ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 5/14 ਸਫ਼ੇ 12-13
  • ਹੰਝੂਆਂ ਦਾ ਰਾਜ਼

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਹੰਝੂਆਂ ਦਾ ਰਾਜ਼
  • ਜਾਗਰੂਕ ਬਣੋ!—2014
  • ਮਿਲਦੀ-ਜੁਲਦੀ ਜਾਣਕਾਰੀ
  • ਯਿਸੂ ਕਿਉਂ ਰੋਇਆ ਅਤੇ ਉਸ ਤੋਂ ਸਬਕ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
  • ਯਹੋਵਾਹ ਤੁਹਾਡੇ ਹੰਝੂਆਂ ਨੂੰ ਅਨਮੋਲ ਸਮਝਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • ਉਹ ਸਾਡਾ ਦਰਦ ਸਮਝਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
ਹੋਰ ਦੇਖੋ
ਜਾਗਰੂਕ ਬਣੋ!—2014
g 5/14 ਸਫ਼ੇ 12-13
ਇਕ ਆਦਮੀ ਹੰਝੂ ਵਹਾਉਂਦਾ ਹੋਇਆ

ਹੰਝੂਆਂ ਦਾ ਰਾਜ਼

ਅਸੀਂ ਜ਼ਿੰਦਗੀ ਦੇ ਪਹਿਲੇ ਦਿਨ ਤੋਂ ਹੀ ਰੋਣ ਲੱਗ ਪੈਂਦੇ ਹਾਂ। ਇਕ ਮਾਹਰ ਦੱਸਦਾ ਹੈ ਕਿ ਨਵਜੰਮੇ ਬੱਚੇ ਰੋ ਕੇ ਆਪਣੇ ਜਜ਼ਬਾਤ ਜ਼ਾਹਰ ਕਰਦੇ ਹਨ ਤਾਂਕਿ ਉਨ੍ਹਾਂ ਦੀ ਹਰ ਲੋੜ ਪੂਰੀ ਕੀਤੀ ਜਾਵੇ। ਪਰ ਅਸੀਂ ਵੱਡੇ ਹੋ ਕੇ ਕਿਉਂ ਰੋਂਦੇ ਹਾਂ ਜਦਕਿ ਅਸੀਂ ਬੋਲ ਕੇ ਆਪਣੇ ਜਜ਼ਬਾਤ ਬਿਆਨ ਕਰ ਸਕਦੇ ਹਾਂ?

ਬਹੁਤ ਸਾਰੇ ਕਾਰਨਾਂ ਕਰਕੇ ਸਾਡੀਆਂ ਅੱਖਾਂ ਵਿੱਚੋਂ ਹੰਝੂਆਂ ਦਾ ਦਰਿਆ ਵਗ ਪੈਂਦਾ ਹੈ। ਸ਼ਾਇਦ ਅਸੀਂ ਦੁਖੀ, ਪਰੇਸ਼ਾਨ ਜਾਂ ਬੀਮਾਰ ਹੋਣ ਕਾਰਨ ਰੋ ਪਈਏ। ਪਰ ਜਦੋਂ ਅਸੀਂ ਬੇਹੱਦ ਖ਼ੁਸ਼ ਹੁੰਦੇ ਹਾਂ, ਸਾਨੂੰ ਕਿਸੇ ਦੁੱਖ ਤੋਂ ਛੁਟਕਾਰਾ ਮਿਲਦਾ ਹੈ ਅਤੇ ਅਸੀਂ ਜ਼ਿੰਦਗੀ ਵਿਚ ਕੋਈ ਜਿੱਤ ਹਾਸਲ ਕਰਦੇ ਹਾਂ, ਤਾਂ ਵੀ ਸਾਡੇ ਖ਼ੁਸ਼ੀ ਦੇ ਹੰਝੂ ਵਗ ਪੈਂਦੇ ਹਨ। ਦੂਜਿਆਂ ਦੇ ਹੰਝੂ ਦੇਖ ਕੇ ਅਸੀਂ ਵੀ ਰੋਣ ਲੱਗ ਪੈਂਦੇ ਹਾਂ। ਮਾਰੀਆ ਕਹਿੰਦੀ ਹੈ: “ਜੇ ਮੈਂ ਕਿਸੇ ਨੂੰ ਰੋਂਦਿਆਂ ਦੇਖ ਲਵਾਂ, ਤਾਂ ਮੈਂ ਆਪ ਹੀ ਰੋਣ ਲੱਗ ਪੈਂਦੀ ਹਾਂ।” ਹੋ ਸਕਦਾ ਹੈ ਕਿ ਫ਼ਿਲਮ ਦੇਖਦੇ ਹੋਏ ਜਾਂ ਕਿਤਾਬ ਪੜ੍ਹਦੇ ਵੇਲੇ ਸਾਡਾ ਰੋਣਾ ਨਿਕਲ ਜਾਵੇ।

ਇਕ ਕੁੜੀ, ਇਕ ਬੱਚਾ ਅਤੇ ਇਕ ਤੀਵੀਂ ਰੋਂਦੇ ਹੋਏ

ਸੋ ਕਾਰਨ ਭਾਵੇਂ ਜੋ ਵੀ ਹੋਵੇ, ਸਾਡੇ ਹੰਝੂਆਂ ਦੀ ਜ਼ਬਾਨ ਬਹੁਤ ਕੁਝ ਕਹਿ ਸਕਦੀ ਹੈ। ਇਕ ਕਿਤਾਬ ਸਮਝਾਉਂਦੀ ਹੈ: “ਹੰਝੂਆਂ ਦੀ ਭਾਸ਼ਾ ਵਰਗੇ ਹੋਰ ਬਹੁਤ ਘੱਟ ਤਰੀਕੇ ਹਨ ਜੋ ਬੋਲੇ ਬਿਨਾਂ ਸਾਡੇ ਜਜ਼ਬਾਤ ਬਿਆਨ ਕਰ ਸਕਦੇ ਹਨ।” ਸਾਡੇ ਹੰਝੂ ਦੂਜਿਆਂ ʼਤੇ ਗਹਿਰਾ ਅਸਰ ਪਾਉਂਦੇ ਹਨ। ਮਿਸਾਲ ਲਈ, ਸਾਡੇ ਵਿੱਚੋਂ ਜ਼ਿਆਦਾਤਰ ਲੋਕ ਦੂਜਿਆਂ ਨੂੰ ਰੋਂਦਿਆਂ ਦੇਖ ਕੇ ਖ਼ੁਦ ਨੂੰ ਰੋਕ ਨਹੀਂ ਸਕਦੇ ਅਤੇ ਅਸੀਂ ਉਨ੍ਹਾਂ ਨੂੰ ਦਿਲਾਸਾ ਦੇਣ ਜਾਂ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ।

ਕੁਝ ਮਾਹਰਾਂ ਦਾ ਮੰਨਣਾ ਹੈ ਕਿ ਹੰਝੂਆਂ ਨੂੰ ਰੋਕੀ ਰੱਖਣ ਨਾਲ ਸਾਡੇ ਸਰੀਰ ਨੂੰ ਨੁਕਸਾਨ ਪਹੁੰਚ ਸਕਦਾ ਹੈ, ਪਰ ਰੋ ਕੇ ਅਸੀਂ ਖ਼ੁਦ ਨੂੰ ਹਲਕਾ ਮਹਿਸੂਸ ਕਰਦੇ ਹਾਂ। ਦੂਜੇ ਕਹਿੰਦੇ ਹਨ ਕਿ ਰੋਣ ਨਾਲ ਕੋਈ ਫ਼ਾਇਦਾ ਨਹੀਂ ਕਿਉਂਕਿ ਇਸ ਦਾ ਉਨ੍ਹਾਂ ਕੋਲ ਕੋਈ ਸਾਇੰਸ ਪੱਖੋਂ ਠੋਸ ਸਬੂਤ ਨਹੀਂ ਹੈ। ਫਿਰ ਵੀ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ 85% ਤੀਵੀਆਂ ਅਤੇ 73% ਆਦਮੀ ਰੋਣ ਤੋਂ ਬਾਅਦ ਚੰਗਾ ਮਹਿਸੂਸ ਕਰਦੇ ਹਨ। ਨੋਆਮੀ ਨਾਂ ਦੀ ਇਕ ਤੀਵੀਂ ਕਹਿੰਦੀ ਹੈ: “ਕਦੇ-ਕਦੇ ਮੈਨੂੰ ਪਤਾ ਹੁੰਦਾ ਹੈ ਕਿ ਮੈਨੂੰ ਰੋਣ ਦੀ ਲੋੜ ਹੈ। ਰੋਣ ਤੋਂ ਬਾਅਦ ਲੰਬਾ ਸਾਹ ਲੈ ਕੇ ਮੈਂ ਠੰਢੇ ਦਿਮਾਗ਼ ਨਾਲ ਹਰ ਗੱਲ ਨੂੰ ਸਹੀ ਤਰੀਕੇ ਨਾਲ ਸੋਚ ਪਾਉਂਦੀ ਹਾਂ।”

ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ 85% ਤੀਵੀਆਂ ਅਤੇ 73% ਆਦਮੀ ਰੋਣ ਤੋਂ ਬਾਅਦ ਚੰਗਾ ਮਹਿਸੂਸ ਕਰਦੇ ਹਨ

ਪਰ ਇਹ ਜ਼ਰੂਰੀ ਨਹੀਂ ਕਿ ਰੋਣ ਨਾਲ ਅਸੀਂ ਹਲਕਾ ਮਹਿਸੂਸ ਕਰੀਏ। ਮਿਸਾਲ ਲਈ, ਸਾਡੇ ਹੰਝੂਆਂ ਦਾ ਅਸਰ ਦੂਜਿਆਂ ʼਤੇ ਪੈਂਦਾ ਹੈ। ਜਦ ਸਾਡੇ ਹੰਝੂ ਦੇਖ ਕੇ ਲੋਕ ਸਾਨੂੰ ਦਿਲਾਸਾ ਦਿੰਦੇ ਜਾਂ ਸਾਡੀ ਮਦਦ ਕਰਦੇ ਹਨ, ਤਾਂ ਸਾਨੂੰ ਆਰਾਮ ਮਿਲਦਾ ਹੈ। ਪਰ ਜੇ ਉਹ ਸਾਨੂੰ ਰੋਣ ʼਤੇ ਤਸੱਲੀ ਨਾ ਦੇਣ, ਤਾਂ ਸ਼ਾਇਦ ਅਸੀਂ ਸ਼ਰਮਿੰਦਾ ਮਹਿਸੂਸ ਕਰੀਏ ਜਾਂ ਸਾਨੂੰ ਲੱਗੇ ਕਿ ਉਨ੍ਹਾਂ ਨੂੰ ਸਾਡੀ ਕੋਈ ਪਰਵਾਹ ਨਹੀਂ।

ਵਾਕਈ ਹੰਝੂਆਂ ਦਾ ਰਾਜ਼ ਕੋਈ ਨਹੀਂ ਜਾਣਦਾ। ਬੱਸ ਸਾਨੂੰ ਇਹ ਪਤਾ ਹੈ ਕਿ ਰੱਬ ਨੇ ਸਾਨੂੰ ਆਪਣੇ ਜਜ਼ਬਾਤ ਜ਼ਾਹਰ ਕਰਨ ਲਈ ਹੰਝੂ ਦਿੱਤੇ ਹਨ। (g14 03-E)

ਕੀ ਤੁਸੀਂ ਜਾਣਦੇ ਹੋ?

ਆਮ ਤੌਰ ਤੇ ਨਵਜੰਮੇ ਬੱਚੇ ਰੋਂਦੇ ਵੇਲੇ ਅੱਖਾਂ ਤੋਂ ਹੰਝੂ ਨਹੀਂ ਵਹਾਉਂਦੇ ਕਿਉਂਕਿ ਉਨ੍ਹਾਂ ਦੀਆਂ ਅੱਖਾਂ ਵਿਚ ਕਾਫ਼ੀ ਨਮੀ ਹੁੰਦੀ ਹੈ ਜਿਸ ਕਰਕੇ ਉਨ੍ਹਾਂ ਦੀਆਂ ਅੱਖਾਂ ਸੁਰੱਖਿਅਤ ਰਹਿੰਦੀਆਂ ਹਨ। ਪਰ ਕੁਝ ਹਫ਼ਤਿਆਂ ਬਾਅਦ ਜਦ ਉਨ੍ਹਾਂ ਦੀਆਂ ਅੱਖਾਂ ਦੇ ਕੋਨੇ ਵਿਚ ਹੰਝੂਆਂ ਦੀ ਨਾੜੀ ਬਣ ਜਾਂਦੀ ਹੈ ਤਦ ਬੱਚੇ ਹੰਝੂ ਵਹਾਉਂਦੇ ਹਨ।

ਤਿੰਨ ਕਿਸਮਾਂ ਦੇ ਹੰਝੂ

  • ਹੰਝੂਆਂ ਦੀ ਥੈਲੀ ਵਿੱਚੋਂ ਲਗਾਤਾਰ ਤਰਲ ਪਦਾਰਥ ਨਿਕਲਦਾ ਹੈ ਜੋ ਅੱਖਾਂ ਨੂੰ ਗਿੱਲਾ ਰੱਖਦਾ ਹੈ। ਇਸ ਨਾਲ ਸਾਡੀ ਅੱਖਾਂ ਦੀ ਰੌਸ਼ਨੀ ਸੁਧਰਦੀ ਹੈ। ਜਦ ਅਸੀਂ ਪਲਕਾਂ ਝਪਕਦੇ ਹਾਂ, ਤਾਂ ਇਹ ਸਾਡੀਆਂ ਅੱਖਾਂ ਵਿਚ ਫੈਲ ਜਾਂਦਾ ਹੈ।

  • ਇਹ ਹੰਝੂ ਉਦੋਂ ਆਉਂਦੇ ਹਨ ਜਦੋਂ ਅੱਖਾਂ ਵਿਚ ਕੋਈ ਚੀਜ਼ ਚਲੀ ਜਾਂਦੀ ਹੈ। ਇਹ ਹੰਝੂ ਵੱਖੋ-ਵੱਖਰੇ ਕਾਰਨਾਂ ਕਰਕੇ ਆਉਂਦੇ ਹਨ ਜਿਵੇਂ ਕਿ ਉਬਾਸੀਆਂ ਲੈਣਾ ਜਾਂ ਹਾਸਾ ਆਉਣਾ।

  • ਇਹ ਖ਼ੁਸ਼ੀ ਜਾਂ ਗਮੀ ਦੇ ਹੰਝੂ ਸਿਰਫ਼ ਇਨਸਾਨ ਵਹਾਉਂਦੇ ਹਨ। ਇਨ੍ਹਾਂ ਹੰਝੂਆਂ ਵਿਚ ਦੂਸਰੇ ਹੰਝੂਆਂ ਨਾਲੋਂ 24% ਜ਼ਿਆਦਾ ਪ੍ਰੋਟੀਨ ਹੁੰਦਾ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ