ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • wp23 ਨੰ. 1 ਸਫ਼ੇ 14-15
  • ਮਦਦ ਲਈ ਹੱਥ ਵਧਾਓ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਦਦ ਲਈ ਹੱਥ ਵਧਾਓ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2023
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਇਸ ਆਇਤ ਦਾ ਕੀ ਮਤਲਬ ਹੈ?
  • ਤੁਸੀਂ ਮਦਦ ਲਈ ਹੱਥ ਕਿਵੇਂ ਵਧਾ ਸਕਦੇ ਹੋ?
  • ਤੁਹਾਡੇ ਸਾਥ ਨਾਲ ਉਹ ਨਿਰਾਸ਼ਾ ਦੀ ਖਾਈ ਵਿੱਚੋਂ ਕਿਵੇਂ ਨਿਕਲ ਸਕਦੇ ਹਨ?
  • ਬੀਮਾਰ ਦੋਸਤ ਦੀ ਮਦਦ ਕਿਵੇਂ ਕੀਤੀ ਜਾਵੇ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਕੀ ਮੈਂ ਆਪਣੇ ਦੋਸਤ ਦੀ ਸ਼ਿਕਾਇਤ ਕਰਾਂ?
    ਜਾਗਰੂਕ ਬਣੋ!—2009
  • ਅਚਾਨਕ ਸਿਹਤ ਖ਼ਰਾਬ ਹੋਣ ʼਤੇ ਕੀ ਕਰੀਏ?
    ਹੋਰ ਵਿਸ਼ੇ
  • ਮੇਰੀ ਸਹੇਲੀ ਨੇ ਮੈਨੂੰ ਦੁਖੀ ਕਿਉਂ ਕੀਤਾ?
    ਜਾਗਰੂਕ ਬਣੋ!—2000
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2023
wp23 ਨੰ. 1 ਸਫ਼ੇ 14-15
ਇਕ ਆਦਮੀ ਦੀ ਪਤਨੀ ਪਰੇਸ਼ਾਨ ਹੈ ਅਤੇ ਉਹ ਬੜੇ ਪਿਆਰ ਨਾਲ ਉਸ ਦੀ ਗੱਲ ਸੁਣ ਰਿਹਾ ਹੈ।

ਮਦਦ ਲਈ ਹੱਥ ਵਧਾਓ

ਬਾਈਬਲ ਵਿਚ ਲਿਖਿਆ ਹੈ: “ਸੱਚਾ ਦੋਸਤ ਹਰ ਵੇਲੇ ਪਿਆਰ ਕਰਦਾ ਹੈ ਅਤੇ ਦੁੱਖ ਦੀ ਘੜੀ ਵਿਚ ਭਰਾ ਬਣ ਜਾਂਦਾ ਹੈ।”​—ਕਹਾਉਤਾਂ 17:17.

ਇਸ ਆਇਤ ਦਾ ਕੀ ਮਤਲਬ ਹੈ?

ਅਸੀਂ ਸ਼ਾਇਦ ਉਦੋਂ ਬੇਬੱਸ ਮਹਿਸੂਸ ਕਰੀਏ ਜਦੋਂ ਸਾਡੇ ਕਿਸੇ ਆਪਣੇ ਦੀ ਮਾਨਸਿਕ ਸਿਹਤ ਖ਼ਰਾਬ ਹੋ ਜਾਵੇ। ਪਰ ਅਸੀਂ ਉਨ੍ਹਾਂ ਦਾ ਸਾਥ ਦੇ ਕੇ ਦਿਖਾਉਂਦੇ ਹਾਂ ਕਿ ਸਾਨੂੰ ਉਨ੍ਹਾਂ ਦੀ ਬਹੁਤ ਪਰਵਾਹ ਹੈ। ਅਸੀਂ ਉਨ੍ਹਾਂ ਦਾ ਸਾਥ ਕਿਵੇਂ ਦੇ ਸਕਦੇ ਹਾਂ?

ਤੁਸੀਂ ਮਦਦ ਲਈ ਹੱਥ ਕਿਵੇਂ ਵਧਾ ਸਕਦੇ ਹੋ?

‘ਸੁਣਨ ਲਈ ਤਿਆਰ ਰਹੋ।’​—ਯਾਕੂਬ 1:19.

ਉਨ੍ਹਾਂ ਦੀ ਮਦਦ ਕਰਨ ਦਾ ਵਧੀਆ ਤਰੀਕਾ ਹੈ ਕਿ ਉਨ੍ਹਾਂ ਦੀ ਗੱਲ ਸੁਣਨ ਲਈ ਹਮੇਸ਼ਾ ਤਿਆਰ ਰਹੋ। ਕਦੀ ਵੀ ਇਹ ਨਾ ਸੋਚੋ ਕਿ ਤੁਹਾਨੂੰ ਉਨ੍ਹਾਂ ਦੀ ਹਰ ਗੱਲ ਦਾ ਜਵਾਬ ਦੇਣ ਦੀ ਲੋੜ ਹੈ। ਉਨ੍ਹਾਂ ਨੂੰ ਅਹਿਸਾਸ ਕਰਾਓ ਕਿ ਤੁਸੀਂ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣ ਰਹੇ ਹੋ ਅਤੇ ਤੁਹਾਨੂੰ ਉਨ੍ਹਾਂ ਦੀ ਪਰਵਾਹ ਹੈ। ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅਤੇ ਕਦੇ ਵੀ ਉਨ੍ਹਾਂ ਦੀ ਨੁਕਤਾਚੀਨੀ ਨਾ ਕਰੋ। ਯਾਦ ਰੱਖੋ ਕਿ ਸ਼ਾਇਦ ਉਹ ਇੱਦਾਂ ਦੀਆਂ ਗੱਲਾਂ ਕਹਿ ਦੇਣ ਜੋ ਉਹ ਕਹਿਣੀਆਂ ਨਹੀਂ ਚਾਹੁੰਦੇ ਅਤੇ ਬਾਅਦ ਵਿਚ ਉਨ੍ਹਾਂ ਨੂੰ ਆਪਣੀਆਂ ਗੱਲਾਂ ਦਾ ਪਛਤਾਵਾ ਵੀ ਹੋਵੇ।​—ਅੱਯੂਬ 6:2, 3.

“ਨਿਰਾਸ਼ ਲੋਕਾਂ ਨੂੰ ਦਿਲਾਸਾ ਦਿਓ।”​—1 ਥੱਸਲੁਨੀਕੀਆਂ 5:14.

ਸ਼ਾਇਦ ਤੁਹਾਡਾ ਕੋਈ ਆਪਣਾ ਬਹੁਤ ਜ਼ਿਆਦਾ ਚਿੰਤਾ ਵਿਚ ਡੁੱਬਿਆ ਹੋਵੇ ਜਾਂ ਆਪਣੇ ਆਪ ਵਿਚ ਨਿਕੰਮਾ ਮਹਿਸੂਸ ਕਰ ਰਿਹਾ ਹੋਵੇ। ਇਨ੍ਹਾਂ ਮੌਕਿਆਂ ʼਤੇ ਜਦੋਂ ਤੁਸੀਂ ਉਸ ਨੂੰ ਯਕੀਨ ਦਿਵਾਉਂਦੇ ਹੋ ਕਿ ਤੁਹਾਨੂੰ ਉਸ ਦੀ ਪਰਵਾਹ ਹੈ, ਤਾਂ ਤੁਸੀਂ ਉਸ ਨੂੰ ਹੌਸਲਾ ਤੇ ਦਿਲਾਸਾ ਦੇ ਸਕਦੇ ਹੋ, ਭਾਵੇਂ ਤੁਹਾਨੂੰ ਉਸ ਵੇਲੇ ਪਤਾ ਨਹੀਂ ਲੱਗ ਰਿਹਾ ਹੁੰਦਾ ਕਿ ਤੁਸੀਂ ਕੀ ਕਹਿਣਾ ਹੈ।

“ਸੱਚਾ ਦੋਸਤ ਹਰ ਵੇਲੇ ਪਿਆਰ ਕਰਦਾ ਹੈ।”​—ਕਹਾਉਤਾਂ 17:17.

ਅਲੱਗ-ਅਲੱਗ ਤਰੀਕਿਆਂ ਨਾਲ ਆਪਣੇ ਅਜ਼ੀਜ਼ ਦੀ ਮਦਦ ਕਰੋ। ਉਸ ਦੀ ਮਦਦ ਕਰਨ ਲਈ ਆਪਣੇ ਵੱਲੋਂ ਅੰਦਾਜ਼ੇ ਨਾ ਲਾਓ। ਇਸ ਦੀ ਬਜਾਇ, ਵਧੀਆ ਹੋਵੇਗਾ ਕਿ ਤੁਸੀਂ ਉਸ ਨੂੰ ਹੀ ਪੁੱਛੋ ਕਿ ਉਸ ਨੂੰ ਕਿਹੜੇ ਕੰਮਾਂ ਵਿਚ ਮਦਦ ਦੀ ਲੋੜ ਹੈ। ਜੇ ਉਹ ਨਹੀਂ ਦੱਸ ਪਾ ਰਿਹਾ, ਤਾਂ ਤੁਸੀਂ ਉਨ੍ਹਾਂ ਨੂੰ ਕੁਝ ਇਕੱਠੇ ਮਿਲ ਕੇ ਕਰਨ ਦਾ ਸੁਝਾਅ ਦੇ ਸਕਦੇ ਹੋ, ਜਿਵੇਂ ਕਿ ਸੈਰ ʼਤੇ ਜਾਣਾ। ਜਾਂ ਉਨ੍ਹਾਂ ਨਾਲ ਖ਼ਰੀਦਦਾਰੀ ਕਰਨ ਜਾਣਾ, ਸਾਫ਼-ਸਫ਼ਾਈ ਕਰਨੀ ਜਾਂ ਹੋਰ ਇਹੋ ਜਿਹੇ ਕੰਮ।​—ਗਲਾਤੀਆਂ 6:2.

“ਧੀਰਜ ਨਾਲ ਪੇਸ਼ ਆਓ।”​—1 ਥੱਸਲੁਨੀਕੀਆਂ 5:14.

ਸ਼ਾਇਦ ਕਈ ਵਾਰ ਉਹ ਗੱਲ ਕਰਨੀ ਨਾ ਚਾਹੇ। ਇੱਦਾਂ ਦੇ ਮੌਕਿਆਂ ਤੇ ਤੁਸੀਂ ਉਸ ਨੂੰ ਕਹਿ ਸਕਦੇ ਹੋ ਕਿ ਜਦੋਂ ਵੀ ਉਹ ਗੱਲ ਕਰਨੀ ਚਾਹੇ, ਤੁਸੀਂ ਉਸ ਦੀ ਗੱਲ ਸੁਣਨ ਲਈ ਤਿਆਰ ਹੋ। ਆਪਣੀ ਬੀਮਾਰੀ ਕਰਕੇ ਸ਼ਾਇਦ ਉਹ ਕੁਝ ਅਜਿਹਾ ਕਹਿ ਜਾਂ ਕਰ ਦੇਵੇ ਜਿਸ ਕਰਕੇ ਤੁਹਾਨੂੰ ਦੁੱਖ ਲੱਗੇ। ਸ਼ਾਇਦ ਤੁਸੀਂ ਕੋਈ ਕੰਮ ਇਕੱਠੇ ਕਰਨਾ ਹੋਵੇ, ਪਰ ਬਾਅਦ ਵਿਚ ਉਹ ਮਨ੍ਹਾ ਕਰ ਦੇਵੇ ਜਾਂ ਫਿਰ ਉਸ ਦਾ ਮੂਡ ਹੀ ਖ਼ਰਾਬ ਹੋਵੇ। ਉਸ ਦੀ ਮਦਦ ਕਰਦੇ ਸਮੇਂ ਧੀਰਜ ਰੱਖੋ ਅਤੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ।​—ਕਹਾਉਤਾਂ 18:24.

ਤੁਹਾਡੇ ਸਾਥ ਨਾਲ ਉਹ ਨਿਰਾਸ਼ਾ ਦੀ ਖਾਈ ਵਿੱਚੋਂ ਕਿਵੇਂ ਨਿਕਲ ਸਕਦੇ ਹਨ?

“ਮੈਂ ਆਪਣੀ ਸਹੇਲੀ ਨੂੰ ਭਰੋਸਾ ਦਿਵਾਉਂਦੀ ਹਾਂ ਕਿ ਉਹ ਕਦੀ ਵੀ ਮੇਰੇ ਨਾਲ ਕੋਈ ਵੀ ਗੱਲ ਕਰ ਸਕਦੀ ਹੈ। ਜਦੋਂ ਮੇਰੇ ਕੋਲ ਉਸ ਦੀ ਕਿਸੇ ਮੁਸ਼ਕਲ ਦਾ ਕੋਈ ਹੱਲ ਨਹੀਂ ਵੀ ਹੁੰਦਾ, ਤਾਂ ਵੀ ਮੈਂ ਉਸ ਦੀਆਂ ਗੱਲਾਂ ਧਿਆਨ ਨਾਲ ਸੁਣਦੀ ਹਾਂ। ਕਈ ਵਾਰੀ ਤਾਂ ਉਸ ਨੂੰ ਸਿਰਫ਼ ਇਹੀ ਲੋੜ ਹੁੰਦੀ ਹੈ ਕਿ ਕੋਈ ਉਸ ਦੀ ਗੱਲ ਸੁਣੇ। ਜਦੋਂ ਕੋਈ ਉਸ ਦੀ ਗੱਲ ਧਿਆਨ ਨਾਲ ਸੁਣਦਾ ਹੈ, ਤਾਂ ਉਸ ਨੂੰ ਚੰਗਾ ਮਹਿਸੂਸ ਹੁੰਦਾ ਹੈ।”​—ਫਰ੍ਹਾਅa ਜਿਸ ਦੀ ਸਹੇਲੀ ਨੂੰ ਚਿੰਤਾ ਰੋਗ ਅਤੇ ਡਿਪਰੈਸ਼ਨ ਹੈ ਜਿਸ ਕਰਕੇ ਉਸ ਦਾ ਕੁਝ ਵੀ ਖਾਣ-ਪੀਣ ਨੂੰ ਜੀ ਨਹੀਂ ਕਰਦਾ।

ਇਕ ਜਵਾਨ ਔਰਤ ਇਕ ਸਿਆਣੀ ਉਮਰ ਦੀ ਔਰਤ ਦਾ ਹੱਥ ਫੜ੍ਹ ਕੇ ਉਸ ਨੂੰ ਦਿਲਾਸਾ ਦਿੰਦੀ ਹੋਈ।

“ਮੇਰੀ ਇਕ ਸਹੇਲੀ ਮੈਨੂੰ ਬਹੁਤ ਪਿਆਰ ਕਰਦੀ ਹੈ ਅਤੇ ਉਹ ਮੈਨੂੰ ਆਪਣੀਆਂ ਗੱਲਾਂ ਨਾਲ ਹੌਸਲਾ ਦਿੰਦੀ ਹੈ। ਉਸ ਨੇ ਮੈਨੂੰ ਆਪਣੇ ਘਰ ਖਾਣੇ ʼਤੇ ਵੀ ਬੁਲਾਇਆ ਤੇ ਮੇਰੇ ਲਈ ਬਹੁਤ ਸੁਆਦ ਖਾਣਾ ਬਣਾਇਆ। ਉਹ ਨੇ ਜੋ ਵੀ ਮੇਰੇ ਲਈ ਕੀਤਾ, ਉਹ ਸਭ ਕੁਝ ਮੇਰੇ ਦਿਲ ਨੂੰ ਛੂਹ ਗਿਆ। ਇਸ ਕਰਕੇ ਮੈਂ ਸੌਖਿਆਂ ਹੀ ਉਸ ਨੂੰ ਆਪਣੇ ਦਿਲ ਦੀਆਂ ਗੱਲਾਂ ਦੱਸ ਪਾਈ। ਉਸ ਤੋਂ ਬਾਅਦ ਮੈਨੂੰ ਬਹੁਤ ਚੰਗਾ ਮਹਿਸੂਸ ਹੋਇਆ।”​—ਹਾਉਨ ਜਿਸ ਨੂੰ ਡਿਪਰੈਸ਼ਨ ਹੈ।

“ਧੀਰਜ ਰੱਖਣਾ ਬਹੁਤ ਜ਼ਰੂਰੀ ਹੈ। ਜਦੋਂ ਮੇਰੀ ਪਤਨੀ ਕੁਝ ਅਜਿਹਾ ਕਰ ਦਿੰਦੀ ਹੈ ਜਿਸ ਕਰਕੇ ਮੈਨੂੰ ਖਿੱਝ ਆ ਜਾਂਦੀ ਹੈ, ਤਾਂ ਉਸ ਵੇਲੇ ਮੈਂ ਆਪਣੇ ਆਪ ਨੂੰ ਇਕ ਗੱਲ ਯਾਦ ਕਰਾਉਂਦਾ ਹਾਂ। ਮੈਂ ਸੋਚਦਾ ਹਾਂ ਕਿ ਉਹ ਆਪਣੀ ਬੀਮਾਰੀ ਕਰਕੇ ਇੱਦਾਂ ਕਰ ਰਹੀ ਹੈ, ਨਾ ਕਿ ਉਹ ਅਸਲ ਵਿਚ ਇੱਦਾਂ ਦੀ ਹੈ। ਇਸ ਤਰ੍ਹਾਂ ਕਰਨ ਕਰਕੇ ਮੈਂ ਗੁੱਸਾ ਨਹੀਂ ਕਰਦਾ, ਸਗੋਂ ਉਸ ਦੀ ਹੋਰ ਵੀ ਜ਼ਿਆਦਾ ਪਰਵਾਹ ਕਰਦਾ ਹਾਂ।”​—ਜੇਕਬ ਜਿਸ ਨੂੰ ਡਿਪਰੈਸ਼ਨ ਹੈ।

“ਵਾਕਈ! ਮੇਰੀ ਪਤਨੀ ਮੇਰਾ ਬਹੁਤ ਸਾਥ ਦਿੰਦੀ ਹੈ ਅਤੇ ਮੈਨੂੰ ਬਹੁਤ ਦਿਲਾਸਾ ਦਿੰਦੀ ਹੈ। ਜਦੋਂ ਮੈਨੂੰ ਬਹੁਤ ਜ਼ਿਆਦਾ ਚਿੰਤਾ ਹੋਣ ਲੱਗ ਪੈਂਦੀ ਹੈ, ਤਾਂ ਉਹ ਮੇਰੇ ʼਤੇ ਉਹ ਕੰਮ ਕਰਨ ਦਾ ਜ਼ੋਰ ਨਹੀਂ ਪਾਉਂਦੀ ਜੋ ਮੈਂ ਨਹੀਂ ਕਰਨੇ ਚਾਹੁੰਦਾ। ਮੇਰੇ ਕਰਕੇ ਉਹ ਵੀ ਕਈ ਵਾਰੀ ਉਹ ਕੰਮ ਨਹੀਂ ਕਰ ਪਾਉਂਦੀ ਜੋ ਉਸ ਨੂੰ ਬਹੁਤ ਪਸੰਦ ਹਨ। ਸੱਚੀ! ਮੇਰੀ ਪਤਨੀ ਬਹੁਤ ਦਿਆਲੂ ਹੈ ਤੇ ਮੇਰੇ ਲਈ ਬਹੁਤ ਕੁਰਬਾਨੀਆਂ ਕਰਦੀ ਹੈ। ਉਹ ਮੇਰੇ ਲਈ ਬਹੁਤ ਅਨਮੋਲ ਹੈ!”​—ਐਰੀਕੋ ਜਿਸ ਨੂੰ ਚਿੰਤਾ ਰੋਗ ਹੈ।

a ਕੁਝ ਨਾਂ ਬਦਲੇ ਗਏ ਹਨ।

ਹੋਰ ਮਦਦ ਲਈ:

jw.org ʼਤੇ 2016 ਨੰ. 1 ਦੇ ਜਾਗਰੂਕ ਬਣੋ! ਰਸਾਲੇ ਵਿੱਚੋਂ “ਜਦੋਂ ਆਪਣਾ ਕੋਈ ਹੋਵੇ ਬੀਮਾਰ” ਨਾਂ ਦਾ ਲੇਖ ਪੜ੍ਹੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ