕਿਵੇਂ ਮਦਦ ਕਰਦਾ ਹੈ?
8 ਯਹੋਵਾਹ ਕੀ ਕਰਦਾ ਹੈ? ਉਹ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਉਹ ਸਾਨੂੰ ਡੋਲਣ ਨਹੀਂ ਦੇਵੇਗਾ। (1 ਪਤਰਸ 5:10 ਪੜ੍ਹੋ।) ਜਦੋਂ ਇਕ ਜਹਾਜ਼ ਤੂਫ਼ਾਨ ਵਿਚ ਫਸ ਜਾਂਦਾ ਹੈ, ਤਾਂ ਉਹ ਬਹੁਤ ਬੁਰੀ ਤਰ੍ਹਾਂ ਇੱਧਰ-ਉੱਧਰ ਡਿੱਕੋ-ਡੋਲੇ ਖਾਣ ਲੱਗਦਾ ਹੈ। ਇਸ ਲਈ ਕਈ ਜਹਾਜ਼ਾਂ ਦੇ ਥੱਲੇ ਦੋਨੋਂ ਪਾਸੇ ਇਕ ਤਰ੍ਹਾਂ ਦਾ ਯੰਤਰ (ਸਟੈਬਲਾਈਜ਼ਰ) ਲੱਗਾ ਹੁੰਦਾ ਹੈ ਜਿਸ ਦੀ ਮਦਦ ਨਾਲ ਤੂਫ਼ਾਨ ਵਿਚ ਵੀ ਜਹਾਜ਼ ਕਾਫ਼ੀ ਹੱਦ ਤਕ ਸੰਭਲ ਜਾਂਦਾ ਹੈ। ਉਸ ʼਤੇ ਬੈਠੇ ਲੋਕ ਸੁਰੱਖਿਅਤ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਨੂੰ ਥੋੜ੍ਹੀ ਰਾਹਤ ਮਿਲਦੀ ਹੈ। ਪਰ ਇਹ ਯੰਤਰ ਅਕਸਰ ਉਦੋਂ ਸਭ ਤੋਂ ਵਧੀਆ ਕੰਮ ਕਰਦੇ ਹਨ ਜਦੋਂ ਜਹਾਜ਼ ਅੱਗੇ ਵੱਲ ਨੂੰ ਵੱਧ ਰਿਹਾ ਹੋਵੇ। ਉਸੇ ਤਰ੍ਹਾਂ ਜੇ ਮੁਸ਼ਕਲਾਂ ਦੌਰਾਨ ਅਸੀਂ ਅੱਗੇ ਵਧਦੇ ਰਹਿੰਦੇ ਹਾਂ ਯਾਨੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿੰਦੇ ਹਾਂ, ਤਾਂ ਯਹੋਵਾਹ ਸਾਨੂੰ ਵੀ ਡੋਲਣ ਨਹੀਂ ਦੇਵੇਗਾ।
ਅਜ਼ਮਾਇਸ਼ਾਂ ਸਹਿੰਦੇ ਵੇਲੇ ਖ਼ੁਸ਼ ਕਿਵੇਂ ਰਹੀਏ
10 ਹੱਲ: ਯਹੋਵਾਹ ਤੋਂ ਬੁੱਧ ਮੰਗੋ। ਜੇ ਅਸੀਂ ਖ਼ੁਸ਼ੀ-ਖ਼ੁਸ਼ੀ ਸਤਾਹਟਾਂ ਝੱਲਣਾ ਚਾਹੁੰਦੇ ਹਾਂ, ਤਾਂ ਸਾਨੂੰ ਸਭ ਤੋਂ ਪਹਿਲਾਂ ਯਹੋਵਾਹ ਤੋਂ ਪ੍ਰਾਰਥਨਾ ਵਿਚ ਬੁੱਧ ਮੰਗਣੀ ਚਾਹੀਦੀ ਹੈ। (ਯਾਕੂਬ 1:5 ਪੜ੍ਹੋ।) ਜੇ ਸਾਨੂੰ ਲੱਗਦਾ ਹੈ ਕਿ ਯਹੋਵਾਹ ਤੁਰੰਤ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਨਹੀਂ ਦਿੰਦਾ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਯਾਕੂਬ ਨੇ ਕਿਹਾ ਕਿ ਸਾਨੂੰ ਪਰਮੇਸ਼ੁਰ ਤੋਂ ਬੁੱਧ ‘ਮੰਗਦੇ ਰਹਿਣਾ’ ਚਾਹੀਦਾ ਹੈ। ਪਰਮੇਸ਼ੁਰ ਤੋਂ ਵਾਰ-ਵਾਰ ਬੁੱਧ ਮੰਗਦੇ ਰਹਿਣ ਨਾਲ ਨਾ ਤਾਂ ਉਹ ਖਿੱਝਦਾ ਹੈ ਅਤੇ ਨਾ ਹੀ ਉਹ ਸਾਡੇ ਤੋਂ ਗੁੱਸੇ ਹੁੰਦਾ ਹੈ। ਜਦੋਂ ਵੀ ਅਸੀਂ ਸਤਾਹਟਾਂ ਝੱਲਣ ਲਈ ਪਰਮੇਸ਼ੁਰ ਤੋਂ ਪ੍ਰਾਰਥਨਾ ਵਿਚ ਬੁੱਧ ਮੰਗਦੇ ਹਾਂ, ਤਾਂ ਸਾਡਾ ਸਵਰਗੀ ਪਿਤਾ ਸਾਨੂੰ “ਖੁੱਲ੍ਹੇ ਦਿਲ” ਨਾਲ ਬੁੱਧ ਦਿੰਦਾ ਹੈ। (ਜ਼ਬੂ. 25:12, 13) ਉਹ ਸਾਡੀਆਂ ਸਤਾਹਟਾਂ ਦੇਖ ਕੇ ਦੁਖੀ ਹੁੰਦਾ ਹੈ ਅਤੇ ਉਹ ਸਾਡੀ ਮਦਦ ਵੀ ਕਰਨੀ ਚਾਹੁੰਦਾ ਹੈ। ਵਾਕਈ, ਇਹ ਜਾਣ ਕਿ ਸਾਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ! ਪਰ ਯਹੋਵਾਹ ਸਾਨੂੰ ਬੁੱਧ ਕਿਵੇਂ ਦਿੰਦਾ ਹੈ?
11 ਯਹੋਵਾਹ ਆਪਣੇ ਬਚਨ ਰਾਹੀਂ ਸਾਨੂੰ ਬੁੱਧ ਦਿੰਦਾ ਹੈ। (ਕਹਾ. 2:6) ਇਹ ਬੁੱਧ ਪਾਉਣ ਲਈ ਸਾਨੂੰ ਬਾਈਬਲ ਅਤੇ ਇਸ ʼਤੇ ਆਧਾਰਿਤ ਪ੍ਰਕਾਸ਼ਨਾਂ ਦੀ ਸਟੱਡੀ ਕਰਨੀ ਚਾਹੀਦੀ ਹੈ। ਪਰ ਸਾਨੂੰ ਸਿਰਫ਼ ਆਪਣਾ ਗਿਆਨ ਹੀ ਨਹੀਂ ਵਧਾਉਣਾ ਚਾਹੀਦਾ, ਸਗੋਂ ਪਰਮੇਸ਼ੁਰ ਦੀ ਬੁੱਧ ਮੁਤਾਬਕ ਕੰਮ ਵੀ ਕਰਨੇ ਚਾਹੀਦੇ ਹਨ। ਯਾਕੂਬ ਨੇ ਲਿਖਿਆ: “ਤੁਸੀਂ ਬਚਨ ਉੱਤੇ ਚੱਲਣ ਵਾਲੇ ਬਣੋ, ਨਾ ਕਿ . . . ਸਿਰਫ਼ ਸੁਣਨ ਵਾਲੇ।” (ਯਾਕੂ. 1:22) ਜਦੋਂ ਅਸੀਂ ਪਰਮੇਸ਼ੁਰ ਦੀ ਸਲਾਹ ਮੁਤਾਬਕ ਚੱਲਦੇ ਹਾਂ, ਤਾਂ ਅਸੀਂ ਹੋਰ ਵੀ ਸ਼ਾਂਤੀ ਪਸੰਦ, ਦਇਆ ਦਿਖਾਉਣ ਵਾਲੇ ਅਤੇ ਆਪਣੀ ਗੱਲ ʼਤੇ ਅੜੇ ਨਾ ਰਹਿਣ ਵਾਲੇ ਬਣਦੇ ਹਾਂ। (ਯਾਕੂ. 3:17) ਇਨ੍ਹਾਂ ਗੁਣਾਂ ਦੀ ਮਦਦ ਨਾਲ ਅਸੀਂ ਕਿਸੇ ਵੀ ਸਤਾਹਟ ਨੂੰ ਆਪਣੀ ਖ਼ੁਸ਼ੀ ਗੁਆਏ ਬਿਨਾਂ ਸਹਿ ਸਕਦੇ ਹਾਂ।
ip-1 352-355 ਪੈਰੇ 21-22
“ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ”
21 ਯਸਾਯਾਹ ਦੀ ਭਵਿੱਖਬਾਣੀ ਦੀ ਪੂਰਤੀ ਸਾਡੇ ਜ਼ਮਾਨੇ ਵਿਚ ਵੀ ਹੁੰਦੀ ਹੈ। ਅੱਜ ਵੀ ਯਹੋਵਾਹ ਦੇ ਲੋਕਾਂ ਦਾ ਰੂਹਾਨੀ ਇਲਾਜ ਕੀਤਾ ਗਿਆ ਹੈ। ਉਨ੍ਹਾਂ ਨੂੰ ਜੂਨਾਂ ਵਿਚ ਪੈਣ, ਤ੍ਰਿਏਕ, ਅਤੇ ਨਰਕ ਦੀ ਅੱਗ ਵਰਗੀਆਂ ਝੂਠੀਆਂ ਸਿੱਖਿਆਵਾਂ ਤੋਂ ਆਜ਼ਾਦੀ ਮਿਲੀ ਹੈ। ਉਨ੍ਹਾਂ ਨੂੰ ਨੇਕ-ਚਲਣ ਬਾਰੇ ਵੀ ਸਿੱਖਿਆ ਮਿਲਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਅਨੈਤਿਕ ਆਦਤਾਂ ਤੋਂ ਦੂਰ ਰਹਿਣ ਅਤੇ ਚੰਗੇ ਫ਼ੈਸਲੇ ਕਰਨ ਵਿਚ ਵੀ ਮਦਦ ਮਿਲਦੀ ਹੈ। ਅਤੇ ਯਿਸੂ ਮਸੀਹੀ ਦੇ ਬਲੀਦਾਨ ਵਿਚ ਵਿਸ਼ਵਾਸ ਕਾਰਨ, ਯਹੋਵਾਹ ਦੀਆਂ ਨਜ਼ਰਾਂ ਵਿਚ ਉਨ੍ਹਾਂ ਦੀ ਖਰੀ ਸਥਿਤੀ ਹੈ ਅਤੇ ਉਨ੍ਹਾਂ ਦੀਆਂ ਜ਼ਮੀਰਾਂ ਸਾਫ਼ ਹਨ। (ਕੁਲੁੱਸੀਆਂ 1:13, 14; 1 ਪਤਰਸ 2:24; 1 ਯੂਹੰਨਾ 4:10) ਇਸ ਰੂਹਾਨੀ ਇਲਾਜ ਦੇ ਸਰੀਰਕ ਫ਼ਾਇਦੇ ਵੀ ਹਨ। ਉਦਾਹਰਣ ਲਈ, ਵਿਭਚਾਰ ਤੋਂ ਦੂਰ ਰਹਿਣ ਨਾਲ ਮਸੀਹੀ ਅਨੈਤਿਕ ਸੰਬੰਧਾਂ ਦੁਆਰਾ ਫੈਲਣ ਵਾਲੇ ਰੋਗਾਂ ਤੋਂ ਬਚਦੇ ਹਨ ਅਤੇ ਸਿਗਰਟ ਨਾ ਪੀਣ ਕਰਕੇ ਉਹ ਕਈ ਤਰ੍ਹਾਂ ਦੇ ਕੈਂਸਰਾਂ ਤੋਂ ਬਚਦੇ ਹਨ।—1 ਕੁਰਿੰਥੀਆਂ 6:18; 2 ਕੁਰਿੰਥੀਆਂ 7:1.
22 ਇਸ ਤੋਂ ਇਲਾਵਾ, ਯਸਾਯਾਹ 33:24 ਦੀ ਸਭ ਤੋਂ ਵੱਡੀ ਪੂਰਤੀ ਆਰਮਾਗੇਡਨ ਤੋਂ ਬਾਅਦ, ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਹੋਵੇਗੀ। ਮਸੀਹਾਈ ਰਾਜ ਦੇ ਅਧੀਨ, ਇਨਸਾਨਾਂ ਦੇ ਰੂਹਾਨੀ ਇਲਾਜ ਦੇ ਨਾਲ-ਨਾਲ ਉਨ੍ਹਾਂ ਦਾ ਸਰੀਰਕ ਤੌਰ ਤੇ ਵੀ ਇਲਾਜ ਕੀਤਾ ਜਾਵੇਗਾ। (ਪਰਕਾਸ਼ ਦੀ ਪੋਥੀ 21:3, 4) ਸ਼ਤਾਨ ਦੀ ਦੁਨੀਆਂ ਦੇ ਨਾਸ਼ ਤੋਂ ਥੋੜ੍ਹੀ ਦੇਰ ਬਾਅਦ, ਸਾਰੇ ਸੰਸਾਰ ਵਿਚ ਉਸ ਤਰ੍ਹਾਂ ਦੇ ਚਮਤਕਾਰ ਹੋਣਗੇ ਜਿਸ ਤਰ੍ਹਾਂ ਦੇ ਯਿਸੂ ਨੇ ਧਰਤੀ ਉੱਤੇ ਕੀਤੇ ਸਨ। ਅੰਨ੍ਹੇ ਦੇਖਣਗੇ, ਬੋਲ਼ੇ ਸੁਣਨਗੇ, ਅਤੇ ਲੰਗੜੇ ਤੁਰਨਗੇ! (ਯਸਾਯਾਹ 35:5, 6) ਇਸ ਤਰ੍ਹਾਂ ਵੱਡੀ ਬਿਪਤਾ ਵਿੱਚੋਂ ਬਚਣ ਵਾਲੇ ਸਾਰੇ ਲੋਕ ਧਰਤੀ ਨੂੰ ਫਿਰਦੌਸ ਬਣਾਉਣ ਦੇ ਕੰਮ ਵਿਚ ਹਿੱਸਾ ਲੈਣਗੇ।
ਹੀਰੇ-ਮੋਤੀ
“ਪਵਿੱਤਰ ਰਾਹ” ਉੱਤੇ ਚੱਲਦੇ ਰਹੋ
8 ਕੁਝ ਜਣੇ ਸ਼ਾਇਦ ਕਹਿਣ, ‘ਇਹ ਸਫ਼ਰ ਤਾਂ ਬਹੁਤ ਦਿਲਚਸਪ ਹੈ, ਪਰ ਯਹੂਦੀਆਂ ਨਾਲ ਜੋ ਹਜ਼ਾਰਾਂ ਸਾਲ ਪਹਿਲਾਂ ਹੋਇਆ, ਉਸ ਦਾ ਸਾਡੇ ਨਾਲ ਕੀ ਲੈਣਾ-ਦੇਣਾ?’ ਸਾਡੇ ਨਾਲ ਲੈਣਾ-ਦੇਣਾ ਹੈ ਕਿਉਂਕਿ ਅਸੀਂ ਵੀ ਇਕ ਤਰ੍ਹਾਂ ਨਾਲ “ਪਵਿੱਤਰ ਰਾਹ” ਉੱਤੇ ਤੁਰ ਰਹੇ ਹਾਂ। ਚਾਹੇ ਅਸੀਂ ਚੁਣੇ ਹੋਏ ਮਸੀਹੀ ਹੋਈਏ ਜਾਂ ਹੋਰ ਭੇਡਾਂ, ਸਾਨੂੰ ਸਾਰਿਆਂ ਨੂੰ “ਪਵਿੱਤਰ ਰਾਹ” ਉੱਤੇ ਤੁਰਦੇ ਰਹਿਣ ਦੀ ਲੋੜ ਹੈ। ਇਸ ʼਤੇ ਤੁਰਨ ਕਰਕੇ ਅਸੀਂ ਅੱਜ ਅਤੇ ਭਵਿੱਖ ਵਿਚ ਯਹੋਵਾਹ ਦੀ ਭਗਤੀ ਕਰਦੇ ਰਹਿ ਸਕਾਂਗੇ ਜਦੋਂ ਉਸ ਦੇ ਰਾਜ ਅਧੀਨ ਸਾਨੂੰ ਬੇਸ਼ੁਮਾਰ ਬਰਕਤਾਂ ਮਿਲਣਗੀਆਂ। (ਯੂਹੰ. 10:16) 1919 ਤੋਂ ਲੱਖਾਂ ਹੀ ਆਦਮੀ, ਔਰਤਾਂ ਅਤੇ ਬੱਚੇ ਮਹਾਂ ਬਾਬਲ ਯਾਨੀ ਝੂਠੇ ਧਰਮਾਂ ਦੇ ਵਿਸ਼ਵ ਸਾਮਰਾਜ ਵਿੱਚੋਂ ਨਿਕਲੇ ਹਨ ਅਤੇ ਉਨ੍ਹਾਂ ਨੇ ਇਸ ਰਾਹ ʼਤੇ ਤੁਰਨਾ ਸ਼ੁਰੂ ਕੀਤਾ ਹੈ। ਬਿਨਾਂ ਸ਼ੱਕ, ਤੁਸੀਂ ਵੀ ਉਨ੍ਹਾਂ ਵਿੱਚੋਂ ਇਕ ਹੋਣੇ। ਚਾਹੇ ਕਿ ਇਹ ਰਾਹ ਲਗਭਗ 100 ਸਾਲ ਪਹਿਲਾਂ ਹੀ ਖੁੱਲ੍ਹਿਆ ਸੀ, ਪਰ ਇਸ ਨੂੰ ਤਿਆਰ ਕਰਨ ਦਾ ਕੰਮ ਸਦੀਆਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ।
16-22 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 36-37
“ਉਨ੍ਹਾਂ ਗੱਲਾਂ ਕਰਕੇ ਨਾ ਡਰ ਜੋ ਤੂੰ ਸੁਣੀਆਂ ਹਨ”
it “ਹਿਜ਼ਕੀਯਾਹ” ਨੰ. 1 ਪੈਰਾ 14
ਹਿਜ਼ਕੀਯਾਹ
ਸਨਹੇਰੀਬ ਯਰੂਸ਼ਲਮ ʼਤੇ ਕਬਜ਼ਾ ਨਹੀਂ ਕਰ ਸਕਿਆ। ਅੱਸ਼ੂਰ ਦੇ ਰਾਜੇ ਸਨਹੇਰੀਬ ਨੇ ਯਰੂਸ਼ਲਮ ʼਤੇ ਹਮਲਾ ਕਰਨ ਦਾ ਫ਼ੈਸਲਾ ਕੀਤਾ। ਜਦੋਂ ਉਹ ਅਤੇ ਉਸ ਦੀ ਫ਼ੌਜ ਲਾਕੀਸ਼ ʼਤੇ ਜਿੱਤ ਹਾਸਲ ਕਰਨ ਲਈ ਲੜ ਰਹੀ ਸੀ, ਤਾਂ ਉਸ ਨੇ ਆਪਣੀ ਬਾਕੀ ਦੀ ਫ਼ੌਜ ਨੂੰ ਯਰੂਸ਼ਲਮ ਭੇਜਿਆ। ਉਸ ਨੇ ਆਪਣੀ ਫ਼ੌਜ ਦੇ ਕੁਝ ਉੱਚੇ ਅਹੁਦੇ ਦੇ ਅਫ਼ਸਰਾਂ ਨੂੰ ਯਰੂਸ਼ਲਮ ਭੇਜਿਆ ਕਿ ਸ਼ਹਿਰ ਦੇ ਲੋਕ ਉਨ੍ਹਾਂ ਅੱਗੇ ਗੋਡੇ ਟੇਕ ਦੇਣ। ਉਨ੍ਹਾਂ ਵੱਲੋਂ ਗੱਲ ਕਰਨ ਵਾਲਾ ਰਬਸ਼ਾਕੇਹ (ਇਹ ਕੋਈ ਨਾਂ ਨਹੀਂ ਸਹੀ, ਸਗੋਂ ਇਕ ਫ਼ੌਜੀ ਦਾ ਅਹੁਦਾ ਸੀ) ਸੀ। ਉਸ ਨੂੰ ਇਬਰਾਨੀ ਭਾਸ਼ਾ ਚੰਗੀ ਤਰ੍ਹਾਂ ਆਉਂਦੀ ਸੀ ਅਤੇ ਉਹ ਉੱਚੀ ਬੋਲ ਸਕਦਾ ਸੀ ਤਾਂਕਿ ਲੋਕ ਉਸ ਦੀ ਗੱਲ ਸਾਫ਼-ਸਾਫ਼ ਸੁਣ ਸਕਣ। ਉਸ ਨੇ ਰਾਜਾ ਹਿਜ਼ਕੀਯਾਹ ਦਾ ਮਜ਼ਾਕ ਉਡਾਇਆ ਅਤੇ ਯਹੋਵਾਹ ਦੀ ਬੇਇੱਜ਼ਤੀ ਕੀਤੀ। ਉਸ ਨੇ ਸ਼ੇਖ਼ੀ ਮਾਰਦਿਆਂ ਕਿਹਾ ਕਿ ਯਹੋਵਾਹ ਯਰੂਸ਼ਲਮ ਨੂੰ ਉਨ੍ਹਾਂ ਦੇ ਹੱਥੋਂ ਨਹੀਂ ਬਚਾ ਸਕੇਗਾ ਜਿੱਦਾਂ ਹੋਰ ਕੌਮਾਂ ਦੇ ਦੇਵੀ-ਦੇਵਤੇ ਵੀ ਆਪਣੇ ਦੇਸ਼ਾਂ ਨੂੰ ਅੱਸ਼ੂਰ ਦੇ ਹੱਥੋਂ ਨਹੀਂ ਬਚਾ ਸਕੇ।—2 ਰਾਜ 18:13-35; 2 ਇਤਿ 32:9-15; ਯਸਾ 36:2-20.
ip-1 386 ਪੈਰਾ 10
ਇਕ ਰਾਜੇ ਦੀ ਨਿਹਚਾ ਦਾ ਫਲ
10 ਫਿਰ ਰਬਸ਼ਾਕੇਹ ਨੇ ਯਹੂਦੀਆਂ ਨੂੰ ਯਾਦ ਕਰਾਇਆ ਕਿ ਅੱਸ਼ੂਰ ਦੀ ਫ਼ੌਜ ਉਨ੍ਹਾਂ ਦੀ ਫ਼ੌਜ ਨਾਲੋਂ ਕਿਤੇ ਵੱਡੀ ਸੀ। ਉਸ ਨੇ ਹੰਕਾਰ ਨਾਲ ਉਨ੍ਹਾਂ ਨੂੰ ਲਲਕਾਰਿਆ: “ਮੈਂ ਤੈਨੂੰ ਦੋ ਹਜ਼ਾਰ ਘੋੜੇ ਦਿਆਂਗਾ ਜੇ ਤੂੰ ਓਹਨਾਂ ਉੱਤੇ ਆਪਣੀ ਵੱਲੋਂ ਸਵਾਰ ਬਿਠਾ ਸੱਕੇਂ।” (ਯਸਾਯਾਹ 36:8) ਯਹੂਦਾਹ ਦੀ ਫ਼ੌਜ ਚਾਹੇ ਛੋਟੀ ਸੀ ਜਾਂ ਵੱਡੀ, ਇਸ ਦਾ ਕੋਈ ਫ਼ਰਕ ਨਹੀਂ ਸੀ ਪੈਂਦਾ ਕਿਉਂਕਿ ਯਹੂਦਾਹ ਨੂੰ ਵੱਡੀ ਸੈਨਿਕ ਸ਼ਕਤੀ ਦੀ ਲੋੜ ਨਹੀਂ ਸੀ। ਕਹਾਉਤਾਂ 21:31 ਵਿਚ ਇਹ ਗੱਲ ਇਸ ਤਰ੍ਹਾਂ ਸਮਝਾਈ ਗਈ ਹੈ ਕਿ “ਜੁੱਧ ਦੇ ਦਿਨ ਲਈ ਘੋੜਾ ਤਿਆਰ ਕਰੀਦਾ ਹੈ, ਪਰ ਜਿੱਤ ਯਹੋਵਾਹ ਦੀ ਵੱਲੋਂ ਹੁੰਦੀ ਹੈ।” ਫਿਰ ਰਬਸ਼ਾਕੇਹ ਨੇ ਦਾਅਵਾ ਕੀਤਾ ਕਿ ਯਹੋਵਾਹ ਦੀ ਬਰਕਤ ਯਹੂਦੀਆਂ ਉੱਤੇ ਨਹੀਂ ਬਲਕਿ ਅੱਸ਼ੂਰੀਆਂ ਉੱਤੇ ਸੀ। ਨਹੀਂ ਤਾਂ, ਉਸ ਨੇ ਕਿਹਾ ਕਿ ਅੱਸ਼ੂਰੀ ਯਹੂਦਾਹ ਦੇ ਦੇਸ਼ ਵਿਚ ਇੰਨੀ ਦੂਰ ਤਕ ਕਿਵੇਂ ਵੜ ਸਕਦੇ ਸਨ?—ਯਸਾਯਾਹ 36:9, 10.
ip-1 388 ਪੈਰੇ 13-14
ਇਕ ਰਾਜੇ ਦੀ ਨਿਹਚਾ ਦਾ ਫਲ
13 ਰਬਸ਼ਾਕੇਹ ਨੇ ਆਪਣੀ ਦਲੀਲ ਪੇਸ਼ ਕਰਦੇ ਹੋਏ ਇਕ ਹੋਰ ਗੱਲ ਕੀਤੀ। ਉਸ ਨੇ ਯਹੂਦੀਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਹਿਜ਼ਕੀਯਾਹ ਦੀ ਗੱਲ ਨਾ ਮੰਨਣ ਜੇ ਉਹ ਕਹੇ ਕਿ “ਯਹੋਵਾਹ ਸਾਨੂੰ ਛੁਡਾਵੇਗਾ!” ਰਬਸ਼ਾਕੇਹ ਨੇ ਯਹੂਦੀਆਂ ਨੂੰ ਯਾਦ ਕਰਾਇਆ ਕਿ ਸਾਮਰਿਯਾ ਦੇ ਦੇਵਤੇ ਅੱਸ਼ੂਰੀਆਂ ਨੂੰ ਨਹੀਂ ਰੋਕ ਸਕੇ ਸਨ ਜਦੋਂ ਉਨ੍ਹਾਂ ਨੇ ਦਸ ਗੋਤਾਂ ਉੱਤੇ ਹਮਲਾ ਕੀਤਾ ਸੀ। ਹੋਰਨਾਂ ਕੌਮਾਂ ਦੇ ਦੇਵਤਿਆਂ ਬਾਰੇ ਕੀ ਜਿਨ੍ਹਾਂ ਉੱਤੇ ਅੱਸ਼ੂਰ ਨੇ ਹਮਲੇ ਕੀਤੇ ਸਨ? ਉਸ ਨੇ ਪੁੱਛਿਆ: “ਹਮਾਥ ਅਰ ਅਰਪਾਦ ਦੇ ਦਿਓਤੇ ਕਿੱਥੇ ਹਨ? ਸਫਰਵਾਇਮ ਦੇ ਦਿਓਤੇ ਕਿੱਥੇ? ਕੀ ਓਹਨਾਂ ਨੇ ਸਾਮਰਿਯਾ ਨੂੰ ਮੇਰੇ ਹੱਥੋਂ ਛੁਡਾ ਲਿਆ?”—ਯਸਾਯਾਹ 36:18-20.
14 ਰਬਸ਼ਾਕੇਹ ਖ਼ੁਦ ਝੂਠੇ ਦੇਵਤਿਆਂ ਦੀ ਪੂਜਾ ਕਰਦਾ ਸੀ। ਉਹ ਇਹ ਗੱਲ ਨਹੀਂ ਸਮਝਦਾ ਸੀ ਕਿ ਯਹੋਵਾਹ ਨੂੰ ਛੱਡਣ ਵਾਲੇ ਸਾਮਰਿਯਾ ਅਤੇ ਯਰੂਸ਼ਲਮ ਵਿਚ ਬਹੁਤ ਵੱਡਾ ਫ਼ਰਕ ਸੀ। ਸਾਮਰਿਯਾ ਦੇ ਝੂਠੇ ਦੇਵਤਿਆਂ ਕੋਲ ਉਸ ਦਸ-ਗੋਤੀ ਰਾਜ ਨੂੰ ਬਚਾਉਣ ਲਈ ਕੋਈ ਸ਼ਕਤੀ ਨਹੀਂ ਸੀ। (2 ਰਾਜਿਆਂ 17:7, 17, 18) ਦੂਜੇ ਪਾਸੇ, ਹਿਜ਼ਕੀਯਾਹ ਦੇ ਅਧੀਨ ਯਰੂਸ਼ਲਮ ਦੇ ਵਾਸੀ ਝੂਠੇ ਦੇਵਤਿਆਂ ਨੂੰ ਛੱਡ ਕੇ ਯਹੋਵਾਹ ਦੀ ਸੇਵਾ ਦੁਬਾਰਾ ਕਰਨ ਲੱਗ ਪਏ ਸਨ। ਪਰ, ਯਹੂਦਾਹ ਦੇ ਤਿੰਨ ਆਦਮੀਆਂ ਨੇ ਰਬਸ਼ਾਕੇਹ ਨੂੰ ਇਹ ਸਭ ਕੁਝ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਨੇ “ਚੁੱਪ ਵੱਟ ਲਈ ਅਰ ਉਹ ਨੂੰ ਇੱਕ ਗੱਲ ਦਾ ਵੀ ਉੱਤਰ ਨਾ ਦਿੱਤਾ ਕਿਉਂ ਜੋ ਪਾਤਸ਼ਾਹ ਦਾ ਹੁਕਮ ਏਹ ਸੀ ਭਈ ਤੁਸੀਂ ਉਹ ਨੂੰ ਉੱਤਰ ਦੇਣਾ ਹੀ ਨਹੀਂ।” (ਯਸਾਯਾਹ 36:21) ਅਲਯਾਕੀਮ, ਸ਼ਬਨਾ, ਅਤੇ ਯੋਆਹ ਹਿਜ਼ਕੀਯਾਹ ਕੋਲ ਵਾਪਸ ਗਏ ਅਤੇ ਉਨ੍ਹਾਂ ਨੇ ਉਸ ਨੂੰ ਰਬਸ਼ਾਕੇਹ ਦੀਆਂ ਗੱਲਾਂ ਦੀ ਰਿਪੋਰਟ ਦਿੱਤੀ।—ਯਸਾਯਾਹ 36:22.
ਹੀਰੇ-ਮੋਤੀ
it “ਲਗਾਮ” ਪੈਰਾ 4
ਲਗਾਮ
ਯਹੋਵਾਹ ਨੇ ਅੱਸ਼ੂਰ ਦੇ ਰਾਜਾ ਸਨਹੇਰੀਬ ਨੂੰ ਕਿਹਾ: “ਮੈਂ ਤੇਰੇ ਨੱਕ ਵਿਚ ਆਪਣੀ ਨਕੇਲ ਅਤੇ ਤੇਰੇ ਬੁੱਲ੍ਹਾਂ ਵਿਚ ਆਪਣੀ ਲਗਾਮ ਪਾਵਾਂਗਾ ਅਤੇ ਤੈਨੂੰ ਉਸੇ ਰਾਹ ਥਾਣੀਂ ਵਾਪਸ ਮੋੜਾਂਗਾ ਜਿਸ ਰਾਹੀਂ ਤੂੰ ਆਇਆ ਹੈਂ।” (2 ਰਾਜ 19:28; ਯਸਾ 37:29) ਇਸ ਦਾ ਇਹ ਮਤਲਬ ਹੈ ਕਿ ਯਹੋਵਾਹ ਨੇ ਸਨਹੇਰੀਬ ਨੂੰ ਜ਼ਬਰਦਸਤੀ ਵਾਪਸ ਭੇਜਿਆ, ਜਿੱਦਾਂ ਕਿ ਕੋਈ ਆਦਮੀ ਇਕ ਪਸ਼ੂ ਦੇ ਨੱਕ ਵਿਚ ਨਕੇਲ ਪਾ ਕੇ ਉਸ ਨੂੰ ਕਾਬੂ ਕਰਦਾ ਹੈ। ਸਨਹੇਰੀਬ ਨੇ ਆਪਣੀ ਮਰਜ਼ੀ ਨਾਲ ਯਰੂਸ਼ਲਮ ਨਹੀਂ ਛੱਡਿਆ ਸੀ। ਯਹੋਵਾਹ ਨੇ ਉਸ ਨੂੰ ਯਰੂਸ਼ਲਮ ʼਤੇ ਹਮਲਾ ਕਰਨ ਤੋਂ ਰੋਕਿਆ ਅਤੇ ਉਸ ਨੂੰ ਵਾਪਸ ਨੀਨਵਾਹ ਮੋੜ ਦਿੱਤਾ। ਬਾਅਦ ਵਿਚ ਉੱਥੇ ਉਸ ਦੇ ਪੁੱਤਰਾਂ ਨੇ ਉਸ ਨੂੰ ਮਾਰ ਦਿੱਤਾ। (2 ਰਾਜ 19:32-37; ਯਸਾ 37:33-38) ਯਹੋਵਾਹ ਦੇ ਦੁਸ਼ਮਣਾਂ ਦੇ ਬੁੱਲ੍ਹਾਂ ਵਿਚ ਆਪਣੀ ਲਗਾਮ ਪਾਉਣ ਦਾ ਮਤਲਬ ਹੈ ਕਿ ਯਹੋਵਾਹ ਦੇ ਦੁਸ਼ਮਣ ਉਸ ਦੇ ਕਾਬੂ ਵਿਚ ਹਨ ਜਿੱਦਾਂ ਕਿ ਇਕ ਪਸ਼ੂ ਨੂੰ ਲਗਾਮ ਪਾ ਕੇ ਕਾਬੂ ਕੀਤਾ ਜਾਂਦਾ ਹੈ।—ਯਸਾ 30:28.
23 ਫਰਵਰੀ–1 ਮਾਰਚ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 38-40
“ਚਰਵਾਹੇ ਵਾਂਗ ਉਹ ਆਪਣੇ ਇੱਜੜ ਦੀ ਦੇਖ-ਭਾਲ ਕਰੇਗਾ”
ਬਾਈਬਲ ਤੋਂ ਇਸ ਦੇ ਲਿਖਾਰੀ ਬਾਰੇ ਕੀ ਪਤਾ ਲੱਗਦਾ ਹੈ?
3 ਯਸਾਯਾਹ 40:8 ਪੜ੍ਹੋ। ਪਰਮੇਸ਼ੁਰ ਨੇ ਆਪਣੇ ਬਚਨ ਵਿਚ ਜੋ ਵਧੀਆ ਸਲਾਹਾਂ ਲਿਖਵਾਈਆਂ ਹਨ, ਉਨ੍ਹਾਂ ਤੋਂ ਵਫ਼ਾਦਾਰ ਇਨਸਾਨਾਂ ਨੂੰ ਹਜ਼ਾਰਾਂ ਸਾਲਾਂ ਤੋਂ ਫ਼ਾਇਦਾ ਹੁੰਦਾ ਆ ਰਿਹਾ ਹੈ। ਇਹ ਕਿੱਦਾਂ ਹੋ ਸਕਿਆ? ਦੇਖਿਆ ਜਾਵੇ ਤਾਂ ਬਾਈਬਲ ਨੂੰ ਜਿਨ੍ਹਾਂ ਚੀਜ਼ਾਂ ʼਤੇ ਲਿਖਿਆ ਗਿਆ ਸੀ, ਉਹ ਸਾਲਾਂ ਦੇ ਬੀਤਣ ਨਾਲ ਖ਼ਰਾਬ ਹੋ ਗਈਆਂ ਅਤੇ ਅੱਜ ਮੁਢਲੀਆਂ ਹੱਥ-ਲਿਖਤਾਂ ਮੌਜੂਦ ਨਹੀਂ ਹਨ। ਪਰ ਯਹੋਵਾਹ ਨੇ ਇਸ ਗੱਲ ਦਾ ਧਿਆਨ ਰੱਖਿਆ ਕਿ ਮੁਢਲੀਆਂ ਹੱਥ-ਲਿਖਤਾਂ ਦੀਆਂ ਨਕਲਾਂ ਤਿਆਰ ਕੀਤੀਆਂ ਜਾਣ। ਚਾਹੇ ਕਿ ਨਕਲਾਂ ਤਿਆਰ ਕਰਨ ਵਾਲੇ ਨਾਮੁਕੰਮਲ ਸਨ, ਪਰ ਉਨ੍ਹਾਂ ਨੇ ਬੜੇ ਧਿਆਨ ਨਾਲ ਇਨ੍ਹਾਂ ਨੂੰ ਤਿਆਰ ਕੀਤਾ। ਉਦਾਹਰਣ ਲਈ, ਇਬਰਾਨੀ ਲਿਖਤਾਂ ਬਾਰੇ ਇਕ ਵਿਦਵਾਨ ਨੇ ਕਿਹਾ: “ਅਸੀਂ ਬੇਝਿਜਕ ਹੋ ਕੇ ਕਹਿ ਸਕਦੇ ਹਾਂ ਕਿ ਪ੍ਰਾਚੀਨ ਸਮੇਂ ਦੀ ਹੋਰ ਕੋਈ ਵੀ ਅਜਿਹੀ ਕਿਤਾਬ ਨਹੀਂ ਹੈ ਜੋ ਸਾਡੇ ਤਕ ਸਹੀ-ਸਹੀ ਪਹੁੰਚਾਈ ਗਈ ਹੋਵੇ।” ਤਾਂ ਫਿਰ ਅਸੀਂ ਕਿਹੜੀ ਗੱਲ ਦਾ ਭਰੋਸਾ ਰੱਖ ਸਕਦੇ ਹਾਂ? ਚਾਹੇ ਬਾਈਬਲ ਨੂੰ ਲਿਖਿਆਂ ਹਜ਼ਾਰਾਂ ਸਾਲ ਬੀਤ ਚੁੱਕੇ ਹਨ ਤੇ ਜਿਨ੍ਹਾਂ ਚੀਜ਼ਾਂ ʼਤੇ ਇਹ ਲਿਖੀ ਗਈ ਸੀ, ਉਹ ਸਾਲਾਂ ਦੇ ਬੀਤਣ ਨਾਲ ਖ਼ਰਾਬ ਹੋ ਗਈਆਂ ਅਤੇ ਇਸ ਦੀਆਂ ਨਕਲਾਂ ਤਿਆਰ ਕਰਨ ਵਾਲੇ ਨਾਮੁਕੰਮਲ ਸਨ, ਫਿਰ ਵੀ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਅੱਜ ਅਸੀਂ ਬਾਈਬਲ ਵਿੱਚੋਂ ਜੋ ਵੀ ਪੜ੍ਹਦੇ ਹਾਂ, ਉਹ ਇਸ ਦੇ ਲਿਖਾਰੀ ਯਹੋਵਾਹ ਦੇ ਹੀ ਵਿਚਾਰ ਹਨ।
4 ਯਹੋਵਾਹ ਹੀ ਸਾਨੂੰ “ਹਰ ਚੰਗੀ ਦਾਤ ਅਤੇ ਉੱਤਮ ਸੁਗਾਤ” ਦਿੰਦਾ ਹੈ। (ਯਾਕੂ. 1:17) ਯਹੋਵਾਹ ਨੇ ਸਾਨੂੰ ਬਾਈਬਲ ਦੇ ਕੇ ਸਭ ਤੋਂ ਵਧੀਆ ਤੋਹਫ਼ਾ ਦਿੱਤਾ ਹੈ। ਜਦੋਂ ਕੋਈ ਇਨਸਾਨ ਸਾਨੂੰ ਤੋਹਫ਼ਾ ਦਿੰਦਾ ਹੈ, ਤਾਂ ਉਸ ਤੋਂ ਪਤਾ ਲੱਗਦਾ ਹੈ ਕਿ ਉਹ ਸਾਡੇ ਬਾਰੇ ਅਤੇ ਸਾਡੀਆਂ ਲੋੜਾਂ ਬਾਰੇ ਕਿੰਨੀ ਚੰਗੀ ਤਰ੍ਹਾਂ ਜਾਣਦਾ ਹੈ। ਇਹੀ ਗੱਲ ਬਾਈਬਲ ਨੂੰ ਦੇਣ ਵਾਲੇ ਪਰਮੇਸ਼ੁਰ ਬਾਰੇ ਵੀ ਬਿਲਕੁਲ ਸੱਚ ਹੈ। ਜਦੋਂ ਅਸੀਂ ਬਾਈਬਲ ʼਤੇ ਧਿਆਨ ਨਾਲ ਗੌਰ ਕਰਦੇ ਹਾਂ, ਤਾਂ ਅਸੀਂ ਯਹੋਵਾਹ ਬਾਰੇ ਬਹੁਤ ਕੁਝ ਸਿੱਖ ਪਾਉਂਦੇ ਹਾਂ। ਅਸੀਂ ਇਹ ਵੀ ਸਿੱਖ ਪਾਉਂਦੇ ਹਾਂ ਕਿ ਉਹ ਸਾਨੂੰ ਤੇ ਸਾਡੀਆਂ ਲੋੜਾਂ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦਾ ਹੈ। ਬੁੱਧ, ਨਿਆਂ ਅਤੇ ਪਿਆਰ ਯਹੋਵਾਹ ਦੇ ਤਿੰਨ ਮੁੱਖ ਗੁਣ ਹਨ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਬਾਈਬਲ ਤੋਂ ਸਾਨੂੰ ਯਹੋਵਾਹ ਦੇ ਇਨ੍ਹਾਂ ਗੁਣਾਂ ਬਾਰੇ ਕਿਵੇਂ ਪਤਾ ਲੱਗਦਾ ਹੈ। ਪਰ ਆਓ ਆਪਾਂ ਸਭ ਤੋਂ ਪਹਿਲਾਂ ਬਾਈਬਲ ਵਿੱਚੋਂ ਪਰਮੇਸ਼ੁਰ ਦੀ ਬੁੱਧ ਬਾਰੇ ਜਾਣੀਏ।
ਰੱਖਿਆ ਕਰਨ ਦੀ ਸ਼ਕਤੀ—“ਪਰਮੇਸ਼ੁਰ ਸਾਡੀ ਪਨਾਹ ਹੈ”
7 ਆਪਣੀ ਤੁਲਨਾ ਇਕ ਅਯਾਲੀ ਨਾਲ ਕਰ ਕੇ ਯਹੋਵਾਹ ਸਾਨੂੰ ਤਸੱਲੀ ਦਿੰਦਾ ਹੈ ਕਿ ਉਹ ਸੱਚ-ਮੁੱਚ ਸਾਡੀ ਰੱਖਿਆ ਕਰਨੀ ਚਾਹੁੰਦਾ ਹੈ। (ਹਿਜ਼ਕੀਏਲ 34:11-16) ਇਸ ਕਿਤਾਬ ਦੇ ਦੂਜੇ ਅਧਿਆਇ ਵਿਚ ਯਸਾਯਾਹ 40:11 ਵਿਚ ਯਹੋਵਾਹ ਬਾਰੇ ਇਹ ਦੱਸਿਆ ਗਿਆ ਸੀ ਕਿ “ਉਹ ਅਯਾਲੀ ਵਾਂਙੁ ਆਪਣੇ ਇੱਜੜ ਨੂੰ ਚਰਾਵੇਗਾ, ਉਹ ਆਪਣੀਆਂ ਬਾਹਾਂ ਨਾਲ ਲੇਲਿਆਂ ਨੂੰ ਸੰਭਾਲੇਗਾ, ਅਤੇ ਆਪਣੀ ਛਾਤੀ ਉੱਤੇ ਓਹਨਾਂ ਨੂੰ ਲਈ ਫਿਰੇਗਾ।” ਪਰ ਲੇਲਾ ਅਯਾਲੀ ਦੀ “ਛਾਤੀ” ਯਾਨੀ ਉਸ ਦੇ ਕੁੱਛੜ ਕਿਵੇਂ ਚੜ੍ਹ ਜਾਂਦਾ ਸੀ? ਕਦੇ-ਕਦੇ ਲੇਲਾ ਸ਼ਾਇਦ ਅਯਾਲੀ ਕੋਲ ਆ ਕੇ ਉਸ ਦੀ ਲੱਤ ਨੂੰ ਹੁੱਜਾਂ ਮਾਰੇ। ਪਰ ਅਯਾਲੀ ਆਪੇ ਹੀ ਲੇਲੇ ਨੂੰ ਚੁੱਕਦਾ ਸੀ ਅਤੇ ਉਸ ਨੂੰ ਆਪਣੀ ਹਿੱਕ ਨਾਲ ਲਾ ਕੇ ਰੱਖਦਾ ਸੀ। ਇਹ ਸਾਡੇ ਮਹਾਨ ਅਯਾਲੀ ਦੀ ਕੋਮਲਤਾ ਅਤੇ ਨਰਮਾਈ ਦੀ ਕਿੱਡੀ ਸੋਹਣੀ ਤਸਵੀਰ ਹੈ ਜੋ ਦਿਖਾਉਂਦੀ ਹੈ ਕਿ ਉਹ ਸਾਡੀ ਰੱਖਿਆ ਕਰਨ ਲਈ ਤਿਆਰ ਰਹਿੰਦਾ ਹੈ!
“ਉਹ ਹੁੱਸੇ ਹੋਏ ਨੂੰ ਬਲ ਦਿੰਦਾ ਹੈ”
4 ਯਸਾਯਾਹ 40:26 ਪੜ੍ਹੋ। ਅੱਜ ਤਕ ਕੋਈ ਨਹੀਂ ਦੱਸ ਸਕਿਆ ਕਿ ਬ੍ਰਹਿਮੰਡ ਵਿਚ ਕਿੰਨੇ ਤਾਰੇ ਹਨ। ਵਿਗਿਆਨੀ ਕਹਿੰਦੇ ਹਨ ਕਿ ਸਾਡੀ ਆਕਾਸ਼-ਗੰਗਾ ਨਾਂ ਦੀ ਗਲੈਕਸੀ ਵਿਚ ਲਗਭਗ 4 ਖਰਬ ਤਾਰੇ ਹਨ। ਫਿਰ ਵੀ ਯਹੋਵਾਹ ਇਕ-ਇਕ ਤਾਰੇ ਨੂੰ ਨਾਂ ਤੋਂ ਜਾਣਦਾ ਹੈ। ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਜੇ ਯਹੋਵਾਹ ਬੇਜਾਨ ਤਾਰਿਆਂ ਵਿਚ ਇੰਨੀ ਦਿਲਚਸਪੀ ਰੱਖਦਾ ਹੈ, ਤਾਂ ਕੀ ਉਨ੍ਹਾਂ ਤੋਂ ਵੀ ਕਿਤੇ ਵੱਧ ਉਹ ਤੁਹਾਡੇ ਵਿਚ ਦਿਲਚਸਪੀ ਨਹੀਂ ਰੱਖੇਗਾ। ਪਰ ਕਿਉਂ? ਕਿਉਂਕਿ ਤੁਸੀਂ ਉਸ ਦੀ ਸੇਵਾ ਫ਼ਰਜ਼ ਜਾਂ ਬੋਝ ਸਮਝ ਕੇ ਨਹੀਂ, ਸਗੋਂ ਪਿਆਰ ਕਰਕੇ ਕਰਦੇ ਹੋ। (ਜ਼ਬੂ. 19:1, 3, 14) ਸਾਡਾ ਪਿਆਰਾ ਪਿਤਾ ਸਾਡੀ ਰਗ-ਰਗ ਤੋਂ ਵਾਕਫ਼ ਹੈ। ਇੱਥੋਂ ਤਕ ਕਿ ਉਸ ਨੇ ਸਾਡੇ “ਸਿਰ ਦੇ ਸਾਰੇ ਵਾਲ਼ ਵੀ ਗਿਣੇ ਹੋਏ ਹਨ।” (ਮੱਤੀ 10:30) ਜ਼ਬੂਰਾਂ ਦੇ ਲਿਖਾਰੀ ਨੇ ਸਾਨੂੰ ਇਹ ਤਸੱਲੀਬਖ਼ਸ਼ ਸ਼ਬਦ ਕਹੇ: “ਤੈਂ ਮੇਰੇ ਦੁਖ ਨੂੰ ਵੇਖਿਆ ਹੈ, ਤੈਂ ਮੇਰੀ ਜਾਨ ਦੇ ਕਸ਼ਟਾਂ ਨੂੰ ਜਾਣ ਲਿਆ ਹੈ।” (ਜ਼ਬੂ. 31:7) ਜੀ ਹਾਂ, ਯਹੋਵਾਹ ਜਾਣਦਾ ਹੈ ਕਿ ਤੁਸੀਂ ਕਿਨ੍ਹਾਂ ਅਜ਼ਮਾਇਸ਼ਾਂ ਵਿੱਚੋਂ ਲੰਘ ਰਹੇ ਹੋ ਅਤੇ ਇਨ੍ਹਾਂ ਦਾ ਸਾਮ੍ਹਣਾ ਕਰਨ ਲਈ ਉਹ ਤੁਹਾਨੂੰ ਤਾਕਤ ਵੀ ਬਖ਼ਸ਼ੇਗਾ।
5 ਯਸਾਯਾਹ 40:28 ਪੜ੍ਹੋ। ਯਹੋਵਾਹ ਵੱਡੀ ਸ਼ਕਤੀ ਅਤੇ ਡਾਢੇ ਬਲ ਦਾ ਸੋਮਾ ਹੈ। ਮਿਸਾਲ ਲਈ, ਸੋਚੋ ਕਿ ਉਸ ਨੇ ਸੂਰਜ ਵਿਚ ਕਿੰਨੀ ਊਰਜਾ ਪਾਈ ਹੈ? ਡੇਵਿਡ ਨਾਂ ਦਾ ਵਿਗਿਆਨੀ ਕਹਿੰਦਾ ਹੈ ਕਿ ਸੂਰਜ ਹਰ ਇਕ ਸਕਿੰਟ ਵਿਚ ਅਰਬਾਂ-ਖਰਬਾਂ ਪਰਮਾਣੂ-ਬੰਬਾਂ ਜਿੰਨੀ ਊਰਜਾ ਪੈਦਾ ਕਰਦਾ ਹੈ। ਇਕ ਹੋਰ ਖੋਜਕਾਰ ਮੁਤਾਬਕ ਸੂਰਜ ਇਕ ਸਕਿੰਟ ਵਿਚ ਇੰਨੀ ਜ਼ਿਆਦਾ ਊਰਜਾ ਪੈਦਾ ਕਰਦਾ ਹੈ ਕਿ ਪੂਰੀ ਦੁਨੀਆਂ ਦੋ ਲੱਖ ਸਾਲਾਂ ਤਕ ਇਸ ਊਰਜਾ ਨੂੰ ਵਰਤ ਸਕਦੀ ਹੈ। ਜੇ ਯਹੋਵਾਹ ਸੂਰਜ ਨੂੰ ਇੰਨੀ ਜ਼ਿਆਦਾ ਤਾਕਤ ਦੇ ਸਕਦਾ ਹੈ, ਤਾਂ ਕੀ ਉਹ ਤੁਹਾਨੂੰ ਔਖਿਆਂ ਘੜੀਆਂ ਵਿੱਚੋਂ ਨਿਕਲਣ ਦੀ ਤਾਕਤ ਨਹੀਂ ਦੇ ਸਕਦਾ?
6 ਯਸਾਯਾਹ 40:29 ਪੜ੍ਹੋ। ਯਹੋਵਾਹ ਦੀ ਸੇਵਾ ਕਰ ਕੇ ਸਾਨੂੰ ਬੇਹੱਦ ਖ਼ੁਸ਼ੀ ਮਿਲਦੀ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਮੇਰਾ ਜੂਲਾ ਆਪਣੇ ਮੋਢਿਆਂ ਉੱਤੇ ਰੱਖ ਲਓ।” ਉਸ ਨੇ ਇਹ ਵੀ ਕਿਹਾ: “ਤੁਹਾਡੀਆਂ ਜਾਨਾਂ ਨੂੰ ਤਾਜ਼ਗੀ ਮਿਲੇਗੀ। ਕਿਉਂਕਿ ਮੇਰਾ ਜੂਲਾ ਚੁੱਕਣਾ ਆਸਾਨ ਹੈ ਅਤੇ ਮੈਂ ਤੁਹਾਨੂੰ ਜੋ ਚੁੱਕਣ ਲਈ ਕਹਿੰਦਾ ਹਾਂ, ਉਹ ਭਾਰਾ ਨਹੀਂ ਹੈ।” (ਮੱਤੀ 11:28-30) ਯਿਸੂ ਦੀ ਇਹ ਗੱਲ ਸੋਲਾਂ ਆਨੇ ਸੱਚ ਹੈ! ਕਈ ਵਾਰ ਥੱਕੇ-ਟੁੱਟੇ ਹੋਣ ਕਰਕੇ ਪ੍ਰਚਾਰ ਅਤੇ ਸਭਾਵਾਂ ਲਈ ਤਿਆਰ ਹੋ ਕੇ ਘਰੋਂ ਨਿਕਲਣਾ ਔਖਾ ਲੱਗਦਾ ਹੈ। ਪਰ ਫਿਰ ਵੀ ਜਦੋਂ ਅਸੀਂ ਤਿਆਰ ਹੋ ਕੇ ਚੱਲੇ ਜਾਂਦੇ ਹਾਂ, ਤਾਂ ਵਾਪਸ ਆ ਕੇ ਸਾਨੂੰ ਕਿੱਦਾਂ ਦਾ ਲੱਗਦਾ? ਅਸੀਂ ਤਰੋ-ਤਾਜ਼ਾ ਮਹਿਸੂਸ ਕਰਦੇ ਹਾਂ ਅਤੇ ਆਪਣੀਆਂ ਮੁਸੀਬਤਾਂ ਦਾ ਡੱਟ ਕੇ ਸਾਮ੍ਹਣਾ ਕਰਨ ਲਈ ਸਾਡਾ ਹੌਸਲਾ ਬੁਲੰਦ ਹੁੰਦਾ ਹੈ। ਸੱਚ-ਮੁੱਚ, ਯਿਸੂ ਦਾ ਜੂਲਾ ਚੁੱਕਣਾ ਆਸਾਨ ਹੈ।
ਹੀਰੇ-ਮੋਤੀ
ip-1 400 ਪੈਰਾ 7
“ਮੇਰੀ ਪਰਜਾ ਨੂੰ ਦਿਲਾਸਾ ਦਿਓ”
7 ਇਸ ਭਵਿੱਖਬਾਣੀ ਦੀ ਪੂਰਤੀ ਸਿਰਫ਼ ਛੇਵੀਂ ਸਦੀ ਸਾ.ਯੁ.ਪੂ. ਵਿਚ ਹੀ ਨਹੀਂ ਹੋਈ ਸੀ, ਪਰ ਪਹਿਲੀ ਸਦੀ ਸਾ.ਯੁ. ਵਿਚ ਵੀ ਹੋਈ ਸੀ। ਯਸਾਯਾਹ 40:3 ਦੀ ਪੂਰਤੀ ਵਿਚ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਆਵਾਜ਼ ‘ਉਜਾੜ ਵਿੱਚ ਪੁਕਾਰਦੀ’ ਸੀ। (ਲੂਕਾ 3:1-6) ਯੂਹੰਨਾ ਨੇ ਯਸਾਯਾਹ ਦੇ ਸ਼ਬਦ ਆਪਣੇ ਆਪ ਉੱਤੇ ਲਾਗੂ ਕੀਤੇ ਸਨ। (ਯੂਹੰਨਾ 1:19-23) ਸੰਨ 29 ਸਾ.ਯੁ. ਵਿਚ ਯੂਹੰਨਾ ਯਿਸੂ ਮਸੀਹ ਲਈ ਰਾਹ ਤਿਆਰ ਕਰਨ ਲੱਗਾ। ਯੂਹੰਨਾ ਦੇ ਐਲਾਨ ਨੇ ਲੋਕਾਂ ਨੂੰ ਵਾਅਦਾ ਕੀਤੇ ਗਏ ਮਸੀਹਾ ਨੂੰ ਭਾਲਣ ਲਈ ਤਿਆਰ ਕੀਤਾ ਤਾਂਕਿ ਉਹ ਯਿਸੂ ਦੀ ਸੁਣ ਕੇ ਉਸ ਦੇ ਚੇਲੇ ਬਣ ਸਕਣ। (ਲੂਕਾ 1:13-17, 76) ਯਿਸੂ ਰਾਹੀਂ ਯਹੋਵਾਹ ਤੋਬਾ ਕਰਨ ਵਾਲਿਆਂ ਨੂੰ ਉਸ ਆਜ਼ਾਦੀ ਵੱਲ ਲੈ ਗਿਆ ਜੋ ਸਿਰਫ਼ ਪਰਮੇਸ਼ੁਰ ਦੇ ਰਾਜ ਦੁਆਰਾ ਮਿਲ ਸਕਦੀ ਸੀ, ਯਾਨੀ ਮੌਤ ਅਤੇ ਪਾਪ ਤੋਂ ਛੁਟਕਾਰਾ। (ਯੂਹੰਨਾ 1:29; 8:32) ਯਸਾਯਾਹ ਦੇ ਸ਼ਬਦਾਂ ਦੀ ਇਸ ਤੋਂ ਵੀ ਵੱਡੀ ਪੂਰਤੀ ਉਦੋਂ ਹੋਈ ਸੀ ਜਦੋਂ 1919 ਵਿਚ ਰੂਹਾਨੀ ਇਸਰਾਏਲ ਦੇ ਬਕੀਏ ਨੂੰ ਵੱਡੀ ਬਾਬੁਲ ਤੋਂ ਛੁਟਕਾਰਾ ਮਿਲਿਆ ਅਤੇ ਉਹ ਸੱਚੀ ਉਪਾਸਨਾ ਦੁਬਾਰਾ ਕਰਨ ਲੱਗਿਆ।