ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 7/11 ਸਫ਼ਾ 4
  • ਸੁਝਾਅ 1—ਸਹੀ ਖ਼ੁਰਾਕ ਖਾਓ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੁਝਾਅ 1—ਸਹੀ ਖ਼ੁਰਾਕ ਖਾਓ
  • ਜਾਗਰੂਕ ਬਣੋ!—2011
  • ਮਿਲਦੀ-ਜੁਲਦੀ ਜਾਣਕਾਰੀ
  • ਖਾਣੇ ਨੂੰ ਸੁਰੱਖਿਅਤ ਅਤੇ ਪੌਸ਼ਟਿਕ ਬਣਾਉਣ ਦੇ ਸੱਤ ਤਰੀਕੇ
    ਹੋਰ ਵਿਸ਼ੇ
  • ਆਪਣੀ ਸਿਹਤ ਦੀ ਸਾਂਭ-ਸੰਭਾਲ ਕਿਵੇਂ ਕਰੀਏ
    ਜਾਗਰੂਕ ਬਣੋ!—1999
  • ਆਪਣੀ ਸਿਹਤ ਸੁਧਾਰਨ ਦੇ ਤਰੀਕੇ
    ਜਾਗਰੂਕ ਬਣੋ!—2015
  • ਬਚਪਨ ਵਿਚ ਵਧ ਰਹੇ ਮੋਟਾਪੇ ਬਾਰੇ ਕੀ ਕੀਤਾ ਜਾ ਸਕਦਾ ਹੈ?
    ਜਾਗਰੂਕ ਬਣੋ!—2009
ਜਾਗਰੂਕ ਬਣੋ!—2011
g 7/11 ਸਫ਼ਾ 4

ਸੁਝਾਅ 1—ਸਹੀ ਖ਼ੁਰਾਕ ਖਾਓ

“ਭੋਜਨ ਖਾਓ, ਪਰ ਹੱਦੋਂ ਵਧ ਨਹੀਂ। ਜ਼ਿਆਦਾ ਹਰੀਆਂ ਸਬਜ਼ੀਆਂ ਖਾਓ।” ਇਨ੍ਹਾਂ ਕੁਝ ਸੌਖਿਆਂ ਸ਼ਬਦਾਂ ਨਾਲ ਲੇਖਕ ਮਾਈਕਲ ਪੌਲਨ ਨੇ ਖ਼ੁਰਾਕ ਸੰਬੰਧੀ ਸਿੱਧੀ ਅਤੇ ਚੰਗੀ ਸਲਾਹ ਦਿੱਤੀ। ਉਸ ਦੇ ਕਹਿਣ ਦਾ ਕੀ ਮਤਲਬ ਸੀ?

ਤਾਜ਼ਾ ਖਾਣਾ ਖਾਓ। ਬਣਿਆ-ਬਣਾਇਆ ਖਾਣਾ ਖਾਣ ਦੀ ਬਜਾਇ ਤਾਜ਼ਾ ਖਾਣਾ ਖਾਓ। ਬਾਜ਼ਾਰੀ ਖਾਣੇ ਅਤੇ ਫ਼ਾਸਟ-ਫੂਡ ਵਿਚ ਖੰਡ, ਲੂਣ ਅਤੇ ਚਰਬੀ ਬਹੁਤ ਮਾਤਰਾ ਵਿਚ ਹੁੰਦੀ ਹੈ ਜਿਸ ਤੋਂ ਦਿਲ ਦੀਆਂ ਬੀਮਾਰੀਆਂ, ਸਟ੍ਰੋਕ, ਕੈਂਸਰ ਅਤੇ ਹੋਰ ਗੰਭੀਰ ਬੀਮਾਰੀਆਂ ਲੱਗ ਸਕਦੀਆਂ ਹਨ। ਖਾਣਾ ਫਰਾਈ ਕਰਨ ਦੀ ਬਜਾਇ ਉਸ ਨੂੰ ਥੋੜ੍ਹੀ ਅੱਗ ʼਤੇ ਪਕਾਓ, ਭੁੰਨੋ ਜਾਂ ਰਿੰਨ੍ਹੋ। ਜ਼ਿਆਦਾ ਲੂਣ ਵਰਤਣ ਨਾਲੋਂ ਧਨੀਆਂ, ਪੁਦੀਨੇ ਵਰਗੀਆਂ ਚੀਜ਼ਾਂ ਅਤੇ ਮਸਾਲਿਆਂ ਦੀ ਵਰਤੋਂ ਕਰੋ। ਮੀਟ ਨੂੰ ਚੰਗੀ ਤਰ੍ਹਾਂ ਪਕਾਓ ਅਤੇ ਖ਼ਰਾਬ ਹੋਇਆ ਖਾਣਾ ਨਾ ਖਾਓ।

ਹੱਦੋਂ ਵਧ ਨਾ ਖਾਓ। ਵਿਸ਼ਵ ਸਿਹਤ ਸੰਗਠਨ ਨੇ ਰਿਪੋਰਟ ਦਿੱਤੀ ਕਿ ਦੁਨੀਆਂ ਭਰ ਵਿਚ ਹੱਦੋਂ ਵਧ ਖਾਣਾ ਖਾਣ ਕਰਕੇ ਮੋਟਾਪੇ ਦਾ ਖ਼ਤਰਾ ਵਧ ਰਿਹਾ ਹੈ। ਇਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਅਫ਼ਰੀਕਾ ਦੇ ਕੁਝ ਇਲਾਕਿਆਂ ਵਿਚ ਭੁੱਖ ਦੇ ਮਾਰੇ ਕਮਜ਼ੋਰ ਬੱਚੇ ਘੱਟ ਹਨ ਅਤੇ ਹੱਦੋਂ ਵਧ ਖਾਣ ਕਰਕੇ ਮੋਟੇ ਬੱਚੇ ਜ਼ਿਆਦਾ ਹਨ। ਮੋਟੇ ਬੱਚਿਆਂ ਨੂੰ ਸ਼ੂਗਰ ਵਰਗੀਆਂ ਬੀਮਾਰੀਆਂ ਲੱਗਣ ਦਾ ਖ਼ਤਰਾ ਹੋ ਸਕਦਾ ਹੈ। ਮਾਪਿਆਂ ਨੂੰ ਬੇਲੋੜਾ ਖਾਣਾ ਨਹੀਂ ਖਾਣਾ ਚਾਹੀਦਾ। ਇਸ ਤਰ੍ਹਾਂ ਉਹ ਆਪਣੇ ਬੱਚਿਆਂ ਲਈ ਚੰਗੀ ਮਿਸਾਲ ਬਣ ਸਕਦੇ ਹਨ।

ਜ਼ਿਆਦਾ ਹਰੀਆਂ ਸਬਜ਼ੀਆਂ ਖਾਓ। ਸੰਤੁਲਿਤ ਆਹਾਰ ਲੈਣ ਲਈ ਤੁਹਾਨੂੰ ਸਿਰਫ਼ ਰੋਟੀ, ਬਰੈੱਡ, ਚੌਲ ਜਾਂ ਆਲੂ ਹੀ ਨਹੀਂ ਖਾਣੇ ਚਾਹੀਦੇ। ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਫਲ, ਸਬਜ਼ੀਆਂ ਅਤੇ ਦਾਲਾਂ ਖਾਣੀਆਂ ਚਾਹੀਦੀਆਂ ਹਨ। ਜਿਨ੍ਹਾਂ ਦੇਸ਼ਾਂ ਵਿਚ ਲੋਕਾਂ ਦਾ ਮੁਖ ਭੋਜਨ ਮੀਟ ਹੈ ਉਨ੍ਹਾਂ ਲੋਕਾਂ ਨੂੰ ਆਪਣੀ ਚੰਗੀ ਸਿਹਤ ਲਈ ਜ਼ਿਆਦਾ ਮੱਛੀ ਖਾਣੀ ਚਾਹੀਦੀ ਹੈ। ਆਮ ਚੌਲ ਤੇ ਥੈਲੀ ਦੇ ਆਟੇ ਤੋਂ ਬਣਿਆ ਹੋਇਆ ਖਾਣਾ ਖਾਣ ਦੀ ਬਜਾਇ ਬਰਾਊਨ ਚੌਲ ਤੇ ਚੱਕੀ ਦੇ ਆਟੇ ਤੋਂ ਬਣਿਆ ਭੋਜਨ ਖਾਣਾ ਚਾਹੀਦਾ ਹੈ ਜੋ ਜ਼ਿਆਦਾ ਪੌਸ਼ਟਿਕ ਹੁੰਦਾ ਹੈ। ਆਪਣਾ ਭਾਰ ਘਟਾਉਣ ਲਈ ਨਾ ਦਵਾਈਆਂ ਖਾਓ ਤੇ ਨਾ ਹੀ ਡਾਈਟਿੰਗ ਕਰੋ ਜੋ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੀਆਂ ਹਨ। ਮਾਪਿਓ, ਆਪਣੇ ਬੱਚਿਆਂ ਨੂੰ ਉਹ ਖਾਣਾ ਖਾਣ ਦੀ ਆਦਤ ਪਾਓ ਜੋ ਸਿਹਤ ਲਈ ਵਧੀਆ ਹੈ। ਮਿਸਾਲ ਲਈ, ਚਿਪਸ ਅਤੇ ਟੌਫੀਆਂ ਦੇਣ ਦੀ ਬਜਾਇ ਉਨ੍ਹਾਂ ਨੂੰ ਧੋਤੇ ਹੋਏ ਫਲ ਤੇ ਸਬਜ਼ੀਆਂ ਜਾਂ ਦਾਣੇ ਤੇ ਮੂੰਗਫਲੀ ਖਾਣ ਲਈ ਦਿਓ।

ਵਧ ਤੋਂ ਵਧ ਪਾਣੀ ਪੀਓ। ਵੱਡਿਆਂ ਅਤੇ ਬੱਚਿਆਂ ਨੂੰ ਹਰ ਰੋਜ਼ ਪਾਣੀ ਤੇ ਖੰਡ ਤੋਂ ਬਗੈਰ ਡ੍ਰਿੰਕਸ ਪੀਣੇ ਚਾਹੀਦੇ ਹਨ। ਗਰਮੀਆਂ ਵਿਚ, ਮਜ਼ਦੂਰੀ ਅਤੇ ਕਸਰਤ ਕਰਦੇ ਵੇਲੇ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। ਇੱਦਾਂ ਕਰਨ ਨਾਲ ਤੁਹਾਡਾ ਖਾਣਾ ਹਜ਼ਮ ਹੁੰਦਾ ਹੈ, ਸਰੀਰ ਅੰਦਰੋਂ ਸਾਫ਼ ਰਹਿੰਦਾ ਹੈ, ਚਮੜੀ ʼਤੇ ਚਮਕ ਬਣੀ ਰਹਿੰਦੀ ਹੈ, ਭਾਰ ਨਹੀਂ ਵਧਦਾ ਅਤੇ ਤੁਹਾਨੂੰ ਸਿਹਤਮੰਦ ਰੱਖਦਾ ਹੈ। ਜ਼ਿਆਦਾ ਸ਼ਰਾਬ ਅਤੇ ਖੰਡ ਵਾਲੀਆਂ ਡ੍ਰਿੰਕਸ ਨਾ ਪੀਓ। ਹਰ ਰੋਜ਼ ਇਕ ਸੋਫ਼ਟ ਡ੍ਰਿੰਕ ਪੀਣ ਨਾਲ ਸਾਲ ਵਿਚ ਸੱਤ ਕਿਲੋ ਭਾਰ ਵਧ ਸਕਦਾ ਹੈ।

ਕੁਝ ਦੇਸ਼ਾਂ ਵਿਚ ਸਾਫ਼ ਪਾਣੀ ਆਸਾਨੀ ਨਾਲ ਨਹੀਂ ਮਿਲਦਾ ਤੇ ਮਹਿੰਗਾ ਵੀ ਹੁੰਦਾ ਹੈ। ਪਰ ਸਾਫ਼ ਪਾਣੀ ਪੀਣਾ ਜ਼ਰੂਰੀ ਹੈ। ਕਈਆਂ ਨੂੰ ਉਬਾਲ ਕੇ ਜਾਂ ਦਵਾਈ ਪਾ ਕੇ ਪਾਣੀ ਨੂੰ ਸਾਫ਼ ਕਰਨਾ ਪੈਂਦਾ ਹੈ। ਕਿਹਾ ਜਾਂਦਾ ਹੈ ਕਿ ਯੁੱਧਾਂ ਤੇ ਭੁਚਾਲ ਨਾਲੋਂ ਗੰਦੇ ਪਾਣੀ ਨਾਲ ਜ਼ਿਆਦਾ ਲੋਕ ਮਰਦੇ ਹਨ, ਇਕ ਰਿਪੋਰਟ ਅਨੁਸਾਰ ਇਕ ਦਿਨ ਵਿਚ 4,000 ਬੱਚੇ ਮਰਦੇ ਹਨ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਛੇ ਮਹੀਨਿਆਂ ਤਕ ਸਿਰਫ਼ ਆਪਣੀ ਮਾਂ ਦਾ ਦੁੱਧ ਪੀਣਾ ਚਾਹੀਦਾ ਹੈ ਅਤੇ ਦੋ ਸਾਲਾਂ ਦੀ ਉਮਰ ਤਕ ਮਾਂ ਦਾ ਦੁੱਧ ਪੀਣ ਦੇ ਨਾਲ-ਨਾਲ ਹੋਰ ਖਾਣਾ ਵੀ ਖਾਣਾ ਚਾਹੀਦਾ ਹੈ। (g11-E 03)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ