ਸਾਡੀ ਮਸੀਹੀ ਜ਼ਿੰਦਗੀ
ਸ੍ਰਿਸ਼ਟੀ ਤੋਂ ਯਹੋਵਾਹ ਦੀ ਬੁੱਧ ʼਤੇ ਸਾਡਾ ਭਰੋਸਾ ਵਧਦਾ ਹੈ
ਯਹੋਵਾਹ ਨੂੰ ਹਮੇਸ਼ਾ ਪਤਾ ਹੁੰਦਾ ਹੈ ਕਿ ਸਾਡਾ ਭਲਾ ਕਿਸ ਵਿਚ ਹੈ। ਜੇ ਅਸੀਂ ਇਸ ਗੱਲ ʼਤੇ ਵਿਸ਼ਵਾਸ ਕਰਾਂਗੇ, ਤਾਂ ਅਸੀਂ ਉਸ ਦਾ ਕਹਿਣਾ ਮੰਨਾਂਗੇ। ਇੱਦਾਂ ਕਰ ਕੇ ਅਸੀਂ ਸਮਝਦਾਰੀ ਦਿਖਾਵਾਂਗੇ। (ਕਹਾ 16:3, 9) ਪਰ ਜੇ ਕਦੀ ਸਾਡੀ ਸੋਚ ਯਹੋਵਾਹ ਦੀ ਸੋਚ ਤੋਂ ਵੱਖਰੀ ਹੋਵੇ, ਤਾਂ ਉਸ ਵੇਲੇ ਸਾਡੇ ਲਈ ਉਸ ਦਾ ਕਹਿਣਾ ਔਖਾ ਹੋ ਸਕਦਾ ਹੈ। ਉਸ ਦੀਆਂ ਬਣਾਈਆਂ ਹੋਈਆਂ ਚੀਜ਼ਾਂ ʼਤੇ ਸੋਚ-ਵਿਚਾਰ ਕਰਨ ਕਰਕੇ ਸਾਨੂੰ ਪਤਾ ਲੱਗੇਗਾ ਕਿ ਉਹ ਕਿੰਨਾ ਬੁੱਧੀਮਾਨ ਹੈ ਅਤੇ ਉਸ ਉੱਤੇ ਸਾਡਾ ਭਰੋਸਾ ਵਧੇਗਾ।—ਕਹਾ 30:24, 25; ਰੋਮੀ 1:20.
ਇਹ ਕਿਸ ਦਾ ਕਮਾਲ ਹੈ? ਕੀੜੀਆਂ ਇਕ-ਦੂਜੇ ਨਾਲ ਕਿਉਂ ਨਹੀਂ ਟਕਰਾਉਂਦੀਆਂ? ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਕੀੜੀਆਂ ਰੋਜ਼ ਕੀ ਕਰਦੀਆਂ ਹਨ?
ਕੀੜੀਆਂ ਇਕ-ਦੂਜੇ ਨਾਲ ਕਿਉਂ ਨਹੀਂ ਟਕਰਾਉਂਦੀਆਂ?
ਕੀੜੀਆਂ ਨੂੰ ਦੇਖ ਕੇ ਇਨਸਾਨ ਕੀ ਸਿੱਖ ਸਕਦੇ ਹਨ?
ਇਹ ਕਿਸ ਦਾ ਕਮਾਲ ਹੈ? ਮਧੂ-ਮੱਖੀਆਂ ਤੇਜ਼ ਹਵਾ ਵਿਚ ਵੀ ਸੰਤੁਲਨ ਕਿਵੇਂ ਬਣਾਈ ਰੱਖਦੀਆਂ ਹਨ? ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਛੋਟੇ ਜਹਾਜ਼ ਉਡਾਉਂਦੇ ਵੇਲੇ ਕਿਹੜੀ ਮੁਸ਼ਕਲ ਆਉਂਦੀ ਹੈ?
ਮਧੂ-ਮੱਖੀਆਂ ਤੇਜ਼ ਹਵਾ ਵਿਚ ਵੀ ਸੰਤੁਲਨ ਕਿਵੇਂ ਬਣਾਈ ਰੱਖਦੀਆਂ ਹਨ?
ਮਧੂ-ਮੱਖੀਆਂ ਦੀ ਬੁੱਧ ਤੋਂ ਇਨਸਾਨਾਂ ਨੂੰ ਕੀ ਫ਼ਾਇਦਾ ਹੋ ਸਕਦਾ ਹੈ?
ਆਲੇ-ਦੁਆਲੇ ਦੀਆਂ ਕਿਹੜੀਆਂ ਚੀਜ਼ਾਂ ਤੋਂ ਤੁਹਾਨੂੰ ਯਹੋਵਾਹ ਦੀ ਬੁੱਧ ਬਾਰੇ ਪਤਾ ਲੱਗਦਾ ਹੈ?