ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 7/8/03 ਸਫ਼ਾ 29
  • ਕੂਚ ਕਰਦੀ ਸੈਨਾ!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੂਚ ਕਰਦੀ ਸੈਨਾ!
  • ਜਾਗਰੂਕ ਬਣੋ!—2003
  • ਮਿਲਦੀ-ਜੁਲਦੀ ਜਾਣਕਾਰੀ
  • ਸ੍ਰਿਸ਼ਟੀ ਤੋਂ ਯਹੋਵਾਹ ਦੀ ਬੁੱਧ ʼਤੇ ਸਾਡਾ ਭਰੋਸਾ ਵਧਦਾ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
ਜਾਗਰੂਕ ਬਣੋ!—2003
g 7/8/03 ਸਫ਼ਾ 29

ਕੂਚ ਕਰਦੀ ਸੈਨਾ!

“ਅਸੀਂ ਬੇਲੀਜ਼ ਦੇਸ਼ ਦੇ ਹਰੇ-ਭਰੇ ਇਲਾਕੇ ਵਿਚ ਰਹਿੰਦੇ ਹਾਂ। ਸਾਡੇ ਪਿੰਡ ਵਿਚ ਅੱਜ-ਕੱਲ੍ਹ ਉਸਾਰੀ ਦਾ ਕਾਫ਼ੀ ਕੰਮ ਹੋ ਰਿਹਾ ਹੈ। ਇਕ ਦਿਨ ਸਵੇਰੇ-ਸਵੇਰੇ 9 ਕੁ ਵਜੇ ਇਕ ਸੈਨਾ ਨੇ ਸਾਡੇ ਘਰ ਉੱਤੇ ਧਾਵਾ ਬੋਲ ਦਿੱਤਾ। ਹਾਂ, ਦਰਵਾਜ਼ੇ ਹੇਠੋਂ ਅਤੇ ਤਰੇੜਾਂ ਵਿੱਚੋਂ ਕੀੜੀਆਂ ਹੀ ਕੀੜੀਆਂ ਸਾਡੇ ਘਰ ਵਿਚ ਸ਼ਿਕਾਰ ਲੱਭਦੀਆਂ ਆ ਵੜੀਆਂ। ਅਸੀਂ ਕੀ ਕਰਦੇ? ਸਾਨੂੰ ਤਾਂ ਘਰੋਂ ਬਾਹਰ ਨਿਕਲਣਾ ਪਿਆ ਅਤੇ ਇਕ-ਦੋ ਘੰਟਿਆਂ ਲਈ ਕੀੜੀਆਂ ਨੇ ਸਾਡੇ ਘਰ ਉੱਤੇ ਕਬਜ਼ਾ ਕਰ ਲਿਆ। ਜਦੋਂ ਅਸੀਂ ਵਾਪਸ ਆਏ, ਤਾਂ ਘਰ ਵਿਚ ਇਕ ਵੀ ਕੀੜੀ ਜਾਂ ਹੋਰ ਕੋਈ ਵੀ ਕੀੜਾ ਨਹੀਂ ਬਚਿਆ ਸੀ।”

ਬੇਲੀਜ਼ ਵਰਗੇ ਗਰਮ ਦੇਸ਼ਾਂ ਵਿਚ ਰਹਿਣ ਵਾਲੇ ਲੋਕਾਂ ਲਈ ਅਜਿਹੀ ਗੱਲ ਆਮ ਹੈ ਅਤੇ ਉਹ ਇਨ੍ਹਾਂ ਕੀੜੀਆਂ ਦਾ ਸੁਆਗਤ ਕਰਦੇ ਹਨ। ਕੀੜੀਆਂ ਘਰ ਵਿਚ ਆ ਕੇ ਸਾਰੇ ਕਾਕਰੋਚ ਅਤੇ ਹੋਰ ਕੀੜੇ-ਮਕੌੜਿਆਂ ਨੂੰ ਚੁੱਕ ਕੇ ਲੈ ਜਾਂਦੀਆਂ ਹਨ ਅਤੇ ਕੀੜੀਆਂ ਆਪ ਕੋਈ ਗੰਦ ਨਹੀਂ ਪਾ ਕੇ ਜਾਂਦੀਆਂ।

ਜਿਨ੍ਹਾਂ ਕੀੜੀਆਂ ਦਾ ਇੱਥੇ ਜ਼ਿਕਰ ਕੀਤਾ ਗਿਆ ਹੈ ਉਨ੍ਹਾਂ ਨੂੰ ਸੈਨਿਕ ਕੀੜੀਆਂ ਸੱਦਿਆ ਜਾਂਦਾ ਹੈ ਕਿਉਂਕਿ ਉਹ ਇਕ ਫ਼ੌਜ ਦੀ ਤਰ੍ਹਾਂ ਕੰਮ ਕਰਦੀਆਂ ਹਨ।a ਲੱਖਾਂ ਦੀ ਗਿਣਤੀ ਵਿਚ ਇਹ ਕੂਚ ਕਰਦੀਆਂ ਫ਼ੌਜਾਂ ਆਲ੍ਹਣੇ ਨਹੀਂ ਬਣਾਉਂਦੀਆਂ, ਸਗੋਂ ਉਹ ਲੱਤਾਂ ਵਿਚ ਲੱਤ ਅੜਾ ਕੇ ਆਪਣੀ ਰਾਣੀ ਅਤੇ ਉਸ ਦੇ ਬੱਚਿਆਂ ਦੁਆਲੇ ਕੀੜੀਆਂ ਦਾ ਇਕ ਪਰਦਾ ਬਣਾਉਂਦੀਆਂ ਹਨ। ਇਨ੍ਹਾਂ ਵਿੱਚੋਂ ਕੀੜੀਆਂ ਦੇ ਦਲ, ਲੰਬੀਆਂ ਕਤਾਰਾਂ ਵਿਚ ਭੋਜਨ ਦੀ ਭਾਲ ਵਿਚ ਨਿਕਲਦੇ ਹਨ। ਉਹ ਕੀੜੇ-ਮਕੌੜੇ ਅਤੇ ਕਿਰਲੀਆਂ ਵਰਗੇ ਛੋਟੇ ਜੀਵ-ਜੰਤੂਆਂ ਤੇ ਹਮਲਾ ਕਰਦੇ ਹਨ। ਇਹ ਵੀ ਦੇਖਿਆ ਗਿਆ ਹੈ ਕਿ ਕੀੜੀਆਂ ਦੇ ਮੋਹਰੀ ਕਿਸੇ ਸ਼ਿਕਾਰ ਨੂੰ ਫੜਨ ਲਈ ਇਕ ਫ਼ੌਜ ਦੀ ਤਰ੍ਹਾਂ ਕਈ ਪਾਸਿਆਂ ਤੋਂ ਹਮਲਾ ਕਰਦੀਆਂ ਹਨ। ਇਹ ਕਿਸ ਤਰ੍ਹਾਂ? ਕਦੀ-ਕਦੀ ਮੋਹਰੀ ਸ਼ਿਕਾਰ ਦੀ ਗੰਧ ਨਾ ਪਾਉਣ ਤੇ ਰੁਕ ਜਾਂਦੇ ਹਨ, ਪਰ ਕੀੜੀਆਂ ਦੀਆਂ ਪਿਛਲੀਆਂ ਕਤਾਰਾਂ ਦੋਨੋਂ ਪਾਸਿਆਂ ਤੋਂ ਅੱਗੇ ਵਧਦੀਆਂ ਜਾਂਦੀਆਂ ਹਨ। ਇਸ ਤਰ੍ਹਾਂ ਮੋਹਰਲੀਆਂ ਕਤਾਰਾਂ ਪਸਾਰੀਆਂ ਜਾਂਦੀਆਂ ਹਨ, ਠੀਕ ਜਿਵੇਂ ਫ਼ੌਜਾਂ ਆਪਣੇ ਦੁਸ਼ਮਣਾਂ ਨੂੰ ਘੇਰਨ ਲਈ ਫੈਲ ਜਾਂਦੀਆਂ ਹਨ।

ਸੈਨਿਕ ਕੀੜੀਆਂ 36 ਦਿਨਾਂ ਦੇ ਚੱਕਰ ਵਿਚ ਕੰਮ ਕਰਦੀਆਂ ਹਨ। ਉਹ 16 ਦਿਨਾਂ ਲਈ ਕੂਚ ਕਰਦੀਆਂ ਹਨ ਅਤੇ 20 ਦਿਨਾਂ ਲਈ ਇਕ ਜਗ੍ਹਾ ਰਹਿੰਦੀਆਂ ਹਨ, ਜਿਸ ਸਮੇਂ ਦੌਰਾਨ ਰਾਣੀ ਅੰਡੇ ਦਿੰਦੀ ਹੈ। ਇਸ ਤੋਂ ਬਾਅਦ ਕੀੜੀਆਂ ਭੋਜਨ ਦੀ ਭਾਲ ਵਿਚ ਦੁਬਾਰਾ ਤੁਰ ਪੈਂਦੀਆਂ ਹਨ। ਕੀੜੀਆਂ ਦੀਆਂ ਕਤਾਰਾਂ 10 ਮੀਟਰ ਚੌੜੀਆਂ ਹੋ ਸਕਦੀਆਂ ਹਨ ਅਤੇ ਇਨ੍ਹਾਂ ਦੇ ਪਾਸਿਆਂ ਤੇ ਮੱਕੜੀਆਂ, ਬਿੱਛੂ, ਡੱਡੂ ਅਤੇ ਕਿਰਲੀਆਂ ਡਰ ਦੇ ਮਾਰੇ ਨੱਠਦੇ ਹੋਏ ਨਜ਼ਰ ਆਉਂਦੇ ਹਨ। ਇਨ੍ਹਾਂ ਨੱਠ ਰਹੇ ਜੀਵ-ਜੰਤੂਆਂ ਦਾ ਸ਼ਿਕਾਰ ਕਰਨ ਲਈ ਪੰਛੀ ਵੀ ਪਿੱਛੇ-ਪਿੱਛੇ ਆ ਜਾਂਦੇ ਹਨ, ਪਰ ਅਜੀਬ ਗੱਲ ਹੈ ਕਿ ਉਹ ਕੀੜੀਆਂ ਤੇ ਹਮਲਾ ਨਹੀਂ ਕਰਦੇ।

ਜੀ ਹਾਂ, ਜਿਵੇਂ ਕਹਾਉਤਾਂ 30:24, 25 ਵਿਚ ਕਿਹਾ ਗਿਆ ਹੈ, ਕੀੜੀਆਂ “ਬੜੀਆਂ ਸਿਆਣੀਆਂ” ਹਨ ਅਤੇ ਉਹ ਸ੍ਰਿਸ਼ਟੀ ਦੇ ਅਚੰਭਿਆਂ ਦੀ ਇਕ ਵਧੀਆ ਮਿਸਾਲ ਹਨ। (g03 6/08)

[ਫੁਟਨੋਟ]

a ਇਸ ਲੇਖ ਵਿਚ ਮੱਧ ਅਤੇ ਦੱਖਣੀ ਅਮਰੀਕਾ ਦੀ ਇਕ ਖ਼ਾਸ ਕਿਸਮ ਦੀ ਕੀੜੀ (Eciton) ਬਾਰੇ ਗੱਲ ਕੀਤੀ ਗਈ ਹੈ।

[ਸਫ਼ੇ 29 ਉੱਤੇ ਤਸਵੀਰ]

ਸੈਨਿਕ ਕੀੜੀ

[ਕ੍ਰੈਡਿਟ ਲਾਈਨ]

© Frederick D. Atwood

[ਸਫ਼ੇ 29 ਉੱਤੇ ਤਸਵੀਰ]

ਲੱਤਾਂ ਵਿਚ ਲੱਤ ਅੜਾ ਕੇ ਪੁਲ ਬੰਨ੍ਹਦਿਆਂ

[ਕ੍ਰੈਡਿਟ ਲਾਈਨ]

© Tim Brown/www.infiniteworld.org

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ