ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 4/12 ਸਫ਼ੇ 18-25
  • ਮੈਂ ਚੰਗੇ ਮਨੋਰੰਜਨ ਦੀ ਚੋਣ ਕਿਵੇਂ ਕਰਾਂ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮੈਂ ਚੰਗੇ ਮਨੋਰੰਜਨ ਦੀ ਚੋਣ ਕਿਵੇਂ ਕਰਾਂ?
  • ਜਾਗਰੂਕ ਬਣੋ!—2012
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਫ਼ਿਲਮਾਂ
  • ਕਿਤਾਬਾਂ
  • ਸੰਗੀਤ
  • ਤੁਸੀਂ ਕਿਹੜੀਆਂ ਫ਼ਿਲਮਾਂ ਦੇਖੋਗੇ?
    ਜਾਗਰੂਕ ਬਣੋ!—2005
ਜਾਗਰੂਕ ਬਣੋ!—2012
g 4/12 ਸਫ਼ੇ 18-25

ਨੌਜਵਾਨ ਪੁੱਛਦੇ ਹਨ

ਮੈਂ ਚੰਗੇ ਮਨੋਰੰਜਨ ਦੀ ਚੋਣ ਕਿਵੇਂ ਕਰਾਂ?

ਜੇ ਤੁਸੀਂ ਮਸੀਹੀ ਹੋ, ਤਾਂ ਤੁਸੀਂ ਸੋਚ-ਸਮਝ ਕੇ ਮਨੋਰੰਜਨ ਦੀ ਚੋਣ ਕਰੋਗੇ। ਤੁਸੀਂ ਉਹੀ ਕੁਝ ਨਹੀਂ ਦੇਖੋਗੇ, ਪੜ੍ਹੋਗੇ ਜਾਂ ਸੁਣੋਗੇ ਜਿਸ ਦੀ ਦੂਸਰੇ ਤੁਹਾਨੂੰ ਸਲਾਹ ਦਿੰਦੇ ਹਨ। ਕਿਉਂ ਨਹੀਂ? ਕਿਉਂਕਿ ਅੱਜ-ਕੱਲ੍ਹ ਦੇ ਜ਼ਿਆਦਾਤਰ ਮਨੋਰੰਜਨ ਵਿਚ ਸੈਕਸ, ਹਿੰਸਾ ਅਤੇ ਜਾਦੂਗਰੀ ਨੂੰ ਵਧ-ਚੜ੍ਹ ਕੇ ਦਿਖਾਇਆ ਜਾਂਦਾ ਹੈ ਜਿਨ੍ਹਾਂ ਗੱਲਾਂ ਤੋਂ ਤੁਹਾਨੂੰ ਦੂਰ ਰਹਿਣਾ ਚਾਹੀਦਾ ਹੈ। ਪਰ ਵਧੀਆ ਮਨੋਰੰਜਨ ਵੀ ਹੈ। ਆਓ ਆਪਾਂ ਦੇਖੀਏ ਕਿ ਇਸ ਦੀ ਚੋਣ ਤੁਸੀਂ ਕਿਵੇਂ ਕਰ ਸਕਦੇ ਹੋ।a

ਫ਼ਿਲਮਾਂ

ਆਪਣੀ ਮਨਪਸੰਦ ਕਿਸਮ ਦੀ ਫ਼ਿਲਮ ʼਤੇ ਹੇਠਾਂ ✔ ਲਗਾਓ।

  • ❍ ਕਾਮੇਡੀ

  • ❍ ਡਰਾਮਾ

  • ❍ ਐਕਸ਼ਨ/ਰੋਮਾਂਚ

  • ❍ ਸਾਇੰਸ ਫ਼ਿਕਸ਼ਨ

  • ❍ ਹੋਰ

ਕੀ ਤੁਹਾਨੂੰ ਪਤਾ ਹੈ . . . ? ਭਾਰਤ ਵਿਚ ਅਕਸਰ ਹਰ ਸਾਲ ਹਜ਼ਾਰ ਤੋਂ ਵੀ ਜ਼ਿਆਦਾ ਫ਼ਿਲਮਾਂ ਬਣਦੀਆਂ ਹਨ ਜੋ ਕਿਸੇ ਵੀ ਦੂਸਰੇ ਦੇਸ਼ ਨਾਲੋਂ ਜ਼ਿਆਦਾ ਹਨ।

ਅਜਿਹੇ ਮਨੋਰੰਜਨ ਤੋਂ ਦੂਰ ਰਹੋ। ਕਈ ਫ਼ਿਲਮਾਂ ਵਿਚ ਅਜਿਹੀਆਂ ਕਦਰਾਂ-ਕੀਮਤਾਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਜੋ ਬਾਈਬਲ ਦੇ ਮਿਆਰਾਂ ਤੋਂ ਬਿਲਕੁਲ ਉਲਟ ਹਨ। ਕੁਝ ਫ਼ਿਲਮਾਂ ਵਿਚ ਸੈਕਸ ਅਤੇ ਹਿੰਸਾ ਦੇ ਸੀਨ ਦਿਖਾਏ ਜਾਂਦੇ ਹਨ ਤੇ ਕਈ ਫ਼ਿਲਮਾਂ ਭੂਤ-ਪ੍ਰੇਤਾਂ ਅਤੇ ਜਾਦੂਗਰੀ ਬਾਰੇ ਹੁੰਦੀਆਂ ਹਨ। ਪਰ ਬਾਈਬਲ ਕਹਿੰਦੀ ਹੈ ਕਿ “ਤੁਸੀਂ ਇਹ ਸਭ ਕੁਝ ਛੱਡ ਦਿਓ ਯਾਨੀ ਕ੍ਰੋਧ, ਗੁੱਸਾ, ਬੁਰਾਈ, ਗਾਲ਼ੀ-ਗਲੋਚ ਅਤੇ ਆਪਣੇ ਮੂੰਹੋਂ ਅਸ਼ਲੀਲ ਗੱਲਾਂ ਕਰਨੀਆਂ।” (ਕੁਲੁੱਸੀਆਂ 3:8) ਇਸ ਦੇ ਨਾਲ-ਨਾਲ ਪਰਮੇਸ਼ੁਰ ਜਾਦੂਗਰੀ ਨਾਲ ਸੰਬੰਧਿਤ ਹਰ ਕੰਮ ਦੀ ਨਿੰਦਿਆ ਕਰਦਾ ਹੈ।—ਬਿਵਸਥਾ ਸਾਰ 18:10-13.

ਚੋਣ ਕਰਨ ਦਾ ਤਰੀਕਾ। “ਜੇ ਟ੍ਰੇਲਰ ਮੈਨੂੰ ਠੀਕ ਨਾ ਲੱਗੇ, ਤਾਂ ਮੈਂ ਫ਼ਿਲਮ ਨਹੀਂ ਦੇਖਦੀ।”—ਜਰੀਨ।b

“ਮੈਂ ਕਿਸੇ ਦੇ ਕਹੇ ਤੇ ਕੋਈ ਫ਼ਿਲਮ ਨਹੀਂ ਦੇਖਦੀ, ਬਸ਼ਰਤੇ ਉਸ ਦੇ ਅਸੂਲ ਮੇਰੇ ਅਸੂਲਾਂ ਨਾਲ ਮਿਲਦੇ ਹੋਣ।”—ਕੇਟਲੀਨ।

“ਜੇ ਮੈਂ ਸਿਨਮੇ ਵਿਚ ਫ਼ਿਲਮ ਦੇਖਦੀ ਹੋਵਾਂ ਤੇ ਮੈਨੂੰ ਉਸ ਵਿਚ ਕੁਝ ਠੀਕ ਨਾ ਲੱਗੇ, ਤਾਂ ਮੈਂ ਉੱਠ ਕੇ ਤੁਰ ਪੈਂਦੀ ਹਾਂ।”—ਮਾਰੀਨਾ।

“ਕਿਸੇ ਫ਼ਿਲਮ ਬਾਰੇ ਜਾਣਨ ਲਈ ਮੈਂ ਇੰਟਰਨੈੱਟ ʼਤੇ ਰਿਪੋਰਟਾਂ ਦੇਖ ਲੈਂਦੀ ਹਾਂ ਕਿ ਉਸ ਵਿਚ ਕਿੰਨਾ ਕੁ ਸੈਕਸ, ਹਿੰਸਾ ਅਤੇ ਗੰਦੀ ਬੋਲੀ ਵਰਤੀ ਗਈ ਹੈ।”—ਨਾਤਾਸ਼ਾ।

ਸੁਝਾਅ: ਉਹ ਫ਼ਿਲਮਾਂ ਚੁਣੋ ਜਿਨ੍ਹਾਂ ਵਿਚ ਤੁਹਾਨੂੰ ਲੱਗਦਾ ਹੈ ਕਿ ਘਟੀਆ ਗੱਲਾਂ ਨਹੀਂ ਹੋਣਗੀਆਂ। 19 ਸਾਲਾਂ ਦੀ ਮਾਸਾਮੀ ਕਹਿੰਦੀ ਹੈ: “ਮੈਨੂੰ ਉਹ ਫ਼ਿਲਮਾਂ ਦੇਖਣ ਵਿਚ ਮਜ਼ਾ ਆਉਂਦਾ ਹੈ ਜੋ ਕਲਾਸਿਕ ਸਾਹਿੱਤ ਦੇ ਆਧਾਰ ʼਤੇ ਬਣਾਈਆਂ ਜਾਂਦੀਆਂ ਹਨ।”

ਆਪਣੇ ਆਪ ਤੋਂ ਪੁੱਛੋ,

‘ਜੋ ਫ਼ਿਲਮਾਂ ਮੈਂ ਦੇਖਦਾ ਹਾਂ, ਕੀ ਉਨ੍ਹਾਂ ਕਰਕੇ ਮੇਰੇ ਲਈ ਸੈਕਸ, ਹਿੰਸਾ ਅਤੇ ਜਾਦੂਗਰੀ ਨਾਲ ਸੰਬੰਧਿਤ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣਾ ਸੌਖਾ ਹੁੰਦਾ ਹੈ ਜਾਂ ਔਖਾ?’

ਕਿਤਾਬਾਂ

ਆਪਣੇ ਮਨਪਸੰਦ ਕਿਸਮ ਦੇ ਸਾਹਿੱਤ ʼਤੇ ਹੇਠਾਂ ✔ ਲਗਾਓ।

  • ❍ ਕਲਪਿਤ

  • ❍ ਸੱਚੀ ਕਹਾਣੀ

  • ❍ ਕਲਾਸਿਕ ਸਾਹਿੱਤ

  • ❍ ਹੋਰ

ਕੀ ਤੁਹਾਨੂੰ ਪਤਾ ਹੈ . . . ? ਅਮਰੀਕਾ ਵਿਚ ਹਰ ਹਫ਼ਤੇ ਹਜ਼ਾਰ ਤੋਂ ਜ਼ਿਆਦਾ ਕਿਤਾਬਾਂ ਛਾਪੀਆਂ ਜਾਂਦੀਆਂ ਹਨ।

ਜਦੋਂ ਅਸੀਂ ਪਰਮੇਸ਼ੁਰ ਦੇ ਅਸੂਲਾਂ ਮੁਤਾਬਕ ਢਾਲ਼ੀ ਆਪਣੀ ਜ਼ਮੀਰ ਨੂੰ ਨਜ਼ਰਅੰਦਾਜ਼ ਕਰ ਕੇ ਕੋਈ ਮਸ਼ਹੂਰ ਫ਼ਿਲਮ ਦੇਖਦੇ, ਕਿਤਾਬ ਪੜ੍ਹਦੇ ਜਾਂ ਸੰਗੀਤ ਨੂੰ ਸੁਣਦੇ ਹਾਂ, ਤਾਂ ਮਨੋਰੰਜਨ ਇੰਡਸਟਰੀ ਦਾ ਕੁਝ ਨਹੀਂ ਵਿਗੜਦਾ, ਸਗੋਂ ਉਨ੍ਹਾਂ ਨੂੰ ਤਾਂ ਇਸ ਤੋਂ ਫ਼ਾਇਦਾ ਹੁੰਦਾ ਹੈ।

ਅਜਿਹੀਆਂ ਕਿਤਾਬਾਂ ਨਾ ਪੜ੍ਹੋ। ਫ਼ਿਲਮਾਂ ਵਾਂਗ ਕਈ ਕਿਤਾਬਾਂ ਵਿਚ ਵੀ ਅਜਿਹੀਆਂ ਕਦਰਾਂ-ਕੀਮਤਾਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਜੋ ਬਾਈਬਲ ਦੇ ਮਿਆਰਾਂ ਤੋਂ ਬਿਲਕੁਲ ਉਲਟ ਹਨ। ਮਿਸਾਲ ਲਈ, ਕੁਝ ਕਿਤਾਬਾਂ ਵਿਚ ਸੈਕਸ ਬਾਰੇ ਖੋਲ੍ਹ ਕੇ ਗੱਲ ਕੀਤੀ ਜਾਂਦੀ ਹੈ ਜਾਂ ਉਹ ਜਾਦੂਗਰੀ ਬਾਰੇ ਹੁੰਦੀਆਂ ਹਨ। ਪਰ ਬਾਈਬਲ ਕਹਿੰਦੀ ਹੈ: “ਤੁਹਾਡੇ ਵਿਚ ਹਰਾਮਕਾਰੀ ਦਾ ਅਤੇ ਹਰ ਤਰ੍ਹਾਂ ਦੇ ਗੰਦੇ-ਮੰਦੇ ਕੰਮਾਂ ਦਾ ਜਾਂ ਲੋਭ ਦਾ ਜ਼ਿਕਰ ਤਕ ਨਾ ਕੀਤਾ ਜਾਵੇ।” (ਅਫ਼ਸੀਆਂ 5:3) ਬਾਈਬਲ ਇਹ ਵੀ ਕਹਿੰਦੀ ਹੈ ਕਿ ਜਾਦੂਗਰੀ ਦੇ ਕੰਮ “ਯਹੋਵਾਹ ਦੀ ਨਿਗਾਹ ਵਿੱਚ ਬੁਰੇ” ਹਨ।—2 ਰਾਜਿਆਂ 17:17.

“ਬਹੁਤ ਸਾਰੀਆਂ ਕਿਤਾਬਾਂ ਤੇ ਫਿਲਮਾਂ ਸਾਡੇ ਲਈ ਠੀਕ ਨਹੀਂ ਹਨ ਕਿਉਂਕਿ ਉਹ ਬਾਈਬਲ ਦੇ ਮਿਆਰਾਂ ਤੋਂ ਬਿਲਕੁਲ ਉਲਟ ਹਨ। ਪਰ ਜਦੋਂ ਮੈਨੂੰ ਅਜਿਹੀ ਕੋਈ ਕਹਾਣੀ ਮਿਲਦੀ ਹੈ ਜੋ ਪਰਮੇਸ਼ੁਰ ਦੇ ਅਸੂਲਾਂ ਦੇ ਖ਼ਿਲਾਫ਼ ਨਹੀਂ ਹੁੰਦੀ, ਤਾਂ ਮੈਨੂੰ ਬਹੁਤ ਮਜ਼ਾ ਆਉਂਦਾ ਹੈ।” ਏਡਰੀਅਨ

ਚੋਣ ਕਰਨ ਦਾ ਤਰੀਕਾ। “ਵਧੀਆ ਕਿਤਾਬ ਦੀ ਚੋਣ ਕਰਦਿਆਂ ਮੈਂ ਇਸ ਦੀ ਪਿਛਲੀ ਜਿਲਦ ਪੜ੍ਹਦੀ ਹਾਂ ਅਤੇ ਅਧਿਆਵਾਂ ʼਤੇ ਸਰਸਰੀ ਨਜ਼ਰ ਮਾਰਦੀ ਹਾਂ। ਜੇ ਮੈਨੂੰ ਕੁਝ ਠੀਕ ਨਾ ਲੱਗੇ, ਤਾਂ ਮੈਂ ਉਹ ਕਿਤਾਬ ਖ਼ਰੀਦਦੀ ਨਹੀਂ।”—ਮੱਰੀ।

“ਮੈਂ ਜਿਉਂ-ਜਿਉਂ ਵੱਡੀ ਹੋਈ ਅਤੇ ਖ਼ੁਦ ਸੋਚ-ਵਿਚਾਰ ਕਰਨ ਲੱਗੀ, ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਆਪਣੀ ਜ਼ਮੀਰ ਦੀ ਸੁਣਨ ਦੀ ਕਿੰਨੀ ਲੋੜ ਸੀ। ਜੇ ਮੈਨੂੰ ਲੱਗਦਾ ਸੀ ਕਿ ਕੋਈ ਕਿਤਾਬ ਚੰਗੀ ਨਹੀਂ, ਤਾਂ ਮੈਂ ਉਹ ਕਿਤਾਬ ਪੜ੍ਹਨੋਂ ਹਟ ਜਾਂਦੀ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਇਹ ਪਰਮੇਸ਼ੁਰ ਦੀ ਸੋਚਣੀ ਨਾਲ ਮੇਲ ਨਹੀਂ ਸੀ ਖਾਂਦੀ।”—ਕੋਰੀਨ।

ਸੁਝਾਅ: ਵੱਖੋ-ਵੱਖਰੀ ਕਿਸਮ ਦੀਆਂ ਕਿਤਾਬਾਂ ਪੜ੍ਹੋ। 17 ਸਾਲਾਂ ਦੀ ਲਾਰਾ ਕਹਿੰਦੀ ਹੈ: “ਆਧੁਨਿਕ ਕਲਪਿਤ ਕਹਾਣੀਆਂ ਨਾਲੋਂ ਮੈਨੂੰ ਕਲਾਸਿਕ ਸਾਹਿੱਤ ਪੜ੍ਹਨ ਵਿਚ ਜ਼ਿਆਦਾ ਰੁਚੀ ਹੈ। ਇਸ ਸਾਹਿੱਤ ਵਿਚ ਵਧੀਆ ਭਾਸ਼ਾ ਵਰਤੀ ਹੁੰਦੀ ਹੈ ਅਤੇ ਕਹਾਣੀ ਦੇ ਨਾਲ-ਨਾਲ ਇਸ ਵਿਚਲੇ ਲੋਕਾਂ ਨੂੰ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੁੰਦਾ ਹੈ। ਇਹ ਕਹਾਣੀਆਂ ਸੱਚ-ਮੁੱਚ ਲਾਜਵਾਬ ਹੁੰਦੀਆਂ ਹਨ!”

ਆਪਣੇ ਆਪ ਤੋਂ ਪੁੱਛੋ,

‘ਜੋ ਕਿਤਾਬਾਂ ਮੈਨੂੰ ਪਸੰਦ ਹਨ, ਕੀ ਉਨ੍ਹਾਂ ਵਿਚ ਅਜਿਹੇ ਚਾਲ-ਚਲਣ ਨੂੰ ਹੱਲਾਸ਼ੇਰੀ ਦਿੱਤੀ ਗਈ ਹੈ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗ਼ਲਤ ਹੈ?’

ਸੰਗੀਤ

ਆਪਣੇ ਮਨਪਸੰਦ ਕਿਸਮ ਦੇ ਸੰਗੀਤ ʼਤੇ ਹੇਠਾਂ ✔ ਲਗਾਓ।

  • ❍ ਰਾਕ

  • ❍ ਕਲਾਸਿਕੀ

  • ❍ ਜੈਜ਼

  • ❍ ਆਰ ਐਂਡ ਬੀ

  • ❍ ਹਿਪ-ਹਾਪ

  • ❍ ਹੋਰ

ਕੀ ਤੁਹਾਨੂੰ ਪਤਾ ਹੈ . . . ? ਚਾਰ ਵੱਡੀਆਂ-ਵੱਡੀਆਂ ਮਿਊਜ਼ਿਕ ਕੰਪਨੀਆਂ ਨੇ ਇਕ ਸਾਲ ਵਿਚ ਤਕਰੀਬਨ 30,000 ਐਲਬਮਾਂ ਰਿਲੀਜ਼ ਕੀਤੀਆਂ।

ਅਜਿਹੇ ਸੰਗੀਤ ਨਾ ਸੁਣੋ। ਫ਼ਿਲਮਾਂ ਤੇ ਕਿਤਾਬਾਂ ਵਾਂਗ ਕਈ ਸੰਗੀਤ ਵੀ ਬਹੁਤ ਹੀ ਗੰਦੇ ਹੁੰਦੇ ਹਨ। ਗਾਣਿਆਂ ਦੇ ਅਸ਼ਲੀਲ ਬੋਲਾਂ ਅਤੇ ਗੰਦੇ ਮਿਊਜ਼ਿਕ ਵਿਡਿਓ ਕਰਕੇ ਸ਼ਾਇਦ ਤੁਹਾਡੇ ਲਈ ਆਪਣੀ ਕਾਮ-ਵਾਸ਼ਨਾ ਨੂੰ ਕਾਬੂ ਵਿਚ ਰੱਖਣਾ ਹੋਰ ਵੀ ਮੁਸ਼ਕਲ ਹੋ ਜਾਵੇ। (1 ਕੁਰਿੰਥੀਆਂ 6:18) 21 ਸਾਲਾਂ ਦੀ ਲੀ ਕਹਿੰਦੀ ਹੈ: “ਅੱਜ-ਕੱਲ੍ਹ ਜ਼ਿਆਦਾਤਰ ਸੰਗੀਤਾਂ ਵਿਚ ਅਜਿਹੇ ਚਾਲ-ਚਲਣ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਜੋ ਬਾਈਬਲ ਦੇ ਮਿਆਰਾਂ ਦੇ ਖ਼ਿਲਾਫ਼ ਹੁੰਦਾ ਹੈ। ਅਤੇ ਸੰਗੀਤਾਂ ਦੀ ਧੁਨ ਲੋਕਾਂ ਨੂੰ ਅਸ਼ਲੀਲ ਢੰਗ ਨਾਲ ਡਾਂਸ ਕਰਨ ਲਈ ਉਕਸਾਉਂਦੀ ਹੈ।”

“ਕੁਝ ਸੰਗੀਤ ਸਾਡੇ ਵਿਚ ਉਨ੍ਹਾਂ ਗੱਲਾਂ ਲਈ ਜਿਗਿਆਸਾ ਪੈਦਾ ਕਰ ਸਕਦੇ ਹਨ ਜਿਨ੍ਹਾਂ ਤੋਂ ਸਾਨੂੰ ਮਸੀਹੀਆਂ ਵਜੋਂ ਦੂਰ ਰਹਿਣਾ ਚਾਹੀਦਾ ਹੈ। ਅਸੀਂ ਸਿਰਫ਼ ਇਸ ਲਈ ਹੀ ਆਪਣੀ ਸ਼ੁੱਧ ਜ਼ਮੀਰ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੁੰਦੇ ਕਿਉਂਕਿ ਸਾਨੂੰ ਕਿਸੇ ਸੰਗੀਤ ਦੀ ਧੁਨ ਪਸੰਦ ਹੈ।” ਜੇਨਿਸ

ਚੋਣ ਕਰਨ ਦਾ ਤਰੀਕਾ। “ਮੈਂ ਆਪਣੇ ਆਪ ਤੋਂ ਪੁੱਛਦੀ ਹਾਂ, ‘ਜੇ ਕੋਈ ਮੇਰੇ ਨਾਲੋਂ ਵੱਡੀ ਉਮਰ ਦਾ ਮਸੀਹੀ ਮੇਰੇ ਸੰਗੀਤਾਂ ਦੀ ਲਿਸਟ ਨੂੰ ਦੇਖੇ, ਤਾਂ ਕੀ ਮੈਂ ਸ਼ਰਮਿੰਦਾ ਹੋਵਾਂਗੀ?’ ਇਸ ਤਰ੍ਹਾਂ ਮੈਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਮੈਨੂੰ ਕਿਹੜੀ ਕਿਸਮ ਦੇ ਸੰਗੀਤ ਸੁਣਨੇ ਚਾਹੀਦੇ ਹਨ।”—ਲੀਐਨ।

ਸੁਝਾਅ: ਵੱਖੋ-ਵੱਖਰੇ ਕਿਸਮਾਂ ਦੇ ਸੰਗੀਤ ਸੁਣਨ ਦੀ ਕੋਸ਼ਿਸ਼ ਕਰੋ। 18 ਸਾਲਾਂ ਦਾ ਰੋਬੈਰਤੋ ਕਹਿੰਦਾ ਹੈ: “ਮੇਰੇ ਡੈਡੀ ਜੀ ਨੂੰ ਕਲਾਸਿਕ ਮਿਊਜ਼ਿਕ ਬਹੁਤ ਪਸੰਦ ਸੀ, ਇਸ ਲਈ ਵੱਡੇ ਹੁੰਦਿਆਂ ਮੈਂ ਇਸ ਤਰ੍ਹਾਂ ਦੇ ਬਹੁਤ ਸੰਗੀਤ ਸੁਣੇ ਸਨ। ਹੁਣ ਪਿਆਨੋ ਵਜਾਉਣਾ ਸਿੱਖਣ ਦੇ ਨਾਲ-ਨਾਲ ਮੈਂ ਕਲਾਸਿਕ ਮਿਊਜ਼ਿਕ ਬਾਰੇ ਵੀ ਬਹੁਤ ਕੁਝ ਸਿੱਖਿਆ ਹੈ ਅਤੇ ਇਸ ਵਿਚ ਮੇਰੀ ਰੁਚੀ ਜਾਗ ਉੱਠੀ ਹੈ!” (g11-E 11)

ਆਪਣੇ ਆਪ ਤੋਂ ਪੁੱਛੋ,

‘ਜੋ ਗਾਣੇ ਮੈਂ ਸੁਣਦਾ ਹਾਂ, ਕੀ ਉਨ੍ਹਾਂ ਕਰਕੇ ਮੇਰੇ ਲਈ ਆਪਣੀ ਕਾਮ-ਵਾਸ਼ਨਾ ਨੂੰ ਕਾਬੂ ਵਿਚ ਰੱਖਣਾ ਸੌਖਾ ਹੁੰਦਾ ਹੈ ਜਾਂ ਔਖਾ?’

ਇਸ ਬਾਰੇ ਹੋਰ ਪੜ੍ਹੋ!

ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ, ਭਾਗ 2 (ਅੰਗ੍ਰੇਜ਼ੀ) ਨਾਮਕ ਕਿਤਾਬ ਦੇ 31 ਅਤੇ 32 ਅਧਿਆਇ ਪੜ੍ਹੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

“ਨੌਜਵਾਨ ਪੁੱਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ʼਤੇ ਦਿੱਤੇ ਗਏ ਹਨ: www.watchtower.org/ype

a ਜਾਗਰੂਕ ਬਣੋ! ਰਸਾਲਾ ਇਹ ਨਹੀਂ ਦੱਸਦਾ ਕਿ ਤੁਹਾਨੂੰ ਕਿਹੜੀ ਫ਼ਿਲਮ, ਕਿਤਾਬ ਜਾਂ ਗੀਤ ਸੁਣਨਾ ਜਾਂ ਨਹੀਂ ਸੁਣਨਾ ਚਾਹੀਦਾ। ਇਸ ਲੇਖ ਦਾ ਮਕਸਦ ਇਹ ਹੈ ਕਿ ਤੁਸੀਂ ਬਾਈਬਲ ਿ ਵਚ ਦਿੱਤੇ ਪਰਮੇਸ਼ੁਰ ਦੇ ਅਸੂਲਾਂ ਮੁਤਾਬਕ ਆਪਣੀ ਜ਼ਮੀਰ ਨੂੰ ਢਾਲ਼ੋ ਅਤੇ ਇਸ ਮੁਤਾਬਕ ਚੱਲੋ।—ਜ਼ਬੂਰਾਂ ਦੀ ਪੋਥੀ 119:104; ਰੋਮੀਆਂ 12:9.

b ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।

ਆਪਣੇ ਮਾਪਿਆਂ ਨੂੰ ਪੁੱਛੋ

ਜਦੋਂ ਤੁਸੀਂ ਮੇਰੀ ਉਮਰ ਦੇ ਸੀ, ਉਦੋਂ ਤੋਂ ਲੈ ਕੇ ਹੁਣ ਤਕ ਮਨੋਰੰਜਨ ਵਿਚ ਕੀ ਕੁਝ ਬਦਲਿਆ ਹੈ? ਤੁਹਾਡੇ ਮਾਪਿਆਂ ਨੇ ਤੁਹਾਨੂੰ ਉਨ੍ਹਾਂ ਦੇ ਅਤੇ ਤੁਹਾਡੇ ਸਮੇਂ ਵਿਚਕਾਰ ਕਿਨ੍ਹਾਂ ਤਬਦੀਲੀਆਂ ਬਾਰੇ ਦੱਸਿਆ ਸੀ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ