ਕੀ ਅੱਜ ਲੋਕ ਦਇਆਵਾਨ ਹਨ?
ਮੈਕਸੀਕੋ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ
ਬਾਈਬਲ ਵਿਚ ਸਾਮਰਿਯਾ ਦੇਸ਼ ਤੋਂ ਆਏ ਇਕ ਦਇਆਵਾਨ ਆਦਮੀ ਦੀ ਕਹਾਣੀ ਹੈ। (ਲੂਕਾ 10:29-37) ਯਿਸੂ ਨੇ ਇਸ ਕਹਾਣੀ ਵਿਚ ਇਕ ਬੰਦੇ ਬਾਰੇ ਦੱਸਿਆ ਜਿਸ ਨੇ ਆਪਣੇ ਗੁਆਂਢੀ ਦੀ ਮਦਦ ਕਰਨ ਵਿਚ ਕੋਈ ਕਸਰ ਨਾ ਛੱਡੀ। ਕੀ ਅੱਜ ਉਸ ਬੰਦੇ ਵਰਗੇ ਇਨਸਾਨ ਹਨ ਜੋ ਆਪਣੇ ਗੁਆਂਢੀ ਦੀ ਮਦਦ ਕਰਨ ਲਈ ਤਿਆਰ ਹਨ? ਮੈਕਸੀਕੋ ਤੋਂ ਇਸ ਮਿਸਾਲ ਉੱਤੇ ਵਿਚਾਰ ਕਰੋ:
ਬੇਠੂਏਲ ਅਤੇ ਉਸ ਦਾ ਪਰਿਵਾਰ ਸੈਰ ਕਰਨ ਤੋਂ ਬਾਅਦ ਘਰ ਵਾਪਸ ਜਾ ਰਿਹਾ ਸੀ। ਆਪਣੇ ਘਰ ਤੋਂ ਕੁਝ ਹੀ ਮੀਲ ਦੂਰ ਉਨ੍ਹਾਂ ਨੇ ਰਸਤੇ ਤੇ ਇਕ ਭੈੜਾ ਕਾਰ ਹਾਦਸਾ ਦੇਖਿਆ। ਸੋ ਉਨ੍ਹਾਂ ਨੇ ਮਦਦ ਕਰਨ ਲਈ ਆਪਣੀ ਗੱਡੀ ਰੋਕੀ। ਜਿਸ ਬੰਦੇ ਦੇ ਨਾਲ ਹਾਦਸਾ ਹੋਇਆ ਸੀ ਉਹ ਇਕ ਡਾਕਟਰ ਸੀ ਅਤੇ ਉਸ ਦੀ ਤੀਵੀਂ ਗਰਭਵਤੀ ਸੀ। ਉਸ ਨੇ ਬੇਠੂਏਲ ਨੂੰ ਉਸ ਦੀ ਤੀਵੀਂ ਅਤੇ ਉਸ ਦੀਆਂ ਦੋ ਛੋਟੀਆਂ ਲੜਕੀਆਂ ਨੂੰ ਹਸਪਤਾਲ ਲੈ ਜਾਣ ਲਈ ਕਿਹਾ। ਉਨ੍ਹਾਂ ਨੂੰ ਹਸਪਤਾਲ ਲੈ ਜਾਣ ਤੋਂ ਬਾਅਦ ਬੇਠੂਏਲ ਹਾਦਸੇ ਦੇ ਦੂਸਰੇ ਸ਼ਿਕਾਰਾਂ ਦੀ ਮਦਦ ਕਰਨ ਲਈ ਵਾਪਸ ਚਲਾ ਗਿਆ।
ਬੇਠੂਏਲ ਦੱਸਦਾ ਹੈ: “ਪੁਲਸ ਪਹੁੰਚ ਚੁੱਕੀ ਸੀ, ਤਾਂ ਉਹ ਡਾਕਟਰ ਨੂੰ ਪੁਲਸ ਸਟੇਸ਼ਨ ਲੈ ਜਾ ਰਹੀ ਸੀ ਕਿਉਂਕਿ ਹਾਦਸੇ ਵਿਚ ਕੋਈ ਮਾਰਿਆ ਗਿਆ ਸੀ। ਡਾਕਟਰ ਨੇ ਮੈਨੂੰ ਪੁੱਛਿਆ ਕਿ ਮੈਂ ਉਸ ਦੀ ਕਿਉਂ ਮਦਦ ਕਰ ਰਿਹਾ ਸੀ। ਇਸ ਲਈ ਮੈਂ ਉਸ ਨੂੰ ਦੱਸਿਆ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ ਅਤੇ ਅਸੀਂ ਬਾਈਬਲ ਵਿਚ ਸਿੱਖਿਆ ਹੈ ਕਿ ਸਾਨੂੰ ਸਾਰਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ। ਮੈਂ ਉਸ ਨੂੰ ਕਿਹਾ ਕਿ ਉਸ ਨੂੰ ਆਪਣੀ ਤੀਵੀਂ ਅਰ ਬੱਚਿਆਂ ਦੀ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਸੀ ਕਿਉਂ ਜੋ ਅਸੀਂ ਉਨ੍ਹਾਂ ਦੀ ਦੇਖ-ਭਾਲ ਕਰਾਂਗੇ। ਇਹ ਸੁਣ ਕਿ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ, ਫਿਰ ਉਸ ਨੇ ਮੈਨੂੰ ਆਪਣੀ ਘੜੀ, ਬਟੂਆ ਵਗੈਰਾ ਸੰਭਾਲਣ ਲਈ ਦਿੱਤੇ।”
ਬੇਠੂਏਲ ਦੇ ਪਰਿਵਾਰ ਨੇ ਡਾਕਟਰ ਦੇ ਪਰਿਵਾਰ ਨੂੰ ਆਪਣੇ ਘਰ ਲੈ ਜਾ ਕੇ ਕਈ ਦਿਨਾਂ ਤਕ ਦੇਖ-ਭਾਲ ਕੀਤੀ। ਬੇਠੂਏਲ ਨੇ ਇਸ ਮੌਕੇ ਦਾ ਫ਼ਾਇਦਾ ਉਠਾ ਕੇ ਉਨ੍ਹਾਂ ਨੂੰ ਬਾਈਬਲ ਵਿੱਚੋਂ ਗੱਲਾਂ ਦੱਸਣੀਆਂ ਸ਼ੁਰੂ ਕੀਤੀਆਂ। ਜਦੋਂ ਪੁਲਸ ਨੇ ਡਾਕਟਰ ਨੂੰ ਰਿਹਾ ਕੀਤਾ, ਉਸ ਨੇ ਯਹੋਵਾਹ ਦੇ ਗਵਾਹਾਂ ਦੀ ਪ੍ਰਸ਼ੰਸਾ ਵਿਚ ਕਈ ਚੰਗੀਆਂ ਗੱਲਾਂ ਕਹੀਆਂ ਅਤੇ ਧੰਨਵਾਦ ਕੀਤਾ ਕਿਉਂਕਿ ਉਨ੍ਹਾਂ ਨੇ ਉਸ ਦੀ ਮਦਦ ਕੀਤੀ। ਉਸ ਨੇ ਵਾਅਦਾ ਕੀਤਾ ਕਿ ਉਹ ਆਪਣੇ ਘਰ ਵਾਪਸ ਜਾ ਕੇ ਆਪਣੇ ਪਰਿਵਾਰ ਨਾਲ ਬਾਈਬਲ ਅਧਿਐਨ ਜਾਰੀ ਰੱਖੇਗਾ ਅਤੇ ਇਹ ਵੀ ਕਿਹਾ ਕਿ ਜੇ ਉਸ ਦੀ ਤੀਵੀਂ ਮੁੰਡੇ ਨੂੰ ਜਨਮ ਦੇਵੇਗੀ, ਤਾਂ ਉਸ ਦਾ ਨਾਂ ਬੇਠੂਏਲ ਰੱਖਿਆ ਜਾਵੇਗਾ। ਬੇਠੂਏਲ ਅੱਗੇ ਕਹਿੰਦਾ ਹੈ: “ਦੋ ਸਾਲ ਬਾਅਦ ਸਾਨੂੰ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ। ਮੈਂ ਹੈਰਾਨ ਹੋਇਆ ਕਿਉਂਕਿ ਉਹ ਹਾਲੇ ਵੀ ਬਾਈਬਲ ਸਟੱਡੀ ਕਰ ਰਹੇ ਸਨ ਅਤੇ ਉਨ੍ਹਾਂ ਦੇ ਮੁੰਡੇ ਦਾ ਨਾਂ ਬੇਠੂਏਲ ਸੀ!” (g04 8/08)
[ਸਫ਼ੇ 29 ਉੱਤੇ ਤਸਵੀਰ]
ਬੇਠੂਏਲ