ਨੌਜਵਾਨ ਪੁੱਛਦੇ ਹਨ . . .
ਹਮੇਸ਼ਾ ਹੀ ਮੇਰਾ ਕਿਉਂ ਕਸੂਰ ਹੁੰਦਾ ਹੈ?
“ਮੇਰੇ ਪਿਤਾ ਜੀ ਨੂੰ ਅਲਰਜੀਆਂ ਹਨ ਅਤੇ ਉਸ ਨੂੰ ਤਮਾਖੂ ਪੀਣ ਵਾਲਿਆਂ ਲੋਕਾਂ ਨਾਲ ਕੰਮ ਕਰਨਾ ਪੈਂਦਾ ਹੈ। ਜਦੋਂ ਉਹ ਘਰ ਪਹੁੰਚਦਾ ਹੈ, ਕਦੇ-ਕਦੇ ਉਹ ਬਹੁਤ ਪਰੇਸ਼ਾਨ ਹੁੰਦਾ ਹੈ। ਉਹ ਚੀਜ਼ਾਂ ਗੁਆ ਕੇ ਮੇਰੇ ਸਿਰ ਲਾ ਦਿੰਦਾ ਹੈ। ਜਦੋਂ ਮੈਂ ਉਸ ਨੂੰ ਦੱਸਦੀ ਹਾਂ ਕਿ ਉਸ ਨੇ ਹੀ ਗੁਆਈਆਂ ਸਨ, ਉਹ ਖਿੱਝ ਕੇ ਕਹਿੰਦਾ ਹੈ ਕਿ ਮੈਨੂੰ ਉਸ ਨੂੰ ਸੁਧਾਰਨਾ ਨਹੀਂ ਸੀ ਚਾਹੀਦਾ।”—ਇਕ ਕਿਸ਼ੋਰ ਲੜਕੀ।
ਕੀ ਤੁਸੀਂ ਕਦੇ-ਕਦੇ ਇਹ ਮਹਿਸੂਸ ਕਰਦੇ ਹੋ ਕਿ ਪਰਿਵਾਰ ਤੁਹਾਨੂੰ ਹੀ ਗ਼ਲਤੀਆਂ ਲਈ ਕਸੂਰਵਾਰ ਠਹਿਰਾਉਂਦਾ ਹੈ? ਕੀ ਇਸ ਤਰ੍ਹਾਂ ਲੱਗਦਾ ਹੈ ਕਿ ਜੋ ਮਰਜ਼ੀ ਗ਼ਲਤ ਹੋ ਜਾਵੇ, ਤੁਹਾਡੇ ਸਿਰ ਲਾਇਆ ਜਾਂਦਾ ਹੈ? 14-ਸਾਲਾ ਜੋਈ ਨੂੰ ਇਸ ਤਰ੍ਹਾਂ ਲੱਗਦਾ ਹੈ। ਉਹ ਇਕ ਇਕੱਲੇ ਪਿਤਾ ਵਾਲੇ ਘਰਾਣੇ ਵਿਚ ਰਹਿੰਦੀ ਹੈ ਅਤੇ ਅਕਸਰ ਆਪਣੇ ਛੋਟੇ ਭੈਣ-ਭਰਾ ਦੀ ਦੇਖ-ਭਾਲ ਕਰਦੀ ਹੈ। “ਮੈਂ ਥੱਲੇ ਹੁੰਦੀ ਹਾਂ ਜਦੋਂ ਉਹ ਲੜਨਾ ਸ਼ੁਰੂ ਕਰ ਦਿੰਦੇ ਹਨ,” ਜੋਈ ਸ਼ਿਕਾਇਤ ਕਰਦੀ ਹੈ। “ਉਹ ਇੰਨੇ ਮੂਰਖ ਅਤੇ ਨਦਾਨ ਹੁੰਦੇ ਹਨ, ਲੇਕਿਨ ਜਦੋਂ ਪਿਤਾ ਜੀ ਘਰ ਪਹੁੰਚਦੇ ਹਨ, ਉਹ ਮੈਨੂੰ ਝਿੜਕਦਾ ਹੈ ਕਿਉਂਕਿ ਮੈਂ ਉਨ੍ਹਾਂ ਨੂੰ ਰੋਕਿਆ ਨਹੀਂ ਸੀ।”
ਜੇਕਰ ਤੁਹਾਡੇ ਮਾਪੇ ਤੁਹਾਨੂੰ ਭੂਹੇ ਚੜ੍ਹਿਆ, ਆਲਸੀ, ਲਾਪਰਵਾਹੀ ਜਾਂ ਕੋਈ ਹੋਰ ਨਾਂ ਲੈ ਕੇ ਪੁਕਾਰਨ ਜਿਸ ਤੋਂ ਲੱਗੇ ਕਿ ਤੁਹਾਡੀਆਂ ਕਮਜ਼ੋਰੀਆਂ ਜੜ੍ਹੀਆਂ ਹਨ, ਤਾਂ ਕਦੇ-ਕਦੇ ਸ਼ਾਇਦ ਇਸ ਤਰ੍ਹਾਂ ਜਾਪ ਸਕਦਾ ਹੈ ਕਿ ਉਹ ਤੁਹਾਡੇ ਕੋਲੋਂ ਅਸਫ਼ਲ ਹੋਣ ਦੀ ਆਸ ਰੱਖਦੇ ਹਨ। ਰੇਮੋਨ ਦੇ ਪਰਿਵਾਰ ਨੇ ਉਸ ਦਾ ਨਾਂ ਬੇਧਿਆਨਾ ਪ੍ਰੋਫ਼ੈਸਰ ਰੱਖਿਆ—ਜਿਸ ਉਪਨਾਮ ਨੂੰ ਉਹ ਦਿਲੋਂ ਬੁਰਾ ਸਮਝਦਾ ਸੀ। ਤੁਸੀਂ ਵੀ ਸ਼ਾਇਦ ਕੋਈ ਉਪਨਾਮ ਜਾਂ ਤੁਹਾਡੀਆਂ ਕਮੀਆਂ ਨੂੰ ਉਜਾਗਰ ਕਰਨ ਵਾਲੇ ਨਾਂ ਨੂੰ ਬੁਰਾ ਸਮਝਦੇ ਹੋ, ਭਾਵੇਂ ਕਿ ਉਹ ਪਿਆਰ ਦੇ ਨਾਲ ਕਿਹਾ ਜਾਵੇ। ਤੁਹਾਨੂੰ ਬਿਹਤਰ ਬਣਨ ਲਈ ਪ੍ਰੇਰਿਤ ਕਰਨ ਦੀ ਬਜਾਇ, ਅਜਿਹਾ ਨਕਾਰਾਤਮਕ ਨਾਂ ਸ਼ਾਇਦ ਉਸ ਭਾਵਨਾ ਨੂੰ ਜ਼ੋਰ ਦੇਵੇ, ਕਿ ਤੁਸੀਂ ਹਮੇਸ਼ਾ ਕਸੂਰਵਾਰ ਹੋ।
ਕਸੂਰ ਖ਼ਾਸ ਤੌਰ ਤੇ ਉਸ ਵੇਲੇ ਕਠਿਨ ਲੱਗ ਸਕਦਾ ਹੈ ਜਦੋਂ ਉਹ ਕਿਸੇ ਹੋਰ ਦੀ ਤਰਫ਼ਦਾਰੀ ਦੇ ਕਾਰਨ ਲਗਾਇਆ ਜਾਵੇ। “ਮੈਂ ਗਭਲਾ ਬਚਾ ਹਾਂ,” ਫ਼੍ਰੈਂਕੀ ਨਾਮਕ ਇਕ ਕਿਸ਼ੋਰ ਕਹਿੰਦਾ ਹੈ, “ਅਤੇ ਹਮੇਸ਼ਾ ਮੇਰੇ ਨਾਲ ਹੀ ਸਭ ਤੋਂ ਬੁਰਾ ਸਲੂਕ ਕੀਤਾ ਜਾਂਦਾ ਹੈ।” ਸ਼ਾਇਦ ਇਸ ਤਰ੍ਹਾਂ ਲੱਗੇ ਕਿ ਤੁਹਾਡੇ ਛੋਟੇ ਭੈਣ-ਭਰਾ ਹਮੇਸ਼ਾ ਨਿਰਦੋਸ਼ ਸਾਬਤ ਹੁੰਦੇ ਹਨ ਲੇਕਿਨ ਗੜਬੜ ਸ਼ੁਰੂ ਹੋਣ ਤੇ ਹੀ ਤੁਹਾਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ।
ਮਾਪੇ ਕਿਉਂ ਦੋਸ਼ ਲਾਉਂਦੇ ਹਨ
ਨਿਰਸੰਦੇਹ, ਇਹ ਕੇਵਲ ਸੁਭਾਵਕ ਹੈ ਕਿ ਮਾਪੇ ਆਪਣਿਆਂ ਬੱਚਿਆਂ ਨੂੰ ਸੁਧਾਰਨ ਜਦੋਂ ਉਹ ਗ਼ਲਤੀ ਕਰਦੇ ਹਨ। ਲਾਭਦਾਇਕ, ਸਕਾਰਾਤਮਕ ਸੁਧਾਰ ਪੇਸ਼ ਕਰਨਾ ਇਕ ਅਜਿਹਾ ਤਰੀਕਾ ਹੈ ਜਿਸ ਦੁਆਰਾ ਪਰਮੇਸ਼ੁਰ ਤੋਂ ਡਰਨ ਵਾਲੇ ਮਾਪੇ ਆਪਣੇ ਬੱਚਿਆਂ ਨੂੰ “ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ” ਪਾਲਦੇ ਹਨ। (ਅਫ਼ਸੀਆਂ 6:4) ਲੇਕਿਨ, ਸਮੇਂ-ਸਮੇਂ ਤੇ ਸਭ ਤੋਂ ਚੰਗੇ ਮਾਪੇ ਵੀ ਅਤਿਅੰਤ ਪ੍ਰਤਿਕ੍ਰਿਆ ਦਿਖਾ ਸਕਦੇ ਹਨ ਜਾਂ ਕਾਹਲੀ ਨਾਲ ਗ਼ਲਤ ਸਿੱਟਿਆਂ ਤੇ ਪਹੁੰਚ ਸਕਦੇ ਹਨ। ਉਸ ਘਟਨਾ ਨੂੰ ਯਾਦ ਕਰੋ ਜੋ ਉਸ ਸਮੇਂ ਵਾਪਰੀ ਜਦੋਂ ਯਿਸੂ ਛੋਟਾ ਸੀ। ਇਸ ਮੌਕੇ ਤੇ ਯਿਸੂ ਲਾਪਤਾ ਸੀ। ਇਵੇਂ ਪਤਾ ਚਲਿਆ ਕਿ ਉਹ ਪਰਮੇਸ਼ੁਰ ਦੀ ਹੈਕਲ ਵਿਚ, ਬਾਈਬਲ ਚਰਚਾ ਕਰ ਰਿਹਾ ਸੀ। ਫਿਰ ਵੀ, ਜਦੋਂ ਉਸ ਦੇ ਮਾਪਿਆਂ ਨੇ ਉਸ ਨੂੰ ਲੱਭਿਆ, ਉਸ ਦੀ ਮਾਂ ਨੇ ਪੁੱਛਿਆ: “ਪੁੱਤ੍ਰ ਤੈਂ ਸਾਡੇ ਨਾਲ ਇਹ ਕੀ ਕੀਤਾ? ਵੇਖ ਤੇਰਾ ਪਿਤਾ ਅਤੇ ਮੈਂ ਕਲਪਦੇ ਹੋਏ ਤੈਨੂੰ ਲੱਭਦੇ ਫਿਰੇ।”—ਲੂਕਾ 2:48.
ਕਿਉਂਕਿ ਯਿਸੂ ਸੰਪੂਰਣ ਸੀ, ਅਜਿਹਾ ਕੋਈ ਡਰ ਨਹੀਂ ਸੀ ਕਿ ਉਹ ਅਪਚਾਰੀ ਕੰਮਾਂ ਵਿਚ ਉਲਝਿਆ ਹੋਇਆ ਹੁੰਦਾ। ਲੇਕਿਨ ਸਾਰੇ ਪ੍ਰੇਮਮਈ ਮਾਪਿਆਂ ਵਾਂਗ, ਉਸ ਦੀ ਮਾਂ ਨੇ ਆਪਣੇ ਬੱਚੇ ਦੇ ਪ੍ਰਤੀ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਿਆ ਅਤੇ ਸਖ਼ਤ ਪ੍ਰਤਿਕ੍ਰਿਆ ਦਿਖਾਈ, ਸ਼ਾਇਦ ਇਸ ਡਰ ਨਾਲ ਕਿ ਉਹ ਕਿਸੇ ਖ਼ਤਰੇ ਵਿਚ ਸੀ। ਇਸੇ ਤਰ੍ਹਾਂ, ਤੁਹਾਡੇ ਮਾਪੇ ਵੀ ਸ਼ਾਇਦ ਕਦੇ-ਕਦੇ ਸਖ਼ਤੀ ਵਰਤਣ, ਇਸ ਕਾਰਨ ਨਹੀਂ ਕਿ ਉਹ ਖਿਝਾਊ ਜਾਂ ਨਿਰਦਈ ਹੋਣਾ ਚਾਹੁੰਦੇ ਹਨ, ਲੇਕਿਨ ਸਿਰਫ਼ ਇਸ ਲਈ ਕਿ ਉਹ ਸੱਚ-ਮੁੱਚ ਤੁਹਾਡੀ ਪਰਵਾਹ ਕਰਦੇ ਹਨ।
ਇਹ ਵੀ ਅਹਿਸਾਸ ਕਰੋ ਕਿ ਅਸੀਂ ‘ਭੈੜੇ ਸਮਿਆਂ’ ਵਿਚ ਜੀ ਰਹੇ ਹਾਂ। (2 ਤਿਮੋਥਿਉਸ 3:1) ਤੁਹਾਡੇ ਘਰ ਦੀ ਦੇਖ-ਭਾਲ ਕਰਦੇ ਹੋਏ, ਤੁਹਾਡੇ ਮਾਪੇ ਕਾਫ਼ੀ ਦਬਾਉ ਦੇ ਹੇਠ ਹਨ, ਅਤੇ ਇਹ ਤੁਹਾਡੇ ਨਾਲ ਉਨ੍ਹਾਂ ਦੇ ਵਰਤਾਉ ਉੱਤੇ ਅਸਰ ਪਾ ਸਕਦਾ ਹੈ। (ਤੁਲਨਾ ਕਰੋ ਉਪਦੇਸ਼ਕ ਦੀ ਪੋਥੀ 7:7.) ਇਕ ਮਾਨਸਿਕ-ਸਿਹਤ ਸੇਵਕਾ ਨੇ ਟਿੱਪਣੀ ਕੀਤੀ: “ਕੁਝ ਪਰਿਵਾਰਾਂ ਵਿਚ ਸੰਕਟ ਦੇ ਸਮੇਂ, ਮਾਪੇ ਗੁੱਸੇ ਵਿਚ ਆ ਕੇ ਕਾਹਲੀ ਨਾਲ ਫ਼ੈਸਲੇ ਕਰ ਸਕਦੇ ਹਨ ਭਾਵੇਂ ਕਿ ਉਹ ਆਮ ਤੌਰ ਤੇ ਧੀਰਜਵਾਨ ਹੋਣ।”
ਇਕੱਲੇ ਮਾਪੇ ਸ਼ਾਇਦ ਆਪਣੀਆਂ ਪਰੇਸ਼ਾਨੀਆਂ ਆਪਣੇ ਬੱਚਿਆਂ ਉੱਤੇ ਪ੍ਰਗਟ ਕਰਨ ਦਾ ਖ਼ਾਸ ਕਰਕੇ ਝੁਕਾਉ ਰੱਖਣ, ਸਿਰਫ਼ ਇਸ ਕਾਰਨ ਕਿਉਂਕਿ ਉਨ੍ਹਾਂ ਦਾ ਕੋਈ ਹਮਦਰਦ ਸਾਥੀ ਨਹੀਂ ਹੈ। ਇਹ ਸਵੀਕਾਰ ਕੀਤਾ ਜਾਂਦਾ ਹੈ ਕਿ ਮਾਪਿਆਂ ਦੀਆਂ ਨਿੱਜੀ ਪਰੇਸ਼ਾਨੀਆਂ ਦਾ ਵਾਰ ਸਹਿਣਾ ਕੋਈ ਮਜ਼ਾਕ ਦੀ ਗੱਲ ਨਹੀਂ ਹੈ। 17-ਸਾਲਾ ਲੂਸੀ ਕਹਿੰਦੀ ਹੈ: “ਜੇ ਮੈਂ ਕੁਝ ਕੀਤਾ ਹੁੰਦਾ ਅਤੇ ਮੈਂ ਸਜ਼ਾ ਦੇ ਲਾਇਕ ਹਾਂ, ਇਹ ਠੀਕ ਹੈ। ਲੇਕਿਨ ਜਦੋਂ ਮੈਨੂੰ ਮੇਰੀ ਮਾਂ ਦੇ ਖ਼ਰਾਬ ਮੂਡ ਦੇ ਕਾਰਨ ਸਜ਼ਾ ਮਿਲਦੀ ਹੈ, ਇਹ ਬਿਲਕੁਲ ਅਨੁਚਿਤ ਹੈ।”
ਤਰਫ਼ਦਾਰੀ ਇਕ ਹੋਰ ਕਾਰਕ ਹੈ। ਭਾਵੇਂ ਇਕ ਮਾਪਾ ਆਮ ਤੌਰ ਤੇ ਆਪਣੇ ਸਾਰਿਆਂ ਬੱਚਿਆਂ ਨਾਲ ਪਿਆਰ ਕਰਦਾ ਹੈ, ਇਹ ਕੋਈ ਅਨੋਖੀ ਗੱਲ ਨਹੀਂ ਹੈ ਕਿ ਉਹ ਕਿਸੇ ਇਕ ਬੱਚੇ ਦੇ ਵੱਲ ਖ਼ਾਸ ਤੌਰ ਤੇ ਆਕਰਸ਼ਿਤ ਹੋਵੇ।a (ਤੁਲਨਾ ਕਰੋ ਉਤਪਤ 37:3.) ਇਹ ਮਹਿਸੂਸ ਕਰਨਾ ਕਿ ਤੁਸੀਂ ਘੱਟ ਪਿਆਰ ਕੀਤੇ ਗਏ ਬੱਚੇ ਹੋ ਆਪਣੇ ਆਪ ਵਿਚ ਇਕ ਦੁਖਦਾਈ ਗੱਲ ਹੈ। ਲੇਕਿਨ ਜੇ ਇਸ ਤਰ੍ਹਾਂ ਲੱਗਦਾ ਹੈ ਕਿ ਤੁਹਾਡੀਆਂ ਜ਼ਰੂਰਤਾਂ ਅਣਡਿੱਠ ਕੀਤੀਆਂ ਜਾਂਦੀਆਂ ਹਨ ਜਾਂ ਕਿ ਤੁਹਾਡੇ ਛੋਟੇ ਭੈਣ-ਭਰਾਵਾਂ ਦੀਆਂ ਗ਼ਲਤੀਆਂ ਤੁਹਾਡੇ ਸਿਰ ਪੈਂਦੀਆਂ ਹਨ, ਤਾਂ ਨਿਰਸੰਦੇਹ ਰੋਸਾ ਜ਼ਰੂਰ ਆਰੰਭ ਹੋਵੇਗਾ। “ਮੇਰਾ ਇਕ ਛੋਟਾ ਭਰਾ, ਡੈਰਨ ਹੈ,” ਜਵਾਨ ਰੌਕਸੈਨ ਕਹਿੰਦੀ ਹੈ। “ਉਹ ਮਾਂ ਦਾ ਲਾਡਲਾ ਹੈ। . . . ਉਹ ਹਮੇਸ਼ਾ ਮੈਨੂੰ ਦੋਸ਼ ਦਿੰਦੀ ਹੈ, ਡੈਰਨ ਨੂੰ ਕਦੇ ਵੀ ਨਹੀਂ।”
ਦੁਖੀ ਪਰਿਵਾਰ
ਸਥਿਰ ਪਰਿਵਾਰਾਂ ਵਿਚ ਸ਼ਾਇਦ ਕਦੇ-ਕਦੇ ਇਕ ਦੂਏ ਉੱਤੇ ਅਨੁਚਿਤ ਦੋਸ਼ ਲਾਇਆ ਜਾਵੇ। ਲੇਕਿਨ ਦੁਖੀ ਪਰਿਵਾਰਾਂ ਵਿਚ ਮਾਪਿਆਂ ਦੁਆਰਾ ਲਗਾਤਾਰ ਦੋਸ਼ ਲਾਉਣ, ਸ਼ਰਮਿੰਦਾ ਕਰਨ, ਅਤੇ ਬੇਇੱਜ਼ਤੀ ਕਰਨ ਦਾ ਸ਼ਾਇਦ ਇਕ ਨਮੂਨਾ ਬਣਿਆ ਹੋਵੇ। ਕਦੇ-ਕਦੇ ਦੋਸ਼ ਦੇ ਨਾਲ-ਨਾਲ “ਕੁੜੱਤਣ, ਕ੍ਰੋਧ, ਕੋਪ, ਰੌਲਾ, ਅਤੇ ਦੁਰਬਚਨ” ਵੀ ਸ਼ਾਮਲ ਹੁੰਦੇ ਹਨ।—ਅਫ਼ਸੀਆਂ 4:31.
ਕੀ ਮਾਪਿਆਂ ਦੇ ਬੇਕਾਬੂ ਉਬਾਲ ਦੇ ਲਈ ਇਕ ਨੌਜਵਾਨ ਨੂੰ ਕਸੂਰਵਾਰ ਠਹਿਰਾਇਆ ਜਾ ਸਕਦਾ ਹੈ? ਇਹ ਸੱਚ ਹੈ ਕਿ ਇਕ ਅਣਆਗਿਆਕਾਰ ਧੀ ਜਾਂ ਪੁੱਤਰ ਮਾਪਿਆਂ ਲਈ “ਗ਼ਮ” ਸਾਬਤ ਹੋ ਸਕਦਾ ਹੈ। (ਕਹਾਉਤਾਂ 17:25) ਪਰੰਤੂ, ਬਾਈਬਲ ਇਹ ਗੱਲ ਮਾਪਿਆਂ ਨੂੰ ਕਹਿੰਦੀ ਹੈ: “ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ [ਵਾਸਤਵਿਕ ਤੌਰ ਤੇ, “ਨਾ ਖਿਝਾਓ,” ਨਿ ਵ]।” (ਅਫ਼ਸੀਆਂ 6:4) ਜਿਵੇਂ ਸਾਰਿਆਂ ਮਸੀਹੀਆਂ ਨੂੰ ਲਾਗੂ ਹੁੰਦਾ ਹੈ, ਇਕ ਮਾਪੇ ਨੂੰ ਆਤਮ-ਸੰਜਮ, ਅਰਥਾਤ ‘ਸਬਰ ਕਰਨ ਵਾਲਾ ਹੋਣਾ’ ਚਾਹੀਦਾ ਹੈ। (2 ਤਿਮੋਥਿਉਸ 2:24) ਇਸ ਲਈ ਜਦੋਂ ਇਕ ਮਾਪਾ ਆਤਮ-ਸੰਜਮ ਖੋਹ ਬੈਠਦਾ ਹੈ, ਉਹ ਆਪਣੇ ਬੱਚੇ ਦੀਆਂ ਕਮਜ਼ੋਰੀਆਂ ਉੱਤੇ ਦੋਸ਼ ਨਹੀਂ ਲਾ ਸਕਦਾ।
ਜ਼ਬਾਨੀ ਹਮਲੇ ਸ਼ਾਇਦ ਇਹ ਸਾਬਤ ਕਰਨ ਕਿ ਮਾਪਾ ਭਾਵਾਤਮਕ ਕਸ਼ਟ, ਦਿਲਗੀਰੀ, ਜਾਂ ਘੱਟ ਸਵੈ-ਮਾਨ ਤੋਂ ਦੁਖੀ ਹੈ। ਇਹ ਵਿਵਾਹਕ ਕਸ਼ਟ ਜਾਂ ਨਸ਼ਈਪੁਣੇ ਵਰਗੀਆਂ ਸਮੱਸਿਆਵਾਂ ਦਾ ਵੀ ਸੰਕੇਤ ਦੇ ਸਕਦਾ ਹੈ। ਇਕ ਸ੍ਰੋਤ ਦੇ ਅਨੁਸਾਰ, ਅਮਲੀ ਮਾਪਿਆਂ ਦੇ ਬੱਚੇ ਅਕਸਰ ਗ਼ਲਤੀਆਂ ਲਈ ਕਸੂਰਵਾਰ ਠਹਿਰਾਏ ਜਾਂਦੇ ਹਨ। “ਉਨ੍ਹਾਂ ਦੀ ਕੋਈ ਵੀ ਕਰਨੀ ਠੀਕ ਨਹੀਂ ਹੁੰਦੀ। ਉਨ੍ਹਾਂ ਨੂੰ ਸ਼ਾਇਦ ‘ਮੂਰਖ,’ ‘ਨਿਕੰਮੇ,’ ‘ਖ਼ੁਦਗਰਜ਼,’ ਇਤਿਆਦਿ ਸੱਦਿਆ ਜਾਵੇ। ਫਿਰ ਪਰਿਵਾਰ ਦੇ ਮੈਂਬਰ ਉਸ ਬੱਚੇ (ਜਾਂ ਬੱਚਿਆਂ) ਨੂੰ ਇਕ ਪਛਾਣੀ ਗਈ ‘ਸਮੱਸਿਆ’ ਵਜੋਂ ਉਜਾਗਰ ਕਰਦੇ ਹਨ ਅਤੇ ਉਨ੍ਹਾਂ ਦਾ ਧਿਆਨ ਆਪਣੇ ਹੀ ਬੇਚੈਨ ਜਜ਼ਬਾਤਾਂ ਅਤੇ ਸਮੱਸਿਆਵਾਂ ਤੋਂ ਹਟ ਜਾਂਦਾ ਹੈ।”
ਅਨੁਚਿਤ ਦੋਸ਼ ਦਾ ਸਾਮ੍ਹਣਾ ਕਰਨਾ
ਡਾ. ਕੈਥਲੀਨ ਮਕੋਈ ਟਿੱਪਣੀ ਕਰਦੀ ਹੈ: “ਬੱਚੇ ਦੇ ਵਿਅਕਤਿੱਤਵ ਨੂੰ ਨਾਂ ਪਾਉਣਾ, ਉਸ ਨੂੰ ਹੀਣ ਕਰਨਾ ਅਤੇ ਉਸ ਦੀ ਨੁਕਤਾਚੀਨੀ ਕਰਨੀ . . . ਕਿਸ਼ੋਰ ਦੇ ਘੱਟ ਸਵੈ-ਮਾਨ, ਦਿਲਗੀਰੀ ਅਤੇ ਚੁੱਪ-ਚਪੀਤੀ ਦਾ ਇਕ ਕਾਰਨ ਹੋ ਸਕਦਾ ਹੈ।” ਜਾਂ ਜਿਵੇਂ ਬਾਈਬਲ ਖ਼ੁਦ ਕਹਿੰਦੀ ਹੈ, ਸਖ਼ਤ ਵਰਤਾਉ ਬੱਚਿਆਂ ਨੂੰ ‘ਖਿਝਾ’ ਸਕਦਾ ਹੈ ਅਤੇ ਉਨ੍ਹਾਂ ਲਈ ‘ਮਨ ਹਾਰਨ’ ਦਾ ਕਾਰਨ ਬਣ ਸਕਦਾ ਹੈ। (ਕੁਲੁੱਸੀਆਂ 3:21) ਤੁਸੀਂ ਸ਼ਾਇਦ ਆਪਣੇ ਆਪ ਨੂੰ ਇਕ ਨਿਕੰਮੇ ਵਿਅਕਤੀ ਦੀ ਤਰ੍ਹਾਂ ਸਮਝਣ ਲੱਗੋ। ਤੁਸੀਂ ਸ਼ਾਇਦ ਆਪਣੇ ਮਾਪਿਆਂ ਦੇ ਪ੍ਰਤੀ ਨਕਾਰਾਤਮਕ ਜਜ਼ਬਾਤ ਵਿਕਸਿਤ ਕਰਨ ਲੱਗੋ। ਤੁਸੀਂ ਸ਼ਾਇਦ ਇਹ ਸਿੱਟਾ ਕੱਢਣ ਲੱਗੋ ਕਿ ਉਨ੍ਹਾਂ ਨੂੰ ਖ਼ੁਸ਼ ਕਰਨ ਵਾਸਤੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਹੋ ਅਤੇ ਕੋਸ਼ਿਸ਼ ਕਰਨ ਦਾ ਕੋਈ ਫ਼ਾਇਦਾ ਨਹੀਂ ਹੈ। ਗੁੱਸਾ ਅਤੇ ਰੋਸਾ ਜੜ੍ਹ ਫੜ ਸਕਦੇ ਹਨ, ਜਿਸ ਦੇ ਕਾਰਨ ਤੁਸੀਂ ਕੋਈ ਵੀ ਅਨੁਸ਼ਾਸਨ—ਇੱਥੋਂ ਤਕ ਕਿ ਉਸਾਰੂ ਆਲੋਚਨਾ—ਵੀ ਰੱਦ ਕਰ ਸਕਦੇ ਹਨ।—ਤੁਲਨਾ ਕਰੋ ਕਹਾਉਤਾਂ 5:12.
ਤੁਸੀਂ ਕਿਵੇਂ ਨਿਭ ਸਕਦੇ ਹੋ? ਬਹੁਤਾ ਤਾਂ ਤੁਹਾਡੀ ਆਪਣੀ ਵਿਸ਼ੇਸ਼ ਸਥਿਤੀ ਉੱਤੇ ਨਿਰਭਰ ਹੋਵੇਗਾ। ਰੁੱਕ ਕੇ ਆਪਣੀ ਸਥਿਤੀ ਦੀ ਵਾਸਤਵਿਕ ਤੌਰ ਤੇ ਕਿਉਂ ਨਾ ਜਾਂਚ ਕਰੋ? ਉਦਾਹਰਣ ਲਈ, ਕੀ ਇਹ ਗੱਲ ਅਸਲ ਵਿਚ ਸੱਚ ਹੈ ਕਿ ਹਮੇਸ਼ਾ ਤੁਹਾਡਾ ਹੀ ਕਸੂਰ ਹੁੰਦਾ ਹੈ? ਜਾਂ ਕੀ ਹੋ ਸਕਦਾ ਹੈ ਕਿ ਤੁਹਾਡੇ ਮਾਪੇ ਕਦੇ-ਕਦੇ ਕੁਝ ਜ਼ਿਆਦਾ ਹੀ ਆਲੋਚਨਾਤਮਕ ਹੁੰਦੇ ਹਨ ਅਤੇ ਗ਼ਲਤ ਗੱਲ ਕਹਿ ਦਿੰਦੇ ਹਨ? ਬਾਈਬਲ ਕਹਿੰਦੀ ਹੈ ਕਿ “ਅਸੀਂ ਸਭੇ ਬਹੁਤ ਭੁੱਲਣਹਾਰ ਹਾਂ,” ਅਤੇ ਇਸ ਵਿਚ ਮਾਪੇ ਵੀ ਸ਼ਾਮਲ ਹਨ। (ਯਾਕੂਬ 3:2) ਤਾਂ ਫਿਰ ਭਾਵੇਂ ਤੁਹਾਡੇ ਮਾਪੇ ਕਦੇ-ਕਦੇ ਸਖ਼ਤੀ ਵਰਤਦੇ ਹਨ, ਕੀ ਤੁਹਾਨੂੰ ਵੀ ਇਸ ਹੀ ਤਰ੍ਹਾਂ ਕਰਨਾ ਚਾਹੀਦਾ ਹੈ? ਕੁਲੁੱਸੀਆਂ 3:13 ਤੇ ਬਾਈਬਲ ਦੀ ਸਲਾਹ ਲਾਗੂ ਹੋ ਸਕਦੀ ਹੈ: ‘ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੋ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੋ। ਜਿਵੇਂ ਪ੍ਰਭੁ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ।’
ਆਪਣੇ ਮਾਪਿਆਂ ਦੇ ਲਈ ਸਮਾਨ-ਅਨੁਭੂਤੀ ਇਸ ਵਿਚ ਤੁਹਾਡੀ ਮਦਦ ਕਰ ਸਕਦੀ ਹੈ। ਕਹਾਉਤਾਂ 19:11 (ਨਿ ਵ) ਕਹਿੰਦਾ ਹੈ: “ਆਦਮੀ ਦੀ ਅੰਤਰਦ੍ਰਿਸ਼ਟੀ ਨਿਸ਼ਚੇ ਹੀ ਉਸ ਨੂੰ ਕ੍ਰੋਧ ਵਿਚ ਧੀਮਾ ਬਣਾਉਂਦੀ ਹੈ, ਅਤੇ ਗ਼ਲਤੀ ਨੂੰ ਨਜ਼ਰਅੰਦਾਜ਼ ਕਰਨਾ ਉਸ ਦੀ ਖ਼ੂਬਸੂਰਤੀ ਹੈ।” ਜੇਕਰ ਤੁਹਾਡੇ ਪਿਤਾ ਕੰਮ ਤੋਂ ਵਾਪਸ ਆ ਕੇ ਅਸਾਧਾਰਣ ਤੌਰ ਤੇ ਭੜਕਾਊ ਜਾਪਦੇ ਹਨ ਅਤੇ ਤੁਹਾਨੂੰ ਉਸ ਗੱਲ ਲਈ ਕਸੂਰਵਾਰ ਠਹਿਰਾਉਂਦੇ ਹਨ ਜੋ ਤੁਸੀਂ ਕੀਤੀ ਵੀ ਨਹੀਂ, ਤਾਂ ਕੀ ਇਸ ਗੱਲ ਨੂੰ ਜ਼ਿਆਦਾ ਵਧਾਉਣਾ ਜ਼ਰੂਰੀ ਹੈ? ਇਹ ਅਹਿਸਾਸ ਕਰਦੇ ਹੋਏ ਕਿ ਉਹ ਸ਼ਾਇਦ ਅੱਕਿਆ ਅਤੇ ਥੱਕਿਆ ਹੋਇਆ ਹੈ ਤੁਹਾਨੂੰ ‘ਉਸ ਦੀ ਗ਼ਲਤੀ ਨੂੰ ਨਜ਼ਰਅੰਦਾਜ਼ ਕਰਨ’ ਵਿਚ ਸ਼ਾਇਦ ਮਦਦ ਕਰੇਗਾ।
ਪਰੰਤੂ, ਉਦੋਂ ਕੀ ਜਦੋਂ ਅਨੁਚਿਤ ਤੌਰ ਤੇ ਕਸੂਰਵਾਰ ਠਹਿਰਾਇਆ ਜਾਣਾ ਕਦੇ-ਕਦੇ ਦੀ ਗੱਲ ਨਹੀਂ ਹੁੰਦੀ ਲੇਕਿਨ ਇਹ ਲਗਾਤਾਰ ਅਤੇ ਬੇਰਹਿਮ ਹੋਵੇ? ਇਕ ਭਾਵੀ ਲੇਖ ਤੁਹਾਡੀ ਸਥਿਤੀ ਨੂੰ ਬਿਹਤਰ ਬਣਾਉਣ ਦੇ ਤਰੀਕਿਆਂ ਬਾਰੇ ਚਰਚਾ ਕਰੇਗਾ।
[ਫੁਟਨੋਟ]
a ਸਾਡੇ ਜੁਲਾਈ 22, 1987, ਦੇ ਅੰਕ ਵਿਚ “ਨੌਜਵਾਨ ਪੁੱਛਦੇ ਹਨ . . . ਮੇਰੇ ਭੈਣ-ਭਰਾ ਦੇ ਨਾਲ ਮਿਲ ਕੇ ਰਹਿਣਾ ਇੰਨਾ ਔਖਾ ਕਿਉਂ ਹੈ?” (ਅੰਗ੍ਰੇਜ਼ੀ) ਦਾ ਲੇਖ ਦੇਖੋ।
[ਸਫ਼ੇ 18 ਉੱਤੇ ਤਸਵੀਰ]
ਜ਼ਰੂਰਤ ਪੈਣ ਤੇ ਮਾਪੇ ਨੂੰ ਸੁਧਾਰਕ ਸਲਾਹ ਦੇਣੀ ਅਨੁਚਿਤ ਨਹੀਂ ਹੈ