ਸਾਡੇ ਪਾਠਕਾਂ ਵੱਲੋਂ
ਜਿਗਰੀ ਦੋਸਤ ਘਰ ਬਦਲਦਾ ਹੈ “ਨੌਜਵਾਨ ਪੁੱਛਦੇ ਹਨ . . . ਮੇਰੇ ਜਿਗਰੀ ਦੋਸਤ ਨੇ ਕਿਉਂ ਘਰ ਬਦਲ ਲਿਆ?” (ਦਸੰਬਰ 22, 1996, ਅੰਗ੍ਰੇਜ਼ੀ) ਲੇਖ ਲਈ ਮੈਂ ਆਪਣੀ ਗਹਿਰੀ ਕਦਰ ਪ੍ਰਗਟ ਕਰਨੀ ਚਾਹੁੰਦੀ ਹਾਂ। ਇਹ ਲੇਖ ਸਹੀ ਵਕਤ ਤੇ ਆਇਆ। ਜਲਦੀ ਹੀ ਮੇਰੀ ਇਕ ਸਹੇਲੀ ਘਰ ਬਦਲੇਗੀ; ਉਹ ਅਤੇ ਉਸ ਦਾ ਪਤੀ ਉਸ ਕਲੀਸਿਯਾ ਵਿਚ ਸੇਵਾ ਕਰਨ ਲਈ ਜਾ ਰਹੇ ਹਨ ਜਿੱਥੇ ਹੋਰ ਪ੍ਰਚਾਰਕਾਂ ਦੀ ਜ਼ਰੂਰਤ ਹੈ। ਉਸ ਦੀ ਖ਼ਾਤਰ ਬਹੁਤ ਖ਼ੁਸ਼ ਹੋਣ ਦੇ ਬਾਵਜੂਦ, ਮੈਂ ਜਾਣਦੀ ਹਾਂ ਕਿ ਮੈਨੂੰ ਉਸ ਦੀ ਬਹੁਤ ਯਾਦ ਆਵੇਗੀ। ਤੁਹਾਡੀ ਵਧੀਆ ਸਲਾਹ ਲਈ ਧੰਨਵਾਦ।
ਆਰ. ਏ., ਇਟਲੀ
ਤੁਸੀਂ ਕਲਪਨਾ ਨਹੀਂ ਕਰ ਸਕਦੇ ਹੋ ਕਿ ਇਸ ਲੇਖ ਨੇ ਮੇਰੇ ਦਿਲ ਤੇ ਕਿੰਨਾ ਅਸਰ ਪਾਇਆ ਸੀ ਜਦੋਂ ਸਾਡਾ ਸਰਕਟ ਨਿਗਾਹਬਾਨ, ਸਫ਼ਰੀ ਸੇਵਕ, ਨਵੇਂ ਖੇਤਰ ਵਿਚ ਸੇਵਾ ਕਰਨ ਲਈ ਚਲਾ ਗਿਆ। ਉਸ ਨੇ ਮੇਰੀਆਂ ਅਧਿਆਤਮਿਕ ਅਤੇ ਭਾਵਾਤਮਕ ਲੋੜਾਂ ਦਾ ਬਹੁਤ ਧਿਆਨ ਰੱਖਿਆ ਸੀ। ਠੀਕ ਜਿਵੇਂ ਲੇਖ ਵਿਚ ਤਸਵੀਰ ਨੇ ਦਿਖਾਇਆ ਸੀ, ਜੁਦਾ ਹੋਣ ਦੇ ਸਮੇਂ ਬਹੁਤ ਦੁੱਖ ਲੱਗਾ। ਮੈਨੂੰ ਇਕੱਲਤਾ ਦਾ ਸਾਮ੍ਹਣਾ ਕਰਨ ਲਈ ਸਹਾਇਤਾ ਦੇਣ ਵਿਚ ਤੁਹਾਡੇ ਸੁਝਾਅ ਕਿੰਨੇ ਸਮੇਂ ਅਨੁਸਾਰ ਦਿੱਤੇ ਗਏ ਹਨ।
ਜੇ. ਡੀ., ਨਾਈਜੀਰੀਆ
ਸਹਿਣਸ਼ੀਲਤਾ ਮੈਂ 22 ਸਾਲਾਂ ਦਾ ਹਾਂ, ਅਤੇ ਮੈਂ “ਸਹਿਣਸ਼ੀਲਤਾ—ਕੀ ਸੰਸਾਰ ਬਹੁਤ ਦੂਰ ਨਿਕਲ ਗਿਆ ਹੈ?” (ਜਨਵਰੀ 22, 1997, ਅੰਗ੍ਰੇਜ਼ੀ) ਲੇਖ-ਮਾਲਾ ਲਈ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ। ਨੌਜਵਾਨ ਮਸੀਹੀਆਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਨ੍ਹਾਂ ਲੇਖਾਂ ਨੇ ਮੈਨੂੰ ਅਤਿਅੰਤ ਹੱਦ ਤਕ ਨਾ ਜਾਣ ਲਈ ਉਤਸ਼ਾਹਿਤ ਕੀਤਾ ਅਤੇ ਸੰਸਾਰ ਦੇ ਦਬਾਵਾਂ ਦੇ ਬਾਵਜੂਦ ਯਹੋਵਾਹ ਦੀ ਸੇਵਾ ਕਰਨ ਲਈ ਮੇਰੇ ਦ੍ਰਿੜ੍ਹ ਇਰਾਦੇ ਨੂੰ ਹੋਰ ਜ਼ਿਆਦਾ ਪੱਕਾ ਕੀਤਾ।
ਐੱਮ. ਬੀ., ਇਟਲੀ
ਰਸੋਈ ਵਿਚ ਮਜ਼ਾ “ਰਸੋਈ ਮਜ਼ੇਦਾਰ ਜਗ੍ਹਾ ਹੋ ਸਕਦੀ ਹੈ” ਲੇਖ ਲਈ ਸ਼ੁਕਰੀਆ। (ਜਨਵਰੀ 8, 1997, ਅੰਗ੍ਰੇਜ਼ੀ) ਰਸੋਈ ਵਿਚ ਕੀਤੀਆਂ ਗੱਲਾਂ-ਬਾਤਾਂ ਤੋਂ ਮੈਨੂੰ ਵੀ ਲਾਭ ਮਿਲਿਆ ਹੈ। ਪਿਆਜ਼ ਅਤੇ ਆਲੂ ਛਿੱਲਦੇ ਸਮੇਂ, ਮੇਰੀ ਮਾਂ ਮੈਨੂੰ ਯਹੋਵਾਹ ਨੂੰ ਪ੍ਰੇਮ ਕਰਨਾ ਸਿਖਾਉਂਦੀ ਹੁੰਦੀ ਸੀ ਅਤੇ ਉਸ ਦੀ ਸੇਵਾ ਪੂਰੀ ਤਰ੍ਹਾਂ ਕਰਨ ਲਈ ਉਤਸ਼ਾਹ ਦਿੰਦੀ ਹੁੰਦੀ ਸੀ। ਰਸੋਈ ਵਿਚ ਇਹ ਗੱਲਾਂ-ਬਾਤਾਂ ਖ਼ਾਸ ਕਰਕੇ ਉਸ ਕਠਿਨ ਸਮੇਂ ਦੌਰਾਨ ਬਹੁਮੁੱਲੀਆਂ ਸਾਬਤ ਹੋਈਆਂ ਜਦੋਂ ਮੇਰੇ ਪਿਤਾ ਜੀ ਨੇ ਧਾਰਮਿਕ ਰੂਪ ਵਿਚ ਸਾਡੀ ਵਿਰੋਧਤਾ ਕੀਤੀ। ਹੁਣ ਮੈਂ ਅਤੇ ਮੇਰੀ ਮਾਂ ਇਸ ਗੱਲ ਦਾ ਆਨੰਦ ਮਾਣਦੀਆਂ ਹਾਂ ਕਿ ਮੇਰੇ ਪਿਤਾ ਜੀ ਯਹੋਵਾਹ ਦੇ ਇਕ ਸੇਵਕ ਬਣ ਗਏ ਹਨ। ਅਤੇ ਨਾਲ ਹੀ, ਮੈਂ ਕਈ ਸੁਆਦੀ ਪਕਵਾਨ ਪਕਾਉਣੇ ਵੀ ਸਿੱਖੇ ਹਨ!
ਏ. ਐੱਮ. ਐੱਮ., ਇਟਲੀ
ਮੇਰਾ ਮਾਲਕ ਮਨੋਰੰਜਨ ਉਦਯੋਗ ਵਿਚ ਕੰਮ ਕਰਦਾ ਹੈ ਅਤੇ ਮੈਂ ਉਹ ਦੇ ਘਰ ਖਾਣਾ ਬਣਾਉਣ ਦਾ ਕੰਮ ਕਰਦੀ ਹਾਂ। ਇਸ ਤਰ੍ਹਾਂ ਰਸੋਈ ਵਿਚ ਕੰਮ ਕਰਦੇ ਸਮੇਂ, ਮੈਨੂੰ ਮਹਿਮਾਨਾਂ—ਜਿਸ ਵਿਚ ਕੁਝ ਮਸ਼ਹੂਰ ਲੋਕ ਸ਼ਾਮਲ ਹਨ—ਨਾਲ ਅਧਿਆਤਮਿਕ ਭੋਜਨ ਸਾਂਝਾ ਕਰਨ ਦੇ ਕਈ ਮੌਕੇ ਮਿਲੇ ਹਨ। ਮੈਂ ਰਸੋਈ ਦੇ ਇਕ ਦਰਾਜ਼ ਵਿਚ ਕੁਝ ਬਾਈਬਲ ਸਾਹਿੱਤ ਰੱਖਦੀ ਹਾਂ। ਇਕ ਅਵਸਰ ਤੇ ਮੈਂ ਇਕ ਮਹਿਮਾਨ ਨਾਲ ਬਾਈਬਲ ਚਰਚਾ ਆਰੰਭ ਕੀਤੀ। ਬਾਅਦ ਵਿਚ ਉਹ ਰਸੋਈ ਵਿਚ ਵਾਪਸ ਆਇਆ ਤਾਂ ਜੋ ਹੋਰ ਚਰਚਾ ਕੀਤੀ ਜਾਵੇ। ਜਦ ਮੈਂ ਮੁਰਗੀ ਦਾ ਮਾਸ ਭੁੰਨਣ ਵਿਚ ਲੱਗੀ ਹੋਈ ਸੀ, ਉਹ ਮੇਰੀ ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ) ਕਿਤਾਬ ਵਿੱਚੋਂ ਉੱਚੀ ਆਵਾਜ਼ ਵਿਚ ਪੜ੍ਹ ਰਿਹਾ ਸੀ। ਜੀ ਹਾਂ, ਤੁਸੀਂ ਬਿਲਕੁਲ ਸਹੀ ਕਿਹਾ। ਰਸੋਈ ਮਜ਼ੇਦਾਰ ਜਗ੍ਹਾ ਹੋ ਸਕਦੀ ਹੈ!
ਏ. ਆਰ., ਸੰਯੁਕਤ ਰਾਜ ਅਮਰੀਕਾ
ਪਾਪਾਂ ਦਾ ਇਕਬਾਲ ਕਰਨਾ ਮੈਂ ਕਲੀਸਿਯਾ ਵਿਚ ਬਜ਼ੁਰਗ ਵਜੋਂ ਸੇਵਾ ਕਰਦਾ ਹਾਂ, ਅਤੇ ਮੈਂ “ਨੌਜਵਾਨ ਪੁੱਛਦੇ ਹਨ . . . ਕੀ ਮੈਨੂੰ ਆਪਣੇ ਪਾਪ ਦਾ ਇਕਬਾਲ ਕਰਨਾ ਚਾਹੀਦਾ ਹੈ?” (ਜਨਵਰੀ 22, 1997, ਅੰਗ੍ਰੇਜ਼ੀ) ਲੇਖ ਲਈ ਆਪਣੀ ਕਦਰ ਪ੍ਰਗਟ ਕਰਨੀ ਚਾਹੁੰਦਾ ਹਾਂ। ਇਸ ਲੇਖ ਨੇ ਕਈ ਨੌਜਵਾਨਾਂ ਨੂੰ ਕਾਫ਼ੀ ਸਮੇਂ ਪਹਿਲਾਂ ਕੀਤੇ ਗਏ ਗੰਭੀਰ ਅਪਰਾਧ ਇਕਬਾਲ ਕਰਨ ਲਈ ਪ੍ਰੇਰਿਆ। ਇਹ ਦੇਖਣਾ ਆਨੰਦ ਦੀ ਗੱਲ ਸੀ ਕਿ ਪ੍ਰੇਮਮਈ ਸਹਾਇਤਾ ਪ੍ਰਾਪਤ ਕਰਨ ਤੋਂ ਬਾਅਦ, ਇਨ੍ਹਾਂ ਜਵਾਨ ਲੋਕਾਂ ਨੇ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮੁੜ-ਕਾਇਮ ਕੀਤਾ। ਉਹ ਆਪਣੇ ਆਪ ਨੂੰ ਸ਼ੁੱਧ ਰੱਖਣ ਲਈ ਦ੍ਰਿੜ੍ਹ ਹਨ।
ਓ. ਬੀ., ਇਟਲੀ
ਇਸ ਲੇਖ ਨੇ ਇਹ ਸਮਝਣ ਵਿਚ ਮੇਰੀ ਮਦਦ ਕੀਤੀ ਕਿ ਆਪਣੇ ਪਾਪ ਬਾਰੇ ਚੁੱਪ ਰਹਿਣਾ ਬਹੁਤ ਨੁਕਸਾਨਦੇਹ ਹੋ ਸਕਦਾ ਹੈ। ਪਾਪ ਸਵੀਕਾਰ ਕਰਨਾ ਸ਼ਾਇਦ ਸ਼ਰਮਿੰਦਗੀ ਅਤੇ ਪਰੇਸ਼ਾਨੀ ਉਤਪੰਨ ਕਰੇ, ਪਰ ਜਦੋਂ ਤੁਸੀਂ ਯਹੋਵਾਹ ਅਤੇ ਆਪਣੇ ਮਾਪਿਆਂ ਅੱਗੇ ਆਪਣਾ ਪਾਪ ਸਵੀਕਾਰ ਕਰਦੇ ਹੋ, ਤੁਸੀਂ ਉਨ੍ਹਾਂ ਨਾਲ ਇਕ ਜ਼ਿਆਦਾ ਮਜ਼ਬੂਤ ਅਤੇ ਨਜ਼ਦੀਕੀ ਰਿਸ਼ਤਾ ਅਨੁਭਵ ਕਰਦੇ ਹੋ।
ਬੀ. ਕੇ., ਗੀਆਨਾ
ਇਹ ਲੇਖ ਠੀਕ ਉਸੇ ਵਕਤ ਆਇਆ ਜਦੋਂ ਮੈਨੂੰ ਇਸ ਦੀ ਜ਼ਰੂਰਤ ਸੀ। ਇਸ ਨੇ ਇਹ ਸਮਝਣ ਵਿਚ ਮੇਰੀ ਮਦਦ ਕੀਤੀ ਕਿ ਮੈਨੂੰ ਆਪਣੇ ਮਾਪਿਆਂ ਅਤੇ ਕਲੀਸਿਯਾ ਦੇ ਬਜ਼ੁਰਗਾਂ ਨੂੰ ਦੱਸਣਾ ਪਵੇਗਾ ਕਿ ਮੈਂ ਕੀ ਕੀਤਾ ਹੈ। ਮੈਨੂੰ ਇਸ ਤਰ੍ਹਾਂ ਲੱਗਾ ਕਿ ਇਹ ਲੇਖ ਮੇਰੇ ਲਈ ਲਿਖਿਆ ਗਿਆ ਸੀ। ਅਖ਼ੀਰ ਵਿਚ ਜਦੋਂ ਮੈਂ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਦੱਸਿਆ, ਤਾਂ ਮੇਰਾ ਜੀਅ ਹਲਕਾ ਹੋਇਆ!
ਏ. ਏ., ਸੰਯੁਕਤ ਰਾਜ ਅਮਰੀਕਾ