ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 7/8/02 ਸਫ਼ੇ 12-13
  • ਪੜ੍ਹਾਉਣ-ਲਿਖਾਉਣ ਦੇ ਕੰਮ ਵਿਚ ਖ਼ੁਸ਼ੀਆਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪੜ੍ਹਾਉਣ-ਲਿਖਾਉਣ ਦੇ ਕੰਮ ਵਿਚ ਖ਼ੁਸ਼ੀਆਂ
  • ਜਾਗਰੂਕ ਬਣੋ!—2002
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਤੁਸੀਂ ਆਪਣੇ ਟੀਚਰਾਂ ਦਾ ਧੰਨਵਾਦ ਕੀਤਾ ਹੈ?
  • ਪੜ੍ਹਾਉਣ ਵਿਚ ਕੀ ਕੁਝ ਸ਼ਾਮਲ ਹੈ?
    ਜਾਗਰੂਕ ਬਣੋ!—2002
  • ਅਧਿਆਪਕ ਕਿਉਂ ਬਣੀਏ?
    ਜਾਗਰੂਕ ਬਣੋ!—2002
  • ਅਧਿਆਪਕ—ਸਾਨੂੰ ਉਨ੍ਹਾਂ ਦੀ ਕਿਉਂ ਜ਼ਰੂਰਤ ਹੈ?
    ਜਾਗਰੂਕ ਬਣੋ!—2002
  • ਸਾਡੇ ਪਾਠਕਾਂ ਵੱਲੋਂ
    ਜਾਗਰੂਕ ਬਣੋ!—2003
ਜਾਗਰੂਕ ਬਣੋ!—2002
g 7/8/02 ਸਫ਼ੇ 12-13

ਪੜ੍ਹਾਉਣ-ਲਿਖਾਉਣ ਦੇ ਕੰਮ ਵਿਚ ਖ਼ੁਸ਼ੀਆਂ

“ਮੈਂ ਇਹ ਕੰਮ ਕਿਉਂ ਕਰ ਰਹੀ ਹਾਂ? ਪੜ੍ਹਾਉਣ-ਲਿਖਾਉਣ ਦਾ ਕੰਮ ਬਹੁਤ ਔਖਾ ਹੈ ਤੇ ਮੈਨੂੰ ਥਕਾ ਦਿੰਦਾ ਹੈ। ਪਰ ਮੈਂ ਦੇਖਦੀ ਹਾਂ ਕਿ ਸਿੱਖਿਆ ਲੈਣ ਤੇ ਨਿਆਣੇ ਕਿੰਨੇ ਖ਼ੁਸ਼ ਹੁੰਦੇ ਹਨ ਅਤੇ ਉਹ ਕਿੰਨੀ ਤਰੱਕੀ ਕਰਦੇ ਹਨ, ਇਸੇ ਕਰਕੇ ਮੈਂ ਇਹ ਕੰਮ ਜਾਰੀ ਰੱਖਿਆ ਹੈ।”​—ਲੀਮੇਰੀਜ਼, ਨਿਊਯਾਰਕ ਸਿਟੀ ਦੀ ਇਕ ਟੀਚਰ।

ਇੰਨੀਆਂ ਮੁਸ਼ਕਲਾਂ, ਪਰੇਸ਼ਾਨੀਆਂ ਤੇ ਨਿਰਾਸ਼ਾ ਦੇ ਬਾਵਜੂਦ ਵੀ ਸੰਸਾਰ ਭਰ ਵਿਚ ਲੱਖਾਂ ਹੀ ਟੀਚਰ ਆਪਣੇ ਚੁਣੇ ਹੋਏ ਪੇਸ਼ੇ ਵਿਚ ਲੱਗੇ ਰਹਿੰਦੇ ਹਨ। ਫਿਰ ਉਹ ਹਜ਼ਾਰਾਂ ਹੀ ਵਿਦਿਆਰਥੀ ਕਿਹੜੀ ਗੱਲੋਂ ਟੀਚਰ ਬਣਨ ਦੀ ਕੋਸ਼ਿਸ਼ ਕਰਦੇ ਹਨ ਜਦੋਂ ਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਸ਼ਾਇਦ ਲੋਕਾਂ ਵਿਚ ਉਨ੍ਹਾਂ ਦੀ ਪਛਾਣ ਹੀ ਨਾ ਬਣੇ? ਉਨ੍ਹਾਂ ਨੂੰ ਕਿਹੜੀ ਗੱਲ ਆਪਣੇ ਕੰਮ ਵਿਚ ਲੱਗੇ ਰਹਿਣ ਦੀ ਪ੍ਰੇਰਣਾ ਦਿੰਦੀ ਹੈ?

ਭਾਰਤ ਦੀ ਰਾਜਧਾਨੀ, ਨਵੀਂ ਦਿੱਲੀ ਵਿਚ ਰਹਿਣ ਵਾਲੀ ਇਕ ਸਕੂਲ ਟੀਚਰ ਮੈਰੀਐਨ ਨੇ ਕਿਹਾ: “ਇਹ ਸੁਣ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਜਦੋਂ ਕੋਈ ਵਿਅਕਤੀ ਇਸ ਗੱਲੋਂ ਸਾਡੀ ਤਾਰੀਫ਼ ਕਰਦਾ ਹੈ ਕਿ ਅਸੀਂ ਕਿਸੇ ਕਿਸ਼ੋਰ ਦੀ ਉਸ ਦੇ ਸਭ ਤੋਂ ਮੁਸ਼ਕਲ ਸਾਲਾਂ ਵਿਚ ਮਦਦ ਕੀਤੀ। ਹੋਰ ਕਿਸੇ ਨੌਕਰੀ ਵਿਚ ਇੰਨੀ ਤਸੱਲੀ ਨਹੀਂ ਮਿਲਦੀ ਜਿਸ ਵਿਚ ਤੁਹਾਡੇ ਤੋਂ ਮਦਦ ਲੈਣ ਵਾਲੇ ਨੌਜਵਾਨ ਕਈ ਸਾਲਾਂ ਬਾਅਦ ਵੀ ਤੁਹਾਨੂੰ ਬਹੁਤ ਯਾਦ ਕਰਦੇ ਹਨ।”

ਜੂਲੀਆਨੋ, ਜਿਸ ਦਾ ਹਵਾਲਾ ਪਿਛਲੇ ਲੇਖ ਵਿਚ ਦਿੱਤਾ ਗਿਆ ਹੈ, ਨੇ ਕਿਹਾ: “ਮੈਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਉਦੋਂ ਮਿਲਦੀ ਹੈ ਜਦੋਂ ਮੈਂ ਕਿਸੇ ਵਿਸ਼ੇ ਵਿਚ ਨਿਆਣਿਆਂ ਦੀ ਦਿਲਚਸਪੀ ਵਧਾ ਪਾਉਂਦਾ ਹਾਂ। ਮਿਸਾਲ ਲਈ ਇਤਿਹਾਸ ਦਾ ਇਕ ਵਿਸ਼ਾ ਸਮਝਾਉਣ ਤੋਂ ਬਾਅਦ ਨਿਆਣਿਆਂ ਨੇ ਮੇਰੇ ਤੇ ਬੜਾ ਜ਼ੋਰ ਪਾਇਆ ਕਿ ‘ਅੱਗੇ ਦੱਸੋ ਫਿਰ ਕੀ ਹੋਇਆ!’ ਸਕੂਲ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੁਹਾਨੂੰ ਚੜ੍ਹਦੀਆਂ ਕਲਾਂ ਵਿਚ ਲੈ ਰੱਖਦੀਆਂ ਹਨ ਕਿਉਂਕਿ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਸੀਂ ਨਿਆਣਿਆਂ ਵਿਚ ਨਵੀਆਂ-ਨਵੀਆਂ ਆਸਾਂ ਪੈਦਾ ਕੀਤੀਆਂ ਹਨ। ਮੈਂ ਉਨ੍ਹਾਂ ਦੇ ਚਿਹਰੇ ਦੇਖ ਕੇ ਬੜਾ ਖ਼ੁਸ਼ ਹੁੰਦਾ ਹਾਂ ਜਦੋਂ ਉਨ੍ਹਾਂ ਦੀਆਂ ਅੱਖਾਂ ਚਮਕ ਉੱਠਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਗੱਲ ਸਮਝ ਆ ਜਾਂਦੀ ਹੈ।”

ਇਟਲੀ ਵਿਚ ਇਕ ਟੀਚਰ ਐਲਨਾ ਨੇ ਕਿਹਾ: “ਮੇਰੇ ਖ਼ਿਆਲ ਵਿਚ ਨਿਆਣਿਆਂ ਵੱਲੋਂ ਵੱਡੇ-ਵੱਡੇ ਮਾਅਰਕੇ ਮਾਰਨ ਦੀ ਉਡੀਕ ਕਰੀ ਜਾਣ ਨਾਲੋਂ ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਕਾਮਯਾਬੀਆਂ ਵਿਚ ਅਕਸਰ ਜ਼ਿਆਦਾ ਖ਼ੁਸ਼ੀ ਮਿਲਦੀ ਹੈ।”

ਤੀਹਾਂ ਸਾਲਾਂ ਦੀ ਇਕ ਆਸਟ੍ਰੇਲੀਆਈ ਟੀਚਰ ਕੌਨੀ ਨੇ ਕਿਹਾ: “ਮੈਨੂੰ ਉਦੋਂ ਬੜੀ ਖ਼ੁਸ਼ੀ ਹੁੰਦੀ ਹੈ ਜਦੋਂ ਮੇਰੇ ਤੋਂ ਪੜ੍ਹਿਆ ਕੋਈ ਵਿਦਿਆਰਥੀ ਸਮਾਂ ਕੱਢ ਕੇ ਮੈਨੂੰ ਕਦਰਦਾਨੀ ਭਰੀ ਚਿੱਠੀ ਲਿਖਦਾ ਹੈ।”

ਮੈਂਡੋਜ਼ਾ, ਅਰਜਨਟੀਨਾ ਦਾ ਔਸਕਰ ਵੀ ਇਵੇਂ ਮਹਿਸੂਸ ਕਰਦਾ ਹੈ: “ਜਦੋਂ ਮੇਰੇ ਵਿਦਿਆਰਥੀ ਮੈਨੂੰ ਬਾਹਰ ਕਿਤੇ ਮਿਲਦੇ ਹਨ ਤੇ ਦੱਸਦੇ ਹਨ ਕਿ ਜੋ ਗੱਲਾਂ ਮੈਂ ਉਨ੍ਹਾਂ ਨੂੰ ਸਿਖਾਈਆਂ ਸਨ, ਉਨ੍ਹਾਂ ਤੋਂ ਉਨ੍ਹਾਂ ਨੂੰ ਬਹੁਤ ਫ਼ਾਇਦਾ ਹੋਇਆ, ਤਾਂ ਮੈਂ ਮਹਿਸੂਸ ਕਰਦਾ ਹਾਂ ਕਿ ਮੇਰੀ ਮਿਹਨਤ ਵਿਅਰਥ ਨਹੀਂ ਗਈ।” ਮੈਡਰਿਡ, ਸਪੇਨ ਦੇ ਰਹਿਣ ਵਾਲੇ ਏਂਜਲ ਨਾਂ ਦੇ ਟੀਚਰ ਨੇ ਕਿਹਾ: “ਇੰਨੀ ਮਿਹਨਤ ਨਾਲ ਪੜ੍ਹਾਈ-ਲਿਖਾਈ ਕਰਾਉਣ ਤੋਂ ਬਾਅਦ ਮੈਨੂੰ ਸਭ ਤੋਂ ਜ਼ਿਆਦਾ ਤਸੱਲੀ ਉਦੋਂ ਮਿਲਦੀ ਹੈ ਜਦੋਂ ਮੈਂ ਗੱਭਰੂਆਂ ਨੂੰ ਨੇਕ ਆਦਮੀ-ਔਰਤਾਂ ਬਣ ਗਏ ਦੇਖਦਾ ਹਾਂ।”

ਲੀਮੇਰੀਜ਼, ਜਿਸ ਦਾ ਸ਼ੁਰੂ ਵਿਚ ਹਵਾਲਾ ਦਿੱਤਾ ਗਿਆ ਹੈ, ਨੇ ਕਿਹਾ: “ਮੇਰੇ ਮੁਤਾਬਕ ਟੀਚਰ ਅਨਮੋਲ ਬੰਦੇ ਹਨ। ਵੈਸੇ ਤਾਂ ਐਡੀ ਵੱਡੀ ਜ਼ਿੰਮੇਵਾਰੀ ਚੁੱਕਣ ਲਈ ਉਨ੍ਹਾਂ ਨੂੰ ਸੁਦਾਈ ਵੀ ਕਿਹਾ ਜਾ ਸਕਦਾ ਹੈ। ਪਰ ਜੇ ਅਸੀਂ ਇਕ ਵੀ ਨਿਆਣੇ ਦੀ ਜ਼ਿੰਦਗੀ ਬਦਲ ਦਿੰਦੇ ਹਾਂ, ਤਾਂ ਇਸ ਦਾ ਮਤਲਬ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਅਸੀਂ ਇਹ ਖ਼ੁਸ਼ੀ-ਖ਼ੁਸ਼ੀ ਕਰਦੇ ਹਾਂ, ਇਸ ਵਿਚ ਬੜਾ ਮਜ਼ਾ ਆਉਂਦਾ ਹੈ।”

ਕੀ ਤੁਸੀਂ ਆਪਣੇ ਟੀਚਰਾਂ ਦਾ ਧੰਨਵਾਦ ਕੀਤਾ ਹੈ?

ਇਕ ਵਿਦਿਆਰਥੀ ਜਾਂ ਮਾਪੇ ਹੋਣ ਦੇ ਨਾਤੇ ਕੀ ਤੁਸੀਂ ਕਦੇ ਆਪਣੇ ਕਿਸੇ ਟੀਚਰ ਦਾ ਧੰਨਵਾਦ ਕੀਤਾ ਹੈ? ਉਸ ਨੇ ਸ਼ਾਇਦ ਤੁਹਾਡੇ ਉੱਤੇ ਬੜੀ ਮਿਹਨਤ ਕੀਤੀ ਹੋਵੇ, ਸਮਾਂ ਲਾਇਆ ਹੋਵੇ ਅਤੇ ਦਿਲਚਸਪੀ ਲਈ ਹੋਵੇ? ਕੀ ਤੁਸੀਂ ਕਦੇ ਕਿਸੇ ਟੀਚਰ ਦਾ ਧੰਨਵਾਦ ਕਰਨ ਲਈ ਚਿੱਠੀ ਲਿਖੀ ਹੈ? ਨੈਰੋਬੀ, ਕੀਨੀਆ ਦੇ ਆਰਥਰ ਨਾਂ ਦੇ ਟੀਚਰ ਨੇ ਇਕ ਸਹੀ ਗੱਲ ਕਹੀ: “ਟੀਚਰਾਂ ਨੂੰ ਵੀ ਸ਼ਾਬਾਸ਼ ਦੀ ਜ਼ਰੂਰਤ ਹੁੰਦੀ ਹੈ। ਸਰਕਾਰ, ਮਾਪਿਆਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਦੀ ਬਹੁਤ ਕੀਮਤ ਪਾਉਣੀ ਚਾਹੀਦੀ ਹੈ।”

ਲੇਖਕ-ਟੀਚਰ ਲੂਐਨ ਜੌਨਸਨ ਨੇ ਲਿਖਿਆ: “ਮੈਨੂੰ ਟੀਚਰਾਂ ਬਾਰੇ ਤਾਰੀਫ਼ ਦੀਆਂ ਚਿੱਠੀਆਂ ਜ਼ਿਆਦਾ ਮਿਲਦੀਆਂ ਹਨ, ਸ਼ਿਕਾਇਤ ਦੀਆਂ ਚਿੱਠੀਆਂ ਘੱਟ, ਜਿਸ ਤੋਂ ਮੈਨੂੰ ਯਕੀਨ ਹੁੰਦਾ ਹੈ ਕਿ ਮਾੜਿਆਂ ਟੀਚਰਾਂ ਨਾਲੋਂ ਚੰਗੇ ਟੀਚਰ ਜ਼ਿਆਦਾ ਹਨ।” ਦਿਲਚਸਪੀ ਦੀ ਗੱਲ ਹੈ ਕਿ ਕਈ ਲੋਕ ਅਸਲ ਵਿਚ ਜਾਸੂਸ ਭਾੜੇ ਤੇ ਲੈਂਦੇ ਹਨ ਤਾਂਕਿ ਉਹ “ਆਪਣੇ ਪੁਰਾਣੇ ਟੀਚਰਾਂ ਨੂੰ ਲੱਭ ਸਕਣ। ਉਹ ਉਨ੍ਹਾਂ ਨੂੰ ਲੱਭ ਕੇ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਨ।”

ਜ਼ਿੰਦਗੀ ਵਿਚ ਕੁਝ ਬਣਨ ਲਈ ਟੀਚਰ ਬਹੁਤ ਜ਼ਰੂਰੀ ਬੁਨਿਆਦ ਧਰਦੇ ਹਨ। ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਦੇ ਵਧੀਆ ਤੋਂ ਵਧੀਆ ਪ੍ਰੋਫ਼ੈਸਰ ਉਨ੍ਹਾਂ ਟੀਚਰਾਂ ਦੇ ਕਰਜ਼ਦਾਰ ਹਨ ਜਿਨ੍ਹਾਂ ਨੇ ਉਨ੍ਹਾਂ ਦੀ ਵਿਦਿਆ, ਗਿਆਨ ਅਤੇ ਸਮਝਦਾਰੀ ਵਧਾਉਣ ਲਈ ਸਮਾਂ ਲਾਇਆ ਅਤੇ ਬੜੀ ਮਿਹਨਤ ਕੀਤੀ। ਨੈਰੋਬੀ ਵਿਚ ਆਰਥਰ ਨੇ ਕਿਹਾ: “ਸਰਕਾਰ ਵਿਚ ਪਾਲਸੀਆਂ ਬਣਾਉਣ ਵਾਲੇ ਵੱਡੇ-ਵੱਡੇ ਅਫ਼ਸਰ ਕਦੇ-ਨ-ਕਦੇ ਕਿਸੇ-ਨ-ਕਿਸੇ ਟੀਚਰ ਦੇ ਵਿਦਿਆਰਥੀ ਸਨ।”

ਸਾਨੂੰ ਉਨ੍ਹਾਂ ਆਦਮੀਆਂ-ਔਰਤਾਂ ਦੇ ਕਿੰਨੇ ਧੰਨਵਾਦੀ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਸਿੱਖਣ ਲਈ ਸਾਡੀ ਜਿਗਿਆਸਾ ਵਧਾਈ, ਜਿਨ੍ਹਾਂ ਨੇ ਸਾਡੇ ਦਿਲਾਂ-ਦਿਮਾਗ਼ਾਂ ਤੇ ਅਸਰ ਪਾਇਆ, ਜਿਨ੍ਹਾਂ ਨੇ ਸਾਨੂੰ ਦਿਖਾਇਆ ਕਿ ਅਸੀਂ ਬੁੱਧ ਅਤੇ ਗਿਆਨ ਲਈ ਆਪਣੀ ਭੁੱਖ ਕਿਵੇਂ ਮਿਟਾ ਸਕਦੇ ਹਾਂ!

ਸਾਨੂੰ ਆਪਣੇ ਮਹਾਨ ਅਧਿਆਪਕ ਯਹੋਵਾਹ ਪਰਮੇਸ਼ੁਰ ਦੇ ਕਿੰਨੇ ਧੰਨਵਾਦੀ ਹੋਣਾ ਚਾਹੀਦਾ ਹੈ ਜਿਸ ਨੇ ਸਾਡੇ ਲਈ ਕਹਾਉਤਾਂ 2:1-6 ਦੇ ਲਫ਼ਜ਼ ਲਿਖਵਾਏ: “ਹੇ ਮੇਰੇ ਪੁੱਤ੍ਰ, ਜੇ ਤੂੰ ਮੇਰੇ ਆਖੇ ਲੱਗੇਂ, ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਸਾਂਭ ਰੱਖੇਂ, ਭਈ ਬੁੱਧ ਵੱਲ ਕੰਨ ਲਾਵੇਂ, ਅਤੇ ਸਮਝ ਉੱਤੇ ਚਿੱਤ ਲਾਵੇਂ,​—ਹਾਂ, ਜੇ ਤੂੰ ਬਿਬੇਕ ਲਈ ਪੁਕਾਰੇਂ, ਅਤੇ ਸਮਝ ਲਈ ਅਵਾਜ਼ ਕਢੇਂ, ਜੇ ਤੂੰ ਚਾਂਦੀ ਵਾਂਙੁ ਉਹ ਦੀ ਭਾਲ ਕਰੇਂ, ਅਤੇ ਗੁਪਤ ਧਨ ਵਾਂਙੁ ਉਹ ਦੀ ਖੋਜ ਕਰੇਂ, ਤਾਂ ਤੂੰ ਯਹੋਵਾਹ ਦੇ ਭੈ ਨੂੰ ਸਮਝੇਂਗਾ, ਅਤੇ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇਂਗਾ, ਕਿਉਂ ਜੋ ਬੁੱਧ ਯਹੋਵਾਹ ਹੀ ਦਿੰਦਾ ਹੈ, ਗਿਆਨ ਅਤੇ ਸਮਝ ਓਸੇ ਦੇ ਮੂੰਹੋਂ ਨਿੱਕਲਦੀ ਹੈ।”

ਧਿਆਨ ਦਿਓ ਕਿ ਇਸ ਪਾਠ ਵਿਚ “ਜੇ” ਸ਼ਬਦ ਤਿੰਨ ਵਾਰ ਪਾਇਆ ਜਾਂਦਾ ਹੈ; ਇਸ ਕਰਕੇ ਸਾਨੂੰ ਇਸ ਬਾਰੇ ਡੂੰਘਾਈ ਨਾਲ ਸੋਚਣਾ ਚਾਹੀਦਾ ਹੈ। ਜੇ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਅਸੀਂ “ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ” ਕਰ ਸਕਦੇ ਹਾਂ! ਸੱਚ-ਮੁੱਚ ਇਹੀ ਸਭ ਤੋਂ ਵੱਡੀ ਵਿਦਿਆ ਹੈ।

[ਸਫ਼ਾ 13 ਉੱਤੇ ਡੱਬੀ]

ਇਕ ਖ਼ੁਸ਼ ਮਾਂ

ਨਿਊਯਾਰਕ ਸਿਟੀ ਵਿਚ ਇਕ ਟੀਚਰ ਨੂੰ ਹੇਠ ਲਿਖੀ ਚਿੱਠੀ ਮਿਲੀ:

“ਮੈਂ ਦਿਲੋਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ। ਤੁਸੀਂ ਮੇਰੇ ਨਿਆਣਿਆਂ ਲਈ ਬਹੁਤ ਕੁਝ ਕੀਤਾ। ਤੁਹਾਡੀ ਕਦਰ, ਦਇਆ ਅਤੇ ਹੁਨਰ ਕਾਰਨ ਹੀ ਉਹ ਇੰਨੇ ਕਾਮਯਾਬ ਹੋਏ ਹਨ। ਮੈਨੂੰ ਯਕੀਨ ਹੈ ਕਿ ਉਹ ਤੁਹਾਡੇ ਬਿਨਾਂ ਇਹ ਸਭ ਕੁਝ ਨਹੀਂ ਕਰ ਸਕਦੇ ਸਨ। ਤੁਹਾਡੇ ਕਾਰਨ ਮੈਨੂੰ ਆਪਣੇ ਨਿਆਣਿਆਂ ਉੱਤੇ ਬਹੁਤ ਮਾਣ ਹੈ। ਮੈਂ ਇਹ ਗੱਲ ਕਦੇ ਵੀ ਨਹੀਂ ਭੁੱਲਾਂਗੀ। ਤੁਹਾਡੀ ਸ਼ੁਭਚਿੰਤਕ, ਐੱਸ. ਬੀ.”

ਕੀ ਤੁਸੀਂ ਕਿਸੇ ਟੀਚਰ ਨੂੰ ਜਾਣਦੇ ਹੋ ਜਿਸ ਦੀ ਤੁਸੀਂ ਹੌਸਲਾ-ਅਫ਼ਜ਼ਾਈ ਕਰ ਸਕਦੇ ਹੋ?

[ਸਫ਼ਾ 12 ਉੱਤੇ ਤਸਵੀਰ]

‘ਮੈਂ ਵਿਦਿਆਰਥੀਆਂ ਦੇ ਚਿਹਰੇ ਦੇਖ ਕੇ ਬੜਾ ਖ਼ੁਸ਼ ਹੁੰਦਾ ਹਾਂ ਜਦੋਂ ਉਨ੍ਹਾਂ ਨੂੰ ਗੱਲ ਸਮਝ ਆ ਜਾਂਦੀ ਹੈ।’​—ਜੂਲੀਆਨੋ, ਇਟਲੀ

[ਸਫ਼ਾ 13 ਉੱਤੇ ਤਸਵੀਰਾਂ]

“ਮੈਨੂੰ ਉਦੋਂ ਬੜੀ ਖ਼ੁਸ਼ੀ ਹੁੰਦੀ ਹੈ ਜਦੋਂ ਕੋਈ ਵਿਦਿਆਰਥੀ ਸਮਾਂ ਕੱਢ ਕੇ ਮੈਨੂੰ ਕਦਰਦਾਨੀ ਭਰੀ ਚਿੱਠੀ ਲਿਖਦਾ ਹੈ।”​—ਕੌਨੀ, ਆਸਟ੍ਰੇਲੀਆਈ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ