ਸਾਡੇ ਪਾਠਕਾਂ ਵੱਲੋਂ
ਮਤਭੇਦ ਜੋ ਵਿਭਾਜਿਤ ਕਰਦੇ ਹਨ “ਕੀ ਮਤਭੇਦਾਂ ਦੁਆਰਾ ਸਾਨੂੰ ਵਿਭਾਜਿਤ ਹੋਣਾ ਚਾਹੀਦਾ ਹੈ?” (ਜੁਲਾਈ 8, 1996, ਅੰਗ੍ਰੇਜ਼ੀ) ਲੇਖ-ਮਾਲਾ ਲਈ ਅਸੀਂ ਆਪਣਾ ਧੰਨਵਾਦ ਪ੍ਰਗਟ ਕਰਨਾ ਚਾਹੁੰਦੇ ਹਾਂ। ਅਸੀਂ ਇੱਥੇ ਮੈਕਸੀਕੋ ਵਿਚ ਤਕਰੀਬਨ ਇਕ ਸਾਲ ਤੋਂ ਅੰਤਰਰਾਸ਼ਟਰੀ ਸਵੈ-ਸੇਵਕਾਂ ਦੀ ਇਕ ਟੀਮ ਦੇ ਹਿੱਸੇ ਵਜੋਂ ਕੰਮ ਕਰਦੇ ਰਹੇ ਹਾਂ। ਕਈ ਮਹੀਨਿਆਂ ਦੇ ਬਾਅਦ ਵੀ, ਅਸੀਂ ਸਮਾਯੋਜਨਾਵਾਂ ਕਰਨ ਵਿਚ ਕਠਿਨਾਈਆਂ ਅਨੁਭਵ ਕਰਦੇ ਰਹੇ, ਪਰੰਤੂ ਅਸੀਂ ਨਹੀਂ ਸਮਝ ਸਕੇ ਕਿ ਇੰਜ ਕਿਉਂ ਸੀ। ਇਨ੍ਹਾਂ ਲੇਖਾਂ ਨੇ ਸਾਡੀ ਇਹ ਪਛਾਣਨ ਵਿਚ ਮਦਦ ਕੀਤੀ ਕਿ ਇਹ ਸਮੱਸਿਆ ਸਭਿਆਚਾਰਕ ਸਦਮਾ ਸੀ। ਅਸੀਂ ਉਸ ਕਥਨ ਨੂੰ ਦਿਲ ਵਿਚ ਬਿਠਾਇਆ ਹੈ ਕਿ “ਦੂਜੇ ਸਭਿਆਚਾਰਾਂ ਲਈ ਕਦਰਦਾਨੀ ਸਾਡੇ ਜੀਵਨਾਂ ਨੂੰ ਹੋਰ ਸੰਵਾਰ ਸਕਦੀ ਹੈ” ਅਤੇ ਅਸੀਂ ਹੁਣ ਆਪਣੀ ਕਾਰਜ-ਨਿਯੁਕਤੀ ਵਿਚ ਪਹਿਲਾਂ ਨਾਲੋਂ ਅਧਿਕ ਆਨੰਦ ਹਾਸਲ ਕਰ ਰਹੇ ਹਾਂ।
ਸੀ. ਐੱਚ. ਅਤੇ ਜੇ. ਐੱਚ., ਮੈਕਸੀਕੋ
ਮੈਂ ਉਸ ਢੰਗ ਤੋਂ ਪ੍ਰਭਾਵਿਤ ਹੋਇਆ ਜਿਸ ਨਾਲ ਇਹ ਪ੍ਰਭਾਵਸ਼ਾਲੀ ਵਿਸ਼ਾ ਪੇਸ਼ ਕੀਤਾ ਗਿਆ ਅਤੇ ਵਿਕਸਿਤ ਕੀਤਾ ਗਿਆ ਸੀ। ਵਾਕਈ ਹੀ ਮਤਭੇਦਾਂ ਨੇ ਮਾਨਵ ਇਤਿਹਾਸ ਵਿਚ ਬਹੁਤ ਜ਼ਿਆਦਾ ਨਫ਼ਰਤ ਨੂੰ ਭੜਕਾਇਆ ਹੈ। ਇਹ ਲੇਖ-ਮਾਲਾ ਮੈਨੂੰ ਹੁਣ ਦੂਜੇ ਸਭਿਆਚਾਰਾਂ ਨੂੰ ਜ਼ਿਆਦਾ ਸਮਝਦਾਰੀ ਨਾਲ ਵਿਚਾਰਨ ਵਿਚ ਮਦਦ ਕਰੇਗੀ। ਮੇਰੀ ਖਾਹਸ਼ ਹੈ ਕਿ ਸੰਸਾਰ ਵਿਚ ਹਰੇਕ ਵਿਅਕਤੀ ਇਨ੍ਹਾਂ ਲੇਖਾਂ ਨੂੰ ਪੜ੍ਹੇ ਅਤੇ ਦੂਜਿਆਂ ਬਾਰੇ ਆਪਣੇ ਨਕਾਰਾਤਮਕ ਵਿਚਾਰਾਂ ਨੂੰ ਬਦਲੇ!
ਜੀ. ਓ., ਨਾਈਜੀਰੀਆ
ਇਨ੍ਹਾਂ ਲੇਖਾਂ ਨੂੰ ਪੜ੍ਹਨ ਤੇ ਮੇਰੀਆਂ ਅੱਖਾਂ ਵਿਚ ਹੰਝੂ ਭਰ ਆਏ। ਮੇਰੀ ਇਕ ਸਹੇਲੀ ਹੈ ਜਿਸ ਦੇ ਨਾਲ ਅਧਿਕਤਰ ਸਮੇਂ ਮੇਰੀ ਚੰਗੀ ਨਿਭਦੀ ਹੈ। ਪਰੰਤੂ ਮੈਂ ਹਮੇਸ਼ਾ ਇਹ ਮਹਿਸੂਸ ਕਰਦੀ ਸੀ ਕਿ ਸਾਡੇ ਵਿਚਕਾਰ ਇਕ ਅਦਿੱਖ ਦੀਵਾਰ ਖੜੀ ਹੈ। ਮੈਨੂੰ ਹੁਣ ਅਹਿਸਾਸ ਹੋਇਆ ਹੈ ਕਿ ਅਸੀਂ ਬਹੁਤ ਵੱਖਰੇ ਸਭਿਆਚਾਰਾਂ ਤੋਂ ਆਈਆਂ ਹਾਂ। ਇਹ ਜਾਣਕਾਰੀ ਮੇਰੇ ਉਸ ਦੇ ਨਾਲ ਅਗਾਹਾਂ ਦੇ ਵਰਤਾਉ ਵਿਚ ਕਾਫ਼ੀ ਫ਼ਰਕ ਪਾਵੇਗੀ।
ਏ. ਐੱਫ਼., ਸੰਯੁਕਤ ਰਾਜ ਅਮਰੀਕਾ
ਆਪਣੇ ਕਾਲਜ ਥੀਸਿਸ ਲਈ ਮਾਨਵ-ਵਿਗਿਆਨ ਉੱਤੇ ਰੀਸਰਚ ਕਰਦੇ ਸਮੇਂ, ਮੈਂ ਇਕ ਅਫ਼ਰੀਕੀ ਦੇਸ਼ ਵਿਚ ਕਈ ਹਫ਼ਤੇ ਬਤੀਤ ਕੀਤੇ। ਮੈਨੂੰ ਕਈ ਸਥਾਨਕ ਯਹੋਵਾਹ ਦੇ ਗਵਾਹਾਂ ਨਾਲ ਪਰਿਚਿਤ ਹੋਣ ਅਤੇ ਉਨ੍ਹਾਂ ਦੀਆਂ ਸਭਾਵਾਂ ਵਿਚ ਹਾਜ਼ਰ ਹੋਣ ਦਾ ਮੌਕਾ ਮਿਲਿਆ। ਇਹ ਇਕ ਰੁਮਾਂਚਕ ਤਜਰਬਾ ਸੀ! ਜਿਵੇਂ ਇਸ ਲੇਖ ਨੇ ਕਿਹਾ, ਦੂਜੇ ਸਭਿਆਚਾਰਾਂ ਦੇ ਲੋਕਾਂ ਨਾਲ ਵਾਕਫ਼ੀ ਅਮੀਰ ਬਣਾਉਂਦੀ ਹੈ। ਮੈਂ ਨਵੀਆਂ ਅਤੇ ਅਰਥਭਰਪੂਰ ਮਿੱਤਰਤਾਈਆਂ ਸਥਾਪਿਤ ਕਰ ਸਕੀ।
ਐੱਸ. ਬੀ., ਇਟਲੀ
ਹਾਬੂ “ਹਾਬੂ—ਇਕ ਸੱਪ ਜਿਸ ਦਾ ਆਦਰ ਕੀਤਾ ਜਾਣਾ ਚਾਹੀਦਾ ਹੈ” (ਜੁਲਾਈ 8, 1996, ਅੰਗ੍ਰੇਜ਼ੀ) ਲੇਖ ਦੁਆਰਾ ਮੈਂ ਕਾਫ਼ੀ ਪ੍ਰਭਾਵਿਤ ਹੋਈ। ਉਹ ਇੰਨੇ ਰੋਚਕ ਤਰੀਕੇ ਵਿਚ ਲਿਖਿਆ ਗਿਆ ਸੀ, ਅਤੇ ਫੋਟੋਆਂ ਬਹੁਤ ਵਧੀਆ ਸਨ!
ਈ. ਪੀ., ਯੂਕਰੇਨ
ਲੇਖ ਸਿੱਖਿਆਦਾਇਕ ਅਤੇ ਹਾਸਰਸ-ਭਰਪੂਰ ਸੀ। ਪਰੰਤੂ ਇਕ ਨੁਕਤਾ ਉਸ ਗੱਲ ਦੇ ਨਾਲ ਟੱਕਰਦਾ ਹੈ ਜੋ ਮੈਨੂੰ ਸਿਖਾਈ ਗਈ ਸੀ। ਤੁਸੀਂ ਇਕ ਪੁਸਤਕ ਤੋਂ ਹਵਾਲਾ ਦਿੱਤਾ ਜਿਸ ਨੇ ਡੰਗੇ ਗਏ ਥਾਂ ਤੋਂ ਜ਼ਹਿਰ ਨੂੰ ਚੂਸਣ ਦਾ ਮਸ਼ਵਰਾ ਦਿੱਤਾ। ਕੀ ਇਹ ਦਰਅਸਲ ਸੁਰੱਖਿਅਤ ਹੈ?
ਸੀ. ਡੀ., ਨਾਈਜੀਰੀਆ
ਇਵੇਂ ਜਾਪਦਾ ਹੈ ਕਿ ਅਧਿਕਤਰ ਚਿਕਿਤਸਕ ਅਧਿਕਾਰੀਆਂ ਸਾਡੇ ਲੇਖ ਵਿਚ ਉਤਕਥਿਤ ਸ੍ਰੋਤ ਨਾਲ ਅਸਹਿਮਤ ਹਨ। ਵਾਕਈ, ਕੁਝ ਡਾਕਟਰ ਮਹਿਸੂਸ ਕਰਦੇ ਹਨ ਕਿ ਜ਼ਹਿਰ ਨੂੰ ਚੂਸਣ ਦੀ ਕੋਸ਼ਿਸ਼ ਕਰਨੀ, ਮਦਦ ਅਦਾ ਕਰ ਰਹੇ ਵਿਅਕਤੀ ਲਈ ਖ਼ਤਰਨਾਕ ਹੋ ਸਕਦੀ ਹੈ ਅਤੇ ਡੰਗ ਮਾਰੇ ਗਏ ਵਿਅਕਤੀ ਲਈ ਘੱਟ ਹੀ ਫ਼ਾਇਦੇਮੰਦ ਹੁੰਦੀ ਹੈ। ਡਾਕਟਰ ਸਹਿਮਤ ਹਨ ਕਿ ਡੰਗ ਮਾਰੇ ਗਏ ਵਿਅਕਤੀ ਨੂੰ ਜਿੰਨਾ ਛੇਤੀ ਸੰਭਵ ਹੋਵੇ ਹਸਪਤਾਲ ਲੈ ਜਾਣਾ ਸਭ ਤੋਂ ਮਹੱਤਵਪੂਰਣ ਫ਼ੌਰੀ ਡਾਕਟਰੀ ਸਹਾਇਤਾ ਹੈ।—ਸੰਪਾ.
ਯੂ ਐੱਫ਼ ਓ “ਬਾਈਬਲ ਦਾ ਦ੍ਰਿਸ਼ਟੀਕੋਣ: ਯੂ ਐੱਫ਼ ਓ—ਪਰਮੇਸ਼ੁਰ ਵੱਲੋਂ ਸੰਦੇਸ਼ਵਾਹਕ?” ਲੇਖ ਲਈ ਤੁਹਾਡਾ ਧੰਨਵਾਦ। (ਜੁਲਾਈ 8, 1996, ਅੰਗ੍ਰੇਜ਼ੀ) ਸਾਡੇ ਇਲਾਕੇ ਵਿਚ ਕੁਝ ਲੋਕ ਪਰਾ-ਪ੍ਰਿਥਵਕ ਪ੍ਰਾਣੀਆਂ ਬਾਰੇ ਰਿਪੋਰਟਾਂ ਵਿਚ ਵਿਸ਼ਵਾਸ ਕਰਦੇ ਹਨ। ਇਹ ਵਿਚਾਰ ਰੱਖਦਿਆਂ ਕਿ ਬਾਈਬਲ ਇਸ ਵਿਸ਼ੇ ਦੀ ਚਰਚਾ ਨਹੀਂ ਕਰਦੀ ਹੈ, ਉਹ ਬਾਈਬਲ ਦੇ ਬਾਰੇ ਸੰਦੇਹਪੂਰਣ ਹਨ। ਇਸ ਲੇਖ ਨੇ ਸਾਨੂੰ ਇਹ ਸਮਝਣ ਵਿਚ ਮਦਦ ਕੀਤੀ ਹੈ ਕਿ ਸ਼ਤਾਨ ਅਤੇ ਪਿਸ਼ਾਚ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਪਰਾ-ਪ੍ਰਿਥਵਕ ਪ੍ਰਾਣੀਆਂ ਬਾਰੇ ਬੇਬੁਨਿਆਦੀ ਰਿਪੋਰਟਾਂ ਵਿਚ ਵਿਸ਼ਵਾਸ ਕਰਨਾ ਮੂਰਖਤਾਪੂਰਣ ਹੋਵੇਗਾ।
ਏ. ਡਬਲਯੂ., ਤਾਈਵਾਨ
ਗੁਲ-ਲਾਲਾ “ਗੁਲ-ਲਾਲਾ—ਤੂਫ਼ਾਨੀ ਪਿਛੋਕੜ ਵਾਲਾ ਇਕ ਫੁੱਲ” ਨਾਮਕ ਸੁੰਦਰ ਲੇਖ ਲਈ ਤੁਹਾਡਾ ਸ਼ੁਕਰੀਆ। (ਜੁਲਾਈ 8, 1996, ਅੰਗ੍ਰੇਜ਼ੀ) ਗੁਲ-ਲਾਲਾ ਦੇ ਮੂਲ ਬਾਰੇ ਜਾਣਕਾਰੀ ਨਾਲੇ ਉਸ ਨੂੰ ਉਗਾਉਣ ਦੇ ਸੁਝਾਉ ਮੈਨੂੰ ਬਹੁਤ ਹੀ ਦਿਲਚਸਪ ਲੱਗੇ।
ਡੀ. ਜੀ., ਸੰਯੁਕਤ ਰਾਜ ਅਮਰੀਕਾ